ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਲੋਕਾਂ ਨੂੰ ਸਵਾਲ ਕਰਨ ਵਾਲੇ ਖੁਦ ਵੀ ਜਵਾਬਦੇਹ ਹਨ ????
ਲੋਕਾਂ ਨੂੰ ਸਵਾਲ ਕਰਨ ਵਾਲੇ ਖੁਦ ਵੀ ਜਵਾਬਦੇਹ ਹਨ ????
Page Visitors: 2753

ਲੋਕਾਂ ਨੂੰ ਸਵਾਲ ਕਰਨ ਵਾਲੇ ਖੁਦ ਵੀ ਜਵਾਬਦੇਹ ਹਨ ????
ਗੁਰਦੇਵ ਸਿੰਘ ਸੱਧੇਵਾਲੀਆ
ਮੈਂ 'ਸਿੱਖਸ ਫਾਰ ਜਸਟਿਸ' ਦੇ ਕੰਮਾਂ ਅਤੇ ਯੱਬਲੀਆਂ ਬਾਰੇ ਅਤੇ ਪੀਰ ਮੁਹੰਮਦਾਂ ਨਾਲ ਸਬੰਧਾਂ ਬਾਰੇ ਪਹਿਲਾਂ ਵੀ ਲਿਖਿਆ ਸੀ। ਪਰ ਕਈ ਪਿੱਛਲਗ ਅਤੇ ਕੁੱਝ ਗੁਰਦੁਆਰਿਆਂ ਦੇ ਚੌਧਰੀ ਬਜਾਇ ਕਿ ਉਨ੍ਹਾਂ ਨੂੰ ਸਵਾਲ ਕਰਦੇ, ਮੇਰੇ ਉਪਰ ਏਜੰਸੀਆਂ ਦਾ ਕਹਿਕੇ ਗੋਂਗਲੂਆਂ ਤੋਂ ਮਿੱਟੀ ਝਾੜ ਛੱਡੀ। ਪਰ ਚਲੋ ਚੰਗਾ ਇਹ ਏਜੰਸੀਆਂ ਦਾ ਹੀ ਕਹਿਣ ਨਹੀਂ ਤਾਂ ਜਿਸ ਨੂੰ ਇਹ ਪੰਥਕ ਹੋਣ ਦਾ 'ਸਰਟੀਫਿਕੇਟ' ਦਿੰਦੇ ਬੰਦਾ ਊਂ ਈਂ ਸ਼ੱਕੀ ਹੋ ਜਾਂਦਾ?
ਇਨ੍ਹਾਂ ਵਲੋਂ ਬੋਲੇ ਵੱਡੇ ਝੂਠਾਂ ਦਾ ਇਨੀ ਕੋਈ ਜਵਾਬ ਨਹੀਂ ਸੀ ਦਿੱਤਾ ਕਿ ਜਦ ਇਨੀ ਪੇਪਰ ਹੀ ਸਬੰਧਤ ਬੰਦਿਆਂ ਨੂੰ ਡਿਲਿਵਰ ਨਹੀਂ ਸੀ ਕੀਤੇ, ਤਾਂ ਉਨ੍ਹਾਂ ਕੇਸਾਂ ਨੂੰ ਕੋਰਟ ਵਿਚ ਲਿਜਾਣ ਦਾ ਮੱਤਲਬ ਕੀ ਨਿਕਲਦਾ ਸੀ।
ਜੇ ਕੋਈ ਮੋਨਾ ਬੰਦਾ ਸਿੱਖੀ ਬਾਰੇ ਗੱਲ ਕਰ ਬਹਵੇ ਤਾਂ ਪਿੱਛਲੱਗਾਂ ਦਾ ਠਾਹ ਸਵਾਲ ਹੁੰਦਾ ਕਿ ਆਪਣੀ ਸ਼ਕਲ ਦੇਖੀ?
ਪਰ ਜਦ ਇਨਾਂ ਨੂੰ ਖੁਦ ਨੂੰ ਸਵਾਲ ਹੋਇਆ ਤਾਂ ਇਹ ਸਿੱਖ ਰਾਜ ਹੋ ਲਿਆ?
