ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਦਿੱਲੀ ਚੋਣਾਂ ਦੇ ਨਤੀਜੇ ਦੇ ਰਹੇ ਨੇ ਨਵੇਂ ਸੰਕੇਤ
ਦਿੱਲੀ ਚੋਣਾਂ ਦੇ ਨਤੀਜੇ ਦੇ ਰਹੇ ਨੇ ਨਵੇਂ ਸੰਕੇਤ
Page Visitors: 2564

             ਦਿੱਲੀ ਚੋਣਾਂ ਦੇ ਨਤੀਜੇ ਦੇ ਰਹੇ ਨੇ ਨਵੇਂ ਸੰਕੇਤ
 ਦਿੱਲੀ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਫਲਤਾ ਨੇ ਲੋਕਰੋਹ ਦੀ ਤਸਵੀਰ ਨੂੰ ਪੇਸ ਕੀਤਾ ਹੈ ਵਰਤਮਾਨ ਸਮੇਂ ਵਿੱਚ ਸਰਕਾਰਾਂ ਨੇ ਜਿਸ ਤਰਾਂ ਲੋਕਾਂ ਦੀਆਂ ਜੇਬਾਂ ਨੂੰ ਲੁੱਟਣ ਲਈ ਹੱਥ ਪਾ ਲਿਆ ਹੈ ਤੋਂ ਲੋਕ ਡਾਢੇ ਦੁਖੀ ਹੋਏ ਪਏ ਹਨ ਵਰਤਮਾਨ ਰਾਜ ਕਰਦੀਆਂ ਪਾਰਟੀਆਂ ਲੋਕ ਮਸਲਿਆਂ ਤੋਂ ਪਾਸਾ ਵੱਟਕੇ ਬਿਨਾਂ ਸਰਮ ਕੀਤਿਆਂ ਆਪਣੀਆਂ ਅਤੇ ਆਪਣਿਆਂ ਦੇ ਹੀ ਖਜਾਨੇ ਭਰਨ ਲੱਗੀਆਂ ਹੋਈਆਂ ਹਨ ਦੂਸਰਾ ਮੁਲਾਜਮ ਵਰਗ ਤਾਂ ਹਰ ਸਾਲ ਮਹਿੰਗਾਈ ਦੇ ਵੱਧਣ ਦੀ ਦਰ ਨਾਲ ਆਪਣੀਆਂ ਤਨਖਾਹਾਂ ਵਧਾਈ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਆਮ ਲੋਕ ਹਰ ਸਾਲ ਆਪਣੀ ਆਮਦਨ ਨੂੰ ਘੱਟਦਿਆਂ ਹੋਇਆਂ ਦੇਖਦੇ ਹਨ ਅਤੇ ਸਰਕਾਰਾਂ ਆਮ ਲੋਕਾਂ ਦੀ ਆਮਦਨ ਵਧਾਉਣ ਪ੍ਰਤੀ ਕੋਈ ਵੀ ਹੀਲਾ ਨਹੀਂ ਕਰਦੀਆਂ ਸਮਾਜ ਦੇ ਸਾਰੇ ਵਰਗਾਂ ਦੀ ਆਮਦਨ ਇੱਕੋ ਅਧਾਰ ਤੇ ਵੱਧਣੀ ਚਾਹੀਦੀ ਹੈ ਜੇ ਦੇਸ ਦੇ ਵਪਾਰੀ ,ਮੁਲਾਜਮ ,ਵਰਗ ਅਤੇ ਰਾਜਨੀਤਕਾਂ ਦੀ ਆਮਦਨ ਵੱਧ ਰਹੀ ਹੈ ਤਦ ਆਮ ਲੋਕਾਂ ਦੀ ਆਮਦਨ ਵੀ ਉਸ ਦਰ ਅਤੇ ਹਿਸਾਬ ਨਾਲ ਵੱਧਣੀ ਚਾਹੀਦੀ ਹੈ ਜਿੰਨਾਂ ਚਿਰ ਸਾਰੇ ਲੋਕਾਂ ਦੀ ਆਮਦਨ ਇੱਕ ਰਫਤਾਰ ਨਾਲ ਨਹੀਂ ਵੱਧੇਗੀ ਸਮਾਜ ਦੇ ਵਿੱਚ ਅਸਾਵਾਂਪਣ ਵੱਧਦਾ ਜਾਵੇਗਾ ਦੇਸ ਦੇ ਆਮ ਲੋਕ ਮੁਲਾਜਮ ਵਰਗ ,ਵਪਾਰੀ ਅਤੇ ਰਾਜਨੀਤਕਾਂ ਨਾਲੋਂ ਕਈ ਗੁਣਾਂ ਜਿਆਦਾ ਮਿਹਨਤ ਕਰਦੇ ਹਨ ਪਰ ਉਨਾਂ ਦੀ ਆਮਦਨ ਗਰਾਫ ਵੱਧਣ ਦੀ ਬਜਾਇ ਘੱਟਦਾ ਹੀ ਜਾ ਰਿਹਾ ਹੈ ਆਮ ਲੋਕ ਜੇ ਤੀਹ ਕੁ ਰੁਪਏ ਰੋਜਾਨਾਂ ਖਰਚਣ ਦੀ ਸਮੱਰਥਾ ਰੱਖਦਾ ਹੈ ਨੂੰ ਅਮੀਰ ਐਲਾਨ ਦਿੱਤਾ ਜਾਂਦਾ ਹੈ ਅਤੇ ਉਸਨੂੰ ਸਹੂਲਤਾਂ ਦੇ ਉੱਪਰ ਕੱਟ ਲਾਉਣਾਂ ਸੁਰੂ ਕਰ ਦਿੱਤਾ ਜਾਂਦਾ ਹੈ ਜਦੋਂ ਕਿ ਦੂਸਰੇ ਪਾਸੇ ਅਮੀਰ ਤਬਕੇ ਦੇ ਕੁੱਝ ਲੋਕ ਰੋਜਾਨਾ ਕਰੋੜ ਵੀ ਖਰਚਣ ਵਾਲੇ ਹੋਣ ਤਦ ਵੀ ਉਹਨਾਂ ਵੱਲ ਸਰਕਾਰੀ ਖਜਾਨੇ ਦੇ ਮੂੰਹ ਖੁਲੇ ਰਹਿੰਦੇ ਹਨ ਦੇਸ ਦੇ ਕਰੋੜਪਤੀ ਵੀ ਵਿਧਾਨਕਾਰ ਜਾਂ ਮੈਂਬਰ ਪਾਰਲੀ ਮੈਂਟ ਬਣਕੇ ਤਨਖਾਹਾਂ ਤੋਂ ਵੱਖਰੇ ਲੱਖਾ ਦੇ ਰੋਜਾਨਾਂ ਭੱਤੇ ਲੈਂਦੇ ਹਨ ਮੁਲਾਜਮ ਵਰਗ ਮਹਿੰਗਾਈ ਦੇ ਨਾਂ ਤੇ ਅਨੇਕਾਂ ਭੱਤੇ ਲੈਂਦਾਂ ਹੈ ਕਿਸੇ ਹੋਰ ਸਰਕਾਰੀ ਕੰਮ ਵਿੱਚ ਸਹਾਇਤਾ ਕਰਨ ਤੇ ਸਰਕਾਰੀ ਮੁਲਾਜਮ ਨੂੰ ਦੂਹਰੀ ਤਨਖਾਹ ਦਿੱਤੀ ਜਾਂਦੀ ਹੈ ਪਰ ਆਮ ਲੋਕਾਂ ਵਾਰੀ ਸਾਰੀਆਂ ਸਹੂਲਤਾਂ ਦਾ ਗਲ ਘੁੱਟ ਦਿੱਤਾ ਜਾਂਦਾ ਹੈ
          ਕੀ ਦੇਸ ਦੇ ਆਮ ਵਿਅਕਤੀ ਦੀ ਹਾਲਤ ਸਿਰਫ ਗੁਲਾਮਾਂ ਵਾਲੀ ਹੈ ਉਸਨੂੰ ਜਿਉਂਦਾਂ ਰੱਖਣ ਲਈ ਵੀ ਸਰਕਾਰਾਂ ਆਪਣਾਂ ਫਰਜ ਨਹੀਂ ਸਮਝਦੀਆਂ ਇਲਾਜ ਤਾਂ ਛੱਡੋ ਦੇਸ ਦੇ ਲੋਕ ਅੰਨ ਵੀ ਖਰੀਦਣ ਦੀ ਸਥਿਤੀ ਵਿੱਚ ਨਹੀਂ ਹਨ ਸਰਕਾਰ ਨੇ ਸਬਸਿਡੀ ਤੇ ਅੰਨ ਖਰੀਦਣ ਵਾਲੇ 67 ਕਰੋੜ ਲੋਕਾਂ ਦੀ ਪਛਾਣ ਕੀਤੀ ਹੈ ਕੀ ਹਾਲੇ ਸਾਡੇ ਦੇਸ ਵਾਸੀ ਅੰਨ ਖਰੀਦਣ ਦੇ ਵੀ ਯੋਗ ਨਹੀਂ ਹੋਏ ਜਦੋਂ ਕਿ ਉਦਯੋਗਪਤੀ ਜੀਰੋ ਤੋਂ ਹੀਰੋ ਬਣ ਗਏ ਹਨ ਅਮੀਰ ਲੋਕ ਤਾਂ ਹੁਣ ਵਿਦੇਸਾਂ ਵਿੱਚ ਵੀ ਵਪਾਰ ਕਰਨ ਲਈ ਦੇਸ ਦਾ ਅਥਾਂਹ ਧਨ ਹੜੱਪੀ ਬੈਠੇ ਹਨ ਅਤੇ ਬਹੁਰਾਸਟਰੀ ਕੰਪਨੀਆਂ ਬਣ ਗਏ ਹਨ ਪਰ ਦੇਸ ਦਾ ਆਮ ਵਿਅਕਤੀ ਰੋਟੀ ਤੋਂ ਵੀ ਮੁਥਾਜ ਹੁੰਦਾਂ ਜਾ ਰਿਹਾ ਹੈ ਦਿੱਲੀ ਚੋਣਾਂ ਵਿੱਚ ਜਿੱਤਿਆ ਕੇਜਰੀਵਾਲ ਕੋਈ ਲੋਕਾਂ ਦਾ ਹੀਰੋ ਨਹੀਂ ਲੋਕਾਂ ਦੀ ਮਜਬੂਰੀ ਹੇ ਆਮ ਲੋਕਾਂ ਨੇ ਸਿਰਫ ਰਾਜ ਕਰਦੀਆਂ ਦੋਵੇਂ ਧਿਰਾਂ ਬੀਜੇਪੀ ਅਤੇ ਕਾਂਗਰਸ ਨੂੰ ਸੁਨੇਹਾ ਦਿੱਤਾ ਹੈ ਕਿ ਸਾਨੂੰ ਮੰਦਰ ਮਸਜਦਾਂ ਦੇ ਝਗੜੇ ਨਹੀਂ ਚਾਹੀਦੇ ਅਤੇ ਨਾਂ ਹੀ ਸਾਨੂੰ ਉਦਯੋਗਿਕ ਵਿਕਾਸ ਦੇ ਨਾਂ ਤੇ ਕਾਰਪੋਰੇਟ ਘਰਾਣੇ ਸਾਨੂੰ ਰੋਟੀ ਚਾਹੀਦੀ ਹੈ ਸਾਨੂੰ ਮੁਢਲੀਆਂ ਸਹੂਲਤਾਂ ਚਾਹੀਦੀਆਂ ਹਨ ਸਾਨੂੰ ਭਿ੍ਰਸਟ ਮੁਲਾਜਮਾਂ ਤੋਂ ਛੁਟਕਾਰਾ ਚਾਹੀਦਾ ਹੈ ਸਾਨੂੰ ਲੁੱਟਣ ਅਤੇ ਕੁੱਟਣ ਵਾਲੀ ਪੁਲੀਸ ਅਤੇ ਸੁਰੱਖਿਆਂ ਫੋਰਸਾਂ ਨਹੀਂ ਰਾਖੀ ਕਰਨ  ਵਾਲੀਆਂ ਚਾਹੀਦੀਆਂ ਹਨ ਕੇਜਰੀਵਾਲ ਨੇ ਆਮ ਲੋਕਾਂ ਦੇ ਆਮ ਮੁੱਦੇ ਚੁਕੇ ਹਨ ਅਤੇ ਇਸ ਕਾਰਨ ਹੀ ਉਸਨੂੰ ਵੋਟ ਪਾਕੇ ਲੋਕਾਂ ਨੇ ਸੰਕੇਤ ਕੀਤਾ ਹੈ ਕਿ ਅਸੀਂ ਉਸਨੂੰ ਹੀ ਵੋਟ ਪਾਵਾਂਗੇ ਜੋ ਸਾਡੇ ਜਿਉਣ ਦੀਅਤੇ ਸਾਡੇ ਆਮ ਦੁੱਖਾਂ ਦੀ ਗੱਲ ਕਰੇਗਾ ਦੇਸ ਦੇ ਕਿਰਤੀ ਲੋਕਾਂ ਦੀ ਸਭ ਤੋਂ ਮਿਹਨਤੀ ਲੋਕਾਂ ਵਾਲੀ ਪੰਜਾਬ ਸਟੇਟ ਵਿੱਚ ਜਿਸ ਤਰਾਂ ਇੱਕ ਰੁਪਏ ਕਿਲੋ ਅੰਨ ਖਰੀਦਣ ਵਾਲੇ ਲੋਕਾਂ ਦੀ ਭੀੜ ਨੀਲੇ ਕਾਰਡ ਬਣਾਉਣ ਲਈ ਭੱਜ ਤੁਰੀ ਹੈ ਤੋਂ ਲੱਗਦਾ ਹੈ ਜਿਸ ਤਰਾਂ ਪੰਜਾਬ ਦੇ ਲੋਕ ਵੀ ਗਰੀਬੀ ਅਤੇ ਮਜਬੂਰੀਆਂ ਦੇ ਗੁਲਾਮ ਹਨ ਜੇ ਪੰਜਾਬ ਵਰਗੇ ਸੂਬੇ ਵਿੱਚ ਲੱਖਾਂ ਲੋਕ ਮੁਫਤ ਅੰਨ ਭਾਲਣ ਦੀ ਸਥੋਤੀ ਵਿੱਚ ਹਨ ਤਦ ਦੇਸ ਦੇ ਦੂਸਰੇ ਸੂਬਿਆਂ ਦਾ ਹਾਲ ਤਾਂ ਸੋਚ ਕੇ ਹੀ ਰੂਹ ਕੰਬ ਜਾਵੇਗੀ ਆਮ ਲੋਕ ਇਸ ਅਖੌਤੀ ਵਿਕਾਸ ਅਤੇ ਖਪਤਕਾਰੀ ਯੂੱਗ ਨੇ ਰਗੜ ਕੇ ਰੱਖ ਦਿੱਤੇ ਹਨ ਆਮ ਲੋਕਾਂ ਨੂੰ ਨਵੇਂ ਜਮਾਨੇ ਦੀ ਚਕਾਚੌਂਧ ਨੇ ਗੁਲਾਮਾਂ ਵਰਗੀ ਜਿੰਦਗੀ ਜਿਉਣ ਤੇ ਮਜਬੂਰ ਕੀਤਾ ਹੈ ਦੇਸ ਦੀਆਂ ਰਾਜਨੀਤਕ ਧਿਰਾਂ ਨੂੰ ਹਾਲੇ ਵੀ ਸੋਚਣਾਂ ਚਾਹੀਦਾ ਹੈ ਨਹੀ ਤਾਂ ਸਾਇਦ ਦੇਰ ਹੋ ਜਾਵੇਗੀ ਆਮ ਵਿਅਕਤੀ ਨੂੰਜਿੰਦਗੀ ਜਿਉਣ ਲਈ ਵਰਤਮਾਨ ਸਮੇਂਦੇ ਨਾਲ ਪੈਰ ਮੇਚਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਿੱਚ ਸਰਕਾਰਾਂ ਨੂੰ ਸਹਿਯੋਗ ਕਰਨਾਂ ਚਾਹੀਦਾ ਹੇ
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

 



 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.