ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਭੁੱਲਰ ਦੀ ਫਾਸੀਂ ਨੁਕਸਾਨਦੇਹ ਹੀ ਹੋਵੇਗੀ ਦੇਸ ਲਈ ਕਿਉਂਕਿ..........?
ਭੁੱਲਰ ਦੀ ਫਾਸੀਂ ਨੁਕਸਾਨਦੇਹ ਹੀ ਹੋਵੇਗੀ ਦੇਸ ਲਈ ਕਿਉਂਕਿ..........?
Page Visitors: 2618

  ਭੁੱਲਰ ਦੀ ਫਾਸੀਂ  ਨੁਕਸਾਨਦੇਹ ਹੀ ਹੋਵੇਗੀ ਦੇਸ ਲਈ ਕਿਉਂਕਿ..........?
ਦਵਿੰਦਰ ਪਾਲ ਭੁੱਲਰ ਨੂੰ ਫਾਸੀ ਦੇਣ ਦੀਆਂ ਤਿਆਰੀਆਂ ਕਰਨ ਦੀਆਂ ਖਬਰਾਂ ਨਾਲ ਪੰਜਾਬ ਦੇ ਲੋਕ ਅਤੇ ਰਾਜਨੀਤਕ ਫਿਕਰਾਂ ਵਿੱਚ ਪੈ ਗਏ ਹਨ ਕਿ ਪੰਜਾਬ ਨੂੰ ਇੱਕ ਵਾਰ ਫਿਰ ਰਾਜਨਤੀ ਦਾ ਮੋਹਰਾ ਬਣਾਇਆ ਜਾ ਰਿਹਾ ਹੈ। ਦੇਸ ਵਿੱਚ ਜਿਸ ਤਰਾਂ ਫਾਂਸੀਆਂ ਦਾ ਦੌਰ ਚਲਾਇਆ ਜਾ ਰਿਹਾ ਹੈ ਇਸ ਨਾਲ ਫਾਂਸੀ ਦੀ ਸਜਾ ਬਾਰੇ ਦੁਬਾਰਾ ਚਰਚਾ ਛਿੜ ਪਈ ਹੈ ਕਿ ਕੀ ਫਾਂਸੀ ਦੇਣਾਂ ਜਰੂਰੀ ਹੈ ? ਕੀ ਫਾਂਸੀਂ  ਦੇਸ ਦੇ ਹਿੱਤਾਂ ਲਈ ਦਿੱਤੀ ਜਾਂਦੀ ਹੈ ਜਾਂ ਸਿਆਸਤ ਅਧੀਨ ।
ਕੀ ਵਿਸੇਸ ਸਮੇਂ ਵਿੱਚ ਕਰਵਾਈ ਗਈ ਸਜਾ ਵਕਤ ਅਤੇ ਹਲਾਤ ਬਦਲ ਜਾਣ ਦੇ ਬਾਦ ਵੀ ਹੋਣੀ ਚਾਹੀਦੀ ਹੈ। ਭੁੱਲਰ ਨੂੰ ਫਾਸੀਂ ਦਿੱਤੀ ਜਾਣ ਦਾ ਕੋਈ ਨੈਤਿਕ ਅਧਾਰ ਵੀ ਹੈ ਜਾਂ ਨਹੀਂ ?   