ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਯੋਗਤਾ ਦੀ ਪਰਖ
ਯੋਗਤਾ ਦੀ ਪਰਖ
Page Visitors: 20
ਯੋਗਤਾ ਦੀ ਪਰਖ
ਪਰਖਣ ਦੀ ਯੋਗਤਾ ਨਾ ਸੀ ਤਾਂ ਬੰਦੇ ਨੇ ਕੀਮਤੀ ਹੀਰਾ ਵੀ ਗਧੇ ਗਲ ਲਮਕਾ ਦਿਤਾ।
ਭਾਈ ਮਰਦਾਨਾ ਜੀ ਹੀਰਾ ਲੈ ਕੇ ਹਟੀਓ ਹਟੀ। ਕੋਈ ਦਰਜਨ ਕੇਲਿਆਂ ਦੀ ਕੋਈ ਦੋ ਕਿਲੋ ਗਾਜਰਾਂ ਦਈ ਜਾਵੇ ਪਰ ਜਦ ਸਾਲਸਰਾਇ ਜੌਹਰੀ ਕੋਲੇ ਹੀਰਾ ਗਿਆ ਤਾਂ ਦੇਖਕੇ ਹੀ ਨਿਹਾਲ ਅਤੇ ਸਵਾ ਸੌ ਕੇਵਲ ਦਰਸ਼ਣ ਭੇਟਾ। ਸਵਾ ਸੌ ਓਨਾ ਸਮਿਆ ਦਾ। ਯੋਗਤਾ ਸੀ ਨਾ ਪਰਖਣ ਦੀ।
ਮਹਾਰਾਜਾ ਰਣਜੀਤ ਸਿੰਘ ਬਲਕਾਰੀ ਜੋਧਾ। ਕਿਧਰ ਖਹਿਬਰਾਂ ਤਕ ਦੇ ਮੂੰਹ ਭੰਨ ਛਡੇ ਸੂਰਮੇ ਨੇ ਅਤੇ ਵਿਸ਼ਾਲ ਖਾਲਸਾ ਸਲਤਨਤ ਖੜੀ ਕਰ ਗਿਆ ਪਰ ਇਕ ਗਲੇ ਮਾਰ ਖਾ ਗਿਆ। ਪਤਾ ਕੀ?
ਯੋਗਤਾ ਨਾ ਪਰਖ ਸਕਿਆ ਕਿ ਇਸ ਖਾਲਸਾ ਰਾਜ ਦਾ ਅਗਲਾ ਵਾਰਸ ਕੌਣ ਹੋ ਸਕਦਾ।
ਉਸ ਦਾ ਸਲਾਹਕਾਰ ਕੋਈ ਅਕਾਲੀ ਫੂਲਾ ਸਿੰਘ ਵਰਗਾ ਜਾਂ ਹੋਰ ਗੁਰਾਂ ਨੂੰ ਪਰਣਾਇਆ ਸਿਖ ਹੁੰਦਾ ਤਾਂ ਗੁਰਾਂ ਦੇ ਇਤਿਹਾਸ ਦੇ ਝਰੋਖੇ ਵਿਚੋਂ ਉਸ ਨੂੰ ਪਰਖ ਕਰਨੀ ਦਸਦਾ ਤਾਂ ਸ਼ਾਇਦ ਖਾਲਸਾ ਰਾਜ ਬਰਬਾਦ ਹੋਣੋ ਬਚ ਜਾਂਦਾ।
