ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
-=ਜੱਟ - ਪੰਜਾਬੀ - ਸਰਦਾਰ=-
-=ਜੱਟ - ਪੰਜਾਬੀ - ਸਰਦਾਰ=-
Page Visitors: 2886

 

 -=ਜੱਟ - ਪੰਜਾਬੀ - ਸਰਦਾਰ=-
ਗੁਰਦੇਵ ਸਿੰਘ ਸੱਧੇਵਾਲੀਆ
ਕੋਈ ਸਮਾਂ ਸੀ ਕਿ ਪੰਜਾਬੀ ਫਿਲਮਾਂ ਵਾਲਿਆਂ ਜੱਟ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਸੀਫਿਲਮ ਦੀ ਹਰੇਕ ਕੱਟੀ-ਵੱਛੀ ਜੱਟ ਦੇ ਸਿਰ ਮੜ ਛੱਡੀ ਮਾਂ ਦਿਆਂ ਪੁੱਤਾਂਕੁੱਝ ਚਿਰ ਪੰਜਾਬੀ ਫਿਲਮਾਂ ਵਿਚ ਖੜੋਤ ਤੋਂ ਬਾਅਦ ਲੱਗਦਾ ਹੁਣ ਫਿਰ ਤੋਂ ਜੱਟ ਦੀ ਖੈਰ ਨਹੀਂ ਨਾ ਫਿਲਮਾਂ ਬਣਾਉਂਣ ਵਾਲਿਆਂ ਨੂੰ, ਤੇ ਨਾ ਫਿਲਮਾਂ ਵਿਚ ਕੰਮ ਕਰਨ ਵਾਲਿਆਂ ਨੂੰ ਜੱਟ ਦਾ ਮੱਤਲਬ ਪਤਾ ਹੈਉਹ ਜੱਟ ਹੋਣ ਨੂੰ ਸ਼ਾਇਦ ਬੜੀ ਮਾਣ ਵਾਲੀ ਗੱਲ ਸਮਝਦੇ ਹੋਣ, ਪਰ ਜਿਸ ਮੁਲਕ ਵਿੱਚ ਉਹ ਰਹਿੰਦੇ ਹਨ, ਉਸ ਦੇ ਪੰਡੀਏ ਦੇ ਜੇ ਕਿਤੇ ਉਨਹੀਂ ਗਰੰਥ ਪੜੇ ਹੁੰਦੇ, ਤਾਂ ਉਨ੍ਹਾਂ ਨੂੰ ਗਿਆਨ ਹੋਣਾ ਸੀ, ਕਿ ਜੱਟ ਵੀ ਬਾਕੀ ਆਖੀਆਂ ਜਾਂਦੀਆਂ ਨੀਵੀਆਂ ਜਾਤਾਂ ਵਾਂਗ ਇੱਕ ਅਖੌਤੀ ਨੀਵੀਂ ਜਾਤ ਹੀ ਹੈ, ਉਸ ਵਿਚ ਉੱਚਾ ਹੋਣ ਅਤੇ ਮਾਣ ਕਰਨ ਵਾਲੀ ਕੋਈ ਗੱਲ ਨਹੀਂ, ਪਰ ਇਹ ਵੱਖਰੀ ਗੱਲ ਹੈ, ਅੰਨਿਆਂ ਵਿਚ ਕਾਣਾ ਰਾਜਾ ਵਾਂਗ, ਪੰਜਾਬ ਦੇ ਜੱਟ ਨੇ ਬਾਕੀ ਲੋਕਾਂ ਉਪਰ ਰੋਅਬ ਰੱਖਣ ਲਈ ਜੱਟ ਹੋਣ ਨੂੰ ਹੀ ਉੱਚਾ ਜਾਣ ਲਿਆ ਹੋਇਆ ਹੈ
ਜੱਟਵਾਦ ਨੂੰ ਬੜਾਵਾ ਦਿੱਤਾ ਜਾਣਾ ਉਂਝ ਵੀ ਪੰਜਾਬ ਵਿਚ ਬਾਕੀ ਵੱਸਦੀਆਂ ਜਾਤੀਆਂ ਲਈ ਘਿਰਣਾ ਦਾ ਕਾਰਨ ਬਣਾਉਂਣਾ ਅਤੇ ਜਾਤ ਪਾਤੀ ਸਿਸਟਮ ਨੂੰ ਸ਼ਹਿ ਦੇਣਾ ਹੈਕਦੇ ਤੁਸਾਂ ਦੇਖਿਆ ਕਿ ਕਿਸੇ ਪੰਜਾਬੀ ਫਿਲਮ ਵਿਚ ਕਦੇ ਸਰਦਾਰ ਹੋਣ ਨੂੰ ਮਾਣ ਕਰਨ ਵਾਲੀ ਗੱਲ ਦੱਸਿਆ ਹੋਵੇ? ਕਿਉਂਕਿ ਸਰਦਾਰ ਹੋਣ ਉਪਰ ਮਾਣ ਕਰਨ ਨਾਲ ਸਿੱਖ ਦੀ ਗੈਰਤ ਨੂੰ ਹੁਲਾਰਾ ਮਿਲਦਾ ਹੈ, ਜਿਹੜਾ ਹਿੰਦੋਸਤਾਨ ਦੇ ਸਿਸਟਮ ਵਿਚ ਬੈਠੀ ਹਿੰਦੂ ਜ਼ਹਿਨੀਅਤਨੂੰ ਕਦੇ ਵੀ ਗਵਾਰਾ ਨਹੀਂਉਨ੍ਹਾਂ ਨੂੰ ਪਤਾ ਹੈ ਕਿ ਜੱਟਵਾਦ ਦੇ ਰੌਲੇ ਵਿਚ ਸਰਦਾਰ ਗਵਾਚਦਾ ਹੈ, ਜਿਸ ਨੂੰ ਕਿ ਉਹ ਗਵਾਉਂਣਾ ਹੀ ਚਾਹੁੰਦਾ ਹੈਜੱਟ ਜਾਂ ਪੰਜਾਬੀ ਤੋਂ ਹਿੰਦੂ ਨੂੰ ਕੋਈ ਚਿੜ ਨਹੀਂਤੁਹਾਡਾ ਜੱਟ ਜਾਂ ਪੰਜਾਬੀ ਹੋਣਾ ਹਿੰਦੂ ਨੂੰ ਕੋਈ ਤਕਲੀਫ ਨਹੀਂ ਦਿੰਦਾ, ਕਿਉਂਕਿ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.