ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਬਜਟ ਦੀ ਘੁੰਮਣ ਘੇਰੀਆਂ ਵਿੱਚ ਵਿਚਰਦੇ ਆਮ ਲੋਕ
ਬਜਟ ਦੀ ਘੁੰਮਣ ਘੇਰੀਆਂ ਵਿੱਚ ਵਿਚਰਦੇ ਆਮ ਲੋਕ
Page Visitors: 2573

 ਬਜਟ ਦੀ ਘੁੰਮਣ ਘੇਰੀਆਂ ਵਿੱਚ ਵਿਚਰਦੇ ਆਮ ਲੋਕ
 ਹਰ ਸਾਲ ਸਰਕਾਰਾਂ ਬਜਟ ਪੇਸ਼ ਕਰਦੀਆਂ ਹਨ ਜਿਸ ਵਿੱਚ ਆਮ ਲੋਕਾਂ ਨੂੰ ਲੁੱਟਣ ਲਈ ਹਿਸਾਬ ਕਿਤਾਬ ਦੇ ਲੇਖੇ ਜੋਖੇ ਹੁੰਦੇ ਹਨ। ਇਸ  ਨੂੰ ਵੀ ਰਾਜਨੀਤਕ ਆਗੂ ਆਮ ਲੋਕਾਂ ਦੀ ਸਮਝ ਤੋਂ ਦੂਰ ਲੋਕਾਂ ਨੂੰ ਅਸਲੀਅਤ ਦੱਸਣ ਦੀ ਥਾਂ ਗੁੰਮਰਾਹ ਕਰਨ ਦਾ ਸਾਧਨ ਬਣਾ ਲੈਂਦੇ ਹਨ। ਜਨਤਾ ਦਾ ਇੱਕ ਹਿੱਸਾ ਜੋ ਸਮਾਜ ਦੀ ਦਿਸ਼ਾ ਤੈਅ ਕਰਦਾ ਹੈ ਵੀ ਇਸ ਗੋਰਖ ਧੰਦੇ ਨੂੰ ਸਮਝਣ ਤੋਂ ਅਸਮਰਥ ਸਮਾਜ ਨੂੰ ਗੁੰਮਰਾਹ ਕਰਦਾ ਹੈ ਜਿਸ ਨਾਲ ਸਰਕਾਰਾਂ ਦੀ ਜਕੜ ਲੋਕਾਂ ਤੇ ਬਣੀ ਰਹਿੰਦੀ ਹੈ। ਅਸਲ ਵਿੱਚ ਇਹ ਬਜਟ ਸਰਕਾਰਾਂ ਆਪਣੀ ਆਮਦਨ ਵਧਾਉਣ ਲਈ ਹੋਰ ਨਵੇਂ ਤਰੀਕੇ ਨਵੇਂ ਟੈਕਸ ਆਮ ਲੋਕਾਂ ਤੇ ਇਸ ਰਾਂਹੀ ਲਾਉਦੀਆਂ ਹਨ ਦੂਸਰੇ ਪਾਸੇ ਆਪਣੇ ਯਾਰ ਜੁੱਟ ਵਪਾਰੀ ਕਾਰਪੋਰੇਟਾਂ ਵਿਦੇਸੀ ਮਾਲਕਾਂ ਲਈ ਬਹੁਤ ਕੁੱਝ ਕਰਨ ਦੀ ਯੋਜਨਾਂ ਹੁੰਦੀ ਹੈ। ਆਮ ਲੋਕ ਕੁੱਝ ਰਿਆਇਤਾਂ ਦੇਖ ਸੁਣਕੇ ਖੁਸ਼ ਹੁਜੰਦੇ ਰਹਿੰਦੇ ਹਨ ਪਰ ਉਹਨਾਂ ਦੀ ਜਿੰਦਗੀ ਦੀ ਤਾਣੀ ਉਸੇ ਤਰਾਂ ਹੀ ਉਲਝੀ ਤੁਰੀ ਜਾਂਦੀ ਹੈ। ਅਮੀਰ ਤਬਕਾ ਲਗਾਤਰ ਅਮੀਰ ਹੋਈ ਜਾਂਦਾ ਹੈ ਕਿਉਂਕਿ ਇਹ ਬਜਟ ਉਹਨਾਂ ਨੂੰ ਰੱਖਿਆ ਘੇਰਾ ਦਿੰਦੇ ਹਨ।