ਗੁਰੂ ਨਾਨਕ ਸਾਹਿਬ ਨੇ ਆਵਦੇ ਨਿਆਣੇ ਨਕਾਰ ਕੇ ਯੋਗਤਾ ਦੇਖੀ ਭਾਈ ਲਹਿਣਾ ਜੀ ਵਿਚ। ਗੁਰੂ ਅੰਗਦ ਸਾਹਿਬ ਜੀ ਨੇ ਬਜੁਰਗ ਕੁੜਮ ਯਾਣੀ ਗੁਰੂ ਅਮਰਦਾਸ ਜੀ ਵਿਚੋਂ ਯੋਗਤਾ ਜਾ ਲਭੀ ਅਤੇ ਓਨੀ ਅਗਿਓਂ ਮੋਹਨ ਮੋਹਰੀ ਪਾਸੇ ਕਰਕੇ ਜਵਾਈ ਯਾਣੀ ਗੁਰੂ ਰਾਮਦਾਸ ਜੀ ਨੂੰ ਚੁਣਿਆ।
ਰਿਵਾਜ ਮੁਤਾਬਕ ਸਭ ਤੋਂ ਵਡਾ ਨਿਆਣਾ ਵਾਰਸ ਮੰਨਿਆ ਜਾਂਦਾ ਸੀ ਪਰ ਗੁਰੂ ਰਾਮਦਾਸ ਸਾਹਿਬ ਜੀ ਨੇ ਯੋਗਤਾ ਅਨੁਸਾਰ ਚੋਣ ਕੀਤੀ ਸਭ ਤੋਂ ਛੋਟੇ ਗੁਰੂ ਅਰਜਨ ਸਾਹਿਬ ਜੀ ਦੀ।
ਗੁਰੂ ਹਰਗੋਬਿੰਦ ਸਾਹਿਬ ਨੇ ਸਭ ਤੋਂ ਵਡੇ ਬੇਟੇ ਬਾਬੇ ਗੁਰਦਿਤੇ ਨੂੰ ਛਡ ਯੋਗਤਾ ਚੁਣੀ ਪੋਤੇ ਗੁਰੂ ਹਰਰਾਇ ਸਾਹਿਬ ਜੀ ਵਿਚ ਅਤੇ ਓਹਨੀ ਅਗਿਓਂ ਰਾਮਰਾਇ ਨੂੰ ਤਾਂ ਮੁਢੋਂ ਹੀ ਨਕਾਰ ਸੁਟਿਆ ਜਿਹੜਾ ਅਜ ਸਤਾ ਦੇ ਪਰਭਾਵ ਹੇਠ ਇਕ ਅਖਰ ਬਦਲ ਸਕਦਾ ਕਲ ਨੂੰ ਕੁਝ ਵੀ ਅਤੇ ਚੋਣ ਕੀਤੀ 9 ਸਾਲ ਦੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ।
ਖਾਲਸਾ ਰਾਜ ਵੇਲੇ ਦੇ ਇਤਿਹਾਸ ਵਿਚਲੇ ਵਰਤਾਰੇ ਤੋਂ ਸਾਬਤ ਹੁੰਦਾ ਕਿ ਯੋਗ ਵਿਅਕਤੀ ਖੜਕ ਸਿੰਘ ਹੈ ਹੀ ਨਹੀ ਸੀ ਅਤੇ ਜੇ ਪਰਿਵਾਰ ਵਿਚੋਂ ਹੀ ਚੁਣਨਾ ਸੀ ਤਾਂ ਯੋਗ ਜਰਨੈਲ ਸੀ ਕੰਵਰ ਨੌਨਿਹਾਲ ਸਿੰਘ। ਬਅਸ ਆਹੀ ਗਲਤੀ ਖਾਲਸਾ ਰਾਜ ਨੂੰ ਲੈ ਬੈਠੀ ਅਤੇ ਮਹਾਰਾਜੇ ਦੀਆਂ ਮਾਰੀਆਂ ਤੇਗਾਂ ਖੁੰਡੀਆਂ ਹੋ ਕੇ ਰਹਿ ਗਈਆਂ।
