ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਰੈਡੀਮੇਡ ਸੰਤ ਅਤੇ ਰਾਜਨੀਤਕ ਗੱਠਜੋੜ ਦੀ ਅਸਲੀਅਤ !
ਰੈਡੀਮੇਡ ਸੰਤ ਅਤੇ ਰਾਜਨੀਤਕ ਗੱਠਜੋੜ ਦੀ ਅਸਲੀਅਤ !
Page Visitors: 2641

 

ਰੈਡੀਮੇਡ ਸੰਤ ਅਤੇ ਰਾਜਨੀਤਕ ਗੱਠਜੋੜ ਦੀ ਅਸਲੀਅਤ !
  ਪਿਛਲੇ ਦਿਨੀ ਸੰਤ ਆਸਾ ਰਾਮ ਦੀਆਂ ਕਰਤੂਤਾਂ ਨੇ ਸੰਤ ਪਰੰਪਰਾਂ ਨੂੰ ਬਹੁਤ ਹੀ ਢਾਅ ਲਾਈ ਹੈ ਅਤੇ ਇਸ ਤਰਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਦਾ ਜਿਕਰ ਕੀਤਾ ਜਾ ਸਕਦਾ ਹੈ ਜਿਹਨਾਂ ਵਿੱਚ ਹਰਿਆਣੇ ਦਾ ਇੱਕ ਡੇਰੇਦਾਰ ਅਤੇ ਦੱਖਣ ਭਾਰਤ ਦਾ ਇੱਕ ਨੌਜਵਾਨ ਸੰਤ ਦੇ ਕਾਰਨਾਮੇ ਵੀ ਜਿਕਰ ਯੋਗ ਹਨ। ਇਹਨਾਂ ਤੋਂ ਬਿਨਾਂ ਕਰੋੜਾਂ ਅਰਬਾਂ ਰੁਪਏ ਇਕੱਠੇ ਕਰਕੇ ਸੰਤ ਦਾ ਸਰਟੀ ਫਿਕੇਟ ਭਰੀ ਫਿਰਦੇ ਅਨੇਕਾਂ ਸੰਤ ਹਨ ਜਿਹਨਾਂ ਦੀ ਗਿਣਤੀ ਹੀ ਮੁਸਕਲ ਹੈਵਰਤਮਾਨ ਵਿੱਚ ਸੰਤ ਪੈਦਾ ਨਹੀਂ ਹੋ ਰਹੇ ਬਲਕਿ ਪੈਦਾ ਕੀਤੇ ਜਾ ਰਹੇ ਹਨ ਜਿਹਨਾਂ ਵਿੱਚੋਂ ਬਹੁਤਿਆਂ ਦੇ ਪਿੋੱਛੇ ਰਾਜਨੀਤਕ ਲੋਕਾਂ ਅਤੇ ਪਾਰਟੀਆ ਦਾ ਹੱਥ ਹੈ। ਵੋਟ ਬੈਂਕ ਦੇ ਜਖੀਰੇ ਰੂਪੀ ਸੰਤ ਰਾਜਨੀਤਕਾਂ ਦੇ ਮੋਹਰੇ ਬਣਕੇ ਸਮਾਜ ਨੂੰ ਗੰਮਰਾਹ ਕਰ ਰਹੇ ਹਨ ਅਤੇ ਸੰਤ ਤਾਈ ਦੀ ਪਰੰਪਰਾਂ ਨੂੰ ਬਦਨਾਮ ਵੀ ਕਰ ਰਹੇ ਹਨ । ਅਸਲੀ ਸੰਤ ਤਾਂ ਸਮਾਜ ਨੂੰ ਅਤੇ ਹਰ ਦੁਨਿਆਵੀ ਮੋਹ ਨੂੰ ਤਿਆਗ ਕੇ ਇਸ ਰਾਹ ਤੇ ਤੁਰਦਾ ਹੈ। ਅੱਜ ਕੱਲ ਦੇ ਬਹੁਤੇ ਸੰਤ ਮਾਇਆਂ ਅਤੇ ਮਸਹੂਰੀ ਦੀ ਭੁੱਖ ਵਿਚ ਗਰਕ ਕੇ ਸੰਤ ਬਣਦੇ ਹਨ। ਸੰਤ ਤਾਈ ਦਾ ਫੱਟਾ ਲਾਕੇ ਇਸ ਤਰਾਂ ਦੇ ਲੋਕ ਰਾਜਨੀਤਕਾਂ ਦੇ ਗੁਲਾਮ ਬਣ ਜਾਂਦੇ ਹਨ । ਅਸਲੀ ਸੰਤ ਜਦਕਿ ਕਿਸੇ ਦੀ ਵੀ ਗੁਲਾਮੀ ਸਵੀਕਾਰ ਨਹੀਂ ਕਰਦਾ ਹੁੰਦਾਂ । ਸੰਤ ਦਾ ਕਦੇ ਵੀ ਕੋਈ ਵਿਸੇਸ ਦੁਨਿਆਵੀ ਧਰਮ ਵੀ ਨਹੀਂ ਹੁੰਦਾਂ ਕਿਉਂਕਿ ਸੰਤ ਦੀ ਸੋਚ ਤਾਂ ਬ੍ਰਹਿੁਮੰਡੀ ਸੋਚ ਹੁੰਦੀ ਹੈ ਜਿਸ ਵਿੱਚ ਦੁਨੀਆਂ ਦੇ ਸਾਰੇ ਧਰਮ ਸਮਾ ਜਾਂਦੇ ਹਨਇਨਸਾਨੀਅਤ ਅਤੇ ਸਮੁੱਚੇ ਸੰਸਾਰ ਦੀ ਸੇਵਾ ਹੀ ਉਸਦਾ ਧਰਮ ਹੁੰਦਾਂ ਹੈ ਜਿਸਨੂੰ ਇਨਸਾਨੀਅਤ ਵੀ ਆਖਿਆ ਜਾ ਸਕਦਾ ਹੈ।
            
ਵੋਟਾਂ ਦੇ ਲਾਲਚ ਕਾਰਨ ਰਾਜਨੀਤਕਾਂ ਨੂੰ ਵੋਟ ਬੈਂਕ ਤਿਆਰ ਕਰਨ ਦੀ ਲੋੜ ਪੈ ਰਹੀ ਹੈ। ਸੰਤ ਵੋਟਾਂ ਦਾ ਬੈਂਕ ਤਿਆਰ ਕਰਨ ਦੇ ਸਭ ਤੋਂ ਵੱਡੇ ਸਾਧਨ ਹਨ।  ਭਾਰਤੀ ਲੋਕਾਂ ਨੂੰ ਅਖੌਤੀ ਧਾਰਮਿਕ ਜਮਾਤਾਂ ਵਿੱਚ ਵੰਡਕੇ ਪਾਟੋਧਾੜ ਕੀਤਾ ਹੋਇਆ ਹੈ। ਹਜਾਰਾਂ ਸਾਲਾਂ ਤੋਂ ਭਾਰਤੀ ਮਾਨਸਿਕਤਾ ਤੇ ਧਾਰਮਿਕਤਾ ਦੀ ਪਾਣ ਚੜੀ ਹੋਈ ਹੈ ਜਿਸ ਵਿੱਚੋਂ ਲੋਕਾਂ ਦਾ ਨਿਕਲਣਾਂ ਬਹੁਤ ਹੀ ਮੁਸਕਲ ਹੈ। ਰਾਜਨੀਤਕਾਂ ਨੇ ਇਸ ਨੂੰ ਵਰਤਣ ਦੀ ਕਲਾ ਜਾਣ ਲਈ ਹੈ। ਦੇਸ ਦੀਆਂ ਵੱਡੀਆਂ ਰਾਜਨੀਤਕ ਪਾਰਟੀਆਂ ਧਰਮਾਂ ਅਤੇ ਸੰਤਾਂ ਦੀ ਪੁਸਤਪਨਾਹੀ ਕਰਦੀਆਂ ਹਨ। ਇਸ ਕਾਰਨ ਧਾਰਮਿਕ ਅਦਾਰੇ ਕਾਰਪੋਰੇਟ ਘਰਾਣਿਆਂ ਨਾਲੋਂ ਵੀ ਵੱਧ ਆਮਦਨ ਕਰ ਰਹੇ ਹਨ। ਦੂਜੇ ਨੰਬਰ ਤੇ ਪਰਚਾਰ ਮੀਡੀਆਂ ਦੇ ਜੋਰ ਤੇ ਬਹੁਤ ਸਾਰੇ ਗੁਲਾਮ ਬੰਦੇ ਸੰਤ ਦੇ ਤੌਰ ਤੇ ਸਥਾਪਤ ਕੀਤੇ ਜਾ ਰਹੇ ਹਨ ਜੋ ਵੋਟ ਬੈਂਕ ਤਿਆਰ ਕਰਕੇ ਆਪਣੇ ਆਗੂਆਂ ਦੀਆਂ ਝੋਲੀਆਂ ਵੋਟਾਂ ਨਾਲ ਭਰਦੇ ਹਨ ਬਦਲੇ ਵਿੱਚ ਹਰ ਸਰਕਾਰੀ ਪੁਸਤ ਪਨਾਹੀ ਹਾਸਲ ਕਰਕੇ ਨਜਾਇਜ ਧੰਦੇ ਅਤੇ ਹੋਰ ਬਹੁਤ ਕੁੱਝ ਕਰਦੇ ਹਨ। ਜਦ ਇਸ ਤਰ ਦੇ ਸੰਤਾਂ ਦੇ ਰਾਜਨੀਤਕ ਗੁਰੂ ਚੋਣਾਂ ਜਿੱਤ ਕੇ ਸਰਕਾਰਾਂ ਦੇ ਭਾਈਵਾਲ ਬਣ ਜਾਂਦੇ ਹਨ ਤਾਂ ਇਸ ਤਰਾਂ ਦੇ ਦਲਾਲ ਸੰਤਾਂ ਦੀਆਂ ਪੰਜੇ ਉਗਲਾਂ ਘਿਉ ਵਿੱਚ ਹੁੰਦੀਆਂ ਹਨਰਾਜਨੀਤਕ ਲੋਕਾਂ ਦਾ ਧਰਮ ਹਮੇਸਾਂ ਕੁਰਸੀ ਹੀ ਹੁੰਦਾਂ ਹੈ । ਕੁਰਸੀ ਲਈ  ਸਭ ਕੁੱਝ ਕਰਨ ਵਾਲੇ ਰਾਜਨੀਤਕ ਲੋਕ ਸੰਤਾਂ ਨੂੰ ਗਲਤ ਕੰਮਾਂ ਵਿੱਚ ਸਹਿਯੋਗ ਦੇਕੇ ਉਹਨਾਂ ਨੂੰ ਸੈਤਾਨ ਬਣਾਉਣ ਵਿੱਚ ਵੀ ਪੂਰਾ ਹੱਥ ਵਟਾਉਂਦੇ ਹਨ। ਸੈਤਾਨ ਬਣੇ ਅਖੌਤੀ ਸੰਤ ਆਪਣੇ ਆਪ ਨੂੰ ਕਾਨੂੰਨ ਤੋਂ ਵੀ ਉਪਰ ਸਮਝਣ ਲੱਗ ਜਾਂਦੇ ਹਨ ਜਿਸ ਨਾਲ ਮਾਇਆ ਇਕੱਠੀ ਕਰਨ ਤੋਂ ਬਾਅਦ ਅੱਯਾਸੀ ਕਰਨ ਦਾ ਰਾਹ ਫੜ ਲੈਂਦੇ ਹਨ। ਇਸ ਅੱਯਾਸੀ ਦੇ ਰਸਤੇ ਤੇ ਤੁਰੇ ਬੰਦੇ ਨੂੰ ਸੰਤ  ਦਾ ਦਰਜਾ ਮਿਲਣਾਂ ਫਿਰ ਸਮਾਜ ਲਈ ਲਾਹਨਤ ਬਣ ਜਾਂਦਾ ਹੈ । ਭਿ੍ਰਸਟ ਅਤੇ ਅੱਯਾਸ ਬਣੇ ਸੰਤ ਰੂਪੀ ਬੰਦੇ ਰਾਜਨੀਤਕਾਂ ਦੀ ਜਾੜ ਥੱਲੇ ਹੀ ਹੁੰਦੇ ਹਨ ਜਿਹਨਾਂ ਨੂੰ ਜਦੋਂ ਮਰਜੀ ਚੱਬਿਆ ਜਾ ਸਕਦਾ ਹੈ। ਆਸਾ ਰਾਮ ਵੀ ਇੱਕ ਇਸ ਤਰਾਂ ਦਾ ਸੰਤ ਹੀ ਹੈ ਜੋ ਗਰੀਬੀ ਤੋਂ ਇੱਕ ਦਮ ਪੈਸੇ ਦੀ ਚਕਾਚੌਂਧ ਵਿੱਚ ਅੰਨਾਂ ਹੋ ਗਿਆ ਹੈ । ਆਪਣੇ ਆਪ ਨੂੰ ਰਾਜਨੀਤਕਾਂ ਤੋਂ ਵੱਡਾ ਸਮਝਣ ਲੱਗ ਪਿਆਂ ਸੀ। ਗੁਜਰਾਤ ਦੇ ਤਿੰਨ ਵਾਰ ਬਣੇ ਮੁੱਖ ਮੰਤਰੀ ਨੂੰ ਵੀ ਅੱਖਾਂ ਦਿਖਾਉਣ ਲੱਗਿਆਂ ਹੋਇਆ ਸੀ । ਇਸ ਤਰਾਂ ਇਹ ਕਿੰਨਾਂ ਕੁ ਵਕਤ ਬਚ ਸਕਦਾ ਹੈ। ਜਦੋਂ ਵੀ ਸਰਕਾਰਾਂ ਨੂੰ ਵਕਤ ਮਿਲਿਆ ਤਦ ਰਾਜਨੀਤਕਾਂ ਨੇ ਆਪਣਾਂ ਰੰਗ ਦਿਖਾ ਦਿੱਤਾ ਹੈ। ਹੁਣ ਤੱਕ ਉਸਦੇ ਅਨੇਕਾਂ ਗੁਨਾਹ ਛੁਪਾਉਣ ਵਾਲੇ ਰਾਜਨੀਤਕ ਇੱਕਦਮ ਉਸਦੇ ਖਿਲਾਫ ਬੋਲਣ ਲੱਗੇ ਹਨ । ਇਸ ਤੋਂ ਪਹਿਲਾਂ ਵੀ ਅਨੇਕਾਂ ਗੁਨਾਹਾਂ ਵਿੱਚ ਸਾਮਲ ਹੋਣ ਦੇ ਦੋਸ ਇਸ ਉਪਰ ਲੱਗਦੇ ਰਹੇ ਹਨ ਪਰ ਉਹ ਸਾਰੇ ਰਾਜਨੀਤੀ ਦੇ ਜੋਰ ਤੇ ਦਬਾਏ ਗਏ ਸਨ । ਆਸਾ ਰਾਮ ਨੂੰ ਭੁਲੇਖਾ ਲੱਗ ਗਿਆ ਸੀ ਕਿ ਸਾਇਦ ਉਹ ਰਾਜਨੀਤਕਾਂ ਤੋਂ ਵੱਡਾ ਹੋ ਗਿਆ ਹੈ ਜੋ ਕਿ ਉਹ ਹੈ ਨਹੀਂ ਸੀ। ਬੀਜੇਪੀ ਦੇ ਕੁੱਝ ਆਗੂ ਹਾਲੇ ਵੀ ਉਸਦਾ ਬਚਾਅ ਕਰਨਾਂ ਲੋਚਦੇ ਸਨ ਉਸਦੇ ਵੋਟ ਬੈਂਕ ਕਾਰਨ ,ਪਰ ਨਰਿੰਦਰ ਮੋਦੀ ਵੱਲੋਂ ਆਸਾ ਰਾਮ ਨੂੰ ਰਾਖਸ ਦਾ ਖਿਤਾਬ ਦੇਣ ਤੇ ਹੁਣ ਬੀਜੇਪੀ ਆਗੂ ਵੀ ਚੁੱਪ ਕਰ ਗਏ ਹਨ ਕਿਉਂਕਿ ਭਵਿੱਖ ਦਾ ਬੀਜੇਪੀ ਆਗੂ ਮੋਦੀ ਹੀ ਜਦ ਉਸਦੇ ਖਿਲਾਫ ਹੈ ਫਿਰ ਛੋਟੇ ਆਗੂਆਂ ਨੇ ਵੀ ਪਾਸਾ ਵੱਟਣ ਵਿੱਚ ਹੀ ਭਲਾਈ ਸਮਝੀ ਹੈ । ਰਾਜਸਥਾਨ ਦੇ ਮੁੱਖ ਮੰਤਰੀ ਵੱਲੌਂ ਕੁੱਝ ਮੱਦਦ ਕਰਨ ਦੀ ਕੋਸਿਸ ਉਸ ਵਕਤ ਅਸਫਲ ਹੋ ਗਈ ਜਦੋਂ ਆਸਾ ਰਾਮ ਨੇ ਆਪਣੇ ਆਪ ਨੂੰ ਵੱਡਾ ਸਮਝਦਿਆਂ  ਸੋਨੀਆਂ ਅਤੇ ਰਾਹੁਲ ਗਾਂਧੀਂ ਤੇ ਹੀ ਦੋਸ ਲਾਉਣਾਂ ਸੁਰੂ ਕਰ ਦਿੱਤਾ ਕਿ ਉਸਨੂੰ ਫਸਾਉਣ ਲਈ ਸੋਨੀਆਂ ਅਤੇ ਰਾਹੁਲ ਜਿੰਮੇਦਾਰ ਹਨ ਅਤੇ ਇਸ ਬਿਆਨ ਦੇ ਕਾਰਨ ਗਹਿਲੋਤ ਜੀ ਨੂੰ ਮਜਬੂਰਨ ਕਾਰਵਾਈ ਕਰਨੀਂ ਪਈ ਜਿਸ ਸਦਕਾ ਆਸਾ ਰਾਮ ਜੇਲ ਦੇ ਬੈਕੁੰਠ ਦੀ ਅਸਲੀਅਤ ਵੀ ਹੁਣ ਚੰਗੀ ਤਰਾਂ ਦੇਖ ਲਵੇਗਾ। ਜੇ ਸਰਕਾਰਾਂ ਨੇ ਇਮਾਨਦਾਰੀ ਨਾਲ ਜਾਂਚ ਕਰਵਾਈ ਤਾਂ ਸਾਇਦ ਆਸਾ ਰਾਮ ਨੂੰ ਸਾਰੀ ਉਮਰ ਹੀ ਜੇਲ ਦੀ ਬੈਕੁੰਠ ਵਿੱਚ ਰਹਿਣ ਦਾ ਮੌਕਾ ਮਿਲ ਜਾਵੇ।
       