'ਸਿਖਸ ਫਾਰ ਜਸਟਿਸ' ਦੀ ਕਾਰਕੁੰਨ ਬੀਬੀ ਤਜਿੰਦਰ ਕੌਰ, ਸੁਖਪਾਲ ਖਹਿਰਾ ਨੂੰ ਮਿਲਣ ਜਾਂਦੀ ਹੈ। ਇਨੀ ਜਿੰਮੇਵਾਰ ਸੰਸਥਾ ਦੀ ਕਾਰਕੁੰਨ ਤੇ ਜਿਸ ਨੂੰ ਬਹਿਕੇ ਗੱਲ ਕਰਨ ਦੀ ਵੀ ਅਕਲ ਨਹੀਂ? ਖਹਿਰਾ ਮੇਰੀ ਕੋਈ ਮਾਸੀ ਦਾ ਪੁੱਤ ਨਹੀਂ, ਨਾ ਉਸ ਦੀ ਪਾਰਟੀ ਨਾਲ ਮੇਰਾ ਕੋਈ ਲੈਣਾ ਦੇਣਾ ਹੈ, ਪਰ ਸਵਾਲ ਕਰਨ ਵਾਲੇ? ਤੁਸੀਂ ਗੱਲ ਚਾਹੇ ਸਿੱਖ ਰਾਜ ਦੀ ਕਰੋ ਚਾਹੇ ਪੰਜਾਬ ਦੀ। ਵੱਡੀ ਗੱਲ ਕਰਨ ਗਏ ਹੋ, ਪਰ ਤਰੀਕਾ ਇਨਾ ਛੋਟਾ ਤੇ ਹੋਸ਼ਾ ਕਿ ਤੁਸੀਂ ਟੇਬਲ 'ਤੇ ਬੈਠ ਕੇ ਕਿਸੇ ਨਾਲ ਗੱਲ ਵੀ ਨਹੀਂ ਕਰ ਸਕਦੇ?
ਤੁਸੀਂ ਬਾਬਾ ਜਰਨੈਲ ਸਿੰਘ ਦੀ ਗੱਲ ਕਰ ਰਹੇ ਓਂ, ਪਰ ਜਦ ਉਹ ਪੁੱਛਦਾ ਕਿ ਬੀਬਾ ਤੂੰ ਬਾਬਾ ਜਰਨੈਲ ਸਿੰਘ ਵਰਗੀ ਹੈਂ ਵੀ? ਤਾਂ ਮੇਰੀ ਕੀਤੀ ਗੱਲ ਦੀ ਉਥੇ ਬੁੱਕਤ ਕੀ ਰਹਿ ਗਈ?
 ਭਾਈ ਹਵਾਰਾ ਦੀ ਗੱਲ ਕਰਨ ਲੱਗੇ ਅਸੀਂ ਕਿਸੇ ਕੋਲੋਂ ਕਿਉਂ ਸਰਟੀਫਿਕੇਟ ਲੈਣਾ ਚਾਹੁੰਦੇ ਕਿ ਉਹ ਉਨ੍ਹਾਂ ਨੂੰ ਜਥੇਦਾਰ ਮੰਨਦੇ ਜਾਂ ਅੱਤਵਾਦੀ? ਤੁਹਾਨੂੰ ਵਿਸਵਾਸ਼ ਨਹੀਂ ਕੀ ਭਾਈ ਹਵਾਰਾ ਕੌਮ ਲਈ ਕੀ ਹੈ?
 ਜਿਥੇ ਭਾਈ ਹਵਾਰਾ ਨੂੰ ਜਥੇਦਾਰ ਬਣਾਇਆ ਗਿਆ ਉਥੇ ਹੀ ਦਾਦੂਵਾਲ ਅਤੇ ਅਜਨਾਲੇ ਨੂੰ ਵੀ ਬਣਾਇਆ ਗਿਆ! ਇਸ ਹਿਸਾਬ ਉਹ ਵੀ ਸਾਡੇ ਜਥੇਦਾਰ ਹੀ ਹੋਏ ਨਾ।
   ਪਰ ਮੈਂ ਤੁਹਾਡੇ ਤੋਂ ਪੁੱਛਦਾਂ ਕਿ ਆਪਣੇ ਅਜਨਾਲੇ ਜਥੇਦਾਰ ਨੂੰ ਪੁੱਛੋ ਕਿ ਉਹ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਕਿਉਂ ਨਹੀਂ ਮੰਨਦਾ?
 ਉਹ ਕਿਉਂ ਬਾਬਾ ਜੀ ਨੂੰ ਭਗੌੜਾ ਸਾਬਤ ਕਰਨਾ ਚਾਹੁੰਦਾ?
 ਤੇ ਕਿਉਂ ਮਾਨ ਨੇ ਅਜਿਹੇ ਬੰਦੇ ਨੂੰ ਜਥੇਦਾਰ ਬਣਾਇਆ?
 ਪਰ ਕੀ ਇਹ ਵੀ ਸੱਚ ਨਹੀਂ ਕਿ ਇਹ ਜਥੇਦਾਰ ਮਾਨ ਦੇ ਲਫਾਫੇ ਵਿਚੋਂ ਨਿਕਲੇ ਹੋਏ ਹਨ?
 ਇੰਝ ਕਰਨ ਨਾਲ ਤੁਸੀਂ ਭਾਈ ਹਵਾਰਾ ਨੂੰ ਬੇਇੱਜਤ ਨਹੀਂ ਕਰ ਰਹੇ?
 ਇਹ ਸਵਾਲ ਤੁਹਾਨੂੰ ਮਾਨ ਨੂੰ ਕਰਨਾ ਚਾਹੀਦਾ ਕਿ ਮਾਨ ਕੌਣ ਹੁੰਦਾ ਕਿ ਪਹਿਲਾਂ ਤੋਂ ਪ੍ਰਵਾਨ ਜਥੇਦਾਰ ਨੂੰ ਉਹ ਅਪਣੇ ਲਫਾਫੇ ਦਾ ਜਥੇਦਾਰ ਬਣਾਵੇ?
   ਬਾਹਰ ਖੜੇ ਲੋਕਾਂ ਬਾਰੇ ਔਰਤ ਰਾਜੇ ਨੂੰ ਪੁੱਛਦੀ ਕਿ ਇਹ ਰੌਲਾ ਕੇਹਾ।
 ਉਹ ਕਹਿੰਦਾ ਇਨ੍ਹਾਂ ਕੋਲੇ ਬਰੈੱਡ ਯਾਣੀ ਰੋਟੀ ਨਹੀਂ ਖਾਣ ਲਈ ਉਹ ਪਤਾ ਕੀ ਕਹਿੰਦੀ?
  ਇਹ ਕੇਕ ਖਾ ਲੈਣ, ਨਹੀਂ ਬਰੈਡ ਹੈ ਤਾਂ?
   ਇਹ ਕਹਿੰਦੇ ਨਹੀਂ ਪਾਣੀ ਜਾਂ ਅੰਨ ਨਹੀਂ ਅਸੀਂ ਤਾਂ ਖਾਲਿਸਤਾਨ ਲੈਣ!!
  ਇੱਕ ਬੰਦਾ ਭੁੱਖਾ ਮਰ ਰਿਹੈ, ਪਿਆਸਾ ਮਰ ਰਿਹੈ ਤੁਸੀਂ ਕਹਿੰਨੇ ਇਹ ਸਭ ਬਾਅਦ ਪਹਿਲਾਂ ਤੈਨੂੰ ਆਜ਼ਾਦੀ! ਆਜ਼ਾਦੀ ਉਸ ਦੀ ਲਾਸ਼ ਨੂੰ ਲੈ ਕੇ ਦੇਣੀ ਤੁਸੀਂ?
ਤੁਸੀ ਖੈਰੇ ਨੂੰ
- ਪੰਜਾਬ ਦੇ ਕਰਜੇ ਬਾਰੇ ਪੁੱਛੋ, ਫਾਹੇ ਲੈ ਰਹੀ ਕਿਰਸਾਨੀ ਬਾਰੇ ਪੁੱਛੋ, ਨਸ਼ਿਆਂ ਨਾਲ ਮਰ ਰਹੇ ਨੌਜਵਾਨਾਂ ਬਾਰੇ ਪੁੱਛੋ, ਪੰਜਾਬ ਦੇ ਪਾਣੀਆਂ ਬਾਰੇ ਪੁੱਛੋ ਤੇ ਪੁੱਛੋ ਕਿ ਇਸ ਸਭ ਦਾ ਤੁਹਾਡੇ ਕੋਲੇ ਹੱਲ ਕੀ ਹੈ?
- ਇਸ ਪੈ ਚੁੱਕੇ ਗੰਦ ਨੂੰ ਸਾਫ ਕਰਨ ਦੀ ਤੁਹਾਡੇ ਕੋਲੇ ਪਲੈਨਿੰਗ ਕੀ ਹੈ?
- ਕੀ ਪ੍ਰੋਗਰਾਮ ਹੈ ਤੁਹਾਡੇ ਕੋਲੇ?    ਕਿ ਜਾਂ ਬਾਕੀਆਂ ਵਾਂਗ ਕੇਵਲ ਲਾਰੇ ਹੀ ਹਨ?
- ਤੁਸੀਂ ਉਨ੍ਹਾਂ ਦੀ ਟੋਪੀ ਤੋਂ ਲੈਣਾ ਕੀ?
ਕੋਈ ਤੁਹਾਡੇ ਲੀਡਰ ਦੀ ਗੁੱਤ ਬਾਰੇ ਗੱਲ ਕਰੇ ਤਾਂ ?
ਜਿਸ ਬਾਬਾ ਜਰਨੈਲ ਸਿੰਘ ਦੀ ਮੈਂ ਗੱਲ ਕਰਦਾਂ ਉਸ ਦੇ ਹੀ ਬਾਰ ਬਾਰ ਕਹੇ ਬਚਨ ਹਨ ਕਿ ਜਿਹੜਾ ਆਪਣੇ ਪਿਓ ਨਾਲ ਨਹੀਂ ਰਲ਼ਦਾ,
ਉਸ ਨੂੰ ਪਤਾ ਕੀ ਕਹਿੰਦੇ ?
 





 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.