ਉਸ ਉਪਰੰਤ ਯੋਗ ਬੰਦੇ ਧਕੇ ਨਾਲ ਹੀ ਆਏ ਜਿਹੜੇ ਖੁਦ ਦਿਆਂ ਦੀਆਂ ਗਦਾਰੀਆਂ ਦੀ ਭੇਟ ਚੜ ਗਏ ਨਹੀ ਤਾਂ ਪੰਜਾਬ ਦਾ ਆਹ ਹਾਲ ਨਾ ਹੁੰਦਾ।
ਪੰਜਾਬ ਦੇ ਯੋਗਤਾ ਦੀ ਚੋਣ ਕਰ ਸਕਣ ਦੇ ਮੌਕੇ ਹੀ ਖਤਮ ਕਰ ਦਿਤੇ ਗਏ। ਹਿੰਦੂ ਸਾਮਰਾਜ ਹੇਠ ਤਾਂ ਬਿਲਕੁਲ ਹੀ।
ਚਿਰਾਂ ਬਾਅਦ ਬਾਬਾ ਜਰਨੈਲ ਸਿੰਘ ਅਪਣੀ ਹਿਕ ਦੇ ਜੋਰ ਉਠਿਆ ਪਰ ਨਵੇਂ ਡੋਗਰਿਆਂ ਫੌਜਾਂ ਸਦ ਸਦ ਮਰਵਾਇਆ ਅਤੇ ਪੰਜਾਬ ਕੋਲੇ ਜੋ ਬਾਕੀ ਬਚਿਆ ਓਹ ਭੰਡ ਅਤੇ ਮਸਖਰੇ।
ਪੰਜਾਬ ਨੇ ਮੇਰੇ ਪਿਤਾ ਸਮਾਨ ਬਾਦਲ ਸਾਬ ਵਰਗੇ ਸੁਖੇ ਦੇ ਚੁਟਕਲਿਆਂ ਤੋਂ ਖਹਿੜਾ ਛੁਡਾਓਂਣਾ ਚਾਹਿਆ ਉਨ ਉਸ ਤੋਂ ਵਡਾ ਭੰਡ ਭੰਤਾ ਦੇ ਦਿਤਾ। ਮਜੀਠੀਆ ਅਤੇ ਨਵਜੋਤ ਸਿਧੂ ਵਰਗੇ ਭੰਡ ਚੁਟਕਲਿਓ ਚੁਟਕਲੀ ਤੋਂ ਅਗੇ ਗਏ ਹੀ ਨਾ। ਅਰੂਸਾ ਦਾ ਕੈਪਟਨ ਖੁਦ ਹੀ ਚੁਟਕਲਾ ਬਣੀ ਰਿਹਾ।
ਪੰਜਾਬ ਵਿਚਲੀ ਪਰਖ ਹੀ ਖਤਮ ਚੁਇਸ ਹੀ ਨਾ ਛਡੀ ਕਿ ਸਾਡੇ ਲਈ ਜੋਗ ਬੰਦਾ ਕਿਹੜਾ ਹੈ। ਸਭ ਭੰਡਾਂ ਮਸਖਰਿਆਂ ਦੇ ਸਾਹਵੇਂ ਪੰਜਾਬ ਰੁੜਦਾ ਗਿਆ ਪਰ ਕਿਸੇ ਰਸਾ ਨਹੀ ਸੁਟਿਆ ਕਿ ਬਚ ਕੇ ਨਿਕਲ ਆਏ।
ਬੁਢੇ ਅਤੇ ਕੁਰੱਪਟ ਕਾਮਰੇਡਾਂ ਦੀ ਭੀੜ ਨੂੰ ਚੀਰ ਕੇ ਦੀਪ ਸਿਧੂ ਨੇ ਸਿਰ ਕਢਿਆ ਸੀ ਅਤੇ ਪੰਜਾਬ ਦੀ ਜਵਾਨੀ ਦਾ ਫਸਲਾਂ ਦੇ ਨਾਲ ਨਸਲਾਂ ਵੰਨੀ ਵੀ ਧਿਆਨ ਜਾਣ ਲਗਿਆ ਸੀ ਪਰ ਸਮੇਤ ਕਾਮਰੇਡਾਂ ਅਤੇ 'ਅਪਣਿਆਂ' ਓਨਾ ਚਿਰ ਸਾਹ ਨਹੀ ਲਿਆ ਜਿੰਨੀ ਦੇਰ ਓਨੀ ਮਾਰ ਨਹੀ ਸੁਟਿਆ ਉਸ ਨੂੰ ਅਤੇ ਮਰੇ ਦੀ ਵੀ ਕਿਰਦਾਰਕੁਸ਼ੀ ਕਰਨੋ ਬਾਜ ਨਹੀ ਆਏ।
