ਦੁਨੀਆਂ ਦਾ ਭਾਰ ਚੁਕਣ ਵਾਲਾ ਧੌਲ ਗੁਰਬਾਣੀ ਅਨੁਸਾਰ
ਦੁਨੀਆਂ ਦੇ ਪੁਰਾਤਨ ਵਿਸਵਾਸਾਂ ਅਨੁਸਾਰ ਧਰਤੀ ਧੌਲ ਦੇ ਸਹਾਰੇ ਖੜੀ ਹੈ । ਕਈ ਲੋਕ ਆਮ ਬੋਲਚਾਲ ਵਿੱਚ ਇਸਨੂੰ ਬਲਦ ਦੇ ਇੱਕ ਸਿੰਗ ਤੇ ਟਿਕੀ ਹੋਈ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਜਦ ਇਹ ਬਲਦ ਸਿੰਗ ਹਿਲਾਉਂਦਾ ਹੈ ਤਦ ਧਰਤੀ ਉਪਰ
ਤਰਥੱਲੀ ਮੱਚ ਜਾਂਦੀ ਹੈ। ਕੁੱਝ ਤਰਕਸੀਲ ਲੋਕ ਇਸ ਤਰਾਂ ਦੀਆਂ ਕਹਾਣੀਆਂ ਨੂੰ ਗਪੌੜ ਸੰਖ ਮੰਨਦੇ ਹਨ ਪਰ ਗੁਰੂ ਨਾਨਕ ਜੀ ਜਪੁਜੀ ਸਾਹਿਬ ਵਿੱਚ ਇਸਦੀ ਵਿਆਖਿਆ ਕਰਦੇ ਹਨ। ਮਿਥਿਹਾਸ ਅਨੁਸਾਰ ਸੁਣਾਈ ਜਾਣ ਵਾਲੀ ਕਹਾਣੀ ਕਿਸੇ ਸਮੇਂ ਦਾ ਢੰਗ
ਸੀ ਜਿਸ ਕਾਰਨ ਕਿਸੇ ਕਹਾਣੀ ਨੂੰ ਲੰਬਾਂ ਸਮਾਂ ਜਿਉਂਦਾਂ ਰੱਖਣ ਲਈ ਰੌਚਕ ਬਣਾਇਆਂ ਜਾਂਦਾਂ ਸੀ ਜੋ ਇੱਕ ਵਾਰ ਸੁਣ ਲੈਣ ਤੇ ਸਾਰੀ ਉਮਰ ਮਨੁੱਖ ਯਾਦ ਰੱਖ ਸਕਦਾ ਸੀ। ਪੁਰਾਤਨ ਕਹਾਣੀਆਂ ਰੌਚਕਤਾ ਨਾਲ ਬੋਲੀਆਂ ਜਾਂਦੀਆਂ ਸਨ ਪਰ ਸਮੇਂ ਦੇ ਨਾਲ ਲਿਖਤੀ ਭਾਸਾ ਪੈਦਾ ਹੋਣ ਤੇ ਰੋਚਕਿਤਾ ਦੀ ਥਾਂ ਹਕੀਕੀ ਲਿਖਤਾਂ ਲਿਖੀਆਂ ਜਾਣ ਲੱਗ ਪਈਆਂ। ਅਸੀਂ ਮਿਥਿਹਾਸ ਨੂੰ ਤਰਕ ਬੁੱਧੀ ਅਨੁਸਾਰ ਰੱਦ ਤਾਂ ਕਰ ਸਕਦੇ ਹਾਂ ਪਰ ਉਹਨਾਂ ਦੀ ਸਚਾਈ ਅਤੇ ਸਿਖਾਉਣ ਦੀ ਕਲਾ ਤੋਂ ਮੁਨਕਰ ਨਹੀਂ ਹੋ ਸਕਦੇ। ਇਸ ਤਰਾਂ
ਹੀ ਗੁਰੂ ਨਾਨਕ ਜੀ ਨੇ ਪੁਰਾਤਨ ਮਿਥਿਹਾਸ ਨੂੰ ਰੱਦ ਕਰਨ ਦੀ ਥਾਂ ਧੌਲ ਦੀ ਵਿਆਖਿਆ ਕੀਤੀ ਹੈ। ਸਿੱਖ ਫਲਸਫੇ ਦੇ ਬਹੁਤੇ ਪਰਚਾਰਕ ਪੁਰਾਤਨ ਮਿਥਿਹਾਸ ਨੂੰ ਰੱਦ ਕਰਕੇ ਗੁਰੂਆਂ ਨੂੰ ਵੱਖਰਾ ਦਰਸਾਉਣ ਦੀ ਕੋਸਿਸ ਕਰਦੇ ਹਨ ਅਤੇ ਆਪਣੇ ਆਪ ਨੂੰ
ਉੱਚੇ ਵੀ । ਗੁਰਬਾਣੀ ਵਿੱਚ ਪੁਰਾਤਨ ਮਿਥਿਹਾਸ ਦੇ ਇੱਕ ਹਿੱਸੇ