ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
*ਡੇਰੇਦਾਰਾਂ ਨਾਲ ਰਲੇ ਮਸੰਦ ਜਥੇਦਾਰ ਗੁਰੂ-ਪੰਥ ਗਲੋਂ ਕਿਵੇਂ ਲਾਹੇ ਜਾਣ?*
*ਡੇਰੇਦਾਰਾਂ ਨਾਲ ਰਲੇ ਮਸੰਦ ਜਥੇਦਾਰ ਗੁਰੂ-ਪੰਥ ਗਲੋਂ ਕਿਵੇਂ ਲਾਹੇ ਜਾਣ?*
Page Visitors: 2693

*ਡੇਰੇਦਾਰਾਂ ਨਾਲ ਰਲੇ ਮਸੰਦ ਜਥੇਦਾਰ ਗੁਰੂ-ਪੰਥ ਗਲੋਂ ਕਿਵੇਂ ਲਾਹੇ ਜਾਣ?*
*ਅਵਤਾਰ ਸਿੰਘ ਮਿਸ਼ਨਰੀ (5104325827)*
ਇਸ ਸਭ ਕਾਸੇ ਦਾ ਹੱਲ ਸ੍ਰੋਮਣੀ ਕਮੇਟੀ ਚੋਣਾਂ ਵਿੱਚ ਚੰਗੇ ਗੁਰਮਤਿਧਾਰੀ ਉਮੀਦਵਾਰਾਂ ਨੂੰ ਜਤਾਇਆ ਜਾਵੇ ਜੋ ਗੁਰੂ ਪੰਥ ਦੀ ਸਹਿਮਤੀ ਨਾਲ ਕੇਵਲ ਗੁਰੂ ਗ੍ਰੰਥ ਸਾਹਿਬ ਤੇ ਹੀ ਅਟੁੱਟ ਵਿਸ਼ਵਾਸ਼ ਰੱਖਣ ਵਾਲੇ ਜਥੇਦਾਰ ਥਾਪੇ ਜੋ ਮਾਇਆ ਖਾਤਰ ਪੰਥ ਵਿਰੋਧੀ ਡੇਰਿਆਂ ਤੇ ਜਾ ਕੇ ਗੁਰਮਤਿ ਸਿਧਾਤਾਂ ਨੂੰ ਸਿੱਖੀ ਵਿਰੋਧੀਆਂ ਦੇ ਪੈਰਾਂ ਵਿੱਚ ਨਾਂ ਰੋਲਣ। ਇਹ ਤਾਂ ਹੀ ਹੋ ਸਕਦਾ ਹੈ ਜੇ ਬ੍ਰਾਹਮਣੀ ਭਾਜਪਾ ਦੀ ਭਾਈਵਾਲ ਬਾਦਲੀ ਸਰਕਾਰ ਨੂੰ 2017 ਦੀਆਂ ਚੋਣਾਂ ਵਿੱਚ *"**ਆਂ**ਮ ਆਦਮੀ ਪਾਰਟੀ"* ਨੂੰ ਵੋਟ ਦਿੱਤੀ ਜਾਵੇ ਜੋ ਫਿਰ ਅੱਗੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਵਿਰੋਧੀ ਉਮੀਦਵਾਰਾਂ ਦੀ ਮਦਦ ਕਰਕੇ ਬਾਦਲ, ਮੱਕੜ, ਧੁੰਮਾ ਆਦਿਕ ਮਸੰਦਾਂ ਅਤੇ ਡੇਰੇਦਾਰਾਂ ਨੂੰ ਹਰਾਏਗੀ ਤਾਂ ਹੀ ਇਹ ਮਸੰਦ ਪੁਜਾਰੀ ਜੋ ਰਾਜਨੀਤਕਾਂ ਅਤੇ ਡੇਰੇਦਾਰਾਂ ਦੇ ਚਾਪਲੂਸ ਬਣ ਚੁੱਕੇ ਹਨ ਸਿੱਖਾਂ ਦੇ ਗਲੋਂ ਲਾਹੇ ਜਾ ਸਕਦੇ ਹਨ।  ਨਹੀਂ ਤਾਂ ਕਿਸੇ ਦਿਨ ਵਡਭਾਗੀਆਂ ਅਤੇ ਦਸਮ ਗ੍ਰੰਥੀਆਂ ਦਾ ਸਿੱਧਾ ਕਬਜਾ ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਸਿੱਖ ਤਖਤਾਂ ਤੇ ਹੋ ਜਾਂਣਾ ਹੈ। ਗੁਰਮਤਿਧਾਰੀਆਂ ਨੂੰ ਲੋਕਲ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਵੀ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਜੇ ਥੱਲਿਓਂ ਪ੍ਰਬੰਧ ਸੁਧਰੇਗਾ ਤਾਂ ਉਸ ਦਾ ਅਸਰ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਤੇ ਵੀ ਪਵੇਗਾ। ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਸਿੱਖਾਂ ਦੀਆਂ ਸਿਰਮੌਰ ਜਥੇਬੰਦੀਆਂ ਹਨ ਪਰ ਅੱਜ ਇਨ੍ਹਾਂ ਤੇ ਮਸੰਦਾਂ, ਮਾਇਆਧਾਰੀਆਂ ਅਤੇ ਸੰਪ੍ਰਦਾਈ ਡੇਰੇਦਾਰਾਂ ਦਾ ਕਬਜਾ ਹੋ ਚੁੱਕਾ ਹੈ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.