ਫਿਰ ਭੀੜ ਚੀਰ ਕੇ ਅੰਮ੍ਰਿਤਪਾਲ ਸਿੰਘ ਆਇਆ ਪਰ ਹਾਲ ਓਹੀ। ਮਾਰ ਦਊ ਮਰਵਾ ਦਊ। ਛਡਣੇ ਨਹੀ ਨਿਆਣੇ ਇਸ।
ਬਾਕੀਆਂ ਦੀ ਖਾਧੀ ਕੜੀ ਸਾਬਕਾ ਖਾੜਕੂਆਂ ਦਾ ਹੀ ਬੁਰਾ ਹਾਲ ਰਿਹਾ। ਕੁਕੀ ਵਰਗਿਆਂ ਦੀ ਤਾਂ ਝਗ ਹੀ ਮੁਕ ਗਈ ਥੁਕ ਸੁਟ ਸੁਟ। ਸਿਰ ਵਰਤਣ ਵਾਲੇ ਅਡ ਡੌਲਿਆਂ ਨੂੰ ਤੇਲ ਲਾਈ ਫਿਰਦੇ ਰਹੇ।
ਹੁਣ ਕੀ ਹੋ ਗਿਆ। ਨਿਆਣੇ ਤਾਂ ਸਾਡੇ ਓਵੇਂ ਈ ਮਰ ਰਹੇ ਨੇ। ਭਈਏ ਘਰੀਂ ਆ ਆ ਕੁਟਣ ਵਾਲੀ ਗਲ ਹੋਈ ਪਈ। ਮੈਦਾਨ ਖਾਲੀ ਐ ਸਿਰ ਵਰਤਣ ਵਾਲੇ ਦਿਸਦੇ ਹੀ ਨਹੀ। ਬੁਢੇ ਵਾਰੇ ਜਵਾਕ ਜੇ ਦੇ ਪੈਰਾਂ ਵਿਚ ਰਿੜਦੇ ਫਿਰਦੇ ਘਗੇ ਵਰਗੇ ਪਿਓ ਧੀ ਹੀ ਮਾਣ ਨਾ ਸਨ ਹੁਣ ਵਰਤ ਲੈਣ ਸਿਰ ਹੁਣ ਕੀ ਹੋ ਗਿਆ।
ਹੰਕਾਰ ਈਰਖਾ ਅਤੇ ਸਾੜਾ ਮੂਹਰਲੇ ਬੰਦੇ ਦੇ ਗੁਣ ਨਹੀ ਦਿਸਣ ਦਿੰਦਾ ਓਹ ਕੇਵਲ ਗਲਤੀਆਂ ਦੀ ਵਿਥਾਂ ਲਭਦੇ ਹੀ ਕੌਮਾਂ ਕੋਲੋਂ ਹੀਰਿਆਂ ਵਰਗੇ ਬੰਦੇ ਗਵਾ ਦਿੰਦੇ ਨੇ ਅਤੇ ਇਹ ਗਲ ਪੰਜਾਬ ਨਾਲ ਵਾਰ ਵਾਰ ਹੋਈ ਹੈ ਅਤੇ ਜੋ ਸਾਡੇ ਪਲੇ ਬਚਿਆ ਫਿਰ ਕਹਾਂ ਭੰਡ ਅਤੇ ਮਸਖਰੇ।
ਗੁਰਦੇਵ ਸਿੰਘ ਸੱਧੇਵਾਲੀਆ
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.