ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਕੇਵਲ ਵਿਅੰਗ
ਕੇਵਲ ਵਿਅੰਗ
Page Visitors: 31

 

ਕੇਵਲ ਵਿਅੰਗ
ਹਾਲੇ ਕਲ ਹੀ ਮੈਂ ਬੁਰਜ ਖਲੀਫੇ ਤੋਂ 100 ਮੀਟਰ ਉਚੇ ਟਾਵਰ ਦੀ ਨੀਂਹ ਰਖ ਕੇ ਹਟਿਆ ਹਾਂ 2030 ਤਕ ਮੇਰਾ ਟਾਵਰ ਖਲੀਫੇ ਦਾ ਮੂੰਹ ਚਿੜਾਉਂਦੇ ਦਿਸੇਗਾ।
ਪਿਛਲੇ ਮਹੀਨੇ ਮੇਰੇ ਸੋਨੇ ਨਾਲ ਬਣੇ ਜਹਾਜ ਨੂੰ ਨਿਆਣੇ ਝਰੀਟਾਂ ਕੀ ਮਾਰ ਗਏ ਪੂਰੇ ਦਾ ਪੂਰਾ ਹੀ ਨਵਾ ਬਣਾ ਕਢਿਆ ਯਣੀ ਨਵਾ ਮਾਡਲ।
ਪਰਸੋਂ ਮੇਰੇ ਹਵਾ 'ਚ ਉਠਣ ਵਾਲੇ ਕੁਤੇ ਨੂੰ ਇਲ ਚੁਕ ਕੇ ਲੈ ਗਈ ਕਲ ਮੈਂ ਸਾਰੀਆਂ ਇਲਾਂ ਦਾ ਕਤਲ ਕਰ ਦਿਤਾ।
ਇਕ ਦਿਨ ਸੋਨੇ ਵਿਚ ਗੁੰਨ ਕੇ ਚੂਰੀ ਖਾਣ ਵਾਲਾ ਮੇਰਾ ਤੋਤਾ ਬਿਮਾਰ ਹੋ ਗਿਆ ਅਮਰੀਕਾ ਤੋਂ ਡਾਕਟਰ ਬਾਈਡਨ ਦਾ ਅਪਰੇਸ਼ਨ ਵਿਚੇ ਛਡ ਚਲ ਸਿਧਾ ਮੇਰੇ ਤੋਤੇ ਕੋਲ।
ਪਿਛਲੇ ਸਾਲ ਮੇਰੇ ਪਾਲਤੂ ਖੋਤੇ ਦੇ ਸਿੰਗ ਉਗ ਆਏ ਹੁਣ ਮੈਂ ਓਨਾ ਨਾਲ ਰਾਤ ਨੂੰ ਦੁਧ ਟੰਗ ਕੇ ਸਾਓਂਨਾ ਕਿ ਕਿਤੇ ਕਨੇਡਾ ਤੋਂ ਆ ਕੇ ਟਰੂਡੋ ਦੀ ਬਿਲੀ ਨਾ ਮੂੰਹ ਮਾਰ ਜਾਏ।
ਤੁਸੀਂ ਕਦੇ ਪੰਡੀਏ ਕਿਆਂ ਦੇ ਪੁਰਾਣ ਪੜੇ ਨੇ? ਮੈਂ ਬਹੁਤ ਪੜੇ ਨੇ।
ਜੇ ਤੁਸੀਂ ਨਹੀ ਪੜੇ ਤਾਂ ਗੋਦੀ ਕਿਆਂ ਦੀਆਂ ਖਬਰਾਂ ਸੁਣ ਲਿਆ ਕਰੋ ਇਨ ਬਿਨ ਜਿਹਾ ਹੀ ਹੈ।
ਸੁਣਿਆ ਕਨੇਡਾ ਦੀ ਧਰਤੀ ਹੇਠਲੇ ਧੌਲੇ ਬਲਦ ਨੇ ਅਪਣੇ ਸਿੰਗ ਹੇਠੋਂ ਕਢਣ ਬਾਰੇ ਸੋਚ ਲਿਆ ਹੋਇਆ ਕਨੇਡਾ ਵਾਲੇ ਅਪਣੀਆਂ ਸੀਟ ਬੈਲਟਾਂ ਬੰਨ ਲੈਣ ਧਰਤੀ ਕਦੇ ਵੀ ਉਲਟ ਸਕਦੀ ਹੈ।
ਇਸੇ ਡਰ ਵਿਚ ਟਰੂਡੋ ਵਿਚਾਰੇ ਨੂੰ ਡਰੱਗ ਦਾ ਸਹਾਰਾ ਲੈਣਾ ਪੈ ਰਿਹਾ ਅਤੇ ਬ੍ਰਾਹਮਣ ਦੇਵਤਾ ਨਾਲ ਪੰਗਾ ਲੈ ਕੇ ਓਹ ਬੁਰੀ ਤਰਾਂ ਫਸ ਚੁਕਾ ਹੋਇਆ। ਇੰਡੀਆ ਵਾਲਿਆਂ ਵੀਜੇ ਬੰਦ ਕਰ ਦਿਤੇ ਹੋਏ ਹੁਣ ਕਨੇਡਾ ਦਾ ਸਾਹ ਘੁਟਿਆ ਹੀ ਘੁਟਿਆ ਸਮਝੋ ਜਿਨ ਭਜਣਾ ਭਜ ਲਵੋ ਇਹੀ ਮੌਕਾ ਆਖਰੀ।
ਗੁਰਦੇਵ ਸਿੰਘ ਸੱਧੇਵਾਲੀਆ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.