ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਵਿੱਦਿਆ ਦੇ ਨਾਂ ਤੇ ਲੁੱਟੇ ਜਾਂਦੇ ਗਰੀਬ ਲੋਕ
ਵਿੱਦਿਆ ਦੇ ਨਾਂ ਤੇ ਲੁੱਟੇ ਜਾਂਦੇ ਗਰੀਬ ਲੋਕ
Page Visitors: 2595
ਵਿੱਦਿਆ ਦੇ ਨਾਂ ਤੇ ਲੁੱਟੇ ਜਾਂਦੇ ਗਰੀਬ ਲੋਕ
  ਦੇਸ ਦੀ ਰਾਜਸੱਤਾ ਤੇ ਕਾਬਜ ਅਮੀਰ ਵਰਗ ਅਤੇ ਮੁਲਾਜਮ ਵਰਗ ਹਰ ਉਸ ਨੀਤੀ ਨੂੰ ਲਾਗੂ ਕਰ ਰਿਹਾ ਹੈ ਜੋ ਨੀਤੀ ਗਰੀਬਾਂ ਨੂੰ ਦੇਸ
 ਦੇ ਪਰਬੰਧਨ ਵਿਭਾਗ ਭਾਵ ਸਰਕਾਰੀਆਂ ਨੌਕਰੀਆਂ ਵੱਲ ਲਿਜਾਂਦੀ ਹੈ। ਪਿੱਛਲੇ ਸਮਿਆਂ ਵਿੱਚ ਜਦ ਗਰੀਬ ਲੋਕ ਆਪਣੇ ਬੱਚਿਆਂ ਨੂੰ ਵਿੱਦਿਆਂ
 ਨਹੀਂ ਦਿਵਾਉਂਦੇ ਸਨ ਤਦ ਸਰਕਾਰੀ ਨੌਕਰੀਆਂ ਲਈ ਕੋਈ ਟੈਸਟ ਨਹੀ ਹੁੰਦੇ ਸਨ ਕਿਸੇ ਵੀ ਵਿਦਿਆਰਥੀ ਨੂੰ ਉਸਦੀਆਂ ਡਿਗਰੀਆਂ ਅਨੁਸਾਰ
 ਸਰਕਾਰੀ ਸੇਵਾ ਵਿੱਚ ਜਾਣ ਦੀ ਖੁੱਲ ਸੀ ਪਰ ਪਿੱਛਲੇ ਕੁੱਝ ਕੁ ਸਾਲਾਂ ਤੋਂ  ਗਰੀਬ ਘਰਾਂ ਦੇ ਬੱਚੇ ਸਕੂਲਾਂ ਕਾਲਜਾਂ ਵਿੱਚ ਵਿਦਿਆ ਹਾਸਲ
 ਕਰਨ ਲੱਗੇ ਹਨ । ਗਰੀਬ ਘਰਾਂ ਦੇ ਬੱਚਿਆਂ ਨੇ ਪੜਾਈ ਵਿੱਚ ਅਮੀਰ ਲੋਕਾਂ ਦੇ ਬੱਚਿਆਂ ਨੂੰ ਟੱਕਰ ਵੀ ਦੇਣੀ ਸੁਰੂ ਕੀਤੀ ਹੈ । ਅਮੀਰਾਂ
 ਦੇ ਐਸਪ੍ਰਸਤ ਬੱਚਿਆਂ ਨਾਲੋਂ ਮਿਹਨਤੀ ਗਰੀਬ ਘਰਾਂ ਦੇ ਬੱਚਿਆਂ ਨੇ ਉਹਨਾਂ ਨੂੰ ਪਿੱਛੇ ਵੀ ਛੱਡਣਾਂ ਸੇਰੂ ਕਰ ਦਿੱਤਾ ਹੈ ਜਿਸ ਕਾਰੲਨ 
