ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਇਹ ਦੁਨਿਆ ਪਿੱਤਲ ਦੀ ! (ਨਿੱਕੀ ਕਹਾਣੀ)
ਇਹ ਦੁਨਿਆ ਪਿੱਤਲ ਦੀ ! (ਨਿੱਕੀ ਕਹਾਣੀ)
Page Visitors: 2735

ਇਹ ਦੁਨਿਆ ਪਿੱਤਲ ਦੀ ! (ਨਿੱਕੀ ਕਹਾਣੀ)
ਕਿਤਨਾ ਸ਼ਗਨ ਪਾਉਣਾ ਹੈ ਗੁਰਤੇਜ ਦੇ ਵਿਆਹ ਤੇ ? (ਹਰਮੀਤ ਕੌਰ ਨੇ ਆਪਣੇ ਪਤੀ ਖੁਸ਼ਵੰਤ ਸਿੰਘ ਨੂੰ ਪੁਛਿਆ)
ਤੈਨੂੰ ਪਤਾ ਹੀ ਹੈ ਕੰਮ ਕਾਜ ਦੀ ਹਾਲਤ ! ਘਰ ਦਾ ਗੁਜ਼ਾਰਾ ਹੀ ਮੁਸ਼ਕਲ ਨਾਲ ਹੋ ਰਿਹਾ ਹੈ ਅੱਜਕਲ ! ਫਿਰ ਵਿਆਹ ਵਾਸਤੇ ਕਪੜੇ-ਲੱਤੇ, ਆਣ-ਜਾਣ ਦਾ ਖਰਚਾ ! ਘੱਟੋ ਘੱਟ ਪੰਜ ਕੁ ਹਜ਼ਾਰ ਦਾ ਖਰਚਾ ਹੋ ਜਾਣਾ ਹੈ ! ਸਗਨ ਵਖਰਾ ! (ਪਰੇਸ਼ਾਨ ਜਿਹਾ ਖੁਸ਼ਵੰਤ ਸਿੰਘ ਬੋਲਿਆ)
ਹਰਮੀਤ ਕੌਰ : ਸ਼ਗਨ ਵੀ ਗਿਆਰਾਂ ਸੌ ਤੋਂ ਘੱਟ ਕੀ ਪਵੇਗਾ ?
ਖੁਸ਼ਵੰਤ ਸਿੰਘ : ਯਾਰ ! ਸੋਚ ਕੇ ਬੋਲ ! ਸਾਡੀ ਔਕਾਤ ਹੈ ਗਿਆਰਾਂ ਸੌ ਸਗਨ ਪਾਉਣ ਦੀ ? ਮੈਂ ਤੇ ਜਿਆਦਾ ਤੋ ਜਿਆਦਾ ਸੋਚਾਂਗਾ ਤੇ ਸ਼ਾਇਦ ਪੰਜ ਸੌ ਦੇ ਪਾਵਾਂਗਾ !ਹਰਮੀਤ ਕੌਰ : ਸ਼ਗਨ ਹੁਣ ਆਪਣੀ ਔਕਾਤ ਵੇਖ ਕੇ ਨਹੀ ਬਲਕਿ ਦੂਜੇ ਦੀ ਔਕਾਤ ਵੇਖ ਕੇ ਦੇਣਾ ਪੈਂਦਾ ਹੈ ! ਕਪੜੇ ਇਧਰੋਂ ਉਧਰੋਂ ਮੰਗ ਕੇ ਕੰਮ ਚਲਾ ਲਵਾਂਗੇ, ਪਰ ਸ਼ਗਨ ਗਿਆਰਾਂ ਸੌ ਤੋ ਘੱਟ ਨਹੀ ਦੇਣਾ ! ਨੱਕ ਕਟਵਾਓਗੇ ਤੁਸੀਂ ਬਿਰਾਦਰੀ ਵਿੱਚ ਮੇਰੀ ! ਪਿਛਲੀ ਵਾਰ ਵੇਖਿਆ ਨਹੀ ਸੀ ਤੁਸੀਂ, ਕਿਵੇਂ ਨੱਕ-ਮੁੰਹ ਬਣਾ ਰਹੇ ਸੀ ਇਹ ਲੋਗ ਕੁਲਤਾਰ ਦੇ ਵਿਆਹ ਤੇ, ਸ਼ਗਨ ਅੱਤੇ ਕਪੜਿਆਂ ਨੂੰ ਲੈ ਕੇ ? (ਮੁੰਹ ਫੂਲਾ ਲੈਂਦੀ ਹੈ)
ਖੁਸ਼ਵੰਤ ਸਿੰਘ (ਅੰਦਰੋਂ ਅੰਦਰੋਂ ਕਲਪਦਾ ਹੋਇਆ) : ਜਗਤ ਵਿਖਾਵਾ ਇਤਨਾ ਵੱਧ ਗਿਆ ਹੈ ਕੀ ਕੋਈ ਵੀ ਆਪਣੇ ਨੂੰ ਦੂਜੇ ਤੋਂ ਘੱਟ ਦਰਸ਼ਾਉਣ ਲਈ ਤਿਆਰ ਨਹੀ ਹੈ !
ਪਿਛੋਂ ਟੀ.ਵੀ. ਤੇ ਗਾਣਾ ਵੱਜ ਰਿਹਾ ਸੀ ...
"ਇਹ ਦੁਨਿਆ ਪਿੱਤਲ ਦੀ.... ਬੇਬੀ ਡੋਲ ਹੈ ਸੋਨੇ ਦੀ !"
ਮੈਂ ਕਰਜ਼ੇ ਚੁੱਕ ਕੇ ਇਹ ਵਿਆਹ ਨਹੀ ਭੁਗਤਾਵਾਂਗਾ ! ਆਪਣੀ ਸਮਰਥਾ ਤੋਂ ਵੱਧ ਕੇ ਕੰਮ ਕਰਨ ਨਾਲ ਉਨ੍ਹਾਂ ਨੂੰ ਤੇ ਮੈ ਸ਼ਾਇਦ ਖੁਸ਼ ਨਾ ਕਰ ਪਾਵਾਂ, ਮੈਂ ਜਰੂਰ ਕੁਝ ਮਹੀਨਿਆਂ ਲਈ ਕਰਜ਼ਦਾਰ ਹੋ ਜਾਵਾਂਗਾ ! (ਮਨ ਹੀ ਮਨ ਆਪਣੀ ਵਿੱਤ ਤੋਂ ਜਿਆਦਾ ਖਰਚਾ ਨਾ ਕਰਨ ਦਾ ਫੈਸਲਾ ਕਰਦਾ ਹੈ)
- ਬਲਵਿੰਦਰ ਸਿੰਘ ਬਾਈਸਨ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.