ਭੁੱਲਰ ਵਾਲੇ ਕੇਸ ਵਿੱਚ ਤਾਂ ਇਰਾਦਾ ਕਤਲ ਵੀ ਸਿੱਧ ਨਹੀਂ ਹੁੰਦਾਂ ਜਿਹਨਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਤਾਂ ਕਤਲ ਕਰਨ ਦਾ ਇਰਾਦਾ ਹੀ ਨਹੀਂ ਸੀ ਅਤੇ ਜਿਸਨੂੰ ਕਤਲ ਕਰਨ ਦਾ ਇਰਾਦਾ ਸੀ ਉਹ ਤਾਂ ਅੱਜ ਵੀ ਜਿਉਂਦਾਂ ਫਿਰਦਾ ਹੈ। ਜਿਹੜੇ ਸੁਰੱਖਿਆ ਮੁਲਾਜਮ ਮਾਰੇ ਗਏ ਹਨ ਉਹਨਾਂ ਦੇ ਨਾਲ ਤਾਂ ਭੁੱਲਰ ਦੀ ਕੋਈ ਦੁਸਮਣੀ ਵੀ ਨਹੀਂ ਸੀ ਅਤੇ ਨਾਂ ਹੀ ਉਹਨਾਂ ਨੂੰ ਕਤਲ ਕਰਨ ਦਾ ਕੋਈ ਮਕਸਦ ਸਾਹਮਣੇ ਆਉਂਦਾਂ ਹੈ।
ਕੀ ਵਰਤਮਾਨ ਸਮਾਂ ਦੇਸ ਨੂੰ ਅਸਾਂਤ ਕਰਨ ਦਾ ਹੈ ਜਿਸ ਵਿੱਚ ਸਿਆਸਤ ਵਾਸਤੇ ਨਿਆਂਪਾਲਿਕਾ ਦੀ ਦੁਰਵਰਤੋ ਕਰਕੇ ਕਿਸੇ ਨੂੰ ਫਾਂਸੀ ਚੜਾ ਦਿੱਤਾ ਜਾਵੇ ।  ਵਰਤਮਾਨ ਸਮੇਂ ਵਿੱਚ ਇੱਕ ਰਾਜਨੀਤਕ ਸੰਘਰਸ ਦੇ ਵਿੱਚ ਸੱਚਾ ਜਾਂ ਝੂਠਾ ਫਸਿਆਂ ਭੁੱਲਰ ਨਿਆਂ ਪਰਣਾਲੀ ਦਾ ਸਿਕਾਰ ਬਣਾਇਆ ਜਾ ਰਿਹਾ ਹੈ। ਕੀ ਭੁੱਲਰ ਨੂੰ ਫਾਂਸੀ ਦੇਣਾਂ ਗਲਤ ਨਹੀਂ ਕਿਉਕਿ ਉਸ ਤੋਂ ਸਰਕਾਰ ਨੂੰ ਜਾਂ ਕਿਸੇ ਵੀ ਰਾਜਨੀਤਕ ਨੂੰ ਕੋਈ ਖਤਰਾ ਨਹੀਂ ਹੈ ਉਹ ਤਾਂ ਆਪਣੀ ਵਿਚਾਰਧਾਰਾ ਹੀ ਛੱਡ ਬੈਠਾ ਹੈ । ਫਾਂਸੀ ਉਸਨੂੰ ਦਿੱਤੀ ਜਾਦੀ ਹੈ ਜਿਸ ਤੋਂ ਦੇਸ ਨੂੰ ਦੇਸ ਦੇ ਲੋਕਾਂ ਨੂੰ ਕੋਈ ਖਤਰਾ ਹੋਵੇ ਪਰ ਸਰੀਰਕ ਅਤੇ ਉਮਰ ਦੇ ਪੱਖ ਤੋਂ ਸਾਹ ਸੱਤ ਹੀਣ ਹੋਇਆ ਵਿਅਕਤੀ ਤਾਂ ਹੁਣ ਖੁਦ ਜਿਉਣ ਲਈ ਜਿੰਦਗੀ ਨਾਲ ਜੂਝ ਰਿਹਾ ਹੈ।
