ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਚਿੱਟਾ-ਕਾਲਾ ਦਾਨ ! (ਨਿੱਕੀ ਕਹਾਣੀ)
ਚਿੱਟਾ-ਕਾਲਾ ਦਾਨ ! (ਨਿੱਕੀ ਕਹਾਣੀ)
Page Visitors: 2608
ਚਿੱਟਾ-ਕਾਲਾ ਦਾਨ ! (ਨਿੱਕੀ ਕਹਾਣੀ)
"ਫਲਾਣੀ ਮਸ਼ੀਨ" ਲਗਾਉਣੀ ਹੈ ਗੁਰੂਦੁਆਰਾ ਸਾਹਿਬ ਵਿੱਚ ! ਫਿਰ ਸੰਗਤਾਂ ਨੂੰ ਬਹੁਤ ਸੁੱਖ ਹੋ ਜਾਵੇਗਾ !
(ਕੁਲਬੀਰ ਸਿੰਘ ਨੇ ਦਸਿਆ)
ਵਾਹ ! ਵਾਕਈ ਬਹੁਤ ਚੰਗਾ ਉੱਦਮ ਹੈ ਤੁਹਾਡੀ ਕਮੇਟੀ ਦਾ ! ਮੇਰੇ ਲਈ ਕੀ ਹੁਕਮ ਹੈ ਭਾਈ ਸਾਹਿਬ ਜੀ ?
(ਹਰਮਨ ਸਿੰਘ ਨੇ ਪੁਛਿਆ)
ਕੁਲਬੀਰ ਸਿੰਘ : ਪੰਦਰਾਂ ਲੱਖ ਦੇ ਗੇੜ ਦੀ ਮਸ਼ੀਨ ਆਉਣੀ ਹੈ ! ਤੁਹਾਡੇ ਨਾਮ ਪੰਜ ਲੱਖ ਦੀ ਪਰਚੀ ਕੱਟਣੀ
ਹੈ ! 
ਹਰਮਨ ਸਿੰਘ (ਕੁਛ ਸੋਚਦਾ ਹੋਇਆ) : ਪੰਜ ਲੱਖ ਤੇ ਜਿਆਦਾ ਹੋ ਜਾਣਗੇ ! ਇੱਕ ਕੰਮ ਕਰਦਾ ਹਾਂ ਕੀ ਦੋ ਲੱਖ
ਦੇ ਦਿੰਦਾ ਹਾਂ ! ਕਿਸ ਦੇ ਨਾਮ ਚੈਕ ਕੱਟਾਂ ?
ਕੁਲਬੀਰ ਸਿੰਘ : ਤੁਸੀਂ ਚੈਕ ਰਹਿਣ ਦੇਵੋ ਤੇ ਨਕਦ ਹੀ ਦੇ ਦਿਓ ਮਾਇਆ ! ਸੰਗਤ ਦਾ ਕੀਮਤੀ ਪੈਸਾ ਅਸੀਂ
ਕਿਓਂ ਚੈਕ ਲੈ ਕੇ ਸਰਕਾਰ ਦੇ ਟੈਕ੍ਸ ਵਿੱਚ ਰੋਲੀਏ ? ਨਕਦ ਦੇਵੋਗੇ ਤਾਂ ਅੱਗੋ ਕੰਪਨੀ ਕੋਲੋਂ ਚੰਗਾ ਰੇਟ
ਲਗਵਾ ਲਵਾਂਗੇ, ਨਾਲੇ ਟੈਕ੍ਸ ਵੀ ਬਚੇਗਾ ! (ਬਾਰ ਬਾਰ ਨਕਦ ਤੇ ਹੀ ਜੋਰ ਪਾਉਂਦਾ ਹੈ)
ਹਰਮਨ ਸਿੰਘ (ਜੋਰ ਪਾਉਂਦੇ ਹੋਏ) : ਤੁਸੀਂ ਪਰਚੀ ਕੱਟੋ ! ਮੈ ਚੈਕ ਹੀ ਦੇਣਾ ਹੈ ਤਾਂਕਿ ਮੇਰੇ ਖਾਤੇ
ਵਿੱਚ ਵੀ ਇਹ ਰਕਮ ਆ ਜਾਵੇ ਤੇ ਤੁਹਾਡੇ ਖਾਤੇ ਵਿੱਚ ਵੀ ! ਦਿੱਕਤ ਕੀ ਹੈ ?
ਕੁਲਬੀਰ ਸਿੰਘ (ਪਰੇਸ਼ਾਨ ਹੁੰਦਾ ਹੋਇਆ) : ਛੱਡੋ ਤੁਸੀਂ, ਰੱਖੋ ਚੈਕ ਆਪਣੇ ਕੋਲ ! ਸਾਨੂੰ ਬਥੇਰੇ ਦੇਣ
ਵਾਲੇ ਬੈਠੇ ਨੇ ! ਤੁਸੀਂ ਰੱਖੋ ਆਪਣਾ ਚਿੱਟਾ ਆਪਣੇ ਕੋਲ, ਫਿਰ ਕਦੀ ਲੈ ਲਵਾਂਗੇ ! (ਗੁੱਸਾ ਕਰ ਕੇ ਉਥੋਂ
ਚਲਾ ਜਾਂਦਾ ਹੈ)
(ਇਤਨੀ ਹੀ ਦੇਰ ਵਿੱਚ ਰਣਜੋਧ ਸਿੰਘ ਆ ਹਰਮਨ ਸਿੰਘ ਨੂੰ ਸਤ ਸ਼੍ਰੀ ਅਕਾਲ ਬੁਲਾਉਂਦਾ ਹੈ ਤੇ ਕੁਲਬੀਰ ਸਿੰਘ
ਦੇ ਗੁੱਸੇ ਵਿੱਚ ਉਥੋਂ ਜਾਣ ਦਾ ਕਾਰਣ ਪੁਛਦਾ ਹੈ ! ਕੁਲਬੀਰ ਸਿੰਘ ਸਾਰੀ ਗੱਲ ਬਾਤ ਸੁਣਾਂਦਾ ਹੈ)
ਰਣਜੋਧ ਸਿੰਘ (ਗੱਲ ਸੁਣਨ ਤੋਂ ਬਾਅਦ) : ਪਰ ਉਸ ਮਸ਼ੀਨ ਨੂੰ ਲਗੇਆਂ ਤੇ ਅੱਜ ਤਿੰਨ ਹਫਤੇ ਹੋਣ ਆਏ ਅਤੇ ਉਸ
ਮਸ਼ੀਨ ਦੀ ਤਾਂ ਪੂਰੀ ਪੇਮੈਂਟ ਵੀ ਏਡਵਾੰਸ ਹੋ ਚੁੱਕੀ ਹੈ !
ਹਰਮਨ ਸਿੰਘ  ਦੀਆਂ ਅੱਖਾਂ ਅੱਗੇ ਉਸ ਓਹਦੇਦਾਰ ਦੀ ਸ਼ਕਲ ਘੁਮਣ ਲੱਗ ਜਾਂਦੀ ਹੈ ਜੋ ਚਿੱਟੇ-ਕਾਲੇ ਦੀਆਂ
ਕਹਾਣੀਆਂ ਸੁਣਾ ਕੇ ਗਿਆ ਸੀ ! ਕੀ ਕਰਦਾ ਓਹ ਉਸ ਕੈਸ਼ ਨਾਲ ? ਕੀ ਸੰਗਤ ਵੱਲੋਂ "ਨਿਮਰਤਾ ਵੱਸ" ਹੋ ਕੇ
"ਗੁਪਤ ਦਾਨ ਦੇ ਨਾਮ ਤੇ ਕੈਸ਼" ਦਿੱਤੇ ਜਾਂਦੇ ਪੈਸੇ ਨੂੰ ਓਹ ਖਾ ਜਾਂਦਾ ? ਜੇ ਨਹੀਂ ਤੇ ਫਿਰ ਕਿਓਂ ਉਸਨੇ
ਚੈਕ ਲੈਣ ਤੋਂ ਮਨਾ ਕੀਤਾ ? (ਸੋਚਦਾ ਸੋਚਦਾ ਆਪਣੀ ਸੋਚ ਨੂੰ ਡੂੰਘਾ ਲੈ ਜਾਂਦਾ ਹੈ)
(ਫੈਸਲਾ ਕਰਦਾ ਹੈ ਕੀ ਜੋ ਮਰਜ਼ੀ ਹੋ ਜਾਵੇ ਮੈਂ ਅੱਜ ਤੋਂ ਕੋਈ ਵੀ ਪੈਸਾ ਜਾਂ ਵਸਤੂ ਬਗੈਰ ਰਸੀਦ ਕਟਾਏ
ਨਹੀ ਦੇਵਾਂਗਾ ! (ਬੁੜ-ਬੁੜ ਕਰਦਾ ਹੈ ) ਚੈਕ ਮਤਲਬ "ਚਿੱਟਾ ਦਾਨ" ਤੇ ਬਿਨਾ ਰਸੀਦ ਤੋਂ ਕੈਸ਼ ਮਤਲਬ
"ਕਾਲਾ ਦਾਨ" !!!
- ਬਲਵਿੰਦਰ ਸਿੰਘ ਬਾਈਸਨ 
http://nikkikahani.com/
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.