ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਲੱਡੂ ਖਾਦੇ ਗਏ ! ( ਨਿੱਕੀ ਕਹਾਣੀ )
ਲੱਡੂ ਖਾਦੇ ਗਏ ! ( ਨਿੱਕੀ ਕਹਾਣੀ )
Page Visitors: 2573

 ਲੱਡੂ  ਖਾਦੇ  ਗਏ  !  ( ਨਿੱਕੀ  ਕਹਾਣੀ )
ਲੋ ਵੀਰ ਜੀ ਲੱਡੂ ਖਾਓ ! (ਇਕਬਾਲ ਸਿੰਘ ਨੇ ਸਤਨਾਮ ਸਿੰਘ ਨੂੰ ਕਿਹਾ)
ਸਤਨਾਮ ਸਿੰਘ : ਕਿਸ ਖੁਸ਼ੀ ਵਿੱਚ ਵੰਡ ਰਹੇ ਹੋ ਲੱਡੂ ?
ਇਕਬਾਲ ਸਿੰਘ : ਓਹ ਮੇਰੇ ਮੁੰਡੇ ਦੀ ਫਟੀ ਹੋਈ ਪੈਂਟ ਦੀ ਸਿਲਾਈ ਹੋ ਗਈ ਹੈ ਨਾ ! ਇਸ ਕਰਕੇ !
ਸਤਨਾਮ ਸਿੰਘ (ਹੈਰਾਨੀ ਨਾਲ) : ਹੈਂ ? ਇਹ ਕੀ ਗੱਲ ਹੋਈ ? ਸਹੀ ਗੱਲ ਦੱਸੋ ਨਾ ?
ਇਕ਼ਬਾਲ ਸਿੰਘ : ਜਿੰਦਗੀ ਵਿੱਚ ਕੁਝ ਗੱਲਾਂ ਕਹਿਣ-ਸੁਣਨ ਨੂੰ ਚੰਗੀ ਲਗਦੀਆਂ ਹਨ ਤੇ ਕੁਝ ਗੱਲਾਂ ਅਸਲੀਹੁੰਦੀਆਂ ਹਨ !
ਜਿਸ ਮੁੰਡੇ ਨੇ ਮੇਰੇ ਮੁੰਡੇ ਦੀ ਪੈਂਟ ਫਾੜੀ ਸੀ
, ਮੈਂ ਉਸ ਦੀ ਫਿਲਡਿੰਗ ਕਰ ਘੇਰ-ਘਾਰ ਕੇ ਉਸਨੂੰ ਬਾਹਰ ਬੁਲਾਇਆ ਤੇ ਹੁਣ
ਮੈਂ ਉਸ ਦੀ ਟੰਗ ਤੋੜ ਕੇ ਆਇਆ ਹਾਂ ! ਇਸ ਕਰਕੇ ਤੁਹਾਨੂੰ ਲੱਡੂ ਖੁਆਏ 
ਨੇ !
ਸਤਨਾਮ ਸਿੰਘ ਸੋਚੀ ਪੈ ਗਿਆ, "ਹੁਣ ਕਿਸ ਖੁਸ਼ੀ ਵਿਚ ਲੱਡੂ ਖਾਵਾਂ ? "ਪਾਟੀ ਹੋਈ ਪੈਂਟ ਦੀ ਸਿਲਾਈ ਹੋਣ ਦੀ ਜਾਂ
ਉਸ ਮੁੰਡੇ ਦੀ ਟੰਗ ਟੁੱਟਣ ਦੀ
?" ਫਿਰ ਸਿਰ ਝਟਕ ਕੇ ਬੋਲਿਆ... ਚਲੋ ਹੁਣ ਤੇ ਲੱਡੂ ਖਾਦੇ ਗਏ!"
ਨੋਟ : ਮੈਂ ਵੀ ਓਹੀ ਗੱਲ ਕਿੱਤੀ ਹੈ ਜੋ ਕਹਿਣ ਸੁਣਨ ਵਿੱਚ ਚੰਗੀ ਹੈ ! ਅਸਲ ਗੱਲ ਦਾ ਆਈਡਿਆ ਜਲਦੀ ਹੀ ਦੱਸਾਂਗਾ,
ਤੱਦ ਤਕ ਤੁਸੀਂ ਹਿਸਾਬ ਲਾਉਂਦੇ ਰਹੋ !
 ਬਲਵਿੰਦਰ ਸਿੰਘ ਬਾਈਸਨ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.