ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਕਿਉਂ ਹਾਰਿਆ ਸੀ ਮਨਪਰੀਤ ਬਾਦਲ ਅਤੇ ਤੀਜੀ ਧਿਰ
ਕਿਉਂ ਹਾਰਿਆ ਸੀ ਮਨਪਰੀਤ ਬਾਦਲ ਅਤੇ ਤੀਜੀ ਧਿਰ
Page Visitors: 2682

 ਕਿਉਂ ਹਾਰਿਆ ਸੀ ਮਨਪਰੀਤ ਬਾਦਲ ਅਤੇ ਤੀਜੀ ਧਿਰ                          ਆਮ ਲੋਕਾਂ ਨੂੰ ਉਲਝੇ ਹੋਏ ਤੰਦਾਂ ਦੀ ਥਾਂ ਪੰਜਾਬ ਦੀ ਤਾਣੀ ਬਦਲਣ ਦੇ  ਵਾਅਦੇ ਕਰਨ ਵਾਲਾ ਮਨਪਰੀਤ ਲੋਕਾਂ ਦਾ ਹੀਰੋ ਬਣ ਗਿਆ ਸੀ ਪਰ ਜਿਉਂ ਜਿਉਂ ਲੋਕਾਂ ਨੇ ਉਸਦੇ ਨਾਲ ਜੁੜਨਾਂ ਸੁਰੂ ਕੀਤਾ ਤਿਉਂ ਹੀ ਇਸ ਰਾਜਨੀਤਕ ਨੇ ਰੰਗ ਬਦਲਣਾਂ ਸੁਰੂ ਕਰ ਦਿੱਤਾ ਸੀ ਸੁਰੂਆਤੀ ਸਫਲ ਰੈਲੀਆਂ ਤੋਂ ਬਾਅਦ ਖਟਕੜ ਕਲਾਂ ਦੀ ਰੈਲੀ ਵਿੱਚ ਪੰਜਾਬ ਦੇ ਲੋਕਾਂ ਦਾ ਵਿਸਾਲ ਇਕੱਠ ਨੇ ਆਪਣੇ ਵੱਲੋਂ ਮਨਪਰੀਤ ਨੂੰ ਰਾਜਨੀਤਕ ਸਕਤੀ ਬਣਾ ਦਿੱਤਾ ਸੀ ਪਰ ਇਸ ਰੈਲੀ ਤੋਂ ਹੌਸਲਾਂ ਲੈਕੇ ਇਮਾਨਦਾਰ ਹੋਣ ਦੀ ਥਾਂ ਹੰਕਾਰ ਵਿੱਚ ਆਕੇ ਆਪਣੇ ਆਪ ਨੂੰ ਡਿਕਟੇਟਰ ਬਣਾਉਣ ਦਾ ਰਾਹ ਚੁਣਕੇ ਆਪਣੇ ਪੈਰ ਆਪ ਕੁਹਾੜਾ ਮਾਰ ਬੈਠਾ ਵੱਡੇ ਬਾਦਲਾਂ ਨੂੰ ਦਿਨ ਰਾਤ ਕੋਸਣ ਵਾਲਾ ਮਨਪਰੀਤ ਆਪਣੇ ਤੀਰਾਂ ਦਾ ਮੂੰਹ ਵੀ ਉਹਨਾਂ ਵੱਲ ਰੱਖਣ ਦੀ ਬਜਾਇ ਆਪਣੇ ਜਨਮ ਦਾਤਿਆਂ ਵੱਲ ਕਰ ਬੈਠਾ ਮੁਕਤਸਰ ਅਤੇ ਖਟਕੜ ਕਲਾਂ ਦੀ ਰੈਲੀ ਤੇ ਕਰੋੜਾਂ ਦਾ ਖਰਚਾ ਜਿੰਹਨਾਂ ਕੋਲੋਂ ਆਇਆ ਸੀ ਉਹਨਾਂ ਦਾ ਖਿਆਲ ਵੀ  ਨਾਂ ਰਿਹਾ ਹਰ ਕੋਈ ਜਾਣਦਾ ਹੈ ਵੱਡੀ ਰੈਲੀ ਪੰਜ ਤੋਂ ਦਸ ਕਰੋੜ ਵਿੱਚ ਹੁੰਦੀ ਹੈ
