ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਤਰਕਸੀਲਤਾ ਤੋਂ ਦੂਰ ਸੱਚ ਦੇ ਰੁਬਰੂ ਹੁੰਦਿਆਂ ?
ਤਰਕਸੀਲਤਾ ਤੋਂ ਦੂਰ ਸੱਚ ਦੇ ਰੁਬਰੂ ਹੁੰਦਿਆਂ ?
Page Visitors: 2678

 

ਤਰਕਸੀਲਤਾ ਤੋਂ ਦੂਰ ਸੱਚ ਦੇ ਰੁਬਰੂ ਹੁੰਦਿਆਂ ?                
   ਗਿਆਨ ਜਾਂ ਸੱਚ ਜਾਨਣ ਲਈ ਤਰਕ ਕਰਨੇਂ ਗਲਤ ਨਹੀਂ ਹੁੰਦੇ ਪਰ ਆਪਣੀ ਹੀ ਸੋਚ ਨੂੰ ਤਰਕਾਂ ਆਸਰੇ ਸਹੀ ਸਿੱਧ ਕਰਨਾਂ ਜਰੂਰੀ ਨਹੀਂ ਸੱਚ ਵੀ ਹੋਵੇ। ਆਪਣੀ ਹੀ ਸੋਚ ਨੂੰ ਅੰਤਿਮ ਮੰਨਦਿਆਂ ਤਰਕਸੀਲ ਹੋਣਾਂ ਸੱਚ ਤੋਂ ਦੂਰ ਜਾਣ ਦਾ ਰਸਤਾ ਹੈ ।  ਸਵਾਰਥ ਅਧਾਰਤ ਤਰਕ ਮਨੁੱਖ ਦੀ ਸੋਚ ਨੂੰ ਖੜੋਤ ਵਿੱਚ ਲੈ ਜਾਂਦਾ ਹੈ । ਮਨੁੱਖ ਨੂੰ ਸਦਾ ਸਿੱਖਣ ਵਾਲੀ ਬਿਰਤੀ ਵਿੱਚ ਹੀ ਰਹਿਣਾਂ ਚਾਹੀਦਾ ਹੈ ਜਿਸ ਵਿੱਚ ਬਿਬੇਕ ਬੁੱਧੀ ਦੀ ਵਰਤੋ ਕਰਨਾਂ ਹੀ ਮੁੱਖ ਹੁੰਦਾਂ ਹੈ। ਬਿਬੇਕ ਬੁੱਧੀ ਹਮੇਸਾਂ ਤਰਕ ਅਤੇ ਸਰਧਾ ਤੋਂ ਉਪਰ ਉੱਠਕੇ ਸੱਚ ਦੀ ਬੁੱਕਲ ਵਿੱਚ ਸਫਰ ਕਰਦੀ ਹੈ। ਬਿਬੇਕ ਬੁੱਧੀ ਹਮੇਸਾਂ ਉਸ ਤਰਕ ਅਤੇ ਸਰਧਾ ਨੂੰ ਹੀ ਮੰਨਦੀ ਜੇ ਉਹ ਸੱਚ ਵਿਚੋਂ ਉਪਜਦੀ ਹੈ। ਤਰਕ ਹਮੇਸਾਂ ਆਪਣੀ ਹੀ ਸੋਚ ਦੁਜਿਆਂ ਦੇ ਉੱਪਰ ਥੋਪਣ ਵਾਂਗ ਹੀ ਹੁੰਦਾਂ ਹੈ। ਤਰਕ ਹਰ ਮਨੁੱਖ ਦੇ ਹਮੇਸਾਂ ਆਪਣੇ ਹੁੰਦੇ ਹਨ। ਚੋਰ ,ਠੱਗ ,ਕਾਤਲ ,ਅਤੇ ਭਰਿਸਟ ਲੋਕ ਵੀ ਆਪਣੇ ਕੰਮਾਂ ਵਾਸਤੇ ਅਨੇਕਾਂ ਤਰਕ ਵਰਤਦੇ ਹਨ ਪਰ ਇਸ ਨਾਲ ਉਹ ਕੋਈ ਸੱਚੇ ਨਹੀਂ ਬਣ ਜਾਂਦੇ  ਦੁਨੀਆਂ ਉੱਪਰ ਵਕੀਲ ਨਾਂ ਦਾ ਪੇਸਾ ਚਲਦਾ ਹੀ ਤਰਕਾਂ ਦੇ ਆਸਰੇ ਹੈ ਜਿਸ ਵਿੱਚ 90% ਤੋਂ ਵੀ ਜਿਆਦਾ ਝੂਠ ਹੀ ਚਲਦਾ ਹੈ।
                            
