ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਜਗਤ ਤਮਾਸ਼ਾ
ਜਗਤ ਤਮਾਸ਼ਾ
Page Visitors: 2377

ਜਗਤ ਤਮਾਸ਼ਾ
    ਪੱਗ ਨਾਲ ਮਨੁੱਖਤਾ ਦੇ ਕਾਤਲ ਰਜੀਵ ਵਰਗੇ ਦਾ ਬੁੱਤ ਪੂੰਝੀ ਜਾ ਰਹੇ ਬੰਦੇ ਨੂੰ ਪੱਤਰਕਾਰ ਸਿੱਧਾ ਈ ਪੁਛਦਾ ਕਿ ਤੁਹਾਡੇ ਕਰਮਾ 'ਚ ਲਾਹਨਤਾ ਹੀ ਲਿਖੀਆਂ ਤਾਂ ਉਸ ਦਾ ਜਵਾਬ ਸਾਡੇ ਟਰੰਟੇ ਦੇ ਇਕ ਰਹਿ ਚੁਕੇ ਤੇ ਫਿਰ ਬਣ ਚੁਕੇ ਇਕ ਪ੍ਰਧਾਨ ਵਰਗਾ ਸੀ ਕਿ ਪਿਛੇ ਰੁਖ ਉਗੇ ਦੇ ਫਾਇਦੇ ਈ ਬੜੇ ਨੇ ਬੰਦਾ ਛਾਵੇਂ ਤਾਂ ਬਹਿ ਲੈਂਦਾ।
ਓਧਰ ਵਲਟੋਹਾ ਅਤੇ ਬਾਬਾ ਤੋਤਾ ਮੁੜਕੋ ਮੁੜਕੀ ਹੋਏ ਪਏ ਯਾਣੀ ਪੁਜਾਰੀ ਹੀ ਪੁਜਾਰੀ ਨੂੰ ਪੁਜਾਰੀ ਕਹਿਣ ਤਰਾਂ ਡਰੱਗੀਏ ਹੀ ਡਰੱਗੀਆਂ ਨੂੰ ਡਰੱਗੀ ਕਹੀ ਜਾ ਰਹੇ ਨੇ। ਬਾਬਾ ਵਿਚਾਰਾ ਸਪਸ਼ਟੀਕਰਨ ਦਿੰਦਾ ਹੀ ਸਾਹੋ ਸਾਹੀ ਹੋਈ ਰਹਿੰਦਾ ਕਦੇ ਕੋਈ ਨਿਆਣੇ ਨੂੰ ਛੇੜ ਜਾਂਦਾ ਕਦੇ ਕੋਈ ਚੂੰਡੀ ਵੱਢ ਜਾਂਦਾ। ਹਾਲੇ ਇਕ ਸਪਸ਼ਟੀਕਰਨ ਦੀ ਸਿਆਹੀ ਸੁਕਦੀ ਨਹੀਂ ਦੂਜਾ ਸ਼ੁਰੂ ਹੋ ਜਾਂਦਾ।
ਬਿਜਲੀ ਮੁਫਤ ਵੇਚਣ ਦੀਆਂ ਰਿਓੜੀਆਂ ਨਾਲ ਹਰੇਕ ਪਾਰਟੀ ਜੇਹਬਾਂ ਭਰੀ ਫਿਰਦੀ ਅਤੇ ਸੁਪਨਿਆਂ ਵਾਲੀ ਡੱਗੀ ਨਾਲ ਹਰੇਕ ਸਾਈਕਲ ਲਦੀ ਫਿਰਦਾ।
ਓਧਰ ਸੂਰੀ ਵਰਗਿਆਂ ਦੇ ਖੁਰਕ ਹੋਈ ਜਾਂਦੀ ਜਿਹੜਾ ਪਹਿਲਾਂ ਉਕਸਾਓਂਣੋ ਨਹੀਂ ਹਟਦਾ ਅਤੇ ਬਾਕੀ ਬੋਲਦੇ ਕੋਈ ਨਹੀਂ ਪਰ ਜੇ ਕਿਸੇ ਸਤੇ ਹੋਏ ਨੇ ਝਟਕਾ ਕਰ ਦਿਤਾ ਤਾਂ ਸਭ ਤੋਂ ਪਹਿਲਾਂ ਕਾਮਰੇਡਾਂ ਦੀ ਬੋਦੀ ਖੁਰਕ ਹੋਣੀ ਅਤੇ ਰੈਡੀਮੇਡ ਲਿਖ ਕੇ ਰਖੀਆਂ ਕਵਿਤਾਵਾਂ ਰਾਕਟਾਂ ਤਰਾਂ ਛਡਣੀਆਂ ਸ਼ੁਰੂ ਕਰ ਦੇਣੀਆਂ। ਸੂਰੀ ਕਿਆਂ ਅਤੇ ਸਟਾਲਿਨ ਕਿਆਂ ਨੂੰ ਬਾਬੇ ਤੋਤੇ ਕਿਆਂ ਦੇ ਪੁਜਾਰੀ ਤਰਾਂ ਖਾਲਿਸਤਾਨੀ ਹਥ ਲਗਾ ਕਹਿਣਾ ਧੀ ਨੂੰ ਸੁਣਾਓਂਣਾ ਨੂੰਹ ਨੂੰ ਤਰਾਂ ਦਰਅਸਲ ਗਾਹਲਾਂ ਤਾਂ ਓਹ ਸਿਖਾਂ ਨੂੰ ਕਢਣੀਆਂ ਚਾਹੁੰਦੇ ਹੁੰਦੇ ਪਰ ਪੁਠੇ ਪਾਸਿਓਂ ਕੰਨ ਫੜਦੇ ਓਹ ਖਾਲਿਸਤਾਨੀ ਕਹਿ ਕਹਿ ਭੰਡੀ ਤੁਰੇ ਆਓਂਦੇ ਜਿਵੇਂ ਖਾਲਿਸਤਾਨ ਗਾਹਲ ਹੋਵੇ।
ਇਕ ਪਾਸੇ ਰਸਿਆਂ ਨਾਲ ਮੁੰਡੀਆਂ ਬੰਨ ਕੇ ਹਿੰਦੂ ਕਰੀ ਜਾਂਦੇ ਮੁਖ ਮੰਤਰੀ ਸਾਡਾ ਕਿਓਂ ਨਹੀਂ, ਅਸੀਂ ਗੁਲਾਮ, ਅਸੀਂ ਮਾਰੇ ਜਾ ਰਹੇ ਲੁਟੇ ਜਾ ਰਹੇਂ। ਹੁਣ ਕੌਣ ਦਸੇ ਬਿਨਾ ਚੀਚੀ ਨੂੰ ਲਹੂ ਲਵਾਏ ਪੂਰਾ ਮੁਲਖ ਸਾਂਭੀ ਬੈਠ ਕੇ ਵੀ ਜੇ ਗੁਲਾਮ ਹੋ ਫਿਰ ਤਾਂ ਇਨਾ ਰਸਿਆਂ ਨਾਲ ਫਾਹਾ ਲੈ ਲੈਣਾ ਹੀ ਲਾਹੇਵੰਦ ਰਹੇਗਾ।
ਉਧਰ ਸਾਡੇ ਸ਼ਹਿਰ ਦਾ ਜਗਤ ਤਮਾਸ਼ਾ ਸੁਣ ਲਓ। ਖਬਰ ਹੈ ਕਿ ਮਿਸੀਸਾਗਾ ਦੀ ਕੌਂਸਲਰ ਨੂੰ ਰਾਤ ਕਿਤੇ ਸੁਪਨਾ ਆਇਆ ਕਿ ਸਿਖਾਂ ਵਿਚ ਇਕ ਬੜੇ ਤਗੜੇ 'ਮਹਾਂਪੁਰਖ' ਨੇ ਅਵਤਾਰ ਧਾਰਿਆ ਸੀ ਉਸ ਦੇ ਨਾਂ ਤੇ ਸੜਕ ਕਿਓਂ ਨਾ ਬਣਾਉ ਜਾਵੇ। ਅਤੇ ਓਹ ਸੜਕ ਬਣਾਓਂਣ ਲਈ ਬੁਲਡੋਜਰਾਂ ਨੂੰ ਤੇਲ ਦਈ ਫਿਰਦੀ ਮੇਰੀ ਮੁਰਾਦ ਡਿਕਸੀ ਗੁਰਦੁਆਰੇ ਦੇ ਮਰਹੂਮ ਅਤੇ ਰਹਿ ਚੁਕੇ ਪ੍ਰਧਾਨ ਜਸਜੀਤ ਸਿੰਘ ਭੁੱਲਰ ਹੋਰਾਂ ਤੋਂ ਹੈ।
Logic ਕਿ ਓਹ ਕਿਓਂਕਿ ਗੁਰਦੁਆਰੇ ਦਾ ਫਾਊਂਡਰ ਮੈਂਬਰ ਸੀ ਜਦ ਕਿ ਗੁਰਦਅਆਰਾ 73 ਵਿਚ ਜਮੀਨ ਲੈ ਕੇ 78 ਵਿਚ ਸ਼ੁਰੂ ਹੋਇਆ ਅਤੇ ਭੁਲਰ ਹੁਰੀਂ 89 ਵਿਚ ਮੈਂਬਰ ਬਣੇ ਨੇ ਇਸ ਗਲ ਦੇ ਸਬੂਤ ਗੁਰਦੁਆਰੇ ਦੀ ਕਮੇਟੀ ਸ਼ਾਇਦ ਭੇਜ ਚੁਕੀ ਹੋਈ।