     ਆਮ ਲੋਕਾਂ ਵਿੱਚ ਕਿਹਾ ਗਿਆ ਕਿ ਪਾਰਟੀ ਵਿੱਚ ਪੁਰਾਣੇ ਲੀਡਰਾਂ ਨੂੰ ਨਹੀਂ ਸਾਮਲ ਕੀਤਾ ਜਾਵੇਗਾ ਪਰ ਸਮੇਂ ਦੇ ਨਾਲ ਕਬਾੜ ਵਿੱਚ ਨਾਂ ਵਿਕਣ ਵਾਲੇ ਲੀਡਰਾਂ ਦੀ ਵੀ ਸਰਪਰਸਤੀ ਪਰਾਪਤ ਕੀਤੀ ਗਈ ਜਿੰਹਨਾਂ ਪਾਰਟੀਆਂ ਦਾ ਵਜੂਦ ਵੀ ਅਂਤਿਮ ਸਾਹਾਂ ਤੇ ਸੀ ਨਾਲ ਸਮਝੌਤੇ ਕੀਤੇ ਗਏ ਵੱਡੇ ਬਾਦਲਾਂ ਦੇ ਕੱਖਾਂ ਤੋਂ ਲੱਖਾਂ ਦੇ ਬਣਾਏ ਗਏ ਵਿਅਕਤੀਆਂ ਨੂੰ ਆਪਣੀ ਅਤੇ ਆਪਣੀ ਪਾਰਟੀ ਦੀ ਕਮਾਂਡ ਸੌਪੀ ਗਈ ਇਸ ਤਰਾਂ ਦੇ ਸਲਾਹਕਾਰ ਸਮੇਂ ਨਾਲ ਆਪਣੇ ਅਸਲੀ ਮਾਲਕਾਂ ਦੀ ਵਫਾਦਾਰੀ ਪਾਲਦੇ ਰਹੇ ਅਤੇ ਮਨਪਰੀਤ ਦੀ ਪਾਰਟੀ ਦੇ ਜੜੀਂ ਤੇਲ ਦਿੰਦੇ ਰਹੇ ਮਨਪਰੀਤ ਨੇ ਕਿਸੇ ਵੀ ਰੈਲੀ ਵਿੱਚ ਸਾਮਲ ਹੋਣ ਵਾਲੇ ਜਾਂ ਸਰਕਾਰਾਂ ਦੀ ਨਰਾਜਗੀ ਸਹਿ ਕੇ ਸਹਿਯੋਗ ਦੇਣ ਵਾਲੇ ਵਿਅਕਤੀਆਂ ਨੂੰ ਪਾਰਟੀ ਵਿੱਚ ਕੋਈ ਅਹੁਦਾ ਨਹੀਂ ਦਿੱਤਾ ਜਿਹੜੇ ਅਮੀਰ ਲੋਕ ਚੰਡੀਗੜ ਦੀ ਕੋਠੀ ਵਿੱਚ ਪਹੁੰਚਕੇ ਚਮਚਾਗਿਰੀ ਕਰਦੇ ਸਨ ਉਹਨ ਨੂੰ ਸਾਮਲ ਕੀਤਾ ਜਾਂਦਾ ਰਿਹਾ ਪਾਰਟੀ ਦੀ ਬਹੁਤੀ ਅਗਵਾਈ ਰਿਸਤੇਦਾਰਾਂ ਦੇ ਹੱਥਾਂ ਵਿੱਚ ਹੀ ਦੇਣ ਨੂੰ ਪਹਿਲ ਦਿੱਤੀ ਜਾਂਦੀ ਰਹੀ ਆਮ ਲੋਕਾਂ ਵਿੋੱਚੋਂ ਆਉਣ ਵਾਲੇ ਲੋਕਾਂ ਨੂੰ ਸਪੱਸਟ ਕਿਹਾ ਗਿਆ ਕਿ ਅਸੀ ਗਿਆਰਾਂ ਮੈਂਬਰੀ ਕਮੇਟੀਆਂ ਨੂੰ ਹੀ ਅਗਵਾਈ ਦੇਵਾਂਗੇ ਜੋ ਕਦੇ ਵੀ ਨਾਂ ਬਣਾਈਆਂ ਗਈਆਂ ਜੋ ਕਿ ਇੱਕ ਗਲਤ ਤਰੀਕਾ ਸੀ ਕੋਈ ਵੀ ਇਲਾਕਾ ਇੱਕ ਮੁਖੀ ਦੀ ਅਗਵਾਈ ਵਿੱਚ ਹੀ ਚਲਦਾ ਹੈ ਸਮੂਹਕ ਅਗਵਾਈ ਕਦੇ ਵੀ ਸਫਲ ਨਹੀਂ ਹੁੰਦੀ
  ਸਭ ਤੋਂ ਵੱਡੀ ਗਲਤੀ ਸਮੇਂ ਦੀ ਸਰਕਾਰ ਨੂੰ ਕਮਜੋਰ ਕਰਨ ਵਾਲੀਆਂ ਨੀਤੀਆਂ ਦਾ ਤਿਆਗ ਕੀਤਾ ਗਿਆਂ ਅਤੇ ਵਿਰੋਧੀ ਧਿਰ ਕਾਂਗਰਸ ਦਾ ਹੀ ਨੁਕਸਾਨ ਕਰਨ ਨੂੰ ਪਹਿਲ ਦਿੱਤੀ ਗਈ ਅਕਾਲੀਆਂ ਦੇ ਬੰਦੇ ਤੋੜ ਕੇ ਨਾਲ ਰਲਾਉਣ ਦੀ ਬਜਾਇ ਕਾਮਰੇਡਾਂ ਅਤੇ ਬਰਨਾਲਾ ਧੜੇ ਨੂੰ ਨਾਲ ਰਲਾਇਆ ਗਿਆਂ ਜਿਸ ਨਾਲ ਬਾਦਲਕੇ ਮਜਬੂਤ ਹੋਏ ਅਤੇ ਕਾਂਗਰਸ ਕਮਜੋਰ ਜਦ ਪੈਸੇ ਦੀ ਸਰੋਤ ਕਾਂਗਰਸ ਹੀ ਕਮਜੋਰ ਕੀਤੀ ਜਾਣ ਲੱਗੀ ਤਦ ਬਾਦਲਕਿਆਂ ਦੇ ਹਮਲੇ ਵਾਂਗ ਅਮਰਿੰਦਰ ਨੇ ਜਗਬੀਰ ਬਰਾੜ ਅਤੇ ਕੁੱਝ ਹੋਰ ਵੱਡੇ ਨੇਤਾ ਮਨਪਰੀਤ ਦੇ ਤੋੜਨੇ ਹੀ ਜਰੂਰੀ ਸਮਝੇ ਆਮ ਲੋਕਾਂ ਨੇ ਜਦ ਮਨਪਰੀਤ ਦੇ ਬੰਦੇ ਟੁਟਦੇ ਦੇਖੇ ਤਦ ਮਨਪਰੀਤ ਦੀ ਅਗਵਾਈ ਤੇ ਹੀ ਸੱਕ ਕਰਨਾਂ ਸੁਰੂ ਕਰ ਦਿੱਤਾ ਕਿਉਂਕਿ ਜਿਹੜਾ ਰਾਜਨੀਤਕ ਆਪਣੇ ਸਿਪਾਹ ਸਿਲਾਰ ਹੀ ਕਮਜੋਰ ਰੱਖਦਾ ਹੈ ਜਾਂ ਜਿਸ ਨੂੰ ਆਪਣੇ ਨਾਲ ਹੀ ਪੰਜ ਦਿ੍ਰੜ ਇਰਾਦੇ ਵਾਲੇ ਚੁਣਨ ਦੀ ਜਾਚ ਨਹੀਂ ਉਹ ਅੱਗੇ ਕੀ ਸਫਲਤਾ ਹਾਸਲ ਕਰੇਗਾ ਕੁਰਸੀ ਯੁੱਧ ਵਿੱਚ ਬਿਨ ਮਤਲਬ ਸਹੀਦਾਂ ਦਾ ਨਾਂ ਵਰਤਣਾਂ ਵੀ ਕੋਈ ਚੰਗੀ ਗੱਲ ਨਹੀਂ ਸੀ ਆਮ ਲੋਕ ਏਨੇ ਵੀ ਮੂਰਖ ਨਹੀਂ ਹੁੰਦੇ ਜਿੰਨੇ ਰਾਜਨੀਤਕ ਲੋਕ ਸਮਝਦੇ ਹਨ ਮਜਬੂਰੀ ਵੱਸ ਤਾਂ ਇਹਨਾਂ ਲੋਕਾਂ ਤੋਂ ਕੁੱਝ ਵੀ ਕਰਵਾਇਆ ਜਾ ਸਕਦਾ ਹੈ ਪਰ ਅਜਾਦ ਹੋਣ ਤੇ ਇਹ ਸਹੀ ਫੈਸਲਾ ਹੀ ਲੈਂਦੇ ਹਨ ਦਿਨ ਰਾਤ ਵੱਡੇ ਬਾਦਲਾਂ ਦੇ ਖਿਲਾਫ ਬੋਲਣ ਤੋਂ ਬਾਦ ਵੀ ਪਰੀਵਾਰਕ ਸਾਝਾਂ ਪਾਲਣਆ ਵੀ ਲੋਕਾਂ ਨੇ ਨੋਟ ਕੀਤੀਆਂ ਸਨ ਗੁਰਦਾਸ ਬਾਦਲ ਦੀਆਂ  ਆਪਣੇ ਭਰਾ ਨਾਲ ਮਿਲਣੀਆਂ ਵਾਰ ਵਾਰ ਲੋਕਾਂ ਨੂੰ ਸੱਕੀ ਕਰਦੀਆਂ ਰਹੀਆਂ ਆਪਣੀ ਨਜਦੀਕੀ ਮੰਡਲੀ ਨਾਲ ਵੀ ਪਾਰਟੀ ਪਰੋਗਰਾਮ ਸਾਂਝੇਂ ਨਾਂ ਕਰਨੇ ਵੀ ਸਮੇਂ ਨਾਲ ਆਪਣਾਂ ਰੰਗ ਦਿਖਾ ਗਏ !     