    ਪੂਰਨ ਸੱਚ ਜਾਨਣ ਵਾਲਾ ਮਨੁੱਖ ਉਹ ਹੋ ਸਕਦਾ ਹੈ ਜਿਸ ਨੂੰ  ਬ੍ਰਹਿਮੰਡ ਦਾ ਸਾਰਾ ਗਿਆਨ ਹੋ ਜਾਵੇ ਜੋ ਕਿ ਅੱਜ ਤੱਕ ਕਿਸੇ ਨੂੰ ਹਾਸਲ ਨਹੀਂ ਹੋਇਆ। ਦੁਨੀਆਂ ਦੇ ਵੱਡ ਵੱਡੇ ਵਿਗਿਆਨੀ,ਗਿਆਨੀ , ਫਕੀਰ , ਬਾਦਸਾਹ ਸਭ ਉਸ ਅਨੰਤ ਕੁਦਰਤ ਨੂੰ ਹੀ ਵੱਡਾ ਮੰਨਦੇ ਹਨ ਜਿਸ ਨੂੰ ਕੋਈ ਵੀ ਪੂਰਾ ਜਾਣ ਨਹੀਂ ਸਕਿਆ। ਕਿਸੇ ਵਕਤ ਤਰਕਸੀਲ ਮਨੁੱਖਾਂ ਦੇ ਤਰਕ ਨੇ ਵਸਤੂਆਂ ਜਾਂ ਮਾਦੇ ਨੂੰ ਜੀਵ ਅਤੇ ਨਿਰਜੀਵ ਵਿੱਚ ਵੰਡਿਆ ਸੀ । ਨਿਰਜੀਵ ਵਸਤੂਆਂ ਨੂੰ ਗਤੀ ਰਹਿਤ ਹੋਣ ਦੇ ਦਾਅਵੇ ਕੀਤੇ ਗਏ ਸਨ  ਪਰ ਸਮੇਂ ਨਾਲ ਵਿਗਿਆਨ ਦੇ ਸਹਾਰੇ ਨਿਰਜੀਵ ਵਸਤੂਆਂ ਵਿੱਚ ਵੀ ਜੀਵਨ ਵਰਗੀ ਗਤੀ ਦਿਸ ਰਹੀ ਹੈ। ਨਿਰਜੀਵ ਜਾਂ ਜੜ੍ਹ ਵਸਤੂਆਂ ਜਿਉਦੀਆਂ ਨਸਲਾਂ ਤੋ ਜਿਆਦਾ ਗਤੀ ਅਤੇ ਤਾਕਤ ਦਾ ਰੂਪ ਦਿਸ ਰਹੀਆਂ ਹਨ। ਕਰੰਟ ਅਤੇ ਤਾਪਮਾਨ ਧਾਤਾਂ ਦੇ ਅਸੰਖ ਸਪੀਡ ਵਿੱਚ ਤੁਰ ਸਕਦਾ ਹੈ। ਮਨੱਖੀ ਮਨ ਦੇ ਵਿੱਚ ਭਰਿਆ ਸਭ ਕੁੱਝ ਬੋਲਿਆ ਜਾਂਦਾਂ ਹੈ ਦਿਖਾਇਆ ਨਹੀਂ ਜਾ ਸਕਦਾ ਪਰ ਨਿਰਜੀਵ ਵਸਤੂਆਂ ਵਿੱਚ ਭਰੀ ਹੋਈ ਅਵਾਜ ਜਾਂ ਦਰਿਸ਼ ਦਿਖਾਏ ਵੀ ਜਾ ਸਕਦੇ ਹਨ ਅਤੇ ਅੱਗੇ ਪਿੱਛੇ ਤੋਰੇ ਵੀ ਜਾ ਸਕਦੇ ਹਨ। ਜਿਵੈਂ ਪੈਨ ਡਰਾੀਵ  ਸੀਡੀਆਂ ,ਹਾਰਡ ਡਿਸਕਾਂ ਵਿੱਚ ਫੀਡ ਕੀਤੀ ਸਮੱਗਰੀ ਅੱਗੇ ਪਿੱਛੇ ਕੀਤੀ ਜਾ ਸਕਦੀ ਹੈ ਇਹ ਕਰਾਮਾਤ ਸਿਰਫ ਜੜ ਵਸਤੂਆਂ ਵਿੱਚ ਹੋ ਸਕਦੀ ਹੈ ਜੋ ਜਿਉਂਦੀਆਂ ਵਸਤੂਆਂ ਦੇ ਬਰਾਬਰ ਹੀ ਨਹੀਂ ਸਗੋਂ ਉਸ ਤੋਂ ਵੀ ਅੱਗੇ ਦੀ ਗੱਲ ਹੈ। ਭਾਵੇਂ ਕਿਸੇ ਸਮੇਂ ਤਰਕਸੀਲ ਲੋਕ ਇਸ ਤਰਾਂ ਹੋਣ ਨੂੰ ਮੂਰਖਤਾ ਕਹਿਣ ਤੱਕ ਜਾਂਦੇ ਸਨ ਪਰ ਕੁਦਰਤ ਦੇ ਅਨੰਤ ਭੇਤ ਅਣਗਿਣਤ ਹਨ ਜਿਸ ਵਿੱਚ ਪਤਾ ਹੀ ਨਹੀਂ ਕੀ ਕੀ ਛੁਪਿਆ ਪਿਆ ਹੈ।
                      
   ਵਿਗਿਆਨੀ ,ਡਾਕਟਰ , ਗਿਆਨਵਾਨ ਲੋਕ ਕਦੇ ਵੀ ਆਪਣੇ ਗਿਆਨ ਨੂੰ ਹੀ ਅੰਤਿਮ ਨਹੀਂ ਮੰਨਦੇ ਪਰ ਅਰਧ ਗਿਆਨ ਵਾਲੇ ਤਰਕਸੀਲ ਲੋਕ ਇਹ ਗਲਤੀ ਜਰੂਰ ਕਰਦੇ ਹਨ ਅਤੇ ਆਪਣੇ ਗਿਆਨ ਨੂੰ ਹੀ ਅੰਤਿਮ ਗਿਆਨ ਮੰਨਦੇ ਹਨ। ਤਰਕਸੀਲ ਲੋਕ ਕਦੇ ਸੂਰਜ ਨੂੰ ਘੁੰਮਾਇਆ ਕਰਦੇ ਸਨ ਪਰ ਵਕਤ ਦੇ ਨਾਲ ਸੂਰਜ ਨੂੰ ਤਰਕਾਂ ਦੇ ਸਹਾਰੇ ਘੁੰਮਾਉਣ ਵਾਲੇ ਹਾਰ ਗਏ ਅਤੇ ਧਰਤੀ ਘੁੰਮਦੀ ਹੋਣ ਦਾ ਸੱਚ ਪਰਗਟ ਹੋ ਗਿਆ।  ਜਿਹੜੇ ਲੋਕ ਤਰਕਾਂ ਦੇ ਸਹਾਰੇ ਕਹਿੰਦੇ ਸਨ ਕਿ ਅਵਾਜ ਬਿਨਾਂ ਤਾਰ ਤੋਂ ਦੂਰ ਨਹੀਂ ਪਹੁੰਚਾਈ ਜਾ ਸਕਦੀ ਅੱਜ ਹਜਾਰਾਂ ਲੱਖਾਂ ਕਿਲੋਮੀਟਰਾਂ ਦੂਰ ਅਵਾਜ ਤਾਂ ਕੀ ਤਸਵੀਰਾਂ ਵੀ ਭੇਜੀਆਂ ਜਾ ਰਹੀਆਂ ਹਨ। ਕੁਦਰਤ ਨੇ ਪਤਾ ਹੀ ਨਹੀ ਕਿੰਨੇ ਕੁ ਭੇਤ ਲੁਕੋਏ ਹੋਏ ਹਨ। ਜਦ ਬਨਾਉਟੀ ਤਰਕਸੀਲ ਲੋਕ ਇਹ ਦਾਅਵਾ ਕਰਦੇ ਹਨ ਕਿ ਇੱਕ ਦਿਨ ਮਨੁੱਖ ਸਾਰ ਭੇਤ ਜਾਣ ਲਏਗਾ ਤਦ ਉਹ ਇਹ ਭੁੱਲ ਜਾਂਦੇ ਹਨ ਕਿ ਇਨਸਾਨ ਨਾਂ ਦੇ ਜਾਨਵਰਾਂ ਦਾ ਡਾਇਨਾਂਸੋਰ ਦੇ ਯੁੱਗ ਵਾਂਗ ਸਾਇਦ ਮਨੁੱਖ ਦੇ ਮੂਰਖ ਕੰਮਾਂ ਕਰਕੇ ਹੀ ਇੱਕ ਦਿਨ ਖਾਤਮਾ ਜਰੂਰ ਹੀ ਹੋਵੇਗਾ ਪਰ ਕੁਦਰਤ ਦੀ ਗਤੀ ਫਿਰ ਵੀ ਚਾਲੂ ਰਹੇਗੀ। ਵਕਤ ਦੇ ਨਾਲ ਕੁਦਰਤ ਨੇ ਪਰੀਵਰਤਨ ਕਰਦੇ ਹੀ ਰਹਿਣਾਂ ਹੈ ਜਿਸ ਦੀ ਕੁੱਖ ਵਿੱਚੋਂ ਪਤਾ ਹੀ ਨਹੀਂ ਕੀ ਪੈਦਾ ਹੋ ਜਾਵੇਗਾ। ਸਿਆਣਾਂ ਮਨੱਖ ਜਿੰਦਗੀ ਦੇ ਵਰਤਮਾਨ ਵਿੱਚ ਖੁਸੀਆਂ ਨਾਲ ਜਿਉਂਦਾਂ ਹੈ ਪਰ ਤਰਕਸੀਲ ਮਨੁੱਖ ਭਵਿੱਖ ਦੀ ਚਿੰਤਾਂ ਵਿੱਚ ਵਰਤਮਾਨ ਨੂੰ ਨਸਟ ਕਰਦਾ ਰਹਿੰਦਾਂ ਹੈ ਜਿਸ ਨਾਲ ਤਰਕਸੀਲ ਮਨੁੱਖ ਦੀ ਸਾਰੀ ਜਿੰਦਗੀ ਨਰਕ ਦਾ ਸਾਗਰ ਬਣੀ ਰਹਿੰਦੀ ਹੈ। ਕਰਮ ਕਰਦੇ ਰਹਿਣਾਂ ਤਾਂ ਸਿ੍ਰਸਟੀ ਦੀ ਹਰ ਵਸਤੂ ਦਾ ਧਰਮ ਹੈ ਪਰ ਕੁਦਰਤ ਤੇ ਜਿੱਤ ਹਾਸਲ ਕਰਨ ਲਈ ਕਰਮ ਕਰਨਾਂ ਮਨੁੱਖ ਦਾ ਤਬਾਹੀ ਅਤੇ ਵਿਨਾਸ ਨੂੰ ਘਰ ਬੁਲਾਉਣਾਂ ਹੀ ਸਿੱਧ ਹੁੰਦਾਂ ਹੈ। ਮਨੁੱਖ ਨੂੰ ਆਪਣੀ ਜਿੰਦਗੀ ਜਿਉਣ ਵਾਲੀਆਂ ਲੋੜਾਂ ਅਨੁਸਾਰ ਕੰਮ ਕਰਨਾਂ ਭਾਵੇਂ ਗੁਨਾਹ ਨਹੀਂ ਪਰ ਅੱਯਾਸੀ ਦੇ ਸਾਧਨ ਪੈਦਾ ਕਰਨ ਲਈ ਤਕਨੀਕ ਨਾਂ ਦੇ ਪੰਛੀ ਦੀ ਸਵਾਰੀ ਕਰਦਿਆਂ ਉਦਯੋਗਿਕ ਕੂੜਾ ਕਚਰਾ ਪੈਦਾ ਕਰ ਲਈ ਧਰਤੀ ਨੂੰ ਵਾਤਾਵਰਣ ਨੂੰ ਤਬਾਹ ਕਰਦਿਆਂ ਮਨੁੱਖੀ ਜਿੰਦਗੀ ਦੇ ਖਾਤਮੇ ਦੀ ਨੀਂਹ ਰੱਖੀ ਜਾਣਾਂ ਤਰਕਸੀਲ ਲੋਕਾਂ ਲਈ ਤਾਂ ਸਿਆਣਫ ਹੋ ਸਕਦੀ ਹੈ ਪਰ ਬਿਬੇਕਸੀਲ ਜਾਂ ਗਿਆਨ ਵਾਨ ਲੋਕ ਤਾਂ ਇਸਨੂੰ ਮਨੁੱਖ ਦੀ ਆਪਣੇ ਪੈਰ ਆਪ ਕੁਹਾੜਾ ਮਾਰਨ ਦੇ ਬਰਾਬਰ ਹੀ ਸਮਝਣਗੇ। ਕੀ ਮਨੁੱਖ ਵਿਕਾਸ ਜਰੂਰੀ ਹੈ ਦੇ ਹੱਕ ਵਿੱਚ ਤਰਕ ਦੇਕੇ ਧਰਤੀ ਦੇ ਖਾਤਮੇ ਵਾਲੇ ਕਦਮ ਪੁਟਦਿਆਂ  ਰਹੇਗਾ। ਕੀ ਇਨਸਾਨੀ ਜਿੰਦਗੀ ਅਤੇ ਧਰਤੀ ਦੀ ਵਰਤਮਾਨ ਹੋਂਦ ਸਦਾ ਰਹੇ ਦੇ ਹੱਕ ਵਿੱਚ ਤਰਕ ਦੇਣਾਂ ਨਹੀਂ ਚਾਹੀਦਾ।
ਗੁਰਚਰਨ ਪੱਖੋਕਲਾਂ ਫੋਨ 9417727245 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.