ਅਮੀਰ ਲੋਕਾਂ ਦੇ ਮੱਥਿਆਂ ਤੇ ਵੱਟ ਪੈਣੇ ਸੁਰੂ ਹੋ ਗਏ ਹਨ। ਰਾਜਨੀਤਕ ਅਤੇ ਅਮੀਰ  ਬਾਬੂਸਾਹੀ ਨੇ ਗਰੀਬ ਘਰਾਂ ਦੇ ਹੁਸਿਆਰ ਬੱਚਿਆਂ ਨੂੰ
 ਸਰਕਾਰੀ ਨੌਕਰੀਆਂ ਤੋਂ ਬੇਦਖਲ ਕਰਨ ਦੀਆਂ ਨਵੀਆਂ ਸਕੀਮਾਂ ਤੇ ਅਮਲ ਕਰਨਾਂ ਸੁਰੂ ਕਰ ਦਿੱਤਾ ਹੈ । ਅੱਜ ਕਲ ਮੈਟਿਰਕ ਗਰੈਜੂਏਸਨ
 ਆਦਿ ਦੇ ਨੰਬਰਾਂ ਦੀ ਕੀਮਤ ਕੋਈ ਨਹੀਂ ਲਾਉਂਦਾਂ ਬਲਕਿ ਇਹਨਾਂ ਪਰੀਖਿਆਵਾਂ ਦੇ ਵਿੱਚ ਹਾਸਲ ਕੀਤੇ ਉੱਚ ਨੰਬਰਾਂ ਨੂੰ ਦਰਕਿਨਾਰ ਕਰਕੇ 
ਨਵੇਂ ਟੈਸਟ ਸੁਰੂ ਕੀਤੇ ਜਾ ਰਹੇ ਹਨ ਜੋ ਵਿਦਿਆਰਥੀ ਇਹਨਾਂ ਟੈਸਟ ਵਿੱਚ ਟੌਪ ਕਰਦਾ ਹੈ ਉਸਨੂੰ ਹੀ ਅੱਗੇ ਦਾਖਲਾਂ ਮਿਲਦਾ ਹੈ। ਇੰਹਨਾਂ
 ਟੈਸਟਾਂ ਨੂੰ ਪਾਸ ਕਰਨ ਲਈ ਸਰਕਾਰੀ ਅਦਾਰਿਆਂ ਵਿੱਚ ਕੋਈ ਸਿਖਲਾਈ ਨਹੀਂ ਦਿੱਤੀ ਜਾਂਦੀ ਪਰ ਪਰਾਈ ਵੇਟ ਅਦਾਰਿਆਂ ਅਕੈਡਮੀਆਂ 
ਦੀਆਂ ਮਹਿੰਗੀਆਂ ਫੀਸਾਂ ਭਰਨ ਵਾਲੇ ਲੋਕ ਹੀ ਆਪਣੇ ਬੱਚਿਆਂ ਨੂੰ ਇੰਹਨਾਂ ਵਿੱਚ ਭੇਜ ਸਕਦੇ ਹਨ ਜਿੰਹਨਾਂ ਨੂੰ ਇੰਹਨਾਂ ਟੈਸਟਾਂ ਨੂੰ ਪਾਸ 
ਕਰਨ ਦੇ ਸੰਖੇਪ ਤਰੀਕੇ ਸਿਖਾਏ ਜਾਂਦੇ ਹਨ । ਗਰੀਬ ਅਤੇ ਆਮ ਲੋਕ ਇੰਹਨਾਂ ਮਹਿੰਗੇ ਅਦਾਰਿਆਂ ਦੀਆਂ ਫੀਸਾਂ ਭਰਨ ਦੇ ਯੋਗ ਨਹੀਂ ਹੁੰਦੇ
