ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਛੋਟੇ ਬੱਚੇ ਦਾ ਵੱਡਾ ਸਵਾਲ ! (ਨਿੱਕੀ ਕਹਾਣੀ)
ਛੋਟੇ ਬੱਚੇ ਦਾ ਵੱਡਾ ਸਵਾਲ ! (ਨਿੱਕੀ ਕਹਾਣੀ)
Page Visitors: 2541

ਛੋਟੇ ਬੱਚੇ ਦਾ ਵੱਡਾ ਸਵਾਲ ! (ਨਿੱਕੀ ਕਹਾਣੀ)

ਭਾਰਤ ਪਾਕਿਸਤਾਨ ਦਾ ਕ੍ਰਿਕੇਟ ਮੈਚ ਚਲ ਰਿਹਾ ਸੀ ! ਅਚਾਨਕ ਨਿੱਕਾ ਪ੍ਰਭਜੋਤ ਬੋਲਿਆ ! ਪਾਪਾ, ਇਹ ਸਾਰੇ ਖਿਡਾਰੀਆਂ ਵਿਚੋਂ ਇਹ ਇੱਕ ਨੇ ਆਪਣੀ ਦਾੜੀ ਪੂਰੀ ਰੱਖੀ ਹੈ ? ਬਾਕੀਆਂ ਨੇ ਕਿਓਂ ਨਹੀ ?

ਪਿਤਾ ਕੁਲਬੀਰ ਸਿੰਘ : ਬੇਟਾ, ਇਹ ਖਿਲਾੜੀ ਹਾਜ਼ੀ ਹੈ ! ਜੋ ਲੋਕ ਹਜ਼ ਕਰ ਕੇ ਆਉਂਦੇ ਨੇ ਜਾਂ ਫਿਰ ਆਮ ਜਿੰਦਗੀ ਵਿਚ “ਸਵਾਬ ਵਿਚ ਰਹਿਣਾ” ਚਾਹੁੰਦੇ ਨੇ ਭਾਵ ਰੱਬ ਦੀ ਰਜ਼ਾ (ਹੁਕਮ ਵਿਚ) ਰਹਿਣਾ ਚਾਹੁੰਦੇ ਨੇ ਓਹ ਕੇਸ਼ ਨਹੀ ਕਟਦੇ !

ਪ੍ਰਭਜੋਤ : ਅਛਾ ਪਾਪਾ ! ਇਹ ਜੋ ਦਾੜੀ-ਕਟਿਆ ਸਿਖ ਖਿਲਾੜੀ ਭਾਰਤ ਵੱਲੋਂ ਖੇਡ ਰਿਹਾ ਹੈ ਕੀ ਇਹ ਕਦੀ ਦਰਬਾਰ ਸਾਹਿਬ ਨਹੀ ਗਿਆ ? ਸਾਡਾ ਮੱਕਾ ਤੇ ਓਹੀ ਹੈ ਨਾ ? (ਮਤਲਬ ਸਾਡਾ ਸਭ ਤੋਂ ਵੱਡਾ ਧਰਮ ਅਸਥਾਨ) !

ਕੁਲਬੀਰ ਸਿੰਘ : ਪੁੱਤਰ ਜੀ, ਗੁਰੂ ਸਾਹਿਬ ਦੇ ਆਸ਼ੇ ਮੁਤਾਬਿਕ ਤੇ ਸਾਰੇ ਗੁਰੂ ਘਰ ਇੱਕੋ ਜਿਹੇ ਹੀ ਹਨ ਤੇ ਸਿੱਖੀ ਕਦਰਾਂ-ਕੀਮਤਾਂ ਤੇ ਜੀਵਨ ਜਾਚ ਸਿਖਾਉਣ ਦੇ ਕੇਂਦਰ ਹਨ ! ਪਰ ਹਾਂ, ਪਿਛਲੇ ਕੁਛ ਕੁ ਸਾਲਾਂ ਤੋਂ ਧਰਮ ਦਾ ਸੋਮਾ ਕਿਹਾ ਜਾਂਦਾ ਹੈ ਦਰਬਾਰ ਸਾਹਿਬ ਨੂੰ, ਕਿਓਂਕਿ ਉਥੇ ਨਿਰੋਲ ਗੁਰਬਾਣੀ ਕੀਰਤਨ ਦਾ ਪਰਵਾਹ ਚਲਦਾ ਹੈ ! ਬਾਕੀ ਗੁਰਮਤ ਅਨੁਸਾਰ ਹਰ ਸਿੱਖ ਅਪਨੇ ਆਪ ਵਿਚ ਹੀ ਇੱਕ ਗੁਰੂਦੁਆਰਾ ਹੈ (ਪਰਚਾਰ ਦਾ ਕੇਂਦਰ ਹੈ), ਬਸ਼ਰਤੇ ਉਸਦਾ ਜੀਵਨ ਗੁਰਸਿਖ ਵਾਲਾ ਹੋਵੇ ! ... ਪਰ ਤੇਰੇ ਕਹਿਣ ਦਾ ਕੀ ਭਾਵ ਹੈ ਕੀ ਇਹ ਖਿਲਾੜੀ ਕਦੀ ਦਰਬਾਰ ਸਾਹਿਬ ਨਹੀ ਗਿਆ ?

ਪ੍ਰਭਜੋਤ : ਮੇਰਾ ਮਤਲਬ ਸੀ ਪਾਪਾ ਕੀ ਜਿਵੇਂ ਕੋਈ ਹਜ਼ ਕਰਕੇ ਆਉਂਦਾ ਹੈ ਜਾਂ ਸਵਾਬ ਵਿਚ (ਹੁਕਮ ਵਿਚ) ਰਹਿਣਾ ਚਾਹੁੰਦਾ ਹੈ ਤੇ ਓਹ ਕੇਸ਼ ਨਹੀ ਕਟਦਾ ! ਮਤਲਬ ਕੀ ਕੇਸ਼ ਰੱਬੀ ਹੁਕਮ ਦਾ ਪ੍ਰਗਟਾਵਾ ਹਨ ਤੇ ਸਾਡੇ ਵਾਸਤੇ ਤੇ ਗੁਰੂ ਕੀ ਮੋਹਰ ਹਨ ! ਤੇ ਕਿਓਂ ਨਹੀ ਅਸੀਂ ਵੀ ਕੁਛ ਇਸ ਤਰਾਂ ਸੋਚਿਏ ਕੀ ਕੋਈ ਭੁੱਲੜ ਸਿੱਖ ਜਦੋਂ ਦਰਬਾਰ ਸਾਹਿਬ ਜਾਵੇ ਤੇ ਫਿਰ ਘੱਟੋਘਟ ਉਸ ਤੋਂ ਬਾਅਦ ਤੇ ਸਵਾਬ ਵਿਚ ਭਾਵ ਹੁਕਮ ਵਿਚ ਆ ਕੇ ਕੇਸ਼ ਕਟਣ ਤੋਂ ਬਾਜ਼ ਆ ਜਾਵੇ !

(ਕੁਲਬੀਰ ਸਿੰਘ ਹਉਕਾ ਭਰ ਕੇ ਪੁੱਤਰ ਨੂੰ ਗੱਲ ਨਾਲ ਲਾ ਲੈਂਦਾ ਹੈ ! ਉਸਨੂੰ ਚੁਮਦਾ ਹੈ, ਪਿਆਰ ਕਰਦਾ ਹੈ !)

ਕੁਲਬੀਰ ਸਿੰਘ : ਪੁੱਤਰ ਜੀ ! ਹੈ ਤੇ ਤੁਸੀਂ ਛੋਟੇ ਹੋ ਪਰ ਗੱਲ ਬਹੁਤ ਵੱਡੀ ਕਿੱਤੀ ਹੈ ! ਜਿਸ ਪੰਜਾਬ ਵਿਚ ਸਿੱਖੀ ਨੂੰ ਇਤਨੀ ਵੱਡੀ ਢਾਹ ਲੱਗੀ ਹੈ ਕੀ ਅੱਜ ਗੁਰੂ ਕੀ ਨਗਰੀ ਵਿਚ ਹੀ ਗੁਰੂ ਕੇ ਸਿੰਘ ਦਿਸਣੇ ਘਟ ਗਏ ਹਨ ! ਕਿਤਨਾ ਚੰਗਾ ਹੋਵੇ ਕੀ ਇਸੀ ਬਹਾਨੇ ਹੀ ਸਹੀ ਪਰ ਸਾਰੇ ਭੁੱਲੜ ਵੀਰ ਵਾਪਿਸ ਮੁਖ-ਧਾਰਾ ਵਿਚ ਵਾਪਿਸ ਆ ਸੱਕਣ ਤੇ ਸਿਆਸੀ ਅਜਗਰ ਦੀ ਕੈਦ ਤੋਂ ਅਜਾਦ ਹੋ ਜਾਣ ! ਇਸ ਸਿਆਸਤ ਦੇ ਅਜਗਰ ਨੇ ਆਪਣੀ ਮਨਮਤ ਨਾਲ ਵੱਡਾ ਸਾਰਾ ਪੰਜਾਬ ਖਾ ਲਿੱਤਾ ਹੈ ਤੇ ਹੁਣ ਅੱਗੇ ਵਧਣ ਨੂੰ ਫਿਰਦਾ ਹੈ !

ਸ਼ੇਰਾਂ ਨੂੰ ਨਾ ਕੋਈ ਮੁੰਨਦਾ, ਭੇੜਾਂ ਨੂੰ ਤਾਂ ਹਰ ਕੋਈ ਮੁੰਨਦਾ !

ਨਾ ਬਣੋ ਭੇੜ, ਵੀਰ ਤੁਸੀਂ ਹੋ ਸ਼ੇਰ ! ਇਹ ਕੋਈ ਕੋਈ ਸੁਣਦਾ !

-ਬਲਵਿੰਦਰ ਸਿੰਘ ਬਾਈਸਨ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.