  ਮਨਪਰੀਤ ਦੀ ਦਿਲੋਂ ਬੋਲਣ ਦੀ ਤਰਜ ਅੱਜ ਵੀ ਲੋਕ ਪਸੰਦ ਕਰਦੇ ਹਨ ਪਰ ਉਸਨੂੰ ਆਚਰਣ ਦਾ ਹਿੱਸਾ ਬਣਿਆ ਵੀ ਲੋਕ ਦੇਖਦੇ ਹਨ ਬਾਬੇ ਫਰੀਦ ਦੇ ਬੋਲ ਬੋਲਣ ਵਾਲਾ ਕਿਸੇ ਵੀ ਫਕੀਰ ਲੋਕ ਦਾ ਥਾਪੜਾ ਹਾਸਲ ਕਰਨ ਦੀ ਬਜਾਇ ਬਲਾਤਕਾਰੀਆਂ ਦੇ ਮੱਥੇ ਜਰੂਰ ਰਗੜਦਾ ਰਿਹਾ ਅਤੇ ਜਿੰਹਨਾਂ ਨੇ ਵੀ ਇਸ ਨੂੰ ਖੈਰ ਨਾਂ ਪਾਈ ਬਾਬੇ ਫਰੀਦ ਦੀ ਬੋਲੀ ਬੋਲਣ ਵਾਲੇ ਨੂੰ ਏਨੀ ਕੁ ਸਮਝ ਤਾਂ ਹੋਣੀ ਹੀ ਚਾਹੀਦੀ ਹੈ ਕਿ ਅਸਲੀ ਅਤੇ ਨਕਲੀ ਫਕੀਰਾਂ ਦੀ ਪਛਾਣ ਕਰੇ ਪੰਜਾਬ ਦੇ ਆਮ ਲੋਕ ਅੱਜ ਵੀ ਇਮਾਨਦਾਰ ਨੇਤਾ ਦੀ ਉਡੀਕ ਕਰ ਰਹੇ ਹਨ ਪੰਜਾਬ ਅਤੇ ਪੰਜਾਬੀ ਅੱਜ ਵੀ ਕਰਜੇ ਦੇ ਜਾਲ ਤੋਂ ਤੰਗ ਆਏ ਹੋਏ ਹਨ ਕਰਜੇ ਦਾ ਜਾਲ ਹੀ ਅੱਜ ਲੋਕਾਂ ਨੂੰ ਆਪਣੇ ਘਰਾਂ ਵਿੱਚ ਕਿਰਾਏਦਾਰ ਹੋਣ ਲਈ ਮਜਬੂਰ ਕਰ ਰਿਹਾ ਹੈ ਇਸ ਕਾਰਨ ਹੀ ਰੇਤੇ ਅਤੇ ਪਾਣੀ ਨੂੰ ਵੀ ਟੈਕਸਾਂ ਦੇ ਘੇਰੇ ਵਿੱਚ ਲਿਆਦਾਂ ਜਾ ਰਿਹਾ ਹੈ ਅੱਜ ਪੰਜਾਬੀ ਮਿਹਨਤ ਦੀ ਕਮਾਈ ਨਾਲ ਰੋਟੀ ਖਾਣ ਦੀ ਬਜਾਇ ਸਬਸਿਡੀ ਵਾਲੀ ਰੋਟੀ ਵੱਲ ਨੂੰ ਭੱਜਦੇ ਦਿਖਾਈ ਦਿੰਦੇ ਹਨ ਅੱਲਾ ਖੈਰ ਕਰੇ
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.