  2017 ਦੇ ਇਸ ਬਜਟ ਵਿੱਚ ਖੇਤੀਬਾੜੀ ਨੂੰ ਉਤਸਾਹ ਦੇਣ ਵਾਲਾ ਬਜਟ ਗਰਦਾਨ ਕੇ ਕਿਸਾਨਾਂ ਦੀ ਗਰਦਨ ਮਰੋੜਨ ਦਾ ਲੁਕਵਾਂ ਏਜੰਡਾਂ ਲਾਗੂ ਕੀਤਾ ਜਾ ਰਿਹਾ ਹੈ। ਪੰਦਰਾਂ ਕਰੋੜ ਕਿਸਾਨ ਪਰੀਵਾਰਾਂ ਨੂੰ 35000 ਕਰੋੜ ਦੀ ਬਜਟ ਯੋਜਨਾਂ ਦਾ ਐਲਾਨ ਕਰਕੇ ਬੱਲੇ ਬੱਲੇ ਕਰਵਾਈ ਜਾ ਰਹੀ ਜਿਸ ਨਾਲ ਪੰਜਾਹ ਕਰੋੜ ਤੋਂ ਸੱਤਰ ਕਰੋੜ ਕਿਸਾਨ ਪਰੀਵਾਰਕ ਮੈਂਬਰਾਂ ਨੂੰ 500 ਰੁਪਏ ਸਲਾਨਾਂ ਸਵਾ ਕੁ ਰੁਪਏ ਰੋਜਾਨਾਂ ਨਾਲ ਖੁਸ਼ ਕੀਤਾ ਗਿਆ ਹੈ ਜਦਕਿ ਟੈਕਸ ਦੀ ਦਰ ਵਧਾਉਣ ਨਾਲ ਡੇਢ ਰੁਪਏ ਪਰ ਲੀਟਰ ਵਧਾਉਣ ਨਾਲ 2500 ਰੁਪਏ ਪਰਤੀ ਪਰੀਵਾਰ ਉਸਦੀ ਜੇਬ ਵਿੱਚੋਂ ਕੱਢ ਲਏ ਗਏ ਹਨ।ਹੋਰ ਖੇਤੀ ਕਰਨ ਵਾਲੇ ਰੇਅਸਪਰੇਹਾਂ ਸੰਦਾਂ ਤੇ ਸਰਵਿਸ ਟੈਕਸ ਅਤੇ ਹੋਰ ਟੈਕਸ ਵਧਣ ਦਾ ਬੋਝ ਦਾ ਤਾਂ ਕੋਈ ਹਾਲੇ ਹਿਸਾਬ ਹੀ ਨਹੀਂ ਆ ਸਕਦਾ। ਦੂਸਰੇ ਪਾਸੇ ਬੈਕਾਂ ਨੂੰ ਨੌ ਲੱਖ ਕਰੋੜ ਦੇ ਕਰਜੇ ਕਿਸਾਨ ਵਰਗ ਨੂੰ ਜਾਰੀ ਕਰਨ ਦੀ ਖੁੱਲ ਦਿੱਤੀ ਗਈ ਹੈ ਜਿਸ ਨਾਲ ਕਿਸਾਨਾਂ ਦੀ ਜਮੀਨ ਅਤੇ ਜਮੀਰ ਹੋਰ ਸਰਕਾਰਾਂ ਅਮੀਰਾਂ ਅ੍ਗੇ ਗਹਿਣੇ ਹੁੰਦੀ ਜਾਵੇ। ਲੋੜ ਤਾਂ ਇਸ ਵਕਤ ਕਿਸਾਨ ਨੂੰ ਕਰਜਾ ਮੁਕਤ ਕਰਨ ਦੀ ਸੀ ਜਿਸ ਨਾਲ ਉਹ ਖੁਸੀਆਂ ਨਾਲ ਖੇਤੀ ਅਤੇ ਜਿੰਦਗੀ ਵਿੱਚ ਵਿਚਰ ਸਕੇ ਪਰ ਰਾਜਨੀਤਕਾਂ ਦੇ ਆਕਾ ਲੋਕ ਆਮ ਲੋਕਾਂ ਨੂੰ ਰੁਆਕੇ ਹੀ ਖੁਸ਼ ਰਹਿੰਦੇ ਹਨ ਸੋ ਆਮ ਲੋਕਾਂ ਨੂੰ ਗੁਲਾਮ ਕਰਨ ਲਈ ਹੀ ਇਹ ਕਰਜਿਆਂ ਦੇ ਜਾਲ ਵਿਛਾਏ ਜਾਣ ਦੀ ਖੁੱਲ ਦਿੱਤੀ ਜਾਂਦੀ ਹੈ।
