ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਦੋ ਸਵਾਲ, ਕਰਣ ਕਮਾਲ ! (ਨਿੱਕੀ ਕਹਾਣੀ)
ਦੋ ਸਵਾਲ, ਕਰਣ ਕਮਾਲ ! (ਨਿੱਕੀ ਕਹਾਣੀ)
Page Visitors: 2528

 

ਦੋ ਸਵਾਲ, ਕਰਣ ਕਮਾਲ ! (ਨਿੱਕੀ ਕਹਾਣੀ)
    
ਇਹ ਕੀ ਹੈ ? ਰਾਗੀ ਸ਼ਬਦ ਮਰੋੜ ਸਿੰਘ ਨੇ ਸੱਕਤਰ ਸ਼ਬਦ ਸੇਧ ਸਿੰਘ ਪਾਸੋਂ ਕਾਗਜ਼ ਫੜਦੇ ਹੋਏ ਪੁਛਿਆ !
       
ਸ਼ਬਦ ਸੇਧ ਸਿੰਘ : ਇਸ ਗੁਰੂਦੁਆਰਾ ਸਾਹਿਬ ਵਿਚ ਅਸੀਂ ਇੱਕ ਨਿਅਮ ਬਣਾਇਆ ਹੈ ਕੀ ਹਰ ਰਾਗੀ ਸਿੰਘ ਨੂੰ ਸ਼ਬਦ ਗਾਇਣ ਕਰਨ ਤੋਂ ਪਹਿਲਾਂ ਇਹ ਦੋ ਸਵਾਲ ਜਰੂਰ ਲਿਖਤੀ ਰੂਪ ਵਿਚ ਪੁੱਛੇ ਜਾਣ ਤਾਂਕਿ ਰਾਗੀ ਸਾਹਿਬਾਨ ਸਿਰਫ ਧੁਨਾਂ ਜਾਂ ਬਾਜ਼ੀਗਰ ਵਾਂਗ ਸ਼ਬਦ ਨਾਲ ਖੇਲ ਕੇ ਨਾ ਚਲੇ ਜਾਣ ਬਲਕਿ ਸੰਗਤਾਂ ਨੂੰ ਸ਼ਬਦ ਦੇ ਭਾਓ ਅਤੇ ਰਹਾਓ ਨਾਲ ਜੋੜ ਕੇ ਸ਼ੁਧ ਬਾਣੀ ਦਾ ਗਾਇਣ ਕਰ ਸਕਣ ! 
 
ਸ਼ਬਦ ਮਰੋੜ ਸਿੰਘ ਕਾਗਜ਼ ਪੜ੍ਹਦਾ ਹੈ ...
੧)   ਜਿਹੜੇ ਜਿਹੜੇ ਸ਼ਬਦ ਦਾ ਆਪ ਜੀ ਨੇ ਗਾਇਣ ਕਰਨਾ ਹੈ, ਉਸ ਨੂੰ ਪੂਰਨ ਰੂਪ ਵਿੱਚ ਮਾਤਰਾਵਾਂ ਆਦਿ ਦਾ ਧਿਆਨ ਰਖਦੇ ਹੋਏ ਲਿਖੋ ਜੀ .
 
੨)   ਉਨ੍ਹਾਂ ਸ਼ਬਦਾ ਵਿੱਚ ਗੁਰੂ ਸਾਹਿਬ ਆਪ ਜੀ ਨੂੰ ਕੀ ਸਮਝਾਉਣਾ ਕਰ ਰਹੇ ਹਨ, ਉਸ ਨੂੰ ਆਪਣੇ ਸ਼ਬਦਾਂ ਵਿੱਚ ਭਾਵ ਸਹਿਤ ਲਿਖੋ ਜੀ 
.
 
ਪੜ੍ਹ ਕੇ ਉਪਰ ਵੇਖਦਾ ਹੈ ਤੇ ਅਚਨਚੇਤ ਹੀ ਉਸ ਦੀਆਂ ਅੱਖਾਂ ਵਿਚੋਂ ਹੰਝੂ ਵੱਗ ਤੁਰਤੇ ਹਨ, ਓਹ ਸ਼ਬਦ ਸੇਧ ਸਿੰਘ ਨੂੰ ਆਪਣੀ ਗਲਵਕੜੀ ਵਿੱਚ ਲੈ ਲੈਂਦਾ ਹੈ ! (ਰੋਂਦੇ ਰੋਂਦੇ ਕਹਿੰਦਾ ਹੈ) ਕਾਸ਼ ਮੇਰੇ ਉਸਤਾਦ ਨੇ ਮੈਨੂੰ ਇਹ ਗੁਰ ਉਸ ਵੇਲੇ ਦਿੱਤਾ ਹੁੰਦਾ ਜਦੋਂ ਮੈਂ ਸੰਗੀਤ ਸਿਖ ਰਿਹਾ ਸੀ ! ਮੈਂ ਤੇ ਕੀਰਤਨ ਨੂੰ ਕੇਵਲ ਕੰਨ ਰਸ ਨਾਲ ਹੀ ਜੋੜ ਕੇ ਵੇਖਦਾ ਰਿਹਾ ਤੇ ਨਿੱਤ ਨਵੀਆਂ ਟਿਉਨਾਂ ਬਨਾਉਣ ਵਿੱਚ ਹੀ ਸਮਾਂ ਲਗਾਂਦਾ ਰਿਹਾ ! ਜੇਕਰ ਮੈਂ ਇਹ ਸਮਾਂ ਸ਼ਬਦ ਦੀ ਬਣਤਰ, ਲੱਗਾਂ ਮਾਤਰਾਵਾਂ, ਭਾਵ ਅਰਥ ਅਤੇ ਰਾਗ ਨੂੰ ਸਿਖਣ ਵਿਚ ਲਗਾਂਦਾ ਤੇ ਗੱਲ ਹੋਰ ਹੀ ਹੋਣੀ ਸੀ !
 
ਸ਼ਬਦ ਸੇਧ ਸਿੰਘ : ਅਜੇ ਵੀ ਕੁਝ ਨਹੀ ਬਿਗੜਿਆ ਵੀਰ ਜੀ ! ਸਾਨੂੰ ਆਸ ਹੈ ਕੀ ਇਹ ਦੋ ਸਵਾਲ ਹਰ ਰਾਗੀ, ਹਰ ਮਨੁਖ ਨੂੰ ਉਸਦੇ ਧਾਰਮਿਕ ਜੀਵਨ ਵਿੱਚ ਇਕ ਨਵੀਂ ਪਉੜੀ ਬਖਸ਼ਣਗੇ ਤੇ ਆਤਮਿਕ ਰੰਗਾਂ ਵਿਚ ਵਾਧੇ ਕਰਣਗੇ !
-ਬਲਵਿੰਦਰ ਸਿੰਘ ਬਾਈਸਨ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.