ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਕੌਮਾਂ ਦਾ ਹਾਰਨਾ
ਕੌਮਾਂ ਦਾ ਹਾਰਨਾ
Page Visitors: 2393

ਕੌਮਾਂ ਦਾ ਹਾਰਨਾ
ਗੁਰਦੇਵ ਸਿੰਘ ਸੱਧੇਵਾਲੀਆ
ਕੌਮਾਂ ਹਾਰਦੀਆਂ ਹਨ ਤਾਂ ਓਨਾ ਦਾ ਸੋਨਾ ਵੀ ਪਿਤਲ ਹੋ ਜਾਂਦਾ ਹੈ, ਪਰ ਜੇਤੂ ਲੋਕ ਅਪਣਾ ਲੋਹਾ ਵੀ ਸੋਨਾ ਕਹਿਕੇ ਵੇਚ ਜਾਂਦੇ ਨੇ ਅਤੇ ਲੋਕ ਖਰੀਦਦੇ ਵੀ ਨੇ, ਚਾਅ ਨਾਲ ਖਰੀਦਦੇ ਨੇ। ਸਭ ਮਿੱਟੀ ਘੱਟਾ ਵਿਕ ਜਾਂਦਾ। ਅੱਜ ਗਾਂਧੀ ਦੀ ਬਕਰੀ ਦੀਆਂ ਮੇਗਣਾਂ ਤੱਕ ਨਾ ਜੇ ਵਿਕ ਜਾਣ ਤਾਂ। ਗੋਹਾ ਮੂਤ ਤੁਹਾਡੇ ਸਾਹਵੇਂ ਵਿਕੀ ਤਾਂ ਜਾਂਦਾ। ਪਾਥੀਆਂ ਤੱਕ।
ਜਦ ਮੈਂ ਜੰਗਲਾਂ ਵਿੱਚ ਲੁੱਕ ਰਿਹਾ ਸਾਂ, ਘੋੜਿਆਂ ਦੀਆਂ ਕਾਠੀਆਂ 'ਤੇ ਰੈਣ ਬਸੇਰਾ ਤਾਂ ਹਰੇਕ ਮੇਰੇ ਸਿਰ ਦਾ ਮੁਲ ਵੱਟਣ ਲਈ ਉਤਾਵਲਾ ਅਤੇ ਹਰੇਕ ਮੇਰਾ ਸ਼ਿਕਾਰੀ। ਜਦ ਮੈਂ ਬਾਦਸ਼ਾਹ ਬਣਿਆ ਯਾਣੀ ਜਿੱਤ ਵੰਨੀ ਵਧਿਆ ਤਾਂ ਦਿਲੀ ਦਾ ਤਖਤ ਮੇਰੇ ਅਗੇ ਪਿਛੇ ਅਤੇ ਆਖਰ ਸਮੇਂ ਦੇ ਹਾਕਮ ਨੇ ਕਹਿ ਹੀ ਦਿਤਾ ਬਘੇਲ ਸਿੰਘਾ ਕਿਓਂ ਘੋੜੇ ਦੌੜਾ ਦੌੜਾ ਤੀਜੇ ਦਿਨ ਮੇਰੇ ਲੋਕ ਡਰਾਉਣ ਤੁਰਿਆ ਰਹਿੰਨਾ, ਤੂੰ ਦਸ ਤਾਂ ਸਹੀਂ ਚਾਹੀਦਾ ਕੀ। ਦੁਨੀਆਂ ਉਪਰ ਸੂਰਜ ਨਾ ਡੁਬਣ ਦੇਣ ਦੇ ਰਾਜ ਵਾਲੇ ਅੰਗਰੇਜ ਸੰਧੀਆਂ ਨਾਲ ਸਮਾ ਟਪਾ ਰਹੇ ਸਨ ਅਤੇ ਅਫਗਾਨ ਵਲੋਂ ਝਖੜ ਬਣ ਕੇ ਝੁਲਣ ਵਾਲੇ ਖੈਬਰਾਂ ਤੱਕ ਜਾ ਧਕੇ ਅਗਲਿਆਂ।
ਜੂਨ 84 ਦਾ ਇਹ ਵਰਤਾਰਾ ਇਓਂ ਨਹੀਂ ਜਿਵੇਂ ਦਿਸ ਰਿਹਾ ਕਿ ਓਥੇ ਬਾਬੇ ਜਰਨੈਲ ਸਿੰਘ ਨੇ ਹਥਿਆਰ ਰਖੇ ਤੇ ਤਾਂ ਬਰਬਾਦੀ ਹੋਈ ਇਸ ਦੀਆਂ ਜੜਾਂ ਤਾਂ ਬਹੁਤ ਗਹਿਰੀਆਂ।
