ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਰਸਤੇ ਦੀ ਚੋਣ ! ( ਨਿੱਕੀ ਕਹਾਣੀ )
ਰਸਤੇ ਦੀ ਚੋਣ ! ( ਨਿੱਕੀ ਕਹਾਣੀ )
Page Visitors: 2675

ਰਸਤੇ ਦੀ ਚੋਣ  !   ( ਨਿੱਕੀ ਕਹਾਣੀ )
ਸਾਂਭਰ ਚਾਵਲ ਵੀਹ ਰੂਪਏ ਪਲੇਟ  !  ਪੈਸੇ ਖੁੱਲੇ ਦੇਣਾ ਭਾਈ  !
( ਸ਼ਕਲ ਤੋਂ ਚੰਗੇ ਘਰ ਦੀ ਵਿੱਖਣ ਵਾਲੀ ਬਾਈ - ਤੇਈ ਸਾਲਾਂ ਦੀ ਕੁੜੀ ਹਫ਼ਤਾਵਾਰ ਬਾਜ਼ਾਰ ਵਿੱਚ ਘੁੰਮ - ਘੁੰਮ ਕੇ ਸਾਂਭਰ - ਚਾਵਲ ਵੇਚ ਰਹੀ ਸੀ  !
ਇਹ ਵੇਖ ਕੇ ਆਪਣੀ ਵੋਹਟੀ ਨਾਲ ਸੱਬਜੀ ਲੈਣ ਆਇਆ ਬਲਬੀਰ ਸਿੰਘ ਹੈਰਾਨ ਹੋ ਗਿਆ  !   )
ਓਏ ਇਹ ਤਾਂ ਕੁਲਵਿੰਦਰ ਹੈ,  ਸਾਡੇ ਗੁਆਂਢ ਵਿੱਚ ਹੀ ਰਹਿੰਦੀ ਸੀ  !  ਕੀ ਹਾਲ ਬਣਾ ਲਿਆ ਹੈ ?
  (ਬਲਬੀਰ ਸਿੰਘ ਨੇ ਆਪਣੀ ਵੋਹਟੀ ਹਰਮੀਤ ਕੌਰ ਨੂੰ ਦੱਸਿਆ )
ਕੁਲਵਿੰਦਰ  !   ( ਬਲਬੀਰ ਸਿੰਘ ਨੇ ਆਵਾਜ਼ ਦਿੱਤੀ )
 ਕੁਲਵਿੰਦਰ ਨੇ ਮੁੜ ਕੇ ਵੇਖਿਆ ਅਤੇ ਬਲਬੀਰ ਨੂੰ ਪਛਾਣ ਕੇ ਉਸ ਦੇ ਨੇੜੇ ਆ ਆਈ  !
ਬਲਬੀਰ ਸਿੰਘ ( ਹੈਰਾਨੀ ਨਾਲ ) :  ਤੂੰ ਇਹ ਮਿਹਨਤ ਮਜਦੂਰੀ ਕੀ ਕਰ ਰਹੀ ਹੈ ਅਤੇ ਤੇਰੇ ਹਸਬੈਂਡ ਕਿੱਥੇ ਹਨ ?
ਕੁਲਵਿੰਦਰ ਕੌਰ ( ਦੋਹਾਂ ਨਾਲ ਗੱਲ ਕਰਦੇ ਹੋਏ ) :  ਸੱਤ ਮਹੀਨੇ ਪਹਿਲਾਂ ਉਨ੍ਹਾਂ ਨੂੰ ਪੈਰਾਲਾਈਸਿਸ ਹੋ ਗਿਆ ਸੀ ,  ਰਿਸ਼ਤੇਦਾਰ ਅਤੇ ਦੋਸਤ ,  ਸਭਨਾਂ ਨੇ ਨਜ਼ਰਾਂ ਮੋੜ
ਲਈਆਂ !  ਜਿਹੜੇ ਸਾਥ ਦੇਣ ਦੇ ਬਹਾਨੇ ਆਏ ਵੀ ਤਾਂ ਉਨ੍ਹਾਂ ਦੀ ਗਿੱਧ ਨਜ਼ਰ ਮੇਰੇ ਸਰੀਰ ਉੱਤੇ ਸੀ !  ਸਰੀਰ ਵੇਚਣਾ ਮੈਨੂੰ ਕਬੂਲ ਨਹੀਂ ਸੀ ਅਤੇ ਜ਼ਿਆਦਾ ਪੜ੍ਹੀ ਲਿਖੀ
ਮੈਂ ਨਹੀਂ ਹਾਂ,  ਇਸ ਲਈ ਇਹ ਕੰਮ ਸ਼ੁਰੂ ਕਰ ਲਿਆ !  ਇੱਜਤ ਦੀਆਂ ਦੋ ਰੋਟੀਆਂ ਮਿਲ ਰਹੀਆਂ ਹਨ !  ਕੁੱਝ ਪੈਸਾ-ਧੇਲਾ ਇਕੱਠਾ ਹੋ ਜਾਵੇ ਤਾਂ ਟਿਫਿਨ ਸਰਵਿਸ ਵੀ
ਸ਼ੁਰੂ ਕਰ ਦਵਾਂਗੀ !  ਚੰਗਾ ਭਾਈ ,  ਚੱਲਦੀ ਹਾਂ !
