ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਵਿਗਿਆਨਕ ਯੁੱਗ ਵਿੱਚ ਗੁਆਚਦਾ ਜਾ ਰਿਹਾ ਮਨੁੱਖੀ ਆਚਰਣ
ਵਿਗਿਆਨਕ ਯੁੱਗ ਵਿੱਚ ਗੁਆਚਦਾ ਜਾ ਰਿਹਾ ਮਨੁੱਖੀ ਆਚਰਣ
Page Visitors: 2611

 ਵਿਗਿਆਨਕ ਯੁੱਗ ਵਿੱਚ ਗੁਆਚਦਾ ਜਾ ਰਿਹਾ ਮਨੁੱਖੀ ਆਚਰਣ                 
   ਮਨੁੱਖ ਨਿੱਤ ਦਿਨ ਵਿਕਾਸ ਕਰ ਰਿਹਾ ਹੈ ਇਸ ਵਿਕਾਸ ਕਰਨ ਦੀ ਦੌੜ ਵਿੱਚ ਮਨੁੱਖ ਅਤੇ ਸਮਾਜ  ਦੇ ਵਿੱਚ ਬਹੁਤ ਵੱਡੇ ਪੱਧਰ ਤੇ ਚੁੱਪ ਚਪੀਤੇ ਬਦਲਾਅ ਆਈ ਜਾ ਰਹੇ ਹਨ ਸਮਾਜ ਦੇ ਬਦਲਣ ਵਿੱਚ ਮਨੁੱਖ ਦਾ ਆਚਰਣ ਦਾ ਬਦਲਾਅ ਬਹੁਤ ਹੀ ਨੀਵੇਂ ਪੱਧਰ ਵੱਲ ਸਫਰ ਕਰ ਰਿਹਾ ਹੈ ਪੁਰਾਤਨ ਅਤੇ ਵਰਤਮਾਨ ਯੁੱਗ ਵਿੱਚ ਤੁਲਨਾਂ ਕਰਨ ਤੇ ਵਰਤਮਾਨ ਮਨੁੱਖ ਨੂੰ ਤਾਂ ਪਾਗਲ ਤੱਕ ਹੀ ਐਲਾਨਿਆਂ ਜਾ ਸਕਦਾ ਹੈ   ਵਰਤਮਾਨ ਯੁਗ ਵਿੱਚ ਦੁਨੀਆਂ ਦੇ ਬਹੁਤੇ ਕਾਰਨਾਮਿਆਂ ਦੀ ਮਿਣਤੀ ਆਰਥਿਕ ਲਾਭ ਨਾਲ ਹੀ ਕੀਤੀ ਜਾਂਦੀਂ ਹੈ ਮਨੁਖੀ ਆਚਰਣ ਦੀ ਕਦਰ ਦਿਨੋ ਦਿਨ ਘੱਟਦੀ ਜਾ ਰਹੀ ਹੈ ਆਰਥਿਕ ਤੌਰ ਤੇ ਕਾਮਯਾਬ ਆਚਰਣ ਹੀਣ ਲੋਕ ਸਮਾਜ ਦੇ ਵਿੱਚ ਸਤਿਕਾਰ ਦੇ ਪਾਤਰ ਬਣ ਰਹੇ ਹਨ ਨੈਤਿਕ ਕਦਰਾਂ ਕੀਮਤਾਂ ਦੀ ਪਾਲਣਾਂ ਕਰਨ ਵਾਲੇ ਲੋਕਾਂ ਦਾ ਜੇ ਆਰਥਿਕ ਪੱਧਰ ਨੀਵਾਂ ਰਹਿ ਜਾਵੇ ਤਦ ਸਮਾਜ ਉਹਨਾਂ ਨੂੰ ਬਹੁਤ ਛੋਟੇ ਘੇਰੇ ਨੂੰ ਛੱਡਕੇ ਅਣ ਦੇਖਿਆ ਕਰ ਜਾਂਦਾਂ ਹੈ ਸਮਾਜ ਦਾ ਬਹੁਤ ਛੋਟਾ ਹਿੱਸਾ ਹੀ ਚੰਗੇ ਆਚਰਣ ਦਾ ਕਦਰ ਦਾਨ ਰਹਿ ਗਿਆ ਹੈ ਜਦੋਂ ਕਿ ਸਮਾਜ ਦਾ ਵੱਡਾ ਹਿੱਸਾ ਤਾਂ ਗਲਤ ਢੰਗਾਂ ਅਤੇ ਦੂਸਰਿਆਂ ਨੂੰ ਲਤਾੜ ਕੇ ਅਮੀਰ ਹੋਣ  ਵਾਲਿਆ ਦੇ ਗੁਣ ਗਾਉਣ ਦੀ ਪਰਵਿਰਤੀ ਦਾ ਸਿਕਾਰ ਹੋ ਰਿਹਾ ਹੈ ਪੁਰਾਣੇ ਵਕਤਾਂ ਵਿੱਚ ਭਾਵੇਂ ਮਨੁੱਖ ਤਕਨੀਕੀ ਤੌਰ ਤੇ ਬਹੁਤੀ ਤਰੱਕੀ ਨਹੀਂ ਕੀਤੀ ਸੀ ਪਰ ਮਨੁੱਖ ਹਮਦਰਦੀ ,ਦਇਆ, ਪਿਆਰ ਅਤੇ ਮੋਹ ਵਰਗੇ ਗੁਣਾਂ ਦਾ ਖਜਾਨਾਂ ਹੁੰਦਾਂ ਸੀ ਵਰਤਮਾਨ ਸਮਾਜ ਵਿੱਚ ਮਨੁੱਖ ਹਰ ਖੇਤਰ ਵਿੱਚ ਮਸੀਨੀ ਕਰਨ ਦੇ ਘੋੜੇ ਦੀ ਵਰਤੋਂ ਕਰਦਾ ਹੈ ਮਸੀਨ ਦੀ ਵਰਤੋਂ  ਕਰਦਿਆਂ ਹੋਇਆਂ ਮਨੁੱਖ ਖੁਦ ਵੀ ਮਸੀਨ ਵਰਗਾ ਹੋ ਗਿਆ ਹੈ ਅਤੇ ਇਸਦੀ ਸੋਚ ਵਿੱਚ ਸਮਾਜ ਭਲਾਈ ਦੀ ਥਾਂ ਨਿੱਜਵਾਦ ਦਾ ਕੀੜਾ ਹੀ ਘਰ ਬਣਾਕੇ ਬੈਠਿਆ ਦਿਖਾਈ ਦਿੰਦਾਂ ਹੈ ਪੁਰਾਣੇ ਵਕਤਾਂ ਵਿੱਚ ਸਮਾਜ ਦੇ ਤਿ੍ਸਕਾਰੇ ਡਾਕੂ ਅਤੇ ਵੈਲੀ ਕਿਸਮ ਦੇ ਬੰਦੇ ਵੀ ਉੱਚੇ ਆਚਰਣ ਦੀਆਂ ਮਿਸਾਲਾਂ ਪੇਸ ਕਰਦੇ ਸਨ ਪਰ ਵਰਤਮਾਨ ਸਮਾਜ ਦੇ ਧਾਰਮਿਕ ਅਖਵਾਉਂਦੇ ਰਹਿਬਰਾਂ ਤੋਂ ਵੀ ਡਰ ਲੱਗਦਾ ਹੈ ਅੱਜ ਕਲ ਦੇ ਸਮਾਜ ਸੇਵੀ ਅਖਵਾਉਣ ਵਾਲੇ ਲੋਕ ਵੀ ਲੁਟੇਰਿਆਂ ਨੂੰ  ਮਾਤ ਪਾਈ ਜਾਂਦੇ ਹਨ ਲੋਕ ਸੇਵਕ ਬਣੇ ਰਾਜਨੀਤਕ ਲੋਕ  ਲੋਕ ਸੇਵਾ ਦੀ ਥਾਂ ਦੇਸ ਵੇਚਣ ਵਰਗੇ ਕੰਮ ਕਰੀ ਜਾ ਰਹੇ ਹਨ ਲੋਕਸੇਵਾ ਵਿੱਚੋਂ ਪਰੀਵਾਰ ਸੇਵਾ ਕਰਕੇ ਹੀ ਅਤੇ ਲੋਕਾਂ ਨੂੰ ਲਾਰਿਆਂ ਵਿੱਚ ਹੀ ਜਿੰਦਗੀ ਜਿਉਣ ਲਈ ਮਜਬੂਰ ਕਰ ਦਿੰਦੇ ਹਨ  

        ਵਰਤਮਾਨ ਸਮਾਜ ਵਿੱਚ ਬਿਮਾਰਾਂ ਦੀ ਸੇਵਾ ਕਰਨ ਵਾਲਾ ਡਾਕਟਰ ਵਰਗ ਦਾ ਵੱਡਾ ਹਿੱਸਾ ਬੁਚੜ ਕਿਸਮ ਦੇ ਲੋਕਾਂ ਨੂੰ ਮਾਤ ਪਾਈ ਜਾ ਰਿਹਾ ਹੈ ਬਿਮਾਰ ਲੋਕ ਇਲਾਜ ਕਰਵਾਉਣ ਜਾਂਦੇ ਹਨ  ਇਲਾਜ ਹੋਵੇ ਨਾਂ ਹੋਵੇ ਘਰ ਜਰੂਰ ਲੁਟਾ ਆਉਂਦੇ ਹਨ ਪੁਰਾਤਨ ਸਮੇਂ ਦੇ ਵੈਦ ਕਿਸਮ ਦੇ ਲੋਕ ਹਮਦਰਦੀ ਨਾਲ ਭਰੇ ਹੋਏ ਰਹਿਮ ਦਿਲ ਹੁੰਦੇ ਸਨ ਪੈਸੇ ਕਮਾਉਣ ਦੀ ਥਾਂ ਬਿਮਾਰ ਦੇ ਇਲਾਜ ਨੂੰ ਪਹਿਲ ਦਿੰਦੇ ਸਨ ਪਰ ਵਰਤਮਾਨ ਵਿੱਚ ਖਤਰਨਾਕ ਹਾਲਤ ਵਿੱਚ ਪਹੁੰਚੇ ਹੋਏ ਬਿਮਾਰਾਂ ਨੂੰ ਮੁਢਲੀ ਸਹਾਇਤਾ ਵੀ ਦੇਣ ਤੋ ਗੁਰੇਜ ਕੀਤਾ ਜਾਂਦਾ ਹੈ ਜਦ ਤੱਕ ਨਗਦੀ ਦੀਆਂ ਰਸੀਦਾਂ ਨਹੀ ਦਿਖਾਈਆਂ ਜਾਂਦੀਆਂ ਪੁਰਾਣੇ ਵਕਤਾਂ ਦੇ ਸਭਿਆਚਾਰ ਵਿੱਚ ਆਂਢ ਗੁਆਂਢ ਦੇ ਕਿਸੇ ਵੀ ਘਰ ਕੋਈ ਦੁੱਖ ਦੀ  ਘੜੀ ਸਾਰੇ ਲੋਕ ਇਕੱਠੇ ਹੋ ਜਾਂਦੇ ਸਨ ਪਰ ਅੱਜਕਲ ਸੜਕਾਂ ਤੇ ਤੜਫਦੇ ਇਨਸਾਨ ਨੂੰ ਵੀ ਕੋਈ ਨਹੀਂ ਚੁਕਦਾ ਸਗੋਂ ਨਾਂ ਚੱਕਣ ਦੇ ਹੱਕ ਵਿੱਚ ਅਨੇਕਾਂ ਦਲੀਲਾਂ ਦੇਣ ਲੱਗਦੇ ਹਨ ਸਾਡੇ ਵਰਤਮਾਨ ਸਮਾਜ  ਦਾ ਸਭ ਤੋਂ ਸਿਆਣਾਂ ਅਖਵਾਉਣ ਵਾਲ ਪੜਿਆ  ਲਿਖਿਆ ਨੌਕਰੀ ਪੇਸਾ ਵਰਗ ਤਾਂ ਏਨਾਂ  ਬੇਰਹਿਮ ਹੋ  ਗਿਆ ਹੈ  ਜੋ ਗਰੀਬ ਲੋਕਾਂ ਦੀਆਂ ਮੱਦਦ ਦੀਆਂ ਸਕੀਮਾਂ ਵਾਲਾ ਪੈਸਾ ਖਾਣ ਤੋਂ ਵੀ ਗੁਰੇਜ ਨਹੀਂ ਕਰਦਾ ਗਰੀਬ ਲੋਕਾਂ ਲਈ ਸਰਕਾਰੀ ਸਹਾਇਤਾ ਵਾਲੇ ਅਨਾਜ ਤੱਕ ਨੂੰ ਮੁਨਾਫਿਆਂ ਲਈ ਗਰੀਬਾਂ ਦੀ ਥਾਂ  ਬਜਾਰਾਂ ਵਿੱਚ ਵੇਚ ਜਾਣ ਵਾਲਿਆਂ ਨੂੰ ਕਿਹੜੀ ਤਰੱਕੀ ਕਿਹੜੀ ਵਿਦਿਆ  ਦਾ ਨਾਂ ਦੇਈਏ ਸਮਾਜ ਦੇ ਇਸ ਸਿਆਣੇ ਅਖਵਾਉਂਦੇਂ ਮੁਲਾਜਮ ਵਰਗ ਨੇ ਹੀ ਤਾਂ ਦੇਖਣਾਂ ਸੀ ਅਤੇ ਸੇਧ ਦੇਣੀ ਸੀ ਕਿ ਸਮਾਜ ਵਿੱਚ ਬਰਾਬਰਤਾ ਦੀ ਨੀਂਹ ਰੱਖਣ ਲਈ ਆਮ ਲੋਕਾਂ ਦਾ ਜੀਵਨ ਪੱਧਰ ਵੀ ਉਹਨਾਂ ਦੇ ਬਰਾਬਰ ਹੋਣਾਂ ਚਾਹੀਦਾ ਹੈ ਨਹੀਂ ਤਾਂ ਅਸਾਵੇਂਪਣ ਨਾਲ ਸਮਾਜ ਵਿੱਚ ਸਦਾ ਅਰਾਜਕਤਾ ਦਾ ਲਾਵਾ ਜਮਾਂ ਹੁੰਦਾਂ ਜਾਵੇਗਾ ਸਮਾਜ ਦੇ ਇਸ ਵਰਗ ਦਾ ਜੀਵਨ ਪੱਧਰ ਆਮ ਲੋਕਾਂ ਨਾਲੋਂ ਕਈ ਗੁਣਾਂ ਚੰਗਾਂ ਹੋਣ ਦੇ ਬਾਵਜੂਦ ਵੀ ਇੰਹਨਾਂ ਦਾ  ਢਿੱਡ ਨਹੀਂ ਭਰਦਾ ਸਗੋਂ ਭਿ੍ਰਸਟਾਚਾਰ ਕਰਨ ਦੇ ਨਾਲ ਨਾਲ ਨਿੱਤ ਦਿਨ ਕਿਸੇ ਨਾਂ ਕਿਸੇ ਬਹਾਨੇ ਆਪਣੀਆਂ ਤਨਖਾਹਾਂ ਵਧਾਉਣ ਦੇ ਜੁਗਾੜ ਹੀ ਕਰਦੇ ਰਹਿੰਦੇ ਹਨ ਕਦੇ ਮਹਿੰਗਾਈ ਦੇ ਨਾਂ ਤੇ ਕਦੇ ਇੱਕ ਰੈਂਕ ਇੱਕ ਤਨਖਾਹ ਜਾਂ ਕੋਈ ਹੋਰ ਬਹਾਨਾ।  ਆਮ ਲੋਕ ਜਿੰਦਗੀ ਬਤੀਤ ਵੀ ਮੁਸਕਲ ਨਾਲ ਕਰਦੇ ਹਨ  ਉਹਨਾਂ ਬਾਰੇ ਸੋਚਣਾਂ ਹੀ ਛੱਡ ਦਿੱਤਾ ਹੈ ਦੇਸ ਦੀ ਬਾਬੂਸਾਹੀ ਨੇ ਦੇਸ ਦੇ ਰਾਜਨੀਤਕ ਲੋਕਤੰਤਰ ਦੇ ਨਾਂ  ਤੇ ਸਮਾਜ ਨੂੰ ਪਾਟੋਧਾੜ ਕਰਨ ਵਿੱਚ ਹੀ ਸਮਾਜ ਭਲਾਈ ਦਾ ਨਾਅਰਾ ਬੁਲੰਦ ਕਰਦੇ ਰਹਿੰਦੇ ਹਨ ਸਮਾਜ ਦੇ ਵਿੱਚ ਵੱਖ ਵੱਖ ਵਰਗਾਂ ਨੂੰ ਰਿਆਇਤਾਂ ਦੇ ਸਬਜਬਾਗ ਦਿਖਾਉਣੇਂ ਅਤੇ ਇੱਕ ਦੂਸਰੇ ਨਾਲ ਰਲਣ ਨਾਂ ਦੇਣਾਂ ਹੀ ਇਹਨਾਂ ਦੀ ਨੀਤੀ ਹੈ ਭਾਵੇਂ ਕਹਿਣ ਨੂੰ ਏਕਤਾ ਦਾ ਰਾਗ ਅਲਾਪਦੇ ਰਹਿੰਦੇ ਹਨ ਹਾਥੀ ਦੇ ਦੰਦ ਖਾਣ ਵਾਲੇ ਹੋਰ ਦਿਖਾਉਣ ਵਾਲੇ ਹੋਰ ਵਾਂਗ ਸਾਰਾ ਸਮਾਜ ਹੀ  ਦੋਗਲਾ ਕਿਰਦਾਰ ਰੱਖਣ ਵੱਲ ਤੁਰਦਾ ਜਾ ਰਿਹਾ ਹੈਇਸ ਤਰਾਂ ਦਾ ਸਮਾਜ ਨੂੰ ਕੀ ਤਰੱਕੀ ਵਾਲਾ ਸਮਾਜ ਕਿਹਾ ਜਾਵੇ ਜਾਂ ਕੁੱਝ ਹੋਰ ਜੇ ਸਮਾਜ ਦਾ ਆਚਰਣ ਇਸ ਰਾਹ ਤੇ ਹੀ ਤੁਰਦਾ ਰਿਹਾ ਤਾਂ ਸਾਇਦ ਭਵਿੱਖ ਵਿੱਚ ਮਨੁੱਖ ਨੂੰ ਕੋਈ ਨਵਾਂ ਹੀ ਨਾਂ ਦੇਣਾਂ ਪਵੇ ਖੁਦਾ ਖੈਰ ਕਰੇ ਦੀ ਕਾਮਨਾਂ ਹੀ ਕੀਤੀ ਜਾ ਸਕਦੀ ਹੈ     ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.