ਤੁਸੀਂ ਕਿਤੇ ਕੁਰਾਨ ਪੜੀ ਹੋਵੇ ਤਾਂ ਤੁਹਾਨੂੰ ਯਹੂਦੀ, ਈਸਾਈਅਤ ਅਤੇ ਇਸਲਾਮ ਦੀਆਂ ਜੰਗਾਂ ਦਾ ਅਸਾਨੀ ਨਾਲ ਪਤਾ ਲਗ ਸਕਦਾ ਕਿ ਇਸ ਦੀ ਬੁਨਿਆਦ ਓਸ ਸਮੇ ਦੇ ਬੋਲੇ ਗਏ ਸਚ ਵਿੱਚ ਛਿਪੀ ਹੈ ਜਿਥੇ ਇਸਲਾਮ ਈਸਾਈਅਤ ਦੇ ਜੀਸਸ ਦੇ ਖੁਦਾ ਦਾ ਪੁਤਰ ਹੋਣ ਤੇ ਵਾਰ ਵਾਰ ਤਰਕ ਕਰਦਾ ਦਿਸਦਾ ਅਤੇ ਯਹੂਦੀ ਉਪਰ ਸਵਾਲ। ਓਹ ਇਸਲਾਮ ਨੂੰ ਕਦੇ ਮਾਫ ਨਹੀਂ ਕਰ ਸਕਦੇ।
ਮੈਨੂੰ ਸਾਡੇ ਵਾਲੇ ਅਖੌਤੀ ਪੱਤਰਕਾਰਾਂ ਦੀ ਅਕਲ 'ਤੇ ਹੈਰਾਨੀ ਹੁੰਦੀ ਜਿਹੜੇ ਹਾਲੇ ਤਾਈਂ ਇਸ ਗਲ ਦੀ ਹੀ ਪੂਛ ਫੜੀ ਬੈਠੇ ਕਿ ਜੇ ਭਿੰਡਰਾਵਾਲਾ ਇਓਂ ਨਾ ਕਰਦਾ ਜੇ ਔਂ ਨਾ ਕਰਦਾ, ਜੇ ਦਰਬਾਰ ਸਾਹਿਬ ਨਾ ਬੈਠਦਾ, ਜੇ ਹਥਿਆਰ ਨਾ ਰਖਦਾ।
ਬਿਨਾ ਇਹ ਜਾਣੇ ਕਿ ਇਸ ਵਰਤਾਰੇ ਦੀਆਂ ਜੜਾਂ ਓਸ ਸੱਚ ਦੀਆਂ ਪਰਤਾਂ ਹੇਠ ਨੇ ਜਿਹੜੇ ਅਪਣੇ ਬਾਬਿਆਂ ਨੇ ਸਮੇ ਸਮੇ ਪੰਡੀਏ ਨੂੰ ਸੰਬੋਧਨ ਹੋ ਕੇ ਬੋਲੇ ਅਤੇ ਉਸ ਦੀ ਚਲਦੀ ਦੁਕਾਨਦਾਰੀ ਉਪਰ ਲੱਤ ਮਾਰੀ।
ਰਾਜ ਉਸਦਾ, ਬਾਦਸ਼ਾਹੀ ਉਸ ਦੀ ਤੁਸੀਂ ਰੋਜ ਕੰਨ ਪਾੜਵੇਂ ਸਪੀਕਰਾਂ ਵਿੱਚ ਕਰੀ ਜਾਂਨੇ ਓਂ ਅਸੀਂ ਤੁਹਾਡੀਆਂ ਕੁੜੀਆਂ ਛੁਡਵਾਈਆਂ। ਇਹ ਵਡਾ ਮਿਹਣਾ, ਇਹ ਅਗਲੇ ਨੂੰ ਉਕਸਾਓਂਣਾ ਹੁੰਦਾ ਕਿ ਆ ਮੇਰੇ ਨਾਲ ਲੜ ਪਰ ਤੁਸੀਂ ਫਿਰ ਇਤਿਹਾਸ ਕਹਿਣਾ ਛਡ ਦਿਓ ਕਿ ਲੜਾਈ ਤੋਂ ਬਚਿਆ ਜਾ ਸਕੇ ਖਾਸ ਕਰ ਆਸਾ ਦੀ ਵਾਰ ਪੜਨੀ ਤਾਂ ਬਿਲਕੁਲ ਹੀ। ਨਹੀਂ ਤਾਂ ਬਾਬੇ ਜਰਨੈਲ ਸਿੰਘ ਨੇ ਕੁਝ ਵਖਰਾ ਨਾ ਕਿਹਾ ਸੀ ਦੁਨੀਆਂ ਤੋਂ ਉਨ ਓਹੀ ਕਿਹਾ ਸੀ ਜੋ ਪੰਜਾਬ ਦੇ ਹਕ ਸਨ, ਪਾਣੀਆਂ ਬਾਰੇ ਜੋ ਸੰਸਾਰ ਦਾ ਕਨੂੰਨ ਸੀ, ਜੋ ਲਾਰੇ ਸਾਨੂੰ ਸੋ ਕਾਲ ਅਜਾਦੀ ਵੇਲੇ ਲਾਏ ਗਏ ਸਨ। ਅਸੀਂ ਅਪਣੇ ਹਕ ਜਿਥੇ ਬਹਿ ਕੇ ਮਰਜੀ ਮੰਗੀਏ ਪਰ ਇਸ ਦਾ ਮਤਲਬ ਤੁਸੀਂ ਟੈਂਕ ਚਾਹੜ ਦਿਓ? ਤੁਸੀਂ ਤੋਪਾਂ ਦੇ ਮੂੰਹ ਖੋਹਲ ਦਿਓ? ਜਾਣ ਬੁਝ ਕੇ ਭੀੜ ਵਾਲਾ ਦਿਨ ਚੁਣੋ? ਬਹੁਤੇ ਅਗਾਂਹ ਵਧੂਆਂ ਨੂੰ ਤਾਂ ਦਿਨ ਦੀ ਚੋਣ ਤੋਂ ਹੀ ਅਕਲ ਆ ਜਾਣੀ ਚਾਹੀਦੀ ਸੀ ਕਿ ਦਰਅਸਲ ਮਨਸ਼ਾ ਕੀ ਸੀ।
ਮੇਰੀ ਕੌਮ ਕੋਲੇ ਤਾਂ ਚਲੋ ਹਥਿਆਰ ਨੇ, ਪਰ ਓਨੀ ਸ਼ਾਂਤੀ ਵੰਡਦੇ ਫਿਰਦੇ ਬੁੱਧ ਕਿਹੜੇ ਛਡੇ। ਪੈਰ ਹੇਠ ਕੀੜੀ ਵੀ ਨਾ ਆ ਜਾਏ ਤੇ ਜੁਤੀਆਂ ਲਾਹ ਕੇ ਤੁਰੇ ਫਿਰਦੇ ਜੈਨੀ ਵੀ ਕਿਹੜੇ ਮਾਫ ਕੀਤੇ। ਛਪੜ ਦੇ ਡਡੂਓ ਪੂਰੇ ਅਤੇ ਸਦੀਆਂ ਤੱਕ ਦੇ ਇਤਿਹਾਸ ਦੇ ਝਰੋਖੇ ਵਿੱਚੋਂ ਦੇਖਣ ਦੀ ਆਦਤ ਪਾਓ ਆਹ ਸਵਾਲ ਬੜੇ ਬੌਣੇ ਲਗਣਗੇ ਕਿ ਭਿੰਡਰਾਵਾਲੇ ਨੂੰ ਕਿਥੇ ਬੈਠਣਾ ਚਾਹੀਦਾ ਸੀ ਤੇ ਕਿਥੇ ਨਹੀਂ।
ਆਮ ਲੋਕਾਂ ਦੀ ਛਡੋ ਮੈਨੂੰ ਹੈਰਾਨੀ ਪੰਜਾਬ ਦੇ ਕਾਮਰੇਡਾਂ ਤੇ ਹੁੰਦੀ ਜਿੰਨਾ ਸਾਰੀ ਉਮਰ ਕਿਤਾਬਾਂ ਦੀਆਂ ਪੰਡਾਂ ਹੇਠ ਅਪਣੀ ਸਿਰੀ ਦੇ ਕੇ ਮੂੰਹ ਅਪਣੇ ਧੁਆਂਖੀ ਬੀੜੀ ਵਰਗੇ ਕਰ ਲਏ, ਪਰ ਖੜੇ ਓਹ ਵੀ ਓਥੇ ਕਿ ਭਿੰਡਰਾਵਾਲਾ ਇਥੇ ਬੈਠਾ, ਭਿੰਡਰਾਂਵਾਲੇ ਨੂੰ ਔਥੇ ਬੈਠਣਾ ਚਾਹੀਦਾ ਸੀ।
ਦਿੱਲੀ ਦੀਆਂ ਸੜਕਾਂ 'ਤੇ ਕਿਹੜਾ ਭਿੰਡਰਾਂਵਾਲਾ ਬਦੂੰਕ ਲਈ ਖੜਾ ਸੀ? ਦਿਲੀ ਜਾਂ ਹੋਰ ਸ਼ਹਿਰਾਂ ਦੀਆਂ ਗਲੀਆਂ ਵਿੱਚ ਕਿਹੜੇ ਬੰਬ ਬਣ ਰਹੇ ਸਨ ਕਿ ਬੰਦੇ ਸਾਡੇ ਟਾਇਰ ਪਾ ਪਾ ਫੂਕਤੇ ਜਿਓਂਦੇ ਹੀ। ਇਥੋਂ ਨਹੀਂ ਪਤਾ ਲਗਦਾ ਕਿ ਮਸਲਾ ਭਿੰਡਰਾਵਾਲਾ ਕਦੇ ਸੀ ਹੀ ਨਹੀਂ। ਇਤਿਹਾਸ ਦੇ ਗਰਭ ਵਿੱਚ ਉਤਰੇ ਬਗੈਰ ਸਾਓਂਣ ਦੇ ਅੰਨੇ ਨੂੰ ਹਰਾ ਹੀ ਜਾਪੀ ਜਾਣ ਤਰ੍ਹਾਂ ਦਿਸਣਾ ਕਖ ਨਹੀਂ ਝੱਖਾਂ ਈ ਬਚਦੀਆਂ ਜਿਹੜੀਆਂ ਕਿਹੜਾ ਕਿਸੇ ਮਾਰਨ ਤੋਂ ਰੋਕਣਾ। ਕਿ ਰੋਕਣਾ?