ਭਵਿੱਖ ਵਿੱਚ ਭਾਵੇਂ ਇਸ ਤਰਾਂ ਦੇ ਹੋਰ ਕਾਰਨਾਮਿਆਂ ਦੇ ਖਾਤਮੇ ਦੀ ਆਸ ਨਹੀਂ ਰੱਖੀ ਜਾ ਸਕਦੀ ਕਿਉਂਕਿ ਰਾਜਨੀਤਕ ਲੋਕਾਂ ਨੂੰ ਹਾਲੇ ਵੀ ਇਹੋ ਜਿਹੇ ਬਨਾਰਸੀ ਠੱਗਾਂ ਦੀ ਲੋੜ ਹੈ ਪਰ ਆਸਾਰਾਮ ਦੀ ਗਿਰਫਤਾਰੀ ਨਾਲ ਬਹੁਤ ਸਾਰੇ ਹੋਰ ਅੱਯਾਸ ਅਖੌਤੀ ਸੰਤਾਂ ਨੂੰ ਵੀ ਜਰੂਰ ਜੇਲ ਦੇ ਸੁਪਨੇ ਦਿਖਾਈ ਲੱਗ ਗਏ ਹੋਣਗੇ । ਇਸ ਤਰਾਂ ਦੀ ਕਾਰਵਾਈ ਉਹਨਾਂ ਸੰਤਾ ਤੇ ਵੀ ਹੋਣੀ ਚਾਹੀਦੀ ਹੈ ਜਿਹਨਾਂ ਨੇ ਆਪਣੇ ਕੇਸ ਪੈਸੇ ਦੇ ਜੋਰ ਤੇ ਅਦਾਲਤਾਂ ਵਿੱਚ ਲਟਕਾਏ ਹੋਏ ਹਨ । ਮਾਇਆਧਾਰੀ ਅਖੌਤੀ ਸੰਤ ਜੋ ਕਰੋੜਾਂ ਅਰਬਾਂ ਦੀ ਜਾਇਦਾਦ ਦੇ ਮਾਲਕ ਬਣੇ ਹੋਏ ਹਨ ਦੀਵੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਤਰਾਂ ਦੇ ਵਪਾਰੀ ਕਿਸਮ ਦੇ ਸੰਤਾਂ ਦੀ ਜਾਇਦਾਦ ਸਰਕਾਰੀ ਐਲਾਨ ਦਿੱਤੀ ਜਾਣੀ ਚਾਹੀਦੀ ਹੈ ਪਰ ਇਹ ਹੋਵੇਗਾ ਨਹੀਂ ਕਿਉਂਕਿ ਇਸ ਤਰਾਂ ਦੇ ਲੋਕਾਂ ਦੇ ਜਨਮਦਾਤੇ ਅਸਲ ਵਿੱਚ ਰਾਜਨੀਤਕ ਆਗੂ ਅਤੇ ਰਾਜਨੀਤਕ ਪਾਰਟੀਆਂ ਹੀ ਹਨ । ਜਿਹਨਾਂ ਚਿਰ ਰਾਜਨੀਤਕ ਲੋਕ ਅਤੇ ਸੰਤ ਗੱਠਜੋੜ ਨਹੀਂ ਟੁਟੇਗਾ ਉਨਾਂ ਚਿਰ ਇਹੋ ਜਿਹੇ ਕਾਂਢ ਵੀ ਹੁੰਦੇ ਰਹਿਣਗੇ ਪਰ ਆਮ ਲੋਕਾਂ ਦੀਆਂ ਅੱਖਾਂ ਤੋਂ ਪਰਦਾ ਜਰੂਰ ਲਹਿ ਜਾਣਾਂ ਚਾਹੀਦਾ ਹੈ।
ਗੁਰਚਰਨ ਪੱਖੋਕਲਾਂ
ਫੋਨ
9417727245 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.