ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਇਤਿਹਾਸ ਦਾ ਦੁਹਰਾਓ
ਇਤਿਹਾਸ ਦਾ ਦੁਹਰਾਓ
Page Visitors: 6
ਇਤਿਹਾਸ ਦਾ ਦੁਹਰਾਓ
ਕਹਿੰਦੇ ਇਤਿਹਾਸ ਖੁਦ ਨੂੰ ਦੁਹਰਾਉਂਦਾ ਪਰ ਨਿਰਭਰ ਕਰਦਾ ਕਿ ਇਤਿਹਾਸ ਤੁਹਾਡਾ ਹੈ ਕਿਦਾਂ ਦਾ।
ਮਲਸਨ ਮੋਦੀ ਕੇ ਅਪਣਾ ਇਤਿਹਾਸ ਰਾਮ ਲਲਾ ਦੀਆਂ ਟਲੀਆਂ ਖੜਕਾ ਕੇ ਦੁਹਰਾ ਨੇ ਸਿਖ ਸਿਰਦਾਰ ਅਪਣੇ ਬੁਲੰਦ ਹੌਸਲਿਆਂ ਨਾਲ ਦਿਲੀ ਨੂੰ ਨਿਕਲ ਤੁਰੇ ਨੇ।
ਮਹਾਰਾਜਾ ਰਣਜੀਤ ਸਿੰਘ ਆਂਹਦਾ ਕਿਹੜਾ ਅਟਕ ਠਿਹਲ ਦਿਓ ਸਿੰਘੋ ਘੋੜੇ ਦੇਖੀ ਜਾਊ ਤੇ ਬੰਦੇ ਔਹ ਗਏ ਔਹ ਗਏ ਤੇ ਔਹ ਗਏ ਈ।
ਕਿਹੜੇ ਬੈਰੀਅਰ ਬੰਦਿਆਂ ਟਰੈਕਟਰ ਹੀ ਰਿਹੜ ਛਡੇ ਦਰਿਆਵਾਂ ਵਿਚ ਅਤੇ ਪਾਰ ਜਾਂਦੇ ਸਭ ਨੇ ਦੇਖੇ।
ਗੁਰਾਂ ਦੀ ਨਦਰ ਹੋਈ ਕੜਾਹ ਖਾਣਾ ਸਾਧ ਕਿਰਪਾਲ ਦਾਸ ਭੰਗ ਘੋਟਣ ਵਾਲਾ ਘੋਟਨਾ ਲੈ ਕੇ ਹੀ ਭਖਦੀ ਜੰਗ ਵਿਚ ਜਾ ਵੜਿਆ ਅਤੇ ਹਦਵਾਣੇ ਤਰਾਂ ਸਿਰ ਫਿਹ ਫਿਹ ਸੁਟਦਾ ਵੈਰੀ ਦੇ।
ਕੋਲ ਕੁਝ ਨਹੀ ਤਾਂ ਬੰਦਿਆਂ ਗੁਡੀਆਂ ਹੀ ਚਾਹੜ ਛਡੀਆਂ ਅਕਾਸ਼ੀਂ। ਕਦੇ ਪਤੰਗਾ ਨਾਲ ਡ੍ਰੋਨ ਡਿਗਦੇ ਦੇਖੇ ਸੀ ਕਿਸੇ?
ਧੂੰਏ ਵਾਲੇ ਗੋਲਿਆਂ ਨਾਲ ਓਹ ਇਓਂ ਖੇਡ ਰਹੇ ਸਨ ਜਿਵੇਂ ਗੇਂਦ ਬੱਲਾ ਖੇਡੀਦਾ ਅਤੇ ਓਹੀ ਧੁਖਦੇ ਬੰਬ ਚਕ ਚਕ ਵਾਪਸ ਇਓਂ ਸੁਟ ਰਹੇ ਸਨ ਜਿਵੇਂ ਪਿੱਠੂ ਗਰਮ ਖੇਡ ਰਹੇ ਹੋਣ। ਕੋਲਿਆਂ ਤੋਂ ਸੜਦੀਆਂ ਸੜਦੀਆਂ ਛਲੀਆਂ ਚਕ ਚਕ ਚਬਣ ਵਾਲਿਆਂ ਨੂੰ ਧੂੰਏ ਦੇ ਬੰਬ ਵੰਬ ਕੀ ਆਂਹਦੇ।
ਯੂਪੀ ਬਿਹਾਰ ਕਦ ਦਾ ਇਨਾ ਕਾਲੇ ਕਨੂੰਨਾ ਦਾ ਸੰਤਾਪ ਭੋਗ ਰਿਹਾ ਪਰ ਕਿਸੇ ਅਗੇ ਲਗ ਕੇ ਧਕ ਪਾਓਂਦਾ ਦੇਖਿਆ ਹੋਵੇ ਇਓਂ। ਕਿਓਂਕਿ ਓਨਾ ਕੋਲੇ ਇਤਿਹਾਸ ਹੋਊ ਇਵੇਂ ਦਾ ਤਾਂ ਦੁਹਰਾਣਗੇ।
ਮੈ ਸੁਣ ਰਿਹਾ ਸੀ ਸ਼ਾਇਦ ਚੀਨੀ ਕਹਾਣੀ ਕਿ ਇਕ ਪਾਸੇ 100 ਗਿਦੜ ਪਰ ਅਗਵਾਈ ਸ਼ੇਰ ਕਰ ਰਿਹਾ ਸੀ ਦੂਜੇ ਪਾਸੇ 100 ਸ਼ੇਰ ਪਰ ਅਗਵਾਈ ਗਿਦੜ ਕਰ ਰਿਹਾ ਸੀ ਤੇ ਜਿਤਿਆ ਭਲਾ ਕੌਣ?
ਪੰਜਾਬ ਦਾ ਦੁਖਾਂਤ ਪਤਾ ਕੀ ਰਿਹਾ? ਇਸ ਨੂੰ ਲੜਾਓਂਣ ਵਾਲਾ ਜਰਨੈਲ ਨਹੀ ਚਜਦਾ ਮਿਲਿਆ ਕਦੇ। ਚੁਰਾਸੀ ਵਿਚ ਮਿਲਿਆ ਸੀ ਪਰ ਸੰਸਾਰ ਦੀ ਛੇਵੀਂ ਫੌਜੀ ਤਾਕਤ ਦਾ ਜੋ ਹਸ਼ਰ ਦੇਖਿਆ ਦੁਨੀਆਂ ਨੇ।
ਕਲ ਦੀਆਂ ਗਲਾਂ ਦੀਪ ਸਿਧੂ ਬੋਲਾਂ ਨਾਲ ਹੀ ਪੰਜਾਬ ਦੇ ਪੈਰਾਂ ਹੇਠ ਅਗ ਧਰ ਗਿਆ ਅਤੇ ਓਹੀ ਮਿਸਾਲ ਹਾਲੇ ਅੰਮ੍ਰਿਤਪਾਲ ਨੇ ਫੜੀ ਹੀ ਸੀ ਕਿ ਮੋਦੀ ਕਿਆਂ ਨੂੰ ਲਗ ਮਰੋੜੇ ਗਏ।
ਕਦੇ ਕਿਸੇ ਕਾਲੀਏ ਜਾਂ ਕਾਮਰੇਡ ਖਾਤਰ ਪੰਜਾਬ ਇਓਂ ਘਿਰਿਆ ਹੋਵੇ। ਕਦੇ ਕਿਸੇ ਰੁਲਦੇ ਵੁਲਦੇ ਜਾਂ ਗਰਾਹਾਂ ਦਾ ਐਕਸੀਡੈਂਟ ਹੋਇਆ ਸੁਣਿਆ ਹੋਵੇ।
ਚਾਰ ਲੜਾਈਆਂ ਹਾਰਨ ਤੋਂ ਬਾਅਦ ਮਹਾਰਾਣੀ ਜਿੰਦਾਂ ਸ੍ਰ ਸ਼ਾਮ ਸਿੰਘ ਅਟਾਰੀ ਨੂੰ ਚਿੱਠੀ ਲਿਖਦੀ ਕਿ ਬਹੁੜ ਸਿੰਘਾ ਆਖਰੀ ਮੌਕਾ ਈ ਹੁਣ। ਸਿੰਘ ਨੇ ਲੋਹਾ ਖੜਕਾਓਂਣ ਦੀ ਅਤ ਕੀਤੀ ਕਿਤੇ ਪਰ ਉਸ ਵੇਲੇ ਤਕ ਦੇਰ ਹੋ ਚੁਕੀ ਸੀ।
ਬਾਬਾ ਦੀਪ ਸਿੰਘ ਦੀ ਸਕੀ ਮਾਸੀ ਦਾ ਪੁਤ ਚੀਚੇ ਦਾ ਬਾਬਾ ਨੌਧ ਸਿੰਘ ਭਿੜਿਆ ਸਿਧਾ ਜਿਹਾ ਦੁਰਾਨੀਆਂ ਨਾਲ ਪਰ ਉਮਰ ਪਤਾ ਕਿੰਨੀ ਸੀ ਉਸ ਦੀ ਉਸ ਸਮੇ? 95 ਸਾਲ! ਇਸ ਉਮਰੇ ਚਾਹ ਦਾ ਕਪ ਫੜਦਿਆਂ ਹਥ ਕੰਬਦੇ ਬੰਦੇ ਦੇ ਪਰ ਫਿਰ ਕਹਾਂ ਦੇਹਾਂ ਨਹੀ ਹੌਸਲੇ ਲੜਦੇ ਲਾਸ਼ਾਂ ਤਾਂ ਸਮਝਾਓਤੇ ਕਰਕੇ ਮੁੜ ਆਓਂਦੀਆਂ।
ਜੰਗ ਜਿਤੀ ਜਾ ਚੁਕੀ ਸੀ ਪਰ ਫਰੰਗੀਆਂ ਦਾ ਯਾਰ ਪਹਾੜਾ ਸਿੰਘ ਜੁਤੀਆਂ ਲਾਹ ਲਾਹ ਦੌੜੇ ਜਾਂਦੇ ਅੰਗਰੇਜਾਂ ਨੂੰ ਮੋੜ ਲਿਆਇਆ ਕਿ ਮੈਦਾਨ ਖਾਲੀ ਐ।
ਲੋਕਾਂ ਨੂੰ ਸੜਕਾਂ ਤੇ ਰੁਲਦਿਆਂ ਸਾਲ ਹੋਣ ਨੂੰ ਆਇਆ ਸੀ। 700 ਬੰਦਾ ਇਸ ਲੜਾਈ ਦੀ ਭੇਟ ਚੜ ਚੁਕਾ ਸੀ ਪਰ ਪਹਾੜਾ ਸਿਓ ਹੁਰੀਂ ਤੋਮਰ ਦੀ ਔਰਤ ਨਾਲ ਬੈਠ ਬੋਤਲਾਂ ਦੇ ਡਟ ਭੰਨ ਰਹੇ ਸਨ।
ਪੰਜਾਬ ਹਾਲੇ ਵੀ ਸਮਝ ਜਾਏ ਅਤੇ ਇਨਾ ਖੋਸੜ ਕਾਮਰੇਡਾਂ ਦੀ ਮਕਾਣ ਜਾਣਾ ਛਡ ਦਏ, ਆਸ ਲਾਹ ਦਏ ਇਨਾ ਤੋਂ ਅਤੇ ਪਿਛਲੇ ਤਜਰਬੇ ਤੋਂ ਕੁਝ ਸਿਖ ਲਏ ਕੁਝ, ਨਹੀ ਤਾਂ ਇਤਿਹਾਸ ਤਾਂ ਇਹ ਵੀ ਓਹੀ ਦੁਹਰਾਉਣਗੇ ਜੋ ਇਹ ਹੁਣ ਤਕ ਦੁਹਰਾਓਂਦੇ ਆ ਰਹੇ ਨੇ ਯਾਣੀ ਜੋ ਇਹਨਾ ਦਾ ਹੈ। ਨਹੀ?
ਗੁਰਦੇਵ ਸਿੰਘ ਸੱਧੇਵਾਲੀਆ
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.