ਇਸ ਕੇਸ ਵਿੱਚ ਫਾਂਸ਼ੀ ਦੀ ਸਜਾ ਕੋਈ ਅਦਾਲਤੀ ਫੈਸਲਾ ਨਹੀਂ ਸੀ ਇਹ ਤਾਂ ਉਸ ਵਕਤ ਅਤਿਵਾਦ ਨੂੰ ਸਹਿ ਦੇਣ ਵਾਲਿਆਂ ਨੂੰ ਧਮਕਾਉਣ ਲਈ ਕਰਵਾਇਆ ਗਿਆ ਫੈਸਲਾ ਸੀ ਜੋ ਉਸ ਵਕਤ ਤਾਂ ਠੀਕ ਸੀ ਪਰ ਅੱਜ 17 ਸਾਲਾਂ ਬਾਅਦ ਤਾਂ ਉਹ ਹਲਾਤ ਹੀ ਬਦਲ ਚੁੱਕੇ ਹਨ। । ਹੁਣ ਪੰਜਾਬ ਸਾਂਤ ਹੈ ਇੱਥੋਂ ਦਾ ਮਹੌਲ ਖਰਾਬ ਕਰਨਾਂ ਬਹੁਤ ਹੀ ਗਲਤ ਹੋਵੇਗਾ ਹੁਣ 80ਵਿਆਂ ਦੀ ਲਹਿਰ ਹੀ ਨਹੀਂ ਰਹੀ ਉਸਦੇ ਵਿੱਚ ਹੋਏ  ਲਈ ਸਜਾ ਇ ਮੌਤ ਬਹੁਤ ਹੀ ਗਲਤ ਹੈ
    ਅਦਾਲਤਾਂ ਅਤੇ ਸਰਕਾਰਾਂ ਦਾ ਦੋਹਰਾ ਕਿਰਦਾਰ ਵੀ ਭੁੱਲਰ ਨੂੰ ਫਾਂਸੀਂ ਦੇਣ ਦੇ ਖਿਲਾਫ ਬਣਦਾ ਹੈ ਕਿਉਂਕਿ ਇੱਕ ਪਾਸੇ ਦਿੱਲੀ ਦੰਗਿਆਂ ਦਾ ਦੋਸੀ ਕਿਸੋਰੀ ਝਟਕਈ ਦੀਆਂ ਸੱਤ ਫਾਸੀਆਂ ਦੀ ਸਜਾ ਬਦਲ ਦਿੱਤੀ ਗਈ ਹੈ  ਫਿਰ ਭੁੱਲਰ ਦੀ ਇੱਕ ਫਾਸੀਂ ਕਿਉਂ ਨਹੀਂ ਬਦਲੀ ਜਾ ਸਕਦੀ। ਭੁੱਲਰ ਜੇ ਦਹਿਸਤਗਰਦੀ ਦੀ ਸੋਚ ਤੇ ਖੜਾ ਹੁੰਦਾਂ ਤਾਂ ਜਰਮਨ ਕਿਉਂ ਭੱਜਦਾ? ਅਤਿਵਾਦ ਦੇ ਦੌਰ ਵਿੱਚ ਬਹੁਤ ਸਾਰੇ ਨੌਜਵਾਨ ਗੁੰਮਰਾਹ ਹੋਏ ਸਨ ਜਿਹਨਾਂ ਵਿੱਚੋਂ ਭੁੱਲਰ ਵੀ ਇੱਕ ਸੀ । ਅੰਦੋਲਨਾਂ ਵਿੱਚ ਸਾਮਲ ਹੋਕੇ ਕੀਤੀਆਂ ਕਾਰਵਾਈਆਂ ਕਿਸੇ ਇਕੱਲੇ ਵਿਕਤੀਆਂ ਦਾ ਕਾਰਨਾਮਾ ਨਹੀਂ ਹੁੰਦੀਆਂ ਇੱਸ ਵਿੱਚ ਬਹੁਤ ਸਾਰੇ ਲੋਕ ਸਾਮਲ ਹੁੰਦੇ ਹਨ। ਜਿਸ ਵਿਅਕਤੀ ਨੂੰ ਮਾਰਨ ਲਈ ਹਮਲਾ ਕੀਤਾ ਗਿਆ ਸੀ ਉਹ ਕੋਈ ਦੁੱਧ ਧੋਤਾ ਬੰਦਾਂ ਨਹੀਂ ਸੀ ਸਗੋਂ ਇੱਕ ਅਨੇਕਾਂ ਰੰਗਾਂ ਵਾਲਾ ਰਾਜਨੀਤਕ ਸੀ ਜਿਸਨੂੰ ਉਸਦੀ ਪਾਰਟੀ ਵੱਲੌ ਹੀ ਸਮੇਂ ਨਾਲ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਸ ਕੇਸ ਵਿੱਚ ਇਨਸਾਫ ਕਰਨ ਵਾਲਿਆਂ ਦਾ ਮੁੱਖ ਜੱਜ ਵੱਲੋਂ ਹੀ ਜਦੋਂ ਭੁੱਲਰ ਨੂੰ ਬਰੀ ਤੱਕ ਕਰ ਦਿੱਤਾ ਗਿਆ ਹੋਵੇ ਤਾਂ ਦੂਸਰੇ ਮੌਤ ਦੀ ਸਜਾ ਦੇਣ ਤਾਂ ਦਾਲ ਵਿੱਚ ਕਾਲਾ ਹੀ ਨਜਰ ਆਉਂਦਾਂ ਹੈ ਕਿਉਂਕਿ ਅੱਤਵਾਦ ਨਾਲ ਸਬੰਧਤ ਕੇਸਾਂ ਵਿੱਚ ਫੈਸਲਾ ਜੱਜਾਂ ਦੀ ਮਰਜੀ ਨਾਲ ਹੀ ਨਹੀਂ ਸਗੋਂ ਸਰਕਾਰ ਦੀ ਸਲਾਹ ਵੀ ਸਾਮਲ ਕੀਤੀ ਜਾਂਦੀ ਹੈ । ਸਰਕਾਰ ਨੂੰ ਜਿਹੜਾ ਵਿਅਕਤੀ ਪਿੱਛਲੇ ਸਤਾਰਾਂ ਸਾਲਾਂ ਵਿੱਚ ਇੱਕ ਵੀ  ਗਲਤ ਵਿਵਹਾਰ ਦਾ ਦੋਸੀ ਨਾਂ ਪਾਇਆ ਗਿਆ ਹੋਵੇ ਤੇ ਸਰੀਰਕ ਰੋਗੀ ਅਤੇ ਮਾਨਸਿਕ ਰੋਗੀ ਬਣ ਚੁੱਕਿਆ ਹੋਵੇ ਸਰਕਾਰ ਦਾ ਕੀ ਵਿਗਾੜ ਸਕਦਾ ਹੈ ਨੂੰ ਫਾਸੀਂ ਦੇਕੇ ਸਰਕਾਰ ਕੀ ਹਾਸਲ ਕਰੇਗੀ। ਕਾਨੂੰਨ ਫੈਸਲੇ ਸਮੇਂ ਨਾਲ ਅਕਸਰ ਹੀ ਬਦਲ ਜਾਂਦੇ ਹਨ ਸੋ 17 ਸਾਲਾਂ ਬਾਅਦ ਕਿਸੇ ਸਜਾ ਤੇ ਅਮਲ ਕਰਨਾਂ ਮੂਰਖਤਾ ਹੀ ਹੈ। ਵਕਤ ਬੀਤਣ ਦੇ ਨਾਲ ਉਹ ਫੈਸਲੇ ਕਦਾ ਚਿੱਤ ਲਾਗੂ ਨਹੀਂ ਕੀਤੇ ਜਾਣੇ ਚਾਹੀਦੇ ਜਿਹਨਾਂ ਨਾਲ ਦੇਸ ਦੇ ਵਿੱਚ ਅਮਨਕਾਨੂੰਨ ਵਿਗੜਦਾ ਹੋਵੇ ਅਤੇ ਦੇਸ ਨੂੰ ਨੁਕਸਾਨ ਹੁੰਦਾਂ ਹੋਵੇ। ਅਦਾਲਤਾਂ ਦੇ ਫੈਸਲੇ ਕੋਈ ਰੱਬ ਦੇ ਫੈਸਲੇ ਨਹੀਂ ਹੁੰਦੇ ੰਦਿਆਂ ਦੇ ਹੀ ਫੈਸਲੇ ਹੁੰਦੇ ਹਨ।
ਕਾਨੂੰਨ ਦੇਸ ਨੂੰ ਬਚਾਉਣ ਲਈ ਲਾਗੂ ਕੀਤਾ ਜਾਣਾਂ ਚਾਹੀਦਾ ਹੈ ਦੇਸ ਨੂੰ ਤੋੜਨ ਲਈ ਨਹੀਂ । ਕਾਨੂੰਨ ਵੀ ਕੋਈ ਦੁੱਧ ਧੋਤਾ ਨਹੀਂ ਹੁੰਦਾਂ ਬਹੁਤੀ ਵਾਰ ਇਹ ਤਕੜਿਆਂ ਦੇ ਹੱਥ ਦਾ ਮੋਹਰਾ ਹੀ ਸਾਬਤ ਹੁੰਦਾਂ ਹੈ । ਅਨੇਕਾਂ ਵਾਰ ਤਕੜਿਆਂ ਦੀ ਖਾਤਰ ਕਾਨੂੰਨ ਅਤੇ ਅਦਾਲਤਾਂ ਨੇ ਆਤਮ ਸਮੱਰਪਣ ਕੀਤਾ ਹੈ ਜਿਵੇਂ ਕੰਧਾਰ ਵਿੱਚ ਅਤਿਵਾਦੀ ਰਿਹਾ ਕੀਤੇ ਗਏ ਸਨ । ਪੰਜਾਬ ਵਿੱਚ ਵਿਦੇਸੀ ਡਿਪਲੋਮੇਟ ਲਈ ਖਾੜਕੂ ਰਿਹਾ ਕੀਤੇ ਗਏ ਸਨ , ਦਿੱਲੀ ਦੰਗਿਆਂ ਦੇ ਦੋਸੀ ਅੱਜ ਤੱਕ ਅਜਾਦ ਹਨ  ਆਦਿ ਹਜਾਰਾਂ ਘਟਨਾਵਾਂ ਨਾਲ ਕੋਈ ਕਾਨੂੰਨ ਦੇ ਖੁਰਕ ਨਹੀਂ ਹੋਈ ਤਾਂ  ਕੁੱਝ ਫਾਂਸੀਆਂ ਮਾਫ ਕਰਕੇ ਕੋਈ ਦੇਸ ਦਾ ਨੁਕਸਾਨ ਨਹੀਂ ਹੋਵੇਗਾ ਸਗੋਂ ਦੇਸ ਦੀ ਸਾਂਤੀ ਅਤੇ ਸਥਿਰਤਾ ਵਿੱਚ ਵਾਧਾ ਹੀ ਹੋਵੇਗਾ। ਸਕਾਰਾਂ ਅਤੇ ਰਾਜਨੀਤਕ ਕੋਈ ਬੁੱਚੜ ਨਹੀਂ ਹੁੰਦੇ  ਬਲਕਿ ਰਾਜਨੀਤਕਾਂ ਨੂੰ ਮਨੁੱਖੀ ਵਿਵਹਾਰ ਕਰਨਾਂ ਚਾਹੀਦਾ ਹੈ । ਵਕਤ ਦੀ ਮੰਗ ਹੈ ਕਿ ਇੱਕ ਰਾਜਨੀਤਕ ਦੀ ਇੱਛਾ ਪੂਰਤੀ ਲਈ ਕਾਨੂੰਨ ਦੇ ਨਾਂ ਥੱਲੇ ਹੋਣ ਵਾਲੇ ਇਸ ਗਲਤਕਦਮ ਨੂੰ ਰੋਕਿਆ ਜਾਵੇ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.