  ਕਿਸਾਨ ਦੀ ਆਮਦਨ ਵਧਾਉਣ ਦਾ ਤਰੀਕਾ ਘੱਟੋ ਘੱਟ ਸਮਰਥਨ ਮੁੱਲ ਖਤਮ ਕਰਨ ਦੀ ਵਿਉਂਤ ਬਣਾਈ ਜਾ ਰਹੀ ਹੈ ਜਿਸ ਨਾਲ ਕੀਮਤਾਂ ਵਪਾਰੀਆਂ ਦੇ ਰਹਿਮੋ ਕਰਮ ਤੇ ਹੋ ਜਾਣੀਆਂ ਹਨ ।
100 ਪਰਸੈਂਟ ਐਫ ਡੀ ਆਈ ਦੀ ਮੰਜੂਰੀ ਦੇ ਕੇ ਕਿਸਾਨੀ ਨੂੰ ਅਮੀਰਾਂ ਦੀ ਗੁਲਾਮ ਕਰਨ ਦੀ ਵੱਡੀ ਯੋਜਨਾਂ ਦੇ ਵੀ ਇਸ ਵਾਰ ਖੂਬ ਕੰਮ ਕੀਤਾ ਜਾਵੇਗਾ ਕਿਉਂਕਿ ਇਹ ਗਲਾਂ ਵੀ ਬਜਟ ਯੋਜਨਾਂ ਵਿੱਚ ਪੇਸ਼ ਕੀਤੀਆਂ ਗਈਆਂ ਹਨ ਜਿੰਹਨਾਂ ਵਾਰੇ ਆਮ ਲੋਕ ਤਾਂ ਕੀ ਸਿਆਣੇ ਵਿਸਲੇਸ਼ਕ ਵੀ ਸਮਝਣ ਤੋਂ ਅਸਮਰਥ ਹਨ ਕਿਉਂਕਿ ਇਸਦਾ ਚੰਦ ਚੜੇ ਤੋਂ ਹੀ ਪਤਾ ਲੱਗੂਗਾ ਕਿ ਇਸ ਚੰਦ ਦਾ ਚਾਨਣ  ਕਿਹੜੇ ਥਾਵਾਂ ਤੇ ਹੋਵੇਗਾਂ ਅਤੇ ਹਨੇਰਾਂ ਗਰੀਬ ਲੋਕਾਂ ਦੇ ਹਿੱਸੇ ਆਵੇਗਾ। ਮਜਦੂਰ ਜਮਾਤ ਲਈ ਨਰੇਗਾ ਵਰਗੀ ਸਕੀਮ ਉੱਪਰ ਹਜਾਰਾਂ ਕਰੋੜ ਦੀ ਯੋਜਨਾਂ ਦਾ ਐਲਾਨ ਕੀਤਾ ਗਿਆ ਹੈ ਕੀ ਹੁਣ ਆਮ ਮਜਦੂਰ ਲਈ ਕੰਮ ਦੇਣ ਦੀ ਯੋਜਨਾਂ ਤੋਂ ਕਿਨਾਰਾ ਕਰ ਲਿਆ ਗਿਆ ਹੈ ਜਿਸ ਵਿੱਚ ਉਸਨੂੰ ਸਥਾਈ ਰੋਜਗਾਰ ਹੋਣ ਦੀ ਗਰੰਟੀ ਹੋਵੇ
ਸਰਕਾਰ ਨੇ ਨਰੇਗਾ ਦੀ ਰਕਮ ਵਧਾ ਕਿ ਇਹ ਦੱਸ ਦਿੱਤਾ ਹੈ ਕਿ ਉਸ ਕੋਲ ਰੋਜਗਾਰ ਦੇਣ ਦੀ ਕੋਈ ਯੋਜਨਾਂ ਨਹੀਂ ਬਲਕਿ ਖੈਰਾਤ ਦੇ ਰੂਪ ਵਿੱਚ ਵਿਹਲੇ ਰਹਿਣ ਵਾਲਿਆ ਲਈ ਕੁੱਝ ਮਨਮਰਜੀ ਦੀ ਇਹ ਦਿਹਾੜੀਆਂ ਦੇਕੇ ਸਭ ਠੀਕ ਹੈ ਦਾ ਨਾਅਰਾ ਮਾਰਿਆ ਜਾਵੇਗਾ। ਇਸ ਯੋਜਨਾਂ ਨਾਲ ਜਿੱਥੇ ਭਾਰਤੀ ਪਿੰਡਾਂ ਦੇ ਚੌਧਰੀਆਂ ਦੀ ਭਿ੍ਸਟ ਕਮਾਈ ਦਾ ਪਰਬੰਧ ਕਰ ਦਿੱਤਾ ਹੈ ਅਤੇ ਵੋਟਾਂ ਨੂੰ ਮਨਮਰਜੀ ਨਾਲ ਭੁਗਤਾਉਣ ਦਾ ਪਰਬੰਧ ਵੀ ਚਾਲੂ ਰਹੇਗਾ। ਇਸ ਯੋਜਨਾਂ ਤੇ ਬਰਬਾਦ ਕੀਤਾ ਜਾਂਦਾਂ ਲੱਖਾਂ ਕਰੋੜ ਆਉਣਾਂ ਤਾਂ ਆਮ ਭਾਰਤੀਆਂ ਖਪਤਕਾਰੀ ਵਰਗ ਤੋਂ ਹੀ ਹੈ ਜਿਸ ਨਾਲ ਆਮ ਭਾਰਤੀ ਦੀ ਲੁੱਟ ਤੇ ਨੀਰੋ ਦੀ ਬੰਸਰੀ ਵੱਜਦੀ ਰਹੇਗੀ। ਮਜਦੂਰ ਵਰਗ ਨੂੰ ਵੀ ਕਿਸਾਨ ਵਰਗ ਨਾਲ ਰਲਕੇ ਘਸਿਆਰੇ ਬਣਨ ਦੀ ਆਦਤ ਪਾ ਹੀ ਲੈਣੀ ਚਾਹੀਦੀ ਹੈ।
  ਕੰਮ ਦੀ ਕਮੀ ਨਾਲੇ ਜੂਝ ਰਹੇ ਭਾਰਤੀ ਸਮਾਜ ਦੇ  ਆਮ ਲੋਕਾਂ ਨੂੰ ਮਸੀਨੀ ਕਰਨ ਦੀ ਮਾਰ ਹੇਠ ਹੋਰ ਤੇਜੀ ਨਾਲ ਖੜਨਾਂ ਪਵੇਗਾ ਜਿਸ ਨਾਲ ਉਸਦੇ ਲਈ ਰੋਜਗਾਰ ਪਾਉਣ ਲਈ ਸਕਿਲ ਵਰਕਰ ਹੋਣ ਦੇ ਸਰਟੀਫਿਕੇਟ ਲਈ ਅਮੀਰਾਂ ਦੇ ਸਿੱਖਿਆ ਰਹਿਤ ਸਰਟੀਫਿਕੇਟ ਅਦਾਰਿਆਂ ਨੂੰ ਮੋਟੀ ਰਕਮ ਦੇਣ ਦੇ ਜੁਗਾੜ ਕਰਨ ਲਈ ਆਪਣੇ ਘਰਾਂ ਦੇ ਲੁਕੋਏ ਹੋਏ ਸਮਾਨ ਸਰੇ ਬਜਾਰ ਵੇਚਣੇ ਪੈਣਗੇ। ਹੁਣ ਰੋਜਗਾਰ ਤੇ ਲੋਟੂ ਵਿਦਿਅਕ ਅਦਾਰਿਆਂ ਦੇ ਸਰਟੀਫਾਈਡ ਲੋਕ ਹੀ ਨਵੇਂ ਰੋਜਗਾਰ ਕੇਦਰਾਂ ਵਿੱਚ ਜਾ ਸਕਣਗੇ ਅਤੇ ਇਹ ਅਦਾਰੇ ਅਮੀਰਾਂ ਕਾਰਪੋਰੇਟਾਂ ,ਵਪਾਰੀਆਂ ਰਾਜਨੀਤਕਾਂ ਦੇ ਹੀ ਹਨ ਜੋ ਏਸੀ ਦਫਤਰਾਂ ਵਿੱਚ ਬੈਠੇ ਬਿਠਾਏ ਹੀ ਆਮ ਲੋਕਾਂ ਦੀ ਲੁੱਟ ਕਰ ਸਕਦੇ ਹਨ।
ਇਹਨਾਂ ਹਾਲਤਾਂ ਵਿੱਚ ਖੁਦਕਸੀ ਕਰਨ ਤੋਂ ਪਹਿਲਾਂ ਦੀ ਸੂਲੀ ਤੇ ਆਮ ਭਾਰਤੀਆਂ ਨੂੰ ਚੜਨਾਂ ਹੀ ਹੋਵੇਗਾ ਕਿਉਂਕਿ ਵਿਦਿਅਕ ਅਦਾਰਿਆਂ ਰਾਂਹੀ ਹੋ ਰਹੀ ਲੁੱਟ ਨੂੰ ਰੋਕਣ ਦਾ ਕੋਈ ਯੋਜਨਾਂ ਖਰੜਾ ਹਾਲੇ ਵਿਚਾਰਨ ਦਾ ਕੋਈ ਵੀ ਪਰੋਗਰਾਮ ਚਾਹ ਵੇਚਣ ਵਾਲੇ ਦਾ ਕੰਮ ਕਰਕੇ ਬਣੇ ਪਰਧਾਨ ਮੰਤਰੀ ਦੇ ਸੂਟਡ ਬੂਟਡ ਵਿੱਤ ਮੰਤਰੀ ਕੋਲ ਨਹੀਂ। ਲੱਖਾ ਕਰੋੜ ਡਕਾਰ ਚੁੱਕੇ ਅਮੀਰ ਘਰਾਣਿਆਂ ਦੇ ਪੈਸਾ ਉਧਾਰ ਦੇਣ ਵਾਲੇ ਬੈਕਿੰਗ ਅਦਾਰਿਆਂ ਨੂੰ ਹਜਾਰਾਂ ਕਰੋੜ ਦੀ ਪੂੰਜੀ ਅਤੇ ਰਿਆਇਤ ਦੇਣ ਦੀ ਘੋਸ਼ਣਾਂ ਕੀਤੀ ਗਈ ਹੈ ਬਜਾਇ ਅਮੀਰ ਘਰਾਣਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਯੋਜਨਾਂ ਦੇ ਕਿਉਂਕਿ ਉਹ ਰਾਜਨੀਤਕਾਂ ਦੇ ਚਹੇਤੇ ਹਨ। ਸਰਕਾਰੀ ਬੈਕਾਂ ਦੇ ਅਮੀਰਾਂ ਨੂੰ ਦੱਬੇ ਕਰਜੇਆਂ ਦੀ ਭਰਪਾਈ ਆਮ ਲੋਕਾਂ ਤੋਂ ਲਏ ਟੈਕਸ ਨਾਲ ਕੀਤੇ ਜਾਣ ਦੀ ਵੀ ਕਾਫੀ ਦਲੇਰੀ ਦਿਖਾਈ ਗਈ ਹੈ।
ਕਾਲੇ ਧਨ ਨੂੰ ਵਾਪਸ ਦੇਸ ਵਿੱਚ ਲਿਆਉਣ ਦੀ ਕੋਈ ਯੋਜਨਾਂ ਦਿਖਾਈ ਨਹੀਂ ਦਿੱਤੀ। ਆਮ ਲੋਕਾਂ ਦੀ ਆਮਦਨ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਮਗਜੇ 2019 ਤੋਂ ਬਾਅਦ  ਦੇ ਸਮੇਂ ਨਾਲ ਮਾਰੇ ਗਏ ਹਨ ਜਦੋਂ ਕਿੋ ਸਰਕਾਰ ਦੀ ਉਮਰ 2019 ਤੱਕ ਦੀ ਹੀ ਹੈ ਸੋ ਸਰਕਾਰ ਚਲਾ ਰਹੇ ਰਾਜਨੀਤਕ 2019 ਤੱਕ ਅਰਾਮ ਨਾਲ ਸਿਰ ਥੱਲੇ ਬਾਂਹ ਦੇਕੇ ਸੌਣ ਦੀ ਸੋਚ ਰਹੇ ਹਨ। ਅਸਲ ਵਿੱਚ ਰਾਸਟਰੀ ਰਾਗ ਅਲਾਪਣ ਵਾਲੀ ਵਰਤਮਾਨ ਸਰਕਾਰ ਮਨਮੋਹਨ ਸਿੰਘ ਦੀ ਸਰਕਾਰ ਨਾਲੋਂ ਦੋ ਕਦਮ ਪਿਛਾਂਹ ਹੀ ਮੁੜੀ ਹੈ ਸਾਇਦ ਇਸ ਤਰਾਂ ਹੀ ਇਹ ਰਾਸਟਰ ਦੁਨੀਆਂ ਦਾ ਵਿਸਵ ਗੁਰੂ ਬਣੇਗਾ।
 ਗੁਰਚਰਨ ਸਿੰਘ ਪੱਖੋਕਲਾਂ
 ਫੋਨ 9417727245
 ਪਿੰਡ ਪੱਖੋਕਲਾਂ ਜਿਲਾ ਬਰਨਾਲਾ (ਪੰਜਾਬ)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.