ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਆਮ ਆਦਮੀ ਪਾਰਟੀ ਤੇ ਕੱਸੀਆਂ ਜਾ ਰਹੀਆਂ ਤਿੱਖੀਆਂ ਸੁਰਾਂ
ਆਮ ਆਦਮੀ ਪਾਰਟੀ ਤੇ ਕੱਸੀਆਂ ਜਾ ਰਹੀਆਂ ਤਿੱਖੀਆਂ ਸੁਰਾਂ
Page Visitors: 2555

ਆਮ ਆਦਮੀ ਪਾਰਟੀ ਤੇ ਕੱਸੀਆਂ ਜਾ ਰਹੀਆਂ ਤਿੱਖੀਆਂ ਸੁਰਾਂ
ਅਵਤਾਰ ਸਿੰਘ ਮਿਸ਼ਨਰੀ
510 432 5827
ਪੰਜਾਹ-ਪੰਜਾਹ ਸਾਲ ਪੁਰਾਣੀਆਂ ਪਾਰਟੀਆਂ ਜੋ ਆਪਣੀਆਂ ਜੜ੍ਹਾਂ ਪਤਾਲ ਵਿੱਚ ਗੱਡੀ ਫਿਰਦੀਆਂ ਹਨ। ਹੇਰਾ ਫੇਰੀ, ਬੇਈਮਾਨੀ, ਧੱਕੇਸ਼ਾਹੀ, ਹੈਂਕੜ, ਧੋਖੇਬਾਜੀ, ਰਿਸ਼ਵਤਖੋਰੀ, ਧਰਮ ਅਤੇ ਗੰਦੀ ਰਾਜਨੀਤੀ ਦੀ ਆੜ ਹੇਠ, ਪਾਖੰਡੀ ਸਾਧਾਂ ਦੀਆਂ ਭਾਈਵਾਲ ਬਣ ਕੇ, ਨਸ਼ੇ ਅਤੇ ਬੇਹਿਸਾਬੇ ਪੈਸੇ ਦੇ ਜੋਰ ਨਾਲ, ਚੋਣਾਂ ਵਿੱਚ ਕਾਬਜ ਹੁੰਦੀਆਂ ਹਨ, ਦੇ ਬਰਾਬਰ ਤਾਂ "ਆਮ ਆਦਮੀ ਪਾਰਟੀ" ਅਜੇ ਕੱਲ੍ਹ ਦੀ ਬੱਚੀ ਹੈ, ਜਿਸ ਨੂੰ ਜਵਾਨ ਅਤੇ ਮਚਿਓੜ ਹੋਣ ਲਈ ਅਜੇ ਸਮਾਂ ਲੱਗੇਗਾ।
ਫਿਰ ਵੀ ਬਾਕੀ ਨਵੀਆਂ ਅਤੇ ਖੇਤਰੀ ਪਾਰਟੀਆਂ ਨਾਲੋਂ ਇਸ ਦਾ ਵੋਟ ਬੈਂਕ ਚੰਗਾ ਹੈ। ਦੂਜੀਆਂ ਪਾਰਟੀਆਂ ਦੀਆਂ ਨਿਰਾਸ਼ ਹੋਈਆਂ ਲਿਬੜੀਆਂ ਭੇਡਾਂ ਜੋ ਫੁੱਟ ਪਾਉਣ ਵਿੱਚ ਮਾਹਰ ਹਨ, ਲਗਦਾ ਕਿਸੇ ਨਾਂ ਕਿਸੇ ਰੂਪ ਵਿੱਚ ਇਸ ਵਿੱਚ ਵੀ ਘੁਸੜ ਗਈਆਂ ਹਨ।
ਬਾਕੀ ਇਕੱਲੀਆਂ ਕੁਰਸੀਆਂ ਹਥਿਆਉਣ ਨਾਲ ਹੀ ਕ੍ਰਾਂਤੀ ਨਹੀਂ ਆਉਂਦੀ ਸਗੋਂ ਕ੍ਰਾਂਤੀ ਤਿਆਗ, ਕੁਰਬਾਨੀ ਅਤੇ ਲਗਨ ਨਾਲ ਪਰਜਾ ਭਲਾਈ ਦੇ ਕੰਮਾਂ ਵੱਲ ਤਤਪਰ ਰਹਿਣ ਤੇ ਆਉਂਦੀ ਹੈ। ਆਮ ਜਨਤਾ ਜੋ ਪੈਸੇ, ਸ਼ੁਹਰਤ, ਮੋਹ, ਜਾਤ-ਪਾਤ, ਪਾਰਟੀਬਾਜੀ, ਮਾਰੂ ਨਸ਼ਿਆਂ ਦੀ ਲੰਬੀ ਅਤੇ ਗੰਭੀਰ ਬਿਮਾਰੀ ਨਾਲ ਬਿਮਾਰ ਹੋ ਚੁੱਕੀ ਹੈ, ਨੂੰ ਪੰਜ ਸੱਤ ਸਾਲਾਂ ਵਿੱਚ ਠੀਕ ਨਹੀਂ ਕੀਤਾ ਜਾ ਸਕਦਾ। ਇਸ ਲਈ ਤਜਰਬੇਕਾਰ, ਪੜ੍ਹੇ ਲਿਖੇ, ਇਮਾਨਦਾਰ, ਪਰਉਪਕਾਰੀ, ਸਮਾਜਸੇਵੀ, ਕਿਰਤੀ ਅਤੇ ਵੰਡ ਕੇ ਛੱਕਣ ਵਾਲੇ ਸੁਹਿਰਦ ਆਗੂਆਂ ਰੂਪ ਡਾਕਟਰਾਂ ਦੀ ਅਤਿਅੰਤ ਲੋੜ ਹੈ। ਵੱਡੇ ਵੱਡੇ ਮੱਗਰ ਮੱਛ ਜੋ ਸਾਬਤ ਬੰਦੇ ਅਤੇ ਪਸ਼ੂ ਵੀ ਪੂਰ ਦੇ ਪੂਰੇ ਹੜੱਪ ਜਾਂਦੇ ਹਨ, ਉਨ੍ਹਾਂ ਨਾਲ ਮੁਕਾਬਲਾ ਕਰਨਾ ਕੋਈ ਖਾਲ੍ਹਾ ਜੀ ਦਾ ਵਾੜਾ ਨਹੀਂ।
ਫਿਰ ਵੀ ਪਾਰਟੀ ਨੂੰ ਆਪਣੀਆਂ ਕਮਜੋਰੀਆਂ ਦੀ ਡੂੰਗੀ ਛਾਣਬੀਨ ਕਰਕੇ ਹੀ ਅੱਗੇ ਵਧਣਾ ਚਾਹੀਦਾ ਹੈ। ਲੋੜ ਲੋਕਾਂ ਦੀ ਮਾਨਸਿਕਤਾ ਬਦਲਨ ਦੀ ਹੈ, ਨਾ ਕਿ ਪਾਰਟੀਆਂ। ਹਾਂ ਅਜਾਦੀ ਦੇ ਸੁਪਨਿਆਂ ਦੀਆਂ ਕਾਤਲ ਅਤੇ ਜਨਤਾ ਦਾ ਖੂੰਨ ਪੀਣ ਵਾਲੀਆਂ ਪਾਰਟੀਆਂ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਵਾਲੀ ਪਾਰਟੀ ਦੀ ਜਨਤਾ ਨੂੰ ਅਤਿਅੰਤ ਲੋੜ ਹੈ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.