 ਸੋ ਇਸ ਕਾਰਨ ਆਪਣੇ ਹੁਸਿਆਰ ਬੱਚਿਆਂ ਨੂੰ ਵੀ ਇੱਥੇ ਨਹੀਂ ਭੇਜ ਸਕਦੇ । ਅਮੀਰ ਲੋਕ ਅਤੇ ਬਾਬੂਸਾਹੀ ਦੀ ਔਲਾਦ ਦੇਸ ਦੀ ਹੁਸਿਆਰ
 ਗਰੀਬ ਜਮਾਤ ਨੂੰ ਇੱਕ ਵਾਰ ਫਿਰ ਆਮ ਲੋਕ ਦੇ ਬੱਚਿਆਂ ਨੂੰ ਮੁੱਖ ਧਾਰਾ ਵਿੱਚ ਸਾਮਲ ਹੋਣ ਤੋਂ ਰੋਕਣ ਵਿੱਚ ਕਾਮਯਾਬ ਹੋ ਜਾਂਦੀ ਹੈ। 
   ਜਦ ਦੇਸ ਦੀਆਂ ਸਰਕਾਰਾਂ ਵਿੱਚ ਤਿਆਗੀ ਸਮਾਜ ਸੁਧਾਰਕਾਂ  ਦੀ ਥਾਂ ਅਪਰਾਧੀ ਅਤੇ ਪੈਸੇ ਦੇ ਭੁੱਖੇ ਲੋਕ ਸਾਮਲ ਹੋ ਜਾਂਦੇ ਹਨ
 ਅਤੇ ਇਸ ਤਰਾਂ ਦੇ ਰਾਜਨੀਤਕ ਲੋਕ ਬਾਬੂਸਾਹੀ ਤੇ ਹੀ ਨਿਰਭਰ ਹੁੰਦੇ ਹਨ । ਪੈਸੇ ਦੇ ਭੁੱਖੇ ਲੋਕਾਂ ਕੋਲ ਦੂਸਰਿਆਂ ਦੀ ਭਲਾਈ ਵਾਲ 
ਦਿਮਾਗ ਹੀ ਨਹੀਂ ਹੁੰਦਾਂ । ਬਾਬੂਸਾਹੀ ਦਾ ਵੱਡਾ ਹਿੱਸਾ ਵੀ ਧਨ ਦਾ ਗੁਲਾਮ ਅਤੇ ਆਪਣੇ ਪਰੀਵਾਰਾਂ ਦਾ ਹੀ ਹੋ ਜਾਂਦਾ ਹੈ ਅਤੇ ਇਸ ਰਾਹ
 ਤੇ ਤੁਰੀ ਬਾਬੂਸਾਹੀ ਕਦੇ ਵੀ ਉਹ ਰਾਇ ਰਾਜਨੀਤਕਾਂ ਨੂੰ ਨਹੀ ਦੰਦੀ ਜਿਸ ਨਾਲ ਸਮਾਜ ਦੇ ਗਰੀਬ ਲੋਕਾਂ ਦਾ ਭਲਾ ਹੁੰਦਾਂ ਹੋਵੇ । ਸੋ ਇਸ
 ਤਰਾਂ ਦੇ ਗੋਲਮਾਲ ਵਿੱਚ ਆਮ ਲੋਕਾਂ ਦਾ ਹਰ ਰਾਹ ਤਰੱਕੀ ਦਾ ਬੰਦ ਕੀਤਾ ਜਾਂਦਾ ਹੈ ਜਿਸ ਨਾਲ ਦੇਸ ਦਾ ਭਵਿੱਖ ਸਿਆਣੇ ਅਤੇ ਹੁਸਿਆਰ
 ਵਰਗ ਦੀਆਂ ਸੇਵਾਵਾਂ ਤੋਂ ਵੀ ਵਾਂਝਾ ਹੁੰਦਾ ਤੁਰਿਆ ਜਾਂਦਾ ਹੈ। ਜਿਸ ਨਾਲ ਦੇਸ ਦਾ ਭਵਿੱਖ ਵੀ ਕੋਈ ਬਹੁਤਾ ਚੰਗਾਂ ਨਹੀਂ ਹੋ ਸਕਦਾ । 
ਜਿਹੜੇ ਵਿਦਿੋਆਂਰਥੀ ਹੁਸਿਆਰ ਹੁੰਦੇ ਹਨ ਉਹਨਾਂ ਵਿੱਚ ਬਚਪਨ ਤੋਂ ਹੀ ਇਹ ਵਰਤਾਰਾ ਕੁਦਰਤ ਦੀ ਦੇਣ ਹੁੰਦਾਂ ਹੈ। ਇਸ ਤਰਾਂ ਦੇ ਬੱਚੇ 
ਬਹੁਤੀ ਵਾਰ ਪੜਾਈ ਵਿੱਚ ਉੱਚ ਨੰਬਰ ਜਾਂ ਉੱਚ ਗਰੇਡ ਹੀ ਹਾਸਲ ਕਰਦੇ ਹਨ ਪਰ ਟੈਸਟਾਂ  ਵਿੱਚ ਉੱਚ ਗਰੇਡ ਹਾਸਲ ਕਰਨ ਲਈ 
ਤਿਕੜਮਾਂ ਵਰਤੀਆਂ ਜਾਂਦੀਆਂ ਹਨ ਜੋ ਕਿ ਸਿਰਫ ਵਪਾਰਕ ਮਹਿੰਗੇ ਸਕੂਲਾਂ ਜਾਂ ਅਕੈਡਮੀਆਂ ਵਿੱਚ ਸਿਖਾਈਆਂ ਜਾਂਦੀਆਂ ਹਨ ਜਾਂ 
ਪੇਸਾਵਰ ਲੋਕ ਮਹਿੰਗੀਆਂ ਫੀਸਾਂ ਲੈ ਕੇ ਇਹ ਸਿਖਾਉਂਦੇ ਹਨ। ਇਸ ਤਰਾਂ ਦਾ ਗਿਆਨ ਆਮ ਗਰੀਬ ਲੋਕ ਬਹੁਤ ਹੀ ਘੱਟ ਹਾਸਲ ਕਰ 
ਪਾਉਂਦੇ ਹਨ ਪਰ ਜੇ ਗਰੀਬ ਮਾਪਿਆਂ ਦੇ ਬੱਚਿਆਂ ਨੂੰ ਬਰਾਬਰ ਮੌਕੇ ਮਿਲਣ ਤਦ ਉਹ ਵੀ ਅਮੀਰਾਂ ਦੇ ਬੱਚਿਆਂ ਨੂੰ ਟੱਕਰ ਦੇ ਸਕਦੇ ਹਨ ।
 ਅਸਲ ਵਿੱਚ ਅਮੀਰ ਲੋਕ ਪੁਰਾਤਨ ਯੁੱਗ ਦੀਆਂ ਰਵਾਇਤਾਂ ਵਾਂਗ ਅੱਜ ਵੀ ਆਮ ਲੋਕਾਂ ਨੂੰ ਆਪਣੇ ਗੁਲਾਮ ਹੀ ਬਣਾਈ ਰੱਖਣਾਂ ਲੋਚਦੇ ਹਨ
 ਜਿਸ ਕਾਰਨ ਹਰ ਉਹ ਤਰੀਕਾਂ ਵਰਤਿਆਂ ਜਾਂਦਾ ਹੈ ਜਿਸ ਨਾਲ ਆਮ ਲੋਕਾਂ ਦੇ ਬੱਚੇ ਦੇਸ ਦੇ ਪਰਬੰਧਕੀ ਢਾਚੇਂ ਵਿੱਚ ਨਾਂ ਵੜ ਸਕਣ ।
     ਇੱਕ ਵੱਡਾ ਕਾਰਨ ਦੇਸ ਦੀਆਂ ਸਰਕਾਰਾਂ ਵੱਲੋਂ ਵਿੱਦਿਆਂ ਦੇਣ ਵਾਲੇ ਅਦਾਰਿਆਂ ਦਾ ਨਿੱਜੀ ਕਰਨ ਕੀਤਾ ਜਾ ਰਿਹਾ ਹੈ । ਸਰਕਾਰੀ 
ਅਦਾਰਿਆਂ ਦਾ ਵਿਕਾਸ ਰੋਕਿਆ ਜਾ ਰਿਹਾ ਹੈ  ਵਪਾਰੀ ਕਿਸਮ ਦੇ ਲੋਕ ਵਿਦਿਅਕ ਅਦਾਰਿਆਂ ਦੇ ਮਾਲਕ ਬਣ ਰਹੇ ਹਨ । ਦੇਸ ਦੇ ਅਯੋਗ
 ਰਾਜਨੀਤਕਾਂ ਨੂੰ ਪੈਸਿਆਂ ਦਾ ਅਤੇ ਵੋਟਾਂ ਦਾ ਲਾਲਚ ਦੇਕੇ ਕੋਈ ਅਮੀਰ ਜਾਂ ਧਾਰਮਿਕ ਅਦਾਰਾ ਆਪਣੀ ਵਿਦਿਅਕ ਸੰਸਥਾਂ  ਸਕੂਲ ਤੋਂ
 ਯੂਨੀਵਰਸਿਟੀ ਤੱਕ ਖੋਲ ਸਕਦਾ ਹੈ ਜਿਸ ਤੋਂ ਗਰੀਬ ਲੋਕ ਤਾਂ ਲੁੱਟੇ ਹੀ ਜਾਂਦੇ ਹਨ ਅਤੇ ਅਮੀਰ ਲੋਕ ਇੰਹਨਾਂ ਦੀਆਂ ਮਹਿੰਗੀਆਂ ਸੀਟਾਂ
 ਹਾਸਲ ਕਰਕੇ ਆਪਣਾਂ ਰੁਤਬਾ ਦਿਖਾਉਂਦੇ ਹਨ। ਲੱਖਾਂ ਦੀਆਂ ਫੀਸਾਂ ਭਰਨਾਂ ਤਾਂ ਮਿਡਲ ਕਲਾਸ ਦੀ ਵੀ ਸਮੱਰਥਾਂ ਤੋਂ ਬਾਹਰ ਹੋ ਰਿਹਾ ਹੈ।
 ਦੇਸ ਵਿੱਚ ਅੰਗਰੇਜਾਂ ਦੀ ਨੀਤੀ ਅਤੇ ਪੁਰਾਤਨ ਯੁੱਗ ਦੀ ਨੀਤੀ ਵਾਂਗ ਉੱਚ ਸਿੱਖਿਆਂ ਅਤੇ ਮਹਿੰਗੀ ਸਿੱਖਿਆ ਨੂੰ ਹਾਸਲ ਕਰ ਪਾਉਣਾਂ 
ਸਿਰਫ ਅਮੀਰ ਲੋਕਾਂ ਤੱਕ ਹੀ ਮਹਿਦੂਦ ਕਰਨ ਦੀ ਕੋਸਿਸ ਨੇਪਰੇ ਚੜਾਈ ਜਾ ਰਹੀ ਹੈ। ਲੱਖਾਂ ਡਿਗਰੀ ਧਾਰਕ ਹੁਸਿਆਰ ਬੱਚਿਆਂ ਨੂੰ 
ਨੌਕਰੀ ਤੋਂ ਪਹਿਲਾਂ ਕੋਈ ਨਾਂ ਕੋਈ ਟੈਸਟ ਪਾਸ ਕਰਨਾਂ ਹੀ ਜਰੂਰੀ ਕਰਕੇ ਰੋਕ ਲਾ ਦਿੱਤੀ ਗਈ ਹੈ। ਇੱਕ ੳਦਾਹਰਨ ਦੇਖੋ ਜਿਵੇਂ ਲੱਖਾਂ ਲੋਕ
 ਵਿੱਦਿਆਂ ਦੇਣ ਦੀ ਡਿਗਰੀ ਬੀ ਐਡ ਜਾਂ ਈਟੀਟੀ ਆਦਿ ਜਾਂ ਹੋਰ ਲੱਖਾਂ ਦੇ ਖਰਚ ਕਰਕੇ ਹਾਸਲ ਕਰੀ ਫਿਰਦੇ ਹਨ ਪਰ ਨੌਕਰੀ ਹਾਸਲ 
