ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਸਿੱਖੀ ਰਵਾਇਤਾਂ ਅਤੇ ਖਾਲਸੇ ਦੀ ਰੂਹ ਦਾ ਘਾਣ
ਸਿੱਖੀ ਰਵਾਇਤਾਂ ਅਤੇ ਖਾਲਸੇ ਦੀ ਰੂਹ ਦਾ ਘਾਣ
Page Visitors: 2614

 

 ਸਿੱਖੀ ਰਵਾਇਤਾਂ ਅਤੇ ਖਾਲਸੇ ਦੀ ਰੂਹ ਦਾ ਘਾਣ
   ਸਿੱਖੀ ਰਵਾਇਤਾਂ ਅਤੇ ਖਾਲਸੇ ਦੇ ਬੋਲਬਾਲੇ ਜਦੋਂ ਰਲਗੱਡ ਹੋ ਜਾਣ ਤਦ ਇੱਕ ਅਸਪਸਟ ਤਸਵੀਰ ਪਰਗਟ ਹੋ ਜਾਂਦੀ ਹੈ ਦਸ ਗੁਰੂਆਂ ਦੇ ਵਾਰਸ ਅਖਵਾਉ
ਵਾਲਿਆਂ ਦੀ। ਦਸ ਗੁਰੂਆਂ ਨੇ ਉਹਨਾਂ ਦੇ ਫਲਸਫੇ ਦੇ ਰਾਂਹੀਆਂ ਨੂੰ ਭਾਵੇਂ ਇੱਕ ਸਪੱਸਟ ਸੋਚ ਅਤੇ ਸਪੱਸਟ ਫਲਸਫਾ ਦਿੱਤਾ ਹੈ ਪਰ ਜਿਉਂ ਜਿਉਂ ਇਸ ਕੌਮ ਦੇ ਵਾਰਸ ਕਚ-ਘਰੜ ਲੋਕ ਬਣਦੇ ਗਏ ਤਿਉਂ 2 ਇਸ ਕੌਮ ਦੇ ਫਲਸਫੇ ਅਤੇ ਰਵਾਇਤਾਂ ਦੀ ਹਾਲਤ ਖਰਾਬ ਕਰ ਦਿੱਤੀ ਗਈ । ਅੰਗਰੇਜ ਰਾਜਸੱਤਾ ਨੇ ਹੀ ਸਿੱਖ
ਕੌਮ ਵਿੱਚ ਵਿਗਾੜ ਪਾਉਣ ਦੀ ਕਸਰ ਨਹੀ ਛੱਡੀ ਸੀ ਪਰ ਉਸ ਤੋਂ ਬਾਅਦ ਹਿੰਦੂ ਮੂਲਵਾਦੀ ਸਰਕਾਰਾਂ ਅਤੇ ਵਰਤਮਾਨ ਵਿੱਚ ਅਖੌਤੀ ਸਿੱਖ ਸਰਕਾਰਾਂ ਅਤੇ
ਸਿੱਖ ਕੌਮ ਦੇ ਧਾਰਮਿਕ ਪਰਬੰਧਕਾਂ ਨੇ ਸਭ ਤੋਂ ਜਿਆਦਾ ਤੇਲ ਸਿੱਖ ਫਲਸਫੇ ਦੇ ਜੜੀਂ ਦੇਣ ਦੀ ਕੋਸਿਸ ਕੀਤੀ ਹੈ। ਗੁਰੂਆਂ ਦੇ ਫਲਸਫੇ ਨੂੰ ਮੰਨਣ ਵਾਲੇ ਲੋਕ ਕਿਸੇ ਦੁਨਿਆਵੀ ਧਰਮ ਦੇ ਕਾਇਲ ਨਹੀ ਸਨ ਗੁਰੂਆਂ ਦਾ ਉਪਦੇਸ ਸਿਰਫ ਗਿਆਨ ਦੇਣ ਦਾ ਅਤੇ ਹਾਸਲ ਕਰਨ ਦਾ ਸੀ ਜਹਾਂ ਗਿਆਨ ਤਹਾਂ ਧਰਮੁ ਹੈ  ਦਾ
ਹੁਕਮ ਗਰੰਥ ਸਾਹਿਬ ਵਿੱਚ ਦਰਜ ਹੈ। ਸਮਾਜਕ ਧਰਮ ਰਾਜਸੱਤਾ ਦੀ ਪੈਦਾਇਸ ਹਨ ਅਵਤਾਰੀ ਪੁਰਸਾਂ ਦੇ ਨਹੀਂ
      