ਕੁਲਵਿੰਦਰ ਦੇ ਜਾਣ  ਦੇ ਬਾਅਦ ਹਰਮੀਤ ਕੌਰ ਨੇ ਮੁੰਹ ਬਣਾਉਂਦੇ ਹੋਏ ਕਿਹਾ :  ਕੋਈ ਆਸਾਨ ਕੰਮ ਭਾਲਦੀ !  ਇਹ ਕਿੱਥੇ ਸੜਕਾਂ ਉੱਤੇ ਧੱਕੇ ਖਾ ਰਹੀ ਹੈ ?
ਬਲਬੀਰ ਸਿੰਘ ( ਸਮਝਾਉਂਦੇ ਹੋਏ )  :  ਸਰੀਰ ਅਤੇ ਜ਼ਮੀਰ ਵੇਚ ਕੇ ਕਮਾਈ ਕਰਣਾ ਸੌਖਾ ਰਸਤਾ ਹੈ  !  ਉਹ ਚਾਹੁੰਦੀ ਤਾਂ ਉਹ ਵੀ "ਪੱਖਾ ਵੇਖ ਕੇ" ਸੌਖੇ ਪੈਸੇ ਕਮਾ ਸਕਦੀ
ਸੀ ! ਮਿਹਨਤ ਅਤੇ ਇੱਜਤ ਨਾਲ ਰੋਟੀ ਕਮਾਉਣਾ ਥੋੜਾ ਜਿਹਾ ਔਖਾ ਹੋ ਸਕਦਾ ਹੈ ਪਰ ਉਸ ਨਾਲ ਜੋ ਬਰਕਤ, ਖੁਸ਼ੀ ਅਤੇ ਤਸੱਲੀ ਮਿਲਦੀ ਹੈ ਉਹ ਕਹਿਣ-ਸੁਣਨ ਤੋਂ ਪਰੇ
ਹੈ !  ਕੁਲਵਿੰਦਰ ਦੇ ਇਸ ਰੂਪ ਨੇ ਉਸ ਪ੍ਰਤੀ ਮੇਰੇ ਮਨ ਵਿੱਚ ਵੱਡੀ ਇੱਜਤ ਵਧਾ ਦਿੱਤੀ ਹੈ ! ਅਜੇਹੀ ਵੋਹਟੀ ਜਿਸਦੀ ਵੀ ਹੋਵੇਗੀ ਓਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝੇਗਾ
ਤੇ ਇਸੀ ਜਨਮ ਨੂੰ ਓਹ ਸਵਾਰ ਲਿਆ ਸਮਝੇਗਾ ! (ਬਲਬੀਰ ਸਿੰਘ ਦੀਆਂ ਅੱਖਾਂ ਭਰ ਆਉਂਦੀਆਂ ਹਨ )
ਹੁਣ ਚੱਲੀਏ ?  ਜਾਂ ਇੱਥੇ ਖੜੇ ਹੋ ਕੇ ਉਸਦੇ ਸੋਹਿਲੇ ਹੀ ਗਾਣੇ ਹਨ ? ( ਦੂਜੀ ਤੀਵੀਂ ਦੀ ਸਿਫਤ ਨੂੰ ਨਾ ਸਹਾਰਦੇ ਹੋਏ   ਹਰਮੀਤ ਕੌਰ ਅੰਦਰਲਾ ਗੁੱਸਾ ਦਬਾ ਨਹੀਂ ਪਾਈ) - 

 ਬਲਵਿੰਦਰ ਸਿੰਘ ਬਾਈਸਨ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.