ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਭੈਣ ਭਾਈ ਦਾ ਰਿਸਤਾ
ਭੈਣ ਭਾਈ ਦਾ ਰਿਸਤਾ
Page Visitors: 2706

ਭੈਣ ਭਾਈ ਦਾ ਰਿਸਤਾ
 ਦੁਨੀਆਂ ਉਪਰ ਭਰਾ ਦਾ ਰਿਸਤਾ ਇਸਤਰੀ ਲਈ ਸਭ ਤੋਂ ਮਹੱਤਵਪੂਰਣ ਰਿਸਤਾ ਹੈ ਇਸਨੂੰ ਪੁਰਾਣੇ ਸਮੇ ਵਿੱਚ ਇੱਕ ਇਸਤਰੀ ਨੇ ਸਹੀ ਸਿੱਧ ਕੀਤਾ ਜਦ ਉਸਦੇ ਭਰਾ ,ਪੁੱਤਰ ਅਤੇ ਪਤੀ ਨੂੰ ਸਜਾਇ ਮੌਤ ਦਿੱਤੀ ਗਈ ਸੀ ਗੱਲ ਪੁਰਾਣੇ ਵਕਤਾਂ ਦੀ ਹੈ ਜਦ ਰਾਜਿਆਂ ਦਾ ਰਾਜ ਹੁੰਦਾਂ ਸੀ ਅਤੇ ਰਾਜੇ ਦਾ ਹੁਕਮ ਹੀ ਕਾਨੂੰਨ ਅਤੇ ਫੈਸਲਾ ਹੁੰਦਾਂ ਸੀਕਹਾਣੀ ਇਸ ਤਰਾਂ ਤੁਰਦੀ ਹੈ ਕਿ ਕਿਸੇ ਪਿੰਡ ਵਿੱਚ ਲੜਾਈ ਹੋਣ ਤੇ ਇੱਕ ਵਿਅਕਤੀ ਮਾਰਿਆ ਗਿਆ ਜਿਸ ਵਿੱਚ ਤਿੰਨ ਵਿਅਕਤੀ ਸਾਮਲ  ਹੋਏ ਅਤੇ ਇਹ ਤਿੰਨੇ ਵਿਅਕਤੀ ਆਪਸ ਵਿੱਚ ਰਿਸਤੇਦਾਰ ਸਨ ਇਸ ਕਤਲ ਦੇ ਮੁਜਰਮਾਂ ਨੂੰ ਵਕਤ ਦੇ ਰਾਜੇ ਨੇ ਸਜਾਇ ਮੌਤ ਦੀ ਸਜਾ ਦਾ ਐਲਾਨ ਕਰ ਦਿੱਤਾ ਬਹੁਤ ਸਾਰੇ ਲੋਕ ਰਾਜੇ ਕੋਲ ਪੇਸ ਹੋਏ ਕਿ ਇਹਨਾਂ ਨੂੰ ਸਜਾ ਘੱਟ ਕਰ ਦਿੱਤੀ ਜਾਵੇ ਪਰ ਰਾਜੇ ਨੇ ਆਪਣਾਂ ਫੈਸਲਾ ਬਦਲਣ ਤੋਂ ਇਨਕਾਰ ਕਰ ਦਿੱਤਾ ਜਦ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਇਹਨਾਂ ਦੇ ਨਜਦੀਕੀ ਲੋਕ ਸਜਾ ਮਾਫ ਜਾਂ ਘੱਟ ਕਰਵਾਉਣ ਤੋਂ ਅਸਫਲ ਰਹੇ ਤਾਂ ਇਹਨਾਂ ਤਿੰਨਾਂ ਵਿਅਕਤਆਂ ਦੀ ਨਜਦੀਕੀ ਰਿਸਤੇ ਵਾਲੀ ਇੱਕ ਇਸਤਰੀ ਨੇ ਰਾਜੇ ਦੇ ਪੇਸ ਹੋਣ ਦਾ ਫੈਸਲਾ ਕੀਤਾ ਇਸ ਇਸਤਰੀ ਦਾ ਇਹਨਾਂ ਵਿਅਕਤੀਆਂ ਨਾਲ ਬਹੁਤ ਹੀ ਨਜਦੀਕੀ ਰਿਸਤਾ ਸੀ ਜਿਹਨਾਂ ਵਿੱਚ ਇੱਕ ਉਸਦਾ ਪੁੱਤਰ ਸੀ ਦੂਸਰਾ ਉਸਦਾ ਪਤੀ ਸੀ ਅਤੇ ਤੀਸਰਾ ਉਸਦਾ ਭਰਾ ਸੀ ਉਹਨਾਂ ਵਕਤਾ ਦੇ ਵਿੱਚ ਸਮਾਜ ਵਿੱਚ ਕੋਈ ਇਸਤਰੀ ਕਿਸੇ ਪੁਰਸ ਸਾਥੀ ਜਾਂ ਪੁਰਸ ਰਿਸਤੇਦਾਰ ਤੋਂ ਬਿਨਾਂ ਸਮਾਜ ਵਿੱਚ ਰਹਿਣਾਂ ਬਹੁਤ ਹੀ ਮੁਸਕਲ ਹੁੰਦਾਂ ਸੀਇਸ ਇਸਤਰੀ ਨੇ ਰਾਜੇ ਦੇ ਦਰਬਾਰ ਵਿੱਚ ਜਾ ਫਰਿਆਦ ਕੀਤੀ ਰਾਜੇ ਨੇ ਇਸ ਇਸਤਰੀ ਨੂੰ ਆਪਣਾਂ ਦੁਖੜਾ ਕਹਿਣ ਦੀ ਆਗਿਆ ਦਿੱਤੀ ਤਦ ਇਸ ਇਸਤਰੀ ਨੇ ਰਾਜੇ ਨੂੰ ਪੁੱਛਿਆ ਕਿ ਤੁਸੀ ਮੇਰੇ  ਸਭ ਤੋਂ ਨਜਦੀਕੀ ਰਿਸਤੇ ਵਾਲੇ ਮਰਦਾਂ ਨੂੰ ਮੌਤ ਦੀ ਸਜਾ ਦਿੱਤੀ ਹੈ ਦੱਸੋ ਇਹਨਾਂ ਤੋਂ ਬਿਨਾਂ ਮੈਂ ਸਮਾਜ ਵਿੱਚ ਕਿਵੇਂ ਸਰੱਖਿਅਤ ਰਹਿ ਸਕਦੀ ਹਾਂ ਮੇਰਾ ਪੁੱਤਰ ਪਤੀ ਅਤੇ ਭਰਾ ਜਦ ਮਰ ਜਾਣਗੇ ਤਦ ਮੈਂ ਕਿਸ ਮਰਦ ਦੇ ਆਸਰੇ ਦਿਨ ਕੱਟਾਂਗੀਂਰਾਜੇ ਨੂੰ ਇਸਤਰੀ ਦੀ ਸਕਾਇਤ ਜਾਇਜ ਲੱਗੀ ਅਤੇ ਉਸਨੇ ਇੱਕ ਵਿਅਕਤੀ ਦੀ ਸਜਾ ਮਾਫ ਕਰ ਦਿੱਤੀ ਕਿਉਂਕਿ ਇਸਤਰੀ ਦੇ ਸਮਾਜ ਵਿੱਚ ਸੁਰੱਖਿਅਤ ਰਹਿਣ ਲਈ ਜਰੂਰੀ ਸੀ ਕਿਸੇ ਨਜਦੀਕੀ ਮਰਦ ਰਿਸਤੇਦਾਰ ਦਾ ਹੋਣਾਂ ਮੌਤ ਦੀ ਸਜਾ ਕਿਸ ਦੀ ਮਾਫ ਕੀਤੀ ਜਾਵੇ ਦਾ ਫੈਸਲਾ ਕਰਨਾਂ ਹੋਰ ਵੀ ਮੁਸਕਲ ਸੀ ਕਿਉਂਕਿ ਤਿੰਨੇ ਦੋਸੀ ਹੀ ਅਤਿ ਨਜਦੀਕੀ ਰਿਸਤੇਦਾਰ ਸਨ ਸਜਾ ਮਾਫ ਕਰਨ ਬਾਰੇ ਦਰਬਾਰੀ ਅਤੇ ਰਾਜਾ ਕਿਸੇ ਇੱਕ ਤੇ ਸਹਿਮਤ ਨਾਂ ਹਿ ਸਕੇ ਇਸਤਰੀ ਨੂੰ ਪਤੀ ਪੁੱਤਰ ਅਤੇ ਭਰਾ ਬਰਾਬਰ ਦੇ ਨਜਦੀਕੀ ਹੋਣ ਕਰਕੇ ਇਹ ਫੈਸਲਾ ਵੀ ਉਸ ਇਸਤਰੀ ਉੱਪਰ ਹੀ ਛੱਡ ਦਿੱਤਾ ਗਿਆ ਕਿ ਉਹ ਹੀ ਦੱਸੇ ਕਿਸ ਨੂੰ ਸਜਾ ਮਾਫ ਕੀਤੀ ਜਾਵੇਪੁੱਤਰ ਅਤੇ ਪਤੀ ਦੋਨਾਂ ਨੇ ਪੂਰੀ ਆਸ ਨਾਲ ਉਸ ਇਸਤਰੀ ਵੱਲ ਤੱਕਿਆ ਕਿ ਉਹ ਉਸਨੂੰ ਹੀ ਛੱਡਣ ਦੀ ਬੇਨਤੀ ਕਰੇ ਪਰ ਇਸਤਰੀ ਬਹੁਤ ਹੀ ਸੂਝਵਾਨ ਸੀ ਅਤੇ ਉਸਨੇ ਬਿਨਾਂ ਵਕਤ ਗਵਇਆਂ ਆਪਣੇ ਭਰਾ ਨੂੰ ਛੱਡਣ ਦੀ ਬੇਨਤੀ ਕੀਤੀਭਰਾ ਦੇ ਹੱਕ ਵਿੱਚ ਫੈਸਲਾ ਦੇਣ ਤੇ ਇਸਤਰੀ ਦੇ ਪੁੱਤਰ ਅਤੇ ਪਤੀ ਨੂੰ ਬਹੁਤ ਹੀ ਨਿਰਾਸਾ ਹੋਈ ਕਿਉਂਕਿ ਪਤੀ ਆਪਣੇ ਆਪ ਨੂੰ ਇਸਤਰੀ ਦਾ ਜੀਵਨ ਸਾਥੀ ਸਮਝਦਾ ਸੀ ਅਤੇ ਪੁੱਤਰ ਵੀ ਸਮਝਦਾ ਸੀ ਕਿ ਮਾਂ ਨੂੰ ਪੁੱਤਰ ਤੋ ਵੱਧ ਕੁੱਝ ਪਿਆਰਾ ਨਹੀਂ ਹੰਦਾਂ ਰਾਜਾ ਅਤੇ ਦਰਬਾਰੀ ਵੀ ਇਸ ਫੈਸਲੇ ਤੇ ਬਹੁਤ ਹੈਰਾਨ ਹੋਏ ਕਿਉਂਕਿ  ਇਸਤਰੀ ਦੇ ਵਿਆਹੀ ਜਾਣ ਤੋਂ ਬਾਅਦ ਪਤੀ ਅਤੇ ਪੁੱਤਰ ਹੀ ਉਸਦੇ ਨਜਦੀਕੀ ਸਨ ਰਾਜੇ ਨੇ ਉਸ ਔਰਤ ਨੂੰ ਪੁੱਛਿਆ ਕਿ ਉਸਨੇ ਭਰਾ ਨੂੰ ਛੱਡਣ ਦੀ ਬੇਨਤੀ ਹੀ ਕਿਉਂ ਕੀਤੀ ਜਿਸ ਨਾਲ ਹੁਣ ਉਸਦਾ ਰਿਸਤਾ ਬਹੁਤ ਘੱਟ ਰਹਿ ਗਿਆ ਸੀਇਸ ਦਾ ਜਵਾਬ ਵੀ ਉਸ ਔਰਤ ਨੇ ਦਲੀਲ ਪੂਰਬਕ ਦਿੱਤਾ ਉਸ ਔਰਤ ਨੇ ਕਿਹਾ ਰਾਜਾ ਜੀ ਠੀਕ ਹੈ ਮੇਰਾ ਭਰਾ ਹੁਣ ਦੂਰ ਦਾ ਰਿਸਤੇਦਾਰ ਬਣ ਗਿਆ ਹੈ ਪਰ ਭਰਾ ਤਾਂ ਰੱਬ ਦੀ ਦੇਣ ਹੈ ਜੋ ਇੱਕ ਵਾਰ ਮਰ ਮੁੱਕ ਜਾਵੇ ਦੁਬਾਰਾ ਨਹੀਂ ਮਿਲਦਾ ਪਰ ਪਤੀ ਅਤੇ ਪੁੱਤਰ ਤਾਂ ਕਦੇ ਵੀ ਮਿਲ ਸਕਦੇ ਹਨਜੇ ਮੇਰਾ ਭਰਾ ਜਿਉਂਦਾਂ ਰਿਹਾ ਤਾਂ ਕਿਸੇ ਦਿਨ ਮੇਰਾ ਦੁਬਾਰਾ ਵਿਆਹ ਕਰਵਾ ਸਕਦਾ ਹੈ ਜਿਸ ਨਾਲ ਮੈਨੂੰ ਪਤੀ ਦਾ ਸਾਥ ਮਿਲ ਸਕਦਾ ਹੈਜੇ ਪਤੀ ਮਿਲ ਗਿਆ ਤਦ ਕੁਦਰਤ ਦੀ ਮੇਹਰ ਹੋਈ ਤਾਂ ਪੁੱਤਰ ਵੀ ਮੇਰੇ ਜਨਮ ਲੈ ਸਕਦਾ ਹੈ ਜਿਸ ਨਾਲ ਮੇਰੇ ਕੋਲ ਪਤੀ ਪੁੱਤਰ ਅਤੇ ਭਰਾ ਤਿੰਨੋਂ ਹੋ ਜਾਣਗੇ ਭਰਾ ਮਿਲਣਾਂ ਮਾਪਿਆ ਅਤੇ ਕੁਦਰਤ ਦੇ ਹੱਥ ਹੁੰਦਾਂ ਹੈ  ਭਰਾ ਮੇਰੇ ਮਾਂ ਬਾਪ ਦੀ ਨਿਸਾਨੀ ਹੈ ਪਤੀ ਅਤੇ ਪੁੱਤਰ ਮੇਰੇ ਭਰਾ ਅਤੇ ਕੁਦਰਤ ਦੀ ਮਿਹਰਬਾਨੀ ਨਾਲ ਕਦੇ ਵੀ ਮਿਲ ਸਕਦੇ ਹਨ ਰਾਜਾ ਇਸਤਰੀ ਦੀ ਸਮਝਦਾਰੀ ਦੇ ਫੈਸਲੇ ਤੇ ਬਹੁਤ ਖੁਸ ਹੋਇਆ  ਅਤੇ ਉਸਨੇ ਏਨੀ ਸਮਝਦਾਰ ਔਰਤ ਦੇ ਸਨਮਾਨ ਵਿੱਚ ਅੱਗੇ ਤੋਂ ਗੁਨਾਹ ਨਾਂ ਕਰਨ ਦੀ ਸਰਤ ਤੇ ਤਿੰਨਾਂ ਦੀ ਹੀ ਸਜਾ ਮਾਫ ਕਰ ਦਿੱਤੀ ਪਤੀ ਅਤੇ ਪੁੱਤਰ ਜੋ ਆਪਣੇ ਮਨ ਵੱਚ ਉਸ ਇਸਤਰੀ ਨੂੰ ਕੋਸ ਰਹੇ ਸਨ ਜੋ  ਆਪਣੇ ਭਰਾ ਦੇ ਪੱਖ ਵਿੱਚ ਹੋ ਗਈ ਸੀ ਪਰ ਹੁਣ ਸਜਾ ਮਾਫ ਹੋ ਜਾਣ ਤੇ ਉਹ ਵੀ ਹੁਣ ਬਹੁਤ ਖੁਸ ਸਨ ਇੱਕ ਇਸਤਰੀ ਦੀ ਸਿਆਣਫ ਨੇ ਤਿੰਨ ਵਿਅਕਤੀਆਂ ਨੂੰ ਬਚਾ ਲਿਆ

ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.