ਇਸ ਤਰਾਂ ਹੀ ਗੁਰੂਆਂ ਦੀ ਸੋਚ ਨੂੰ ਸਮੱਰਪਣ ਲੋਕਾਂ ਲਈ ਖਾਲਸਾ ਬਣਨ ਦਾ ਰਾਹ ਹੈ ਜੋ ਵਰਤਮਾਨ ਵਿੱਚ ਰਾਜਸੱਤਾ ਦੁਆਰਾ ਪੂਰੇ ਦਾ ਪੂਰਾ ਬਦਲ ਦਿੱਤਾ ਗਿਆ ਹੈ। ਗੁਰੂਆਂ ਨੇ ਅੰਮਿ੍ਰਤ ਸਿਰਫ ਸੱਚ ਨੂੰ ਹੀ ਕਿਹਾ ਹੈ ( ਅੰਮਿ੍ਰਤ ਏਕੋ ਨਾਮ ਹੈ ) ਪਰ ਵਰਤਮਾਨ ਵਿੱਚ ਖੰਡੇ ਬਾਟੇ ਦੀ ਪਾਹੁਲ ਨੂੰ ਹੀ ਅੰਮਿ੍ਰਤ ਵਿੱਚ ਬਦਲ ਦਿੱਤਾ ਗਿਆ ਹੈ। ਗੁਰੂਆਂ ਨੇ ਖੰਡੇ ਬਾਟੇ ਦੀ ਪਾਹੁਲ ਦੇਣ ਦਾ ਇਨਕਲਾਬੀ ਕਦਮ ਚੁਕਿਆ ਸੀ ਅਤੇ ਇਹ ਪਾਹੁਲ ਸਿਰਫ ਉਹੀ ਲੋਕ ਲੈ ਸਕਦੇ ਸਨ ਜੋ
ਸਿਰ ਵਾਰਨ ਦਾ ਪ੍ਰਣ ਕਰਦੇ ਸਨ ਸਿਰ ਨਾਂ ਦੇਣ ਵਾਲੇ ਭਾਵ ਸਹੀਦੀ  ਪਾਉਣ ਤੋਂ ਡਰਨ ਵਾਲੇ ਨੂੰ ਖੰਡੇ ਬਾਟੇ ਦੀ ਪਾਹੁਲ ਨਹੀਂ ਦਿੱਤੀ ਜਾਂਦੀ ਸੀ। ਵਰਤਮਾਨ
ਵਿੱਚ ਇਹ ਸਿੰਘ ਬਣਾਉਣ ਵਾਲੀ  ਪਾਹੁਲ ਏਨੀ ਸਸਤੀ ਕਰ ਦਿੱਤੀ ਗਈ ਹੈ ਕਿ ਇਹ ਡਰਪੋਕ ਅਤੇ ਅਨੇਕਾਂ ਮਾਨਸਿਕ ਬਿਮਾਰੀਆਂ ਦੇ ਸਿਕਾਰ ਵਿਅਕਤੀਆਂ
ਨੂੰ ਵੀ ਦਿੱਤੀ ਜਾ ਰਹੀ ਹੈ ਸਿਰਫ ਗਿਣਤੀ ਵਧਾਉਣ ਲਈ
 
ਜਦ ਕਿਧਰੇ ਸਮਾਜ ਦੁਸਮਣ ਲੋਕ ਬੋਲਦੇ ਹੋਣ ਤਾਂ ਵਰਤਮਾਨ ਦੇ ਅੰਮਿ੍ਰਤ ਧਾਰੀ (ਸਿੰਘ ਖਾਲਸੇ) ਘਰਾਂ ਅੰਦਰ ਲੁਕ ਜਾਂਦੇ ਹਨ ਜਦ ਕਿ ਗੁਰੂਆਂ ਦੇ ਸਮੇਂ ਦੇ ਖਾਲਸੇ ਗੱਜ ਵੱਜ ਕੇ ਬਾਹਰ ਨਿਕਲਿਆ ਕਰਦੇ ਸਨ। ਗੁਰੂਆਂ ਨੇ ਖਾਲਸਾ ਪੰਥ ( ਰਾਹ ) ਚਲਾਇਆਂ ਸੀ ਜਿਸ ਉਪਰ ਖਾਲਸਾ ਫੌਜ ਤੁਰਿਆ ਕਰਦੀ ਸੀ ਫੌਜ ਕਦੇ ਹਥਿਆਰ ਰਹਿਤ ਨਹੀਂ ਹੁੰਦੀ ਅਤੇ ਨਾਂ ਹੀ ਕਦੇ ਡਰਦੀ ਹੈ ਖਾਲਸਾ ਸਿੱਖਣ ਵਾਲੇ ਸਿੱਖਾਂ ਦੀ ਨਹੀ ਇਹ ਤਾਂ ਸਹੀਦੀ ਪਾਉਣ ਵਾਲੇ ਮਰਜੀਵੜਿਆਂ ਦੀ
ਫੌਜ ਹੁੰਦੀ ਹੈ। ਕੋਈ ਜਰੂਰੀ ਨਹੀਂ ਹੁੰਦਾਂ ਕਿ ਦੁਨੀਆਂ ਦਾ ਹਰ ਬੰਦਾਂ ਸਹੀਦੀ ਦਾ ਰਾਹ ਚੁਣ ਸਕੇ ਗੁਰੂ ਵਾਲਾ ਤਾਂ ਹਰ ਕੋਈ ਬਣ ਸਕਦਾ ਹੈ ਭਾਵੇਂ ਖੰਡੇ ਬਾਟੇ ਦੀ ਪਾਹੁਲ ਨਾਂ ਵੀ ਲਵੇ ਪਰ ਸਹੀਦੀ ਤੋਂ ਡਰਨ ਵਾਲਾ ਕਦੇ ਖਾਲਸਾ ਫੌਜ ਦਾ ਸਿਪਾਹੀ ਨਹੀਂ ਬਣ ਸਕਦਾ ਗੁਰੂ ਵਾਲਾ ਤਾਂ ਦੁਨੀਆਂ ਦਾ ਹਰ ਬੰਦਾਂ ਹੁੰਦਾਂ ਹੀ ਹੈ ਜੋ
