ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਆਸੂਤੋਸ ਮਹਾਰਾਜ ਸਮਾਧੀ ਤੋਂ ਹੱਤਿਆ ਤੱਕ
ਆਸੂਤੋਸ ