ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਭੁੱਖ ਕਿਵੇਂ ਸ਼ਾਂਤ ਕਰਾਂ ? (ਨਿੱਕੀ ਕਹਾਣੀ)
ਭੁੱਖ ਕਿਵੇਂ ਸ਼ਾਂਤ ਕਰਾਂ ? (ਨਿੱਕੀ ਕਹਾਣੀ)
Page Visitors: 2535

ਭੁੱਖ ਕਿਵੇਂ ਸ਼ਾਂਤ ਕਰਾਂ ? (ਨਿੱਕੀ ਕਹਾਣੀ)
ਓਏ ਹੋਏ ... ਖੀਰ !! ਹੱਥ ਵਿੱਚ ਫੜੇ ਪੁਲਾਓ ਦੇ ਡੂਨੇ ਨੂੰ ਪਰੇ ਸੁੱਟਦਾ ਹੋਇਆ ਕੁਲਜੀਤ ਖੀਰ ਦੀ ਲਾਈਨ ਵਿੱਚ ਜਾ ਲੱਗਾ ! ਖੀਰ ਅਜੇ
 ਖਤਮ ਵੀ ਨਹੀ ਹੋਈ ਸੀ ਕੀ ਉਸਦੀ ਨਜ਼ਰ ਕੋਕਾ-ਕੋਲਾ ਵਰਤਾ ਰਹੇ ਬੰਦੇ ਤੇ ਜਾ ਅਟਕੀ ! ਫ਼ਟਾਫ਼ਟ ਖੀਰ ਖਤਮ ਕਰ ਕੇ ਓਹ ਭੀੜ ਨੂੰ
 ਚੀਰਦਾ ਹੋਇਆ  ਕੋਕਾ-ਕੋਲਾ ਤੇ ਜਾ ਪਿਆ ! ਕੁਦਰਤੀ ਇਹ ਸਾਰਾ ਨਜ਼ਾਰਾ ਦੂਰ ਆਪਣੇ ਘਰ ਦੀ ਬਾਲਕੋਨੀ ਤੇ ਖੜਾ ਨਰਿੰਦਰ ਸਿੰਘ 
ਵੇਖ ਕੇ ਹੈਰਾਨ ਹੋ ਰਿਹਾ ਸੀ ! ਇਤਨੀ ਦੇਰ ਵਿਚ ਹੀ ਇੱਕ ਕੇਲਾ ਉਡਦਾ ਹੋਇਆ ਸੜਕ ਤੇ ਜਾ ਡਿੱਗਾ ਤੇ ਨਾਲ ਹੀ ਨਾਲ ਭੀੜ ਵਿਚੋਂ 
ਕਿਸੀ ਦੇ ਪੈਰਾਂ ਥੱਲੇ ਕੁਚਲਿਆ ਗਿਆ !  ਸੜਕ ਦੇ ਵਿਚਕਾਰ ਅੱਤੇ ਕਿਨਾਰਿਆਂ ਤੇ ਅਧ-ਖਾਦੇ ਹੋਏ ਡੂਨੇ ਗੁਰੂ ਨਾਨਕ ਸਾਹਿਬ ਵੱਲੋਂ ਚਲਾਏ
 ਗਏ ਲੰਗਰ ਦੇ ਸਿਦ੍ਧਾੰਤ ਨੂੰ ਮੁੰਹ ਚਿੜਾ ਰਹੇ  ਪ੍ਰਤੀਤ ਹੋ ਰਹੇ ਸੀ !ਸਟਾਲਾਂ ਤੇ ਲੱਗੇ ਡੀ.ਜੇ. ਅੱਤੇ ਲਾਊਡ-ਸਪੀਕਰ ਦੀਆਂ ਕੰਨ 
ਪਾੜਵੀਆਂ ਆਵਾਜ਼ਾਂ ਆਪਸ ਵਿਚ ਮਿਲ ਕੇ ਕਵਿਤਾ ਤੇ ਗੁਰਬਾਣੀ  ਦੇ ਫ਼ਰਕ ਨੂੰ ਦੱਸਣ ਵਿਚ ਨਾਕਾਬਿਲ ਸਿੱਧ ਹੋ ਰਹੀਆਂ ਸਨ ! ਹਰ 
ਪਾਸੇ ਅਫਰਾ-ਤਫਰੀ ਦਾ ਮਾਹੋਲ ਬਣਿਆ ਹੋਇਆ ਸੀ ! 
ਸਰਦਾਰ ਜੀ ! ਤੁਸੀਂ ਕਿਸ ਗੱਲ ਤੋਂ ਪਰੇਸ਼ਾਨ ਹੋ ? ਅਚਾਨਕ ਪਿੱਛੋਂ ਨਰਿੰਦਰ ਸਿੰਘ ਦੇ ਮੋਢੇ ਤੇ ਵੋਹਟੀ ਮਨਜੀਤ ਕੌਰ ਨੇ ਹੱਥ ਰਖਿਆ !
 ਨਰਿੰਦਰ ਸਿੰਘ ਦੀਆਂ ਅੱਖਾਂ ਦੇ ਨੁੱਕਰ ਗਿੱਲੇ ਸਨ ! 
ਨਰਿੰਦਰ ਸਿੰਘ : ਨਗਰ ਕੀਰਤਨ ਦਾ ਅਰਥ ਹੁੰਦਾ ਹੈ .. ਗੁਰੂ ਦੇ ਜੱਸ (ਕੀਰਤਣ) ਗਾਇਣ ਕਰਦੇ ਹੋਏ ਸਿੱਖ ਧਰਮ ਅੱਤੇ ਸਦਾਚਾਰ (ਸਦ-
ਆਚਾਰ) ਬਾਰੇ ਸਮਾਜ ਨੂੰ ਜਾਗਰੂਕ ਕਰਨਾ ! ਕਿਤਨਾ ਸੋਹਣਾ ਦ੍ਰਿਸ਼ ਹੁੰਦਾ ਹੋਵੇਗਾ ਜਦੋਂ ਗੁਰੂ ਕੇ ਪਿਆਰੇ ਗੁਰੂ ਜੱਸ ਗਾਇਣ ਕਰਦੇ ਕਰਦੇ
 ਨਗਰ ਕੀਰਤਨ ਵਿੱਚ ਸ਼ਾਮਿਲ ਹੁੰਦੇ ਸਨ ! ਅੱਜ ਤੇ ਕੇਵਲ ਜਗਤ ਦਿਖਾਵਾ ਹੀ ਹੈ ! ਢੋਲਕੀ ਚੁੱਕੇ ਕੇ ਕੱਚੀ ਪੱਕੀ ਤੇ ਧਾਰਨਾਵਾਂ ਨਾਲ 
ਪੜ੍ਹਨਾ ਹੀ ਨਗਰ ਕੀਰਤਨ ਵਿਚ ਸ਼ਬਦ  ਪੜ੍ਹਨਾ ਬਣਾ ਦਿੱਤਾ ਗਿਆ ਹੈ ! ਸਾਰਾ ਧਿਆਨ ਤੇ ਲੰਗਰ ਵਰਤਾਉਣ ਅੱਤੇ ਖਾਣ ਵਿੱਚ 
ਅਟਕਿਆ ਹੋਇਆ ਹੈ !
ਮਨਜੀਤ ਕੌਰ : ਆਤਮਾ ਦੀ ਖੁਰਾਕ (ਆਤਮਿਕ ਸ਼ਾਂਤੀ) ਲਈ ਨਗਰ ਕੀਰਤਨ ਹੁੰਦੇ ਹਨ, ਪਰ ਅੱਜ ਤੇ ਕੇਵਲ ਸ਼ਰੀਰ ਦੀ ਖੁਰਾਕ (ਭਾਂਤ 
ਭਾਂਤ ਦੇ ਵੰਨ-ਸੁਵੰਨੇ ਪਦਾਰਥ) ਹੀ ਪ੍ਰਧਾਨ ਹੈ ਜਿਸਦਾ ਅਸਰ ਕੇਵਲ ਇੱਕ ਦਿਨ ਤੋਂ ਵੱਧ ਨਹੀ ਹੁੰਦਾ !
ਨਰਿੰਦਰ ਸਿੰਘ : ਇਸ ਤਰੀਕੇ ਨਾਲ ਗੁਰੂ ਜਾ ਜੱਸ ਅਸੀਂ ਕੀ ਕਰਵਾਉਣਾ ਹੈ ਬਲਕਿ ਆਪਨੇ ਗੁਰੂ ਦੀ ਬਦਨਾਮੀ ਹੀ ਕਰ ਰਹੇ ਹਾਂ ! ਕੀ 
ਵਾਕਈ ਹੀ ਇਹ "ਸਿੱਖ ਜੀਵਣ ਜਾਚ" ਦਾ ਪ੍ਰਗਟਾਵਾ ਹੈ ? 
ਮਨਜੀਤ ਕੌਰ ਪਿਆਰ ਨਾਲ ਹੱਥ ਫੜ ਕੇ ਅੰਦਰ ਲੈ ਜਾਂਦੀ ਹੈ ਤੇ ਕਹਿੰਦੀ ਹੈ ... ਆਓ ਸਰਦਾਰ ਜੀ, ਘੰਟਾ ਕੁ ਵਿਚਾਰ ਕੇ ਸਹਿਜ-ਪਾਠ
 ਕਰ ਲਈਏ ! ਆਤਮਿਕ ਭੁੱਖ ਇਸੀ ਤਰੀਕੇ ਸ਼ਾਂਤ ਹੋਵੇਗੀ !
- ਬਲਵਿੰਦਰ ਸਿੰਘ ਬਾਈਸਨ
http://nikkikahani.com/
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.