ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਸਮਾਜ ਸੁਧਾਰ ਲਈ ਦੋਸੀ ਧਾਰਮਿਕ ਆਗੂ ਹਨ ਰਾਜਨੀਤਕ ਨਹੀਂ
ਸਮਾਜ ਸੁਧਾਰ ਲਈ ਦੋਸੀ ਧਾਰਮਿਕ ਆਗੂ ਹਨ ਰਾਜਨੀਤਕ ਨਹੀਂ
Page Visitors: 2663

  ਸਮਾਜ ਸੁਧਾਰ ਲਈ ਦੋਸੀ ਧਾਰਮਿਕ ਆਗੂ ਹਨ ਰਾਜਨੀਤਕ ਨਹੀਂ
ਸਮਾਜ ਦੇ ਦਿਨੋ ਦਿਨ ਨਿਘਾਰ ਵੱਲ ਜਾਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿੰਹਨਾਂ ਵਿੱਚ ਰਾਜਸੱਤਾ ਨੂੰ ਸਭ ਤੋਂ ਵੱਧ ਦੋਸ ਦਿੱਤਾ ਜਾਂਦਾ ਹੈ ਸਮਾਜ ਹਮੇਸਾਂ ਦੋ ਸੱਤਾਵਾਂ ਧਰਮ ਸੱਤਾ ਅਤੇ ਰਾਜਸੱਤਾ ਦੁਆਰਾ ਚਲਾਇਆ ਜਾਂਦਾ ਹੈ ਰਾਜਸੱਤਾ ਨੂੰ ਸਮਾਜ ਦੇ ਆਚਰਣ ਨਾਲੋਂ ਕੁਰਸੀ ਪ੍ਰਤੀ ਜਿਆਦਾ ਧਿਆਨ ਦੇਣ ਦਾ ਫਰਜ ਹੁੰਦਾਂ ਹੈ ਕੁਰਸੀ ਹਾਸਲ ਕਰਨ ਲਈ ਹਰ ਹੀਲਾ ਵਰਤਿਆ ਜਾਣਾਂ ਜਾਇਜ ਮੰਨਿਆ ਜਾਂਦਾਂ ਹੈ ਰਾਜਸੱਤਾ ਨੂੰ ਬਣਾਈ ਰੱਖਣ ਲਈ ਅਨੇਕਾਂ ਤਰਾਂ ਦੇ ਗਲਤ ਤਰੀਕੇ ਅਤੇ ਗਲਤ ਕੰਮ ਕਰਨੇ ਵੀ ਕਈ ਵਾਰ ਮਜਬੂਰੀ ਬਣ ਜਾਂਦੇ ਹਨ ਅਸਲ ਵਿੱਚ ਰਾਜਸੱਤਾ ਲਈ ਨੈਤਿਕਤਾ ਨਾਲੋਂ ਕੁਰਸੀ ਬਣਾਈ ਰੱਖਣੀ ਜਰੂਰੀ ਮੰਨੀ ਜਾਂਦੀ ਹੈ ਸਮਾਜ ਦੀ ਨੈਤਿਕਤਾ ਨੂੰ ਵੀ ਕਈ ਵਾਰ ਰਾਜਸੱਤਾ  ਦਾਅ ਤੇ ਲਾ ਦਿੰਦੀ ਹੈ ਰਾਜਸੱਤਾ ਨੂੰ ਹਾਸਲ ਕਰਨ ਵਾਲੇ ਬਹੁਤੇ ਲੋਕ ਗਲਤ ਰਸਤਿਆਂ ਰਾਂਹੀਂ ਹੀ ਇਸਦੇ ਸਾਹ ਅਸਵਾਰ ਹੁੰਦੇ ਹਨ ਇਸ ਤਰਾਂ ਦੇ ਰਸਤਿਆਂ ਤੇ ਚੱਲਕੇ ਕੁਰਸੀ ਹਾਸਲ ਕਰਨ ਵਾਲਿਆਂ ਤੋਂ ਕਿਸੇ ਨੈਤਿਕ ਆਚਰਣ ਦੀ ਆਸ ਕਰਨੀ ਵੀ ਨਹੀਂ ਚਾਹੀਦੀ ਮੁਕਦੀ ਗੱਲ ਰਾਜਸੱਤਾ ਦੇ ਚਾਹਵਾਨ ਨੇਤਾਵਾਂ ਦਾ ਕੁਰਸੀ ਹਾਸਲ ਕਰਨ ਤੋਂ ਬਿਨਾਂ ਕੋਈ ਹੋਰ ਧਰਮ ਹੁੰਦਾਂ ਹੀ ਨਹੀਂ