ਸਿੱਖਣ ਦੇ ਰਾਹ ਤੁਰ ਪੈਂਦਾਂ ਹੈ। ਅਸਲੀ ਸਿੱਖ ਉਹ ਹੀ ਹੁੰਦਾਂ ਹੈ ਜੋ ਸਿੱਖਣ ਤੁਰਦਾ ਹੋਵੇ ਪਰ ਜਿਹੜੇ ਲੋਕ ਸਿੱਖਣ ਦੀ ਥਾਂ ਸਿਖਾਉਣ ਤੁਰ ਪੈਂਦੇ ਹਨ ਜਾਂ ਤਾਂ ਉਹ ਪੂਰਨ ਪੁਰਖ ਹੁੰਦੇ ਹਨ ਜਾਂ ਫਿਰ ਮੂਰਖ ਸਿੱਖਣ ਵਾਲਿਆਂ ਲਈ ਗੁਰੂਆਂ ਨੇ ਹਿੰਦੋਸਤਾਨ ਦੇ ਇਲਾਕੇ ਵਿੱਚ ਹੋਏ ਅਵਤਾਰੀ ਪੁਰਸਾਂ ਦੇ ਇੱਕ ਵੱਡੇ ਹਿੱਸੇ ਦਾ ਫਲਸਫਾ ਇਕੱਠਾ ਕੀਤਾ ਜਿਸ ਵਿੱਚ ਮੁਸਲਮਾਨ ਅਤੇ ਹਿੰਦੂ ਫਕੀਰ ਲੋਕ ਸਾਮਲ ਹਨ ਗੁਰੂ ਨਾਨਕ ਦੁਆਰਾ ਉਸ ਸਮੇਂ ਅਨੁਸਾਰ ਸੱਚ ਸਮਝੇ ਜਾਣ ਵਾਲੇ
ਉਪਦੇਸ ਇਕੱਠੇ ਕਰਕੇ ਪੋਥੀ ਰੂਪ ਵਿੱਚ ਆਪਣੇ ਕੋਲ ਰੱਖੇ ਜੋ ਅੱਗੇ ਜਾਕੇ ਗੁਰੂ ਅਰਜਨ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਗਰੰਥ ਸਾਹਿਬ ਦੇ ਰੂਪ
ਵਿੱਚ ਸੰਪਾਦਿਤ ਕੀਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਗੁਰੂ ਰੂਪ ਮੰਨਣ ਦਾ ਹੁਕਮ ਕੀਤਾ ਗੁਰੂ ਜੀ ਨੇ ਦੇਹ ਧਾਰੀ ਆਗੂ ਦੀ ਪਰੰਪਰਾਂ ਬੰਦ ਨਹੀਂ ਕੀਤੀ
ਜੋ ਅਜਕਲ ਪਰਚਾਰਿਆ ਜਾ ਰਿਹਾ ਹੈ ਗੁਰੂ ਜੀ ਨੇ ਕਿਹਾ ਸੀ ਗੁਰੂ ਗਰੰਥ ਜੀ ਵਿੱਚ ਜੋ ਲਿਖਿਆ ਹੈ ਉਸ ਤੋਂ ਅਗਵਾਈ ਲੈਣੀ ਹੈ  ਅਤੇ ਸਮੇਂ ਅਨੁਸਾਰ ਗੁਰੂ ਗਰੰਥ ਦੀ ਰਹਿਨਮਾਈ  ਹੇਠ ਪੰਚਾਇਤੀ ਰੂਪ ਵਿੱਚ ਨਵੇਂ ਫੈਸਲੇ ਲੈਣ ਦੀ ਪਰੰਪਰਾਂ ਦੀ ਵੀ ਨੀਂਹ ਰੱਖੀ ਸੀ 
      ਸਮੇਂ ਦੇ ਨਾਲ ਖਾਲਸਾ ਫੌਜ ਦੇ ਆਗੂ ਗੁਰੂਆਂ ਦੇ ਹੁਕਮ ਤੋਂ ਬਾਗੀ ਹੁੰਦੇ ਗਏ ਜਿਸਦੀ ਨੀਂਹ ਰਣਜੀਤ ਸਿੰਘ ਹੁਕਮਰਾਨ ਤੋਂ ਵੱਡੇ ਪੱਧਰ ਤੇ ਸੁਰੂ ਹੋਈ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.