ਤੁਸੀਂ ਕਹਿੰਨੇ ਚਲ ਵਸੇ ਬੰਦੇ ਦੇ ਗੁਨਾਹਾਂ 'ਤੇ ਪੜਦੇ ਪੈ ਜਾਂਦੇ ਪਰ ਅਜਿਹੇ ਬੰਦਿਆਂ ਦੇ ਧੁਰ ਦੇ ਦੁਸ਼ਮਣ ਓਨਾ ਦੇ ਓਹ ਮਿਤਰ ਹੀ ਹੁੰਦੇ ਜਿਹੜੇ ਸਿਟੀ ਕੋਲੇ ਸ਼ਫਾਰਸ਼ਾਂ ਪਾ ਕੇ ਕਬਰਾਂ ਚੋਂ ਉਠਾ ਸੜਕਾਂ ਤੇ ਲਿਆ ਬਿਠਾਓਂਦੇ ਬੰਦੇ ਨੂੰ ਨਹੀਂ ਤਾਂ ਸਭ ਨੂੰ ਪਤਾ ਕਿ ਓਸ 'ਮਹਾਂਪੁਰਖ' ਦੀ ਅਜਿਹੀ ਕੋਈ ਪ੍ਰਾਪਤੀ ਨਾ ਸੀ ਕਿ ਉਸ ਦੇ ਨਾਂ ਤੇ ਸੜਕ ਦਾ ਨਾ ਰਖਿਆ ਜਾ ਸਕੇ ਸਿਵਾਏ ਅਪਣੀ ਪ੍ਰਧਾਨਗੀ ਕਾਇਮ ਰਖਣ ਖਾਤਰ ਚਾਰ ਤੋਂ ਪੰਜ ਮਿਲੀਆਨ ਡਾਲਰ ਕੌਮ ਦਾ ਕੋਟਾਂ ਕਚਹਿਰੀਆਂ ਵਿਚ ਫੂਕਣ ਦੇ ਅਤੇ ਉਸ ਤੋਂ ਵੀ ਪਹਿਲਾਂ ਓਨਾ ਦੀ ਪ੍ਰਧਾਨਗੀ ਦੌਰ ਸਮੇ ਗੁਰਦੁਆਰੇ ਨੂੰ ਤਿੰਨ ਲਖ ਡਾਲਰ ਜੁਰਮਾਨਾ ਭਰਨ ਦੇ। ਇਹ ਵੀ ਕਿ ਜਿਹੜਾ ਲੋਕਾਂ ਗੁਰੂ ਘਰ ਨੂੰ ਕੋਟਾਂ ਵਿਚ ਖੜਿਆ ਅਤੇ ਲੜਾਈ ਵਜੋਂ ਚਾਰ ਪੰਜ ਮਿਲੀਅਨ ਡਾਲਰ ਬਰਬਾਦ ਹੋਇਆ ਅਗਲੀ ਸਰਕਾਰ ਬਣਾਓਂਣ ਲਈ ਓਨਾ ਨਾਲ ਹੀ ਇਕੱਠਿਆਂ ਚਾਹ ਅਤੇ ਰਸਗੁਲੇ ਛਕੇ ਜਾ ਰਹੇ ਸਨ? ਇਸ ਹਿਸਾਬ ਤਾਂ ਸੜਕ ਨਹੀਂ ਬਲਕਿ ਸੀ ਐਨ ਟਾਵਰ ਤੇ ਨਾਂ ਲਿਖਣਾ ਬਣਦਾ।
ਗਾਹੇ ਬਗਾਹੇ ਕਨੇਡਾ ਦੀ ਰਾਜਨੀਤੀ ਨੂੰ ਸਾਫ ਸੁਥਰਾ ਰਖਣ ਦੀਆਂ ਉਲਟੀਆਂ ਕਰਦੇ ਰਹਿਣ ਵਾਲੇ ਸਾਡੇ ਵਾਲੇ 'ਸਕਾਲਰਾਂ' ਨੂੰ ਇਸ ਬਾਰੇ ਖੁਲ ਕੇ ਬੋਲਣਾ ਬਣਦਾ ਕਿ ਇਹ ਵੀ ਸਫਾਰਸ਼ੀ ਕੁਰੱਪਸ਼ਨ ਹੈ ਇਸ ਨੂੰ ਰੋਕਿਆ ਜਾਵੇ ਨਹੀਂ ਤਾਂ ਭਵਿੱਖ ਵਿਚ ਇਦੋਂ ਵੀ ਵਡੇ 'ਮਹਾਂਪੁਰਖ' ਹਾਲੇ ਮੌਜੂਦ ਨੇ ਜਿੰਨਾ ਦੇ ਨਾਵਾਂ ਨਾਲ ਸੜਕਾਂ ਭਰੀਆਂ ਮਿਲਣਗੀਆਂ ਤੁਹਾਨੂੰ ਘਰੋਂ ਤੁਰਨ ਲਗਿਆਂ ਸੋਚਣਾ ਪਿਆ ਕਰਨਾ ਕਿ ਅਜ ਕਿਹੜੇ ਮਹਾਂਰਥੀ ਦੀ ਸੜਕ 'ਤੇ ਸੈਰ ਕੀਤੀ ਜਾਵੇ। ਨਹੀਂ?
ਗੁਰਦੇਵ ਸਿੰਘ ਸੱਧੇਵਾਲੀਆ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.