ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਅਹਿਮਦ ਸ਼ਾਹ ਬਨਾਮ ਮੋਦੀ ਸ਼ਾਹ
ਅਹਿਮਦ ਸ਼ਾਹ ਬਨਾਮ ਮੋਦੀ ਸ਼ਾਹ
Page Visitors: 2410

ਅਹਿਮਦ ਸ਼ਾਹ ਬਨਾਮ ਮੋਦੀ ਸ਼ਾਹ
ਗੁਰਦੇਵ ਸਿੰਘ ਸੱਧੇਵਾਲੀਆ
ਦੋ ਈ ਬੰਦੇ ਨੇ ਮੋਦੀ ਅਤੇ ਸ਼ਾਹ। ਮੈਂ ਤਾਂ ਅਹਿਮਦ ਕੱਟ ਕੇ ਮੋਦੀ ਹੀ ਲਾਇਆ ਸ਼ਾਹ ਤਾਂ ਉਹੀ, ਕਰਤੂਤਾਂ ਉਹੀ। ਇਰਾਦੇ ਉਹੀ। ਸੋਚ ਉਹੀ! ਅੜਿਕਾ ਕੀ ਪਿਆ? ਰੱਬ ਦਾ? ਕਿ ਤੇਰਾ ਹੋਰ ਤੇ ਮੇਰਾ ਹੋਰ?
ਨਾਂਅ! ਰੱਬ ਦਾ ਨਹੀਂ ਹਉਂ ਦਾ। ਦਰਅਸਲ ਲੋਭ ਦਾ, ਸਤਾ ਦਾ, ਹੰਕਾਰ ਦਾ! ਰੱਬ ਤੇ ਇੱਕ ਪਉੜੀ ਬਣਾਇਆ ਹਉੰ ਦੀ ਟੀਸੀ ਚੜਨ ਲਈ। ਇਹ ਗੱਲ ਉਈਂ ਬਕਵਾਸ ਕੇ ਦੁਨੀਆਂ ਦੀਆਂ ਲੜਾਈਆਂ ਰੱਬਾਂ ਦੇ ਨਾਂ ਤੇ ਹੋਈਆਂ, ਧਰਮਾਂ ਦੇ ਨਾਂ ਤੇ ਹੋਈਆਂ। ਦਰਅਸਲ ਲੜਾਈਆਂ ਹਉਂ ਉਪਰ ਹੋਈਆਂ ਪਰ ਨਾਂ ਰੱਬ ਜਾਂ ਧਰਮ ਦਾ ਵਰਤਿਆ ਗਿਆ। ਮੋਦੀ-ਸ਼ਾਹ ਜਾਂ ਅਬਦਾਲੀ-ਸ਼ਾਹ ਦਾ ਧਰਮ ਜਾਂ ਰੱਬ ਤੋਂ ਕੋਈ ਲੈਣਾ ਦੇਣਾ?   ਹੈ ਕੋਈ ਵਾਸਤਾ? ਅਬਦਾਲੀ ਨੇ ਅਲ੍ਹਾ ਤੋਂ ਕੀ ਲੈਣਾ ਦੇਣਾ ਜਾਂ ਮੋਦੀ ਹੁਰਾਂ ਰਾਮ ਤੋਂ?