ਕਰਨ ਲਈ ਟੀਈਟੀ ਟੈਸਟ ਪਾਸ ਕਰਨ ਦੀ ਸਰਤ ਲਾ ਦਿੱਤੀ ਗਈ ਹੈ ਜਦੋਂ ਕਿ ਇਸਦਾ ਸਿਲੇਬਸ ਹੀ ਕੋਈ ਨਹੀਂ । ਇਸ ਟੈਸਟ ਵਿੱਚ
 ਪਾਸ ਹੋਣ ਦੀ ਯੋਗਤਾ ਕਿਸੇ ਪਰਸੈਂਟ ਦੇ ਅਧਾਰ ਤੇ ਨਹੀਂ ਸਰਕਾਰ ਦੀ ਮਰਜੀ ਤੇ ਹੈ ਕਿ ਜਿੰਨੇਂ ਕੁ ਅਧਿਆਪਕ ਰੱਖਣੇ ਹਨ ਉਨੇਂ ਕੁ ਪਾਸ
 ਕਰ ਦਿੱਤੇ ਜਾਂਦੇ ਹਨ ਬਾਕੀ ਬੱਚਦਿਆਂ ਨੂੰ ਫਿਰ ਦੁਬਾਰਾ ਫੀਸਾਂ ਭਰਕੇ ਸਰਕਾਰੀ ਖਜਾਨੇ ਭਰਨ ਦਾ ਅਦੇਸ ਅਤੇ ਟੈਸਟ ਪਾਸ ਕਰਨ ਦੀ 
ਸਰਤ ਰੱਖ ਦਿੱਤੀ ਜਾਂਦੀ ਹੈ। ਇਸ ਤਰਾਂ ਹੀ ਦੂਸਰੀਆਂ ਸਰਕਾਰੀ ਨੌਕਰੀਆਂ ਲਈ ਕੀਤਾ ਜਾ ਰਿਹਾ ਹੈ । ਵਿਦਿਅਕ ਡਿਗਰੀਆਂ ਫੇਲ 
ਕਰਕੇ ਟੈਸਟ ਪਾਸ ਕਰੋ ਦੀ ਸਰਤ ਰੱਖ ਦਿੱਤੀ ਜਾਂਦੀ ਹੈ । ਜੇ ਨੌਕਰੀਆਂ ਟੈਸਟ ਹਾਸਲ ਕਰਨ ਤੇ ਹੀ ਮਿਲਣੀਆਂ ਹਨ ਫਿਰ ਮੈਟਿ੍ਰਕ ਤੋਂ
 ਬਾਅਦ ਹੀ ਟੈਸਟ ਜਰੂਰੀ ਕਰ ਦਿਉ ਜਾਂ ਨਿਮਨ ਵਿਦਿਅਕ ਯੋਗਤਾ ਰੱਖੋ ਜਿਸ ਤੋਂ ਬਾਅਦ ਕੋਈ ਵਿਦਿਆਰਥੀ ਟੈਸਟ ਪਾਸ ਕਰੇ ਅਤੇ
 ਉਸ ਤੋਂ ਬਾਅਦ ਹੀ ਇਸ ਸਬੰਧੀ ਵਿਦਿਅਕ ਕੋਰਸ ਪਾਸ ਕਰੇ ਅਤੇ ਆਪਣੀ ਦੂਹਰੀ ਲੁੱਟ ਤਂ ਬਚ ਜਾਵੇ। ਪਹਿਲਾਂ ਵਿਦਿਅਕ ਕੋਰਸਾਂ 
ਡਿਗਰੀਆਂ ਹਾਸਲ ਕਰਨ ਤੇ ਲੁੱਟ ਲਏ ਜਾਂਦੇ ਹਨ ਆਮ ਲੋਕ ਪਰ ਬਅਦ ਵਿੱਚ ਟੈਸਟਾਂ ਵਿੱਚੋਂ ਫੇਲ ਕਰਕੇ ਸਦਾ ਲਈ ਰੱਦ ਕਰ ਦਿੱਤੇ 