   ਸਮਾਜ ਦਾ ਵੱਡਾ ਹਿੱਸਾ ਅਗਵਾਈ ਲਈ ਹਮੇਸਾਂ ਧਰਮ ਦੇ ਰਾਹ ਤੋਂ ਅਗਵਾਈ ਲੈਂਦਾਂ ਹੈ ਧਰਮ ਦੀ ਵਿਚਾਰਧਾਰਾ ਅਤੇ ਫਲਸਫਾ ਹਮੇਸਾਂ ਲੋਕਾਂ ਤੱਕ ਧਾਰਮਿਕ ਆਗੂਆਂ ਅਤੇ ਧਾਰਮਿਕ ਪਰਚਾਰਕਾਂ ਰਾਂਹੀ ਹੀ ਲੋਕਾਂ ਤੱਕ ਪਹੁੰਚਦੀ ਹੈ ਵਰਤਮਾਨ ਸਮੇਂ ਵਿੱਚ ਸਮਾਜ ਦਾ ਨੈਤਿਕ ਪੱਧਰ ਜਿਸ ਤਰਾਂ ਗਿਰਾਵਟ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਵੱਲ ਵੱਧ ਰਿਹਾ ਹੈ ਜਿਸ ਲਈ ਵੀ ਬਹੁਤ ਸਾਰੇ ਹੋਰ ਕਾਰਨਾਂ ਦੇ ਨਾਲ ਧਾਰਮਿਕ ਆਗੂਆਂ ਅਤੇ ਪਰਚਾਰਕਾਂ ਦਾ ਵੀ ਅਹਿਮ ਰੋਲ ਹੈ ਲੋਕਾਂ ਤੱਕ ਧਰਮ ਦੀ ਸਹੀ ਵਿਚਾਰਧਾਰਾ ਪਹੁੰਚਾਉਣ ਵਾਲਿਆਂ ਦਾ ਪਰਚਾਰ ਹੀ ਇਕੱਲਾ ਕਾਫੀ ਨਹੀਂ ਹੁੰਦਾਂ ਸਗੋਂ ਇਸ ਪਰਚਾਰ ਦੇ ਨਾਲ ਪਰਚਾਰਕਾਂ ਦਾ ਆਚਰਣ ਅਤੇ ਜੀਵਨ ਜਾਚ ਵੀ ਵਿਚਾਰਾਂ ਦੇ ਨਾਲ ਸੁਮੇਲ ਖਾਂਦੀਂ ਹੋਣੀ ਜਰੂਰੀ ਹੈ ਵਰਤਮਾਨ ਸਮੇਂ ਵਿੱਚ ਬਹੁਤੇ ਧਾਰਮਿਕ ਆਗੂ ਅਤੇ ਪਰਚਾਰਕ ਲੋਕ ਦੋਗਲੇ ਕਿਰਦਾਰ ਦੇ ਹੁੰਦੇ ਹਨ ਅਤੇ ਬੋਲਣ ਸਮੇਂ ਤਾਂ ਇਹਨਾਂ  ਦੇ ਸਬਦ ਬਹੁਤ ਵਧੀਆਂ ਹੁੰਦੇ ਹਨ ਪਰ ਜਿਉਂ ਹੀ ਲੋਕਾਂ ਵਿੱਚ ਵਿਚਰਦੇ ਹਨ ਤਦ ਹੀ ਇਹਨਾਂ ਦਾ ਅਸਲੀ ਕਿਰਦਾਰ ਸਾਹਮਣੇ ਆ ਜਾਂਦਾਂ ਹੈ ਦੂਸਰਿਆਂ ਨੂੰ ਮਾਇਆ ਨਾਗਣੀ ਦੱਸਣ ਵਾਲੇ ਆਪਣੇ ਸਾਹਮਣੇ ਹੀ ਮਾਇਆ ਦਾ ਢੇਰ ਲਵਾ ਲੈਦੇ ਹਨ ਅਤੇ ਲੋਕਾਂ ਦੇ ਵਿਸਵਾਸ ਦਾ ਕਤਲ ਵੀ ਉੱਥੇ ਹੀ ਕਰ ਦਿੰਦੇ ਹਨ ਲੋਕਾਂ ਨੂੰ ਕੁਲੀਆਂ ਜਾਂ ਸਧਾਰਣ ਘਰਾਂ ਵਿੱਚ ਰਹਿਣ ਦਾ ਉਪਦੇਸ ਦੇਣ ਵਾਲੇ ਵਾਲੇ ਆਪ ਮਹਿਲਾਂ ਵਰਗੇ ਘਰਾਂ ਵਿੱਚ ਰਹਿਦੇ ਹਨ ਧਾਰਮਿਕ ਸਥਾਨ ਵੀ ਮਹਿਲਾਂ ਵਰਗੇ ਬਣਵਾਉਣ ਵਾਲੇ ਲੋਕਾਂ ਨੂੰ ਸਧਾਰਣ ਘਰਾਂ ਵਿੱਚ ਰਹਿਣ ਦਾ  ਉਪਦੇਸ ਦੇਣ ਸਮੇਂ ਦੋਗਲੇ ਹੀ ਆਖੇ ਜਾ ਸਕਦੇ ਹਨ
ਗੁਫਤਾਰ ਕਾ ਗਾਜੀ ਬਨ ਤੋ ਗਿਆ ਕਿਰਦਾਰ ਕਾ ਗਾਜੀ ਬਨ ਨਾ ਸਕਾ
  ਵਰਤਮਾਨ ਸਮੇਂ ਵਿੱਚ ਧਾਰਮਿਕ ਆਗੂ ਅਤੇ ਪਰਚਾਰਕ ਲੋਕ ਸਭ ਤੋਂ ਪਹਿਲਾਂ ਧਰਮ ਸਬਦ ਦੀ ਵਿਆਖਿਆਂ ਹੀ ਨਹੀਂ ਕਰ ਪਾਉਂਦੇਂ ਸੋ ਮੁਢੋਂ ਘੁੱਥੀ ਡੂੰਮਣੀ ਗਾਵੈ ਆਲ ਪਤਾਲ ਵਾਲੀ ਗੱਲ ਹੈ ਜਿੰਹਨਾਂ ਲੋਕਾਂ ਨੂੰ ਧਰਮ ਸਬਦ ਦੇ ਮੂਲ ਦਾ ਵੀ ਪਤਾ ਨਹੀਂ ਹੁੰਦਾਂ ਉਹ ਅੱਗੇ ਸਮਾਜ ਨੂੰ ਕੱਚ ਘਰੜ ਗਿਆਨ ਹੀ ਦਿੰਦੇ ਹਨ ਹਿੰਦੂ ਫਲਸਫੇ ਦੀ ਰੌਸਨੀ ਵਿੱਚ ਤੁਰਨ ਵਾਲੇ ਭਗਤ ਨਾਮਦੇਵ ਜੀ ਜਦ ਹਿੰਦੂ ਅਤੇ ਤੁਰਕ ਅਖਵਾਉਣ ਵਾਲੇ ਦੋਹਾਂ ਧਾਰਮਿਕਾਂ ਤੋਂ  ਗਿਆਨੀ ਮਨੁੱਖ ਨੂੰ ਸਿਆਣਾਂ ਕਹਿੰਦੇ ਹਨ,ਅਤੇ  ਇਸਲਾਮੀ ਵਿਚਾਰਧਾਰਾ ਵਿੱਚ ਵਿਚਰਨ ਵਾਲੇ  ਭਗਤ ਕਬੀਰ ਜੀ ਜਹਾਂ ਗਿਆਨ ਤਹਾਂ ਧਰਮ  ਜਹਾਂ ਝੂਠ ਤਹਾਂ ਪਾਪ ਦਾ ਸਬਦ ਬੋਲਦੇ ਹਨ ਤਦ ਦੋਨਾਂ ਦਾ ਭਾਵ ਹੈ ਕਿ ਗਿਆਨ ਹੀ ਅਸਲ ਧਰਮ ਹੁੰਦਾਂ ਹੈ ਪਰਚਾਰਕ ਲੋਕ ਲੋਕਾਂ ਦੇ ਇਕੱਠ ਨੂੰ ਹੀ ਧਰਮ ਅਤੇ ਧਾਰਮਿਕ ਬਣਾ ਦਿੰਦੇ ਹਨ ਨਿਰਜੀਵ ਵਸਤਾਂ ਦਾ ਵੀ ਇੱਕ ਧਰਮ ਹੁੰਦਾਂ ਹੈ ਜਿਵੇਂ ਅੱਗ ਦਾ ਗਰਮੀ ਪਾਣੀ ਦਾ ਠੰਡ ਬਖਸਣਾਂ ਹਵਾ ਦਾ ਗਤੀ ਦੇਣਾਂ ਆਦਿ ਸੋ ਧਰਮ ਤਾਂ ਗਿਆਨ ਦੀ ਅਵਸਥਾ ਦਾ ਵਿਸਥਾਰ ਹੈ ਚੋਰਾਂ ਲੁਟੇਰਿਆਂ , ਰਾਜਨੀਤਕਾਂ ਦਾ ਵੀ ਆਪਣਾਂ ਹੀ ਧਰਮ ਹੁੰਦਾਂ ਹੈ ਧਰਮ ਚੰਗਾਂ ਜਾਂ ਮਾੜਾ ਦੋਨੋਂ ਤਰਾਂ ਦਾ ਹੁੰਦਾਂ ਹੈ ਧਾਰਮਿਕ ਭੇਖ ਵਾਲਾ ਧਾਰਮਿਕ ਹੀ ਨਹੀਂ ਹੁੰਦਾਂ ਸਗੋਂ ਧਰਮ ਤਾਂ ਆਚਰਣ ਦੇ ਵਿੱਚੋਂ ਪਰਗਟ ਹੁੰਦਾਂ ਹੈ ਭੇਖ ਦਿਖਾਵੈ ਜਗਤ ਕੋ ਲੋਗਨ ਕੋ ਬੱਸ ਕੀਨ ਵਾਲੇ ਲੋਕ ਤਾਂ ਠੱਗ ਹੁੰਦੇ ਹਨ ਅਤੇ ਅੱਜ ਕਲ ਦੇ ਧਾਰਮਿਕ ਆਗੂ ਇਸ ਤਰਾਂ ਦੇ ਠੱਗ ਹੀ ਜਿਆਦਾ ਹਨ !
   ਪੁਰਾਤਨ ਸਮੇਂ ਦੇ ਧਾਰਮਿਕ ਆਗੂ ਆਪਣੇ ਜੀਵਨ ਆਚਰਣ ਰਾਂਹੀ ਹੀ ਧਰਮ ਦਾ ਪਰਚਾਰ ਕਰਦੇ ਸਨ ਜਿੰਹਨਾਂ ਵਿੱਚ ਈਸਾ ਮਸੀਹ ,ਮੁਹੰਮਦ ਸਹਿਬ, ਸ੍ਰੀ ਰਾਮ , ਸ੍ਰੀ ਕਿ੍ਸਨ ਜੀ, ਗੁਰੂ ਤੇਗ ਬਹਾਦਰ ਸਾਹਿਬ ,ਗੁਰੂ ਅਰਜਨ ਜੀ , ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਅਣ ਗਿਣਤ ਸਹੀਦ ਲੋਕ ਹਨ ਇੰਹਨਾਂ ਸਭ ਮਹਾਨ ਲੋਕਾਂ ਨੇ ਜਦ ਵਕਤ ਆਇਆ ਤਦ ਧਰਮ ਦੇ ਅਸਲੀ ਅਰਥ ਸਮਝਾਉਣ ਲਈ ਆਪਣੀ ਸ਼ਹਾਦਤ ਦਿੱਤੀ ਗਿਣਤੀ ਵਧਾਉਣ ਵਾਲਾ ਪਰਚਾਰ ਯੁੱਧ ਸਿਰਫ ਰਾਜਸੱਤਾ ਦਾ ਹੀ ਵਿਸਥਾਰ ਹੁੰਦਾਂ ਹੈ ਧਰਮ ਨੂੰ ਕਦੇ ਵੀ ਗਿਣਤੀਆਂ ਦੀ ਲੋੜ ਨਹੀਂ ਹੁੰਦੀ ਗਿਣਤੀਆਂ ਰਾਂਹੀਂ ਤਾਂ ਰਾਜਸੱਤਾ ਤੇ ਕਬਜਾ ਕਰਨਾਂ ਹੀ ਹੁੰਦਾਂ ਹੈ ਜੋ ਸਿਆਸਤ ਦਾ ਇੱਕ ਅੰਗ ਹੈ ਵਰਤਮਾਨ ਧਾਰਮਿਕ ਆਗੂ ਗਿਣਤੀਆਂ ਦੀ ਖੇਡ ਖੇਡਕੇ ਰਾਜਸੱਤਾ ਦੇ ਅੰਗ ਬਣੇ ਹੋਏ ਹਨ ਜਿੰਹਨਾਂ ਵਿੱਚੋਂ ਕਦੇ ਧਾਰਮਿਕ ਸੋਚ ਨਹੀਂ ਨਿਕਲ ਸਕਦੀ ਅਸਲੀ ਧਾਰਮਿਕ ਲੋਕ ਜੋ ਗਿਆਨਵਾਨ ਹੀ ਹੁੰਦੇ ਹਨ ਝੱਟ ਪਛਾਣ ਲੈਂਦੇ ਹਨ ਇਹੋ ਜਿਹੇ ਧਾਰਮਿਕ ਆਗੂਆਂ ਨੂੰ ਜੋ ਰਾਜਸੱਤਾ ਦੀ ਖੇਡ ਖੇਡਦੇ ਹਨ ਧਾਰਮਿਕ ਚੋਗੇ ਵਿੱਚ ਲੁਕੇ ਹੋਏ ਸਿਆਸਤ ਦਾ ਅੰਗ ਝੂਠੇ ਪਰਚਾਰਕ ਕਦੇ ਵੀ ਸਮਾਜ ਨੂੰ ਧਰਮ ਦੇ ਰਸਤੇ ਤੇ ਤੋਰ ਨਹੀਂ ਸਕਦੇ ਗਿਆਨ ਦੇ ਰਸਤੇ ਦੇ ਪਾਂਧੀਂ ਲੋਕ ਹੀ ਧਰਮੀ ਹੋ ਸਕਦੇ ਹਨ ਜੋ ਹਮੇਸਾਂ ਕਿਰਤ ਦੇ ਵੱਲ ਤੁਰਦੇ ਹਨ ਪਾਪ ਦੇ ਰਸਤੇ ਦੇ ਪਾਂਧੀਂ ਲੋਕ ਝੂਠ ਦੇ ਰਸਤੇ ਤੇ ਤੁਰਕੇ ਕਿਰਤ ਤੋਂ ਪਾਸਾ ਵੱਟ ਜਾਂਦੇ ਹਨ ਅਤੇ ਠੱਗੀਆਂ ,ਸਿਆਸਤਾਂ ਅਤੇ ਗਲਤ ਰਾਹਾਂ ਦੇ ਸਾਹ ਸਵਾਰ ਹੋ ਜਾਂਦੇ ਹਨ ਅਸਲੀ ਧਾਰਮਿਕ ਆਗੂ ਜਾਂ ਪਰਚਾਰਕ ਹਮੇਸਾਂ ਲੋਕਾਂ ਨੂੰ ਸੱਚ ਵਾਲੇ ਗਿਆਨ ਦੇ ਰਸਤੇ ਤੋਰਦਾ ਹੈ ਅਤੇ ਆਪ ਵੀ ਤੁਰਦਾ ਹੈ ਵਕਤ ਆਉਣ ਤੇ ਸੱਚਾ ਧਰਮ ਪਰਚਾਰਕ ਅਤੇ ਧਾਰਮਿਕ ਆਗੂ ਰਾਜਸੱਤਾ ਦੀ ਥਾਂ ਮੌਤ ਨੂੰ ਵੀ ਸਵੀਕਾਰ ਕਰ ਲੈਂਦਾਂ ਹੈ ਕਿਉਂਕਿ ਸੱਚ ਦਾ ਰਾਹੀ ਝੂਠੀ ਰਾਜਸੱਤਾ ਦੀ ਸਿਆਸਤ ਦਾ ਕਦੇ ਗੁਲਾਮ ਹੋ ਹੀ ਨਹੀਂ ਸਕਦਾ ਵਰਤਮਾਨ ਸਮਾਜ ਦਾ ਗਿਰਾਵਟ ਵੱਲ ਜਾਣਾਂ ਵੀ ਸੱਚੇ ਧਾਰਮਿਕ ਆਗੂਆਂ ਦੀ ਘਾਟ ਦੇ ਕਾਰਨ ਹੀ ਹੈ
 ਗੁਰਚਰਨ ਪੱਖੋਕਲਾਂ ਫੋਨ 9417727245 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.