.................................................

ਟਿੱਪਣੀ:- ਪਹਿਲੀ ਗਲ ਤਾਂ ਇਹ ਹੈ ਕਿ ਸਿੱਖੀ ਨੂੰ ਛੱਡ ਕੇ ਦੁਨੀਆਂ ਵਿਚ ਕੋਈ ਅਜਿਹਾ ਧਰਮ, ਅਜਿਹੀ ਕੌਮ ਨਹੀਂ ਹੈ, ਜੋ ਰੱਬ ਵਲੋਂ ਬਣਾਈ ਧਰਮਸਾਲ (ਧਰਤੀ) ਦੇ ਸਿਧਾਂਤਾਂ ਨਾਲ ਇਕ ਮਿਕ ਹੋਵੇ। ਇਤਿਹਾਸ ਦਸਦਾ ਹੈ ਕਿ ਹਰ (ਆਖੇ ਜਾਂਦੇ) ਧਰਮ, ਹਰ ਕੌਮ ਦਾ ਨੀਂਹ ਪਥਰ ਹੀ ਰਾਜ ਹੈ। ਫਿਰ ਉਹ ਧਰਮ, ਜੋ ਰੱਬ ਨੂੰ ਮੰਨਦਾ ਹੀ ਨਹੀਂ, ਕਾਲਪਨਿਕ ਦੇਵਤਿਆਂ ਤੇ ਟਿਕਿਆ ਹੈ, ਜਿਸ ਨੇ ਆਪਣੀ ਨੀਂਹ ਦੇ ਪੱਥਰ ਤੇ ਬੀਮ ਹੀ, ਲੋਕਾਂ ਨੂੰ ਚਾਰ ਹਿਸਿਆਂ ਵਿਚ ਵੰਡ ਕੇ ਪਾਇਆ ਹੈ, ਉਸ ਤੋਂ ਕਿਸੇ ਇੰਸਾਨੀਅਤ ਦੇ ਕੰਮ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ ?   
 ਇਸ ਤੋਂ ਜ਼ਿਆਦਾ, ਇੰਸਾਫ ਬਾਰੇ, ਇੰਸਾਨੀਅਤ ਬਾਰੇ ਗਲ ਕਰਨ ਵਾਲਿਆਂ ਦੀ ਪੜਤਾਲ ਕਰਨੀ ਬਣਦੀ ਹੈ। (ਸਿੱਖ ਲੀਡਰਾਂ ਦੀ) ਜਿਨ੍ਹਾਂ ਨੇ ਅੱਜ ਤਕ ਤਾਂ ਆਪਣੇ ਕਿਸੇ ਭਰਾ ਨਾਲ ਵੀ ਇੰਸਾਨੀਅਤ ਦੀ ਗੱਲ ਨਹਂਿ ਕੀਤੀ, ਉਸ ਨੂੰ ਇੰਸਾਫ ਨਹੀਂ ਦਿੱਤਾ।
ਉਨ੍ਹਾਂ ਨੂੰ ਇੰਸਾਫ ਕਿਵੇਂ ਮਿਲ ਸਕਦਾ ਹੈ? ਉਨ੍ਹਾਂ ਨਾਲ ਇੰਸਾਨੀਅਤ ਦੀ ਗਲ ਕਿਵੇਂ ਹੋ ਸਕਦੀ ਹੈ?

                                              ਅਮਰ ਜੀਤ ਸਿੰਘ ਚੰਦੀ

 
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.