ਜਾਂਦੇ ਹਨ । ਬਿਨਾਂ ਪੜਿਆਂ ਕੁਰਸੀਆਂ ਮੱਲਣ ਵਾਲੇ  ਰਾਜਨੀਤਕ ਕਿਵੇਂ ਸਮਝ ਸਕਦੇ ਹਨ ਰਾਤਾਂ ਨੂੰ ਅਨੀਂਦਰੇ ਰਹਿਕੇ ਪੜਨ ਵਾਲਿਆਂ 
ਦੀਆਂ ਅਤੇ ਗਰੀਬ ਮਾਪਿਆਂ ਦੀਆਂ ਸਭ ਕੁੱਝ ਲੁਟਾ ਹੋ ਜਾਣ ਦੀਆਂ ਤਕਲੀਫਾਂ ? ਬਾਬੂਸਾਹੀ ਦੀਆਂ ਦੇਸ ਦੀ ਨੌਜਵਾਨੀ ਨੂੰ ਪਾਗਲਪਣ 
ਵੱਲ ਤੋਰਨ ਦੀਆਂ ਨੀਤੀਆਂ ਅਤਿ ਖਤਰਨਾਕ ਹਨ। ਜੇ ਦੇਸ ਦੀ ਵਰਤਮਾਨ ਬਾਬੂਸਾਹੀ ਨੂੰ ਟੈਸਟ ਪਾਸ ਕਰਨ ਦੀ ਸਰਤ ਤੋਂ ਬਿਨਾਂ ਨੌਕਰੀ
 ਕਰਨ ਦੀ ਖੁੱਲ ਹੈ ਤਦ ਵਰਤਮਾਨ ਵਿਦਿਆਰਥੀਆਂ ਤੇ ਇਹ ਸਰਤ ਲਾਉਣਾਂ ਬਹੁਤ ਹੀ ਘਟੀਆਂ ਹੁਕਮ ਹੈ ਜਾਂ ਫਿਰ ਦੇਸ ਦੀ ਵਰਤਮਾਨ
 ਬਾਬੂਸਾਹੀ ਤੋਂ ਵੀ ਇਹ ਟੈਸਟ ਲੈਣੇ ਚਾਹੀਦੇ ਹਨ ਜਿਸ ਨਾਲ ਸਾਇਦ ਦੇਸ ਦੇ ਸਮੱਚੇ ਮੁਲਾਜਮ ਵਰਗ ਵਿੱਚੋਂ ਇੱਕ ਪਰਸੈਂਟ ਵੀ ਪਾਸ 
ਨਹੀਂ ਕਰ ਸਕਣਗੇ ਅਤੇ ਦੇਸ ਦੇ ਲੋਕਾਂ ਦਾ ਅਯੋਗ ਬਾਬੂਸਾਹੀ ਤੋਂ ਵੀ ਛੁਟਕਾਰਾ ਹੋ ਜਾਵੇਗਾ। ਸਮਾਨਤਾ ਦਾ ਕਾਨੂੰਨ ਸਭ ਤੇ ਲਾਗੂ ਹੋਣਾਂ 
ਚਾਹੀਦਾ ਹੈ । ਦੇਸ ਦੀਆਂ ਬਾਬੂਸਾਹੀ ਦੀਆਂ ਗਲਤ ਨੀਤੀਆਂ ਅਤਿ ਨਿੰਦਣ ਯੋਗ ਹਨ ਜੋ ਗਰੀਬ ਲੋਕਾਂ ਦੀ ਲੁੱਟ ਅਤੇ ਆਪਣਿਆਂ ਨੂੰ ਹੀ
 ਅੱਗੇ ਲਿਆਉਣ ਦਾ ਸਾਧਨ ਬਣਦੀਆਂ ਹਨ 
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.