ਅਰੰਗਜੇਬ ਨੇ ਵੀ ਕਹਿੰਦੇ ਅਲ੍ਹਾ ਵਾਲੀ ਲੜਾਈ ਕਸ਼ਮੀਰ ਤੋਂ ਸ਼ੁਰੂ ਕੀਤੀ ਸੀ ਜਿਵੇਂ ਮੋਦੀ ਹੁਰਾਂ ਰਾਮ ਦੀ! ਫਰਕ ਹੀ ਕੀ ਏ ? ਮੈਂ ਤਾਂ ਨਹੀਂ ਪਰ ਇਤਿਹਾਸ ਕਹਿੰਦਾ ਕਿ ਅਰੰਗਜੇਬ ਦਾ 'ਅਲ੍ਹਾ' ਆਖਰ ਹਾਰ ਗਿਆ ਸੀ ਅੱਜ ਮੁਗਲ ਕਿਥੇ ਨੇ? ਹਾਰੂ ਮੋਦੀ ਦਾ ਰਾਮ ਵੀ, ਪਰ ਕਿੰਨੀ ਦੁਨੀਆਂ ਮਰਵਾ ਕੇ, ਇਸ ਦਾ ਅੰਦਾਜਾ ਕਿਸੇ ਨੂੰ ਨਾ! ਲੜਾਈ ਛੇੜਨੀ ਸੌਖੀ ਅਤੇ ਅਪਣੇ ਹੱਥ ਹੁੰਦੀ ਪਰ ਮੁਕਾਉਣੀ ਨਹੀਂ। ਹਿਟਲਰ ਨੇ ਛੇੜੀ ਸੀ ਪਰ ਮੁਕਾਈ ਤਾਂ ਹੋਰਾਂ ਨੇ ਹੀ ਸੀ ਨਾ! ਇੰਦਰਾ ਨੇ ਛੇੜੀ ਸੀ ਪਰ ਮੂਰਖਾਂ ਦੀ ਦੁਨੀਆਂ ਵਿਚ ਨੇ ਜਿਹੜੇ ਸੋਚਦੇ ਮੁੱਕ ਗਈ? ਬੁੱਸ਼ ਨੇ ਛੇੜੀ ਪਰ ਮੁੱਕੀ ਕਦ ਹਾਲੇ! ਇਹ ਤਾਂ ਸੋਚਣ ਦੀਆਂ ਗੱਲਾਂ ਨੇ ਨਾ ਕਿ ਕਸ਼ਮੀਰ ਤਬਾਹ ਹੋ ਜੂ, ਸੂਬਾ ਤੋੜ ਦਿੱਤਾ ਜਾਊ, ਜਾਂ ਇਉਂ ਹੋਊ, ਔਂ ਹੋਊ, ਪਰ ਦਰਅਸਲ ਕੀ ਹੋਊ, ਹਾਲੇ ਕਿਸੇ ਨੂੰ ਨਹੀਂ ਪਤਾ! ਕਿ ਪਤਾ?
ਸੱਤਾ ਨਸ਼ਾ ਏ। ਬੰਦਾ ਕਹਿੰਦਾ ਫੂਕ ਦੂੰ ਜਿਹੜਾ ਅੱਗੇ ਆਇਆ ਪਰ ਜਦ ਲੱਥਦਾ? ਮੋਦੀ-ਸ਼ਾਹ ਨੂੰ ਜਾਪਦਾ ਦਿਨ ਇਉਂ ਦੇ ਹੀ ਰਹਿੰਦੇ। ਪਰ ਇਹ ਤਾਂ ਕਿਸੇ ਦੇ ਵੀ ਨਾ ਰਹੇ।
ਕਿੰਨੀ ਬੌਧਿਕ ਕੰਗਾਲੀ ਹਿੰਦੂ ਦੀ ਕਿ ਕਸ਼ਮੀਰ ਦੀਆਂ ਕੁੜੀਆਂ ਲਿਆਉਣੀਆਂ। ਤੇ ਲੀਡਰ? ਖੱਟਰ? ਸਿਆਣੇ ਆਂਹਦੇ ਜੇਹੀ ਕੋਕੋ ਤੇਹੇ ਬੱਚੇ। ਵੇਦਾਂ ਦਾ ਰਚੇਤਾ ਬ੍ਰਹਮਾ। ਪੰਡਤ, ਗਿਆਨੀ, ਪਾਠੀ। ਸ਼ਿਵ ਜੀ ਦੇ ਫੇਰੇ ਕਰਾਉਂਦਾ ਖੁਦ ਹੀ ਫਿਰ ਗਿਆੱ! ਉਸ ਦੀ ਵਹੁਟੀ ਦਾ ਘੁੰਡ ਚੁੱਕਣ ਲਈ ਆਪਣਾ ਸਭ ਕੁਝ ਹੀ ਚੁੱਕ ਬੈਠਾ ਇਹ ਤਾਂ ਸ਼ੁਕਰ ਏ ਦੌੜਦਾ ਤੇਜ ਸੀ ਨਿਕਲ ਗਿਆ ਬਹਿ ਬਹਿ ਕੇ ਨਹੀਂ ਤਾਂ ਸ਼ਿਵ ਜੀ ਨੇ ਵੱਢ ਸੁੱਟਿਆ ਉਥੇ ਬੈਠਾ ਹੀ? ਨਾਂ ਭੁੱਲ ਗਿਆ ਕਿਹੜਾ ਰਿਸ਼ੀ ਸੀ ਉਸ ਵਿਚਾਰੀ ਗਰੀਬ ਮਾਛਣੀ ਨਾਲ ਦਰਿਆ ਵਿਚ ਮੂੰਹ ਕਾਲਾ ਕਰ ਮਾਰਿਆ! ਲੰਮੀ ਦਾਸਤਾਂ ਹੈ ਚਲੋ ਛੱਡੋ। ਯਾਣੀ ਬੌਧਿਕ ਕੰਗਾਲੀ ਇਨੀ ਇਸ ਮੁਲਖ ਦੀ?
ਦਲੀਲਾਂ ਦਾ ਕੀ ਏ ਸੰਘੀ ਘੁੱਟੀ ਬੈਠਾ ਜਿੰਨੀਆਂ ਮਰਜੀ ਦਈ ਜਾਏ ਜਵਾਬ ਤਾਂ ਹੇਠਲਾ ਤਾਂ ਈ ਦਊ ਜੇ ਸਾਹ ਨਿਕਲੂ ਸਾਡੇ ਵਾਲੇ ਕਈ ਚਿੜਗਿਲੀਆਂ ਮਾਰ ਰਹੇ ਉਨ੍ਹਾਂ ਨੂੰ ਕਿਹੜਾ ਪਤਾ ਨਹੀਂ ਕਿ ਕੱਲ ਸਾਡੀ ਵੀ ਇਉਂ ਈ ਸੰਘੀ ਨੱਪੀ ਪਈ ਸੀ ਤੇ ਇੰਦਰਾ ਨੇ ਅਸਂੀ ਹਾਲੇ ਤੱਕ ਜਵਾਬ ਨਹੀਂ ਦੇ ਸਕੇ ਕਿ ਸਾਨੂੰ ਮਾਰਿਆ ਕਿਉਂ ਗਿਆ, ਸਾਨੂੰ ਸਾੜਿਆ ਕਿਉਂ ਗਿਆ?
ਪਰ ਸਲੂਟ ਹੈ ਉਨ੍ਹਾਂ ਗੁਰਸਿੱਖਾਂ ਨੂੰ ਜਿੰਨਾ ਮੋਦੀਆਂ ਦੇ ਨਤੀਜਿਆਂ ਤੋਂ ਬੇਪ੍ਰਵਾਹ ਹੋ ਕੇ ਕਸ਼ਮੀਰੀਆਂ ਦੀ ਮਦਦ ਕੀਤੀ ਅਤੇ ਕੁੜੀਆਂ ਨੂੰ ਘਰੋਂ ਘਰ ਪਹੁੰਚਾ ਕੇ ਸਾਬਤ ਕੀਤਾ ਕਿ ਸਿੱਖ ਹਾਲੇ ਗੁਰੂ ਨਾਲੋਂ ਟੁੱਟੇ ਨਹੀਂ ਤੇ ਉਹ ਕਿਸੇ ਬ੍ਰਾਹਮਣ ਜਾਂ ਮੁਸਲਮਾਨ ਨਾਲ ਨਹੀਂ ਬਲਕਿ ਮਜਲੂਮ ਨਾਲ ਖੜਦਾ ਹੈ।
ਜਾਲਮ ਚਾਹੇ ਅਹਿਮਦ ਸ਼ਾਹ ਹੋਵੇ ਚਾਹੇ ਮੋਦੀ-ਸ਼ਾਹ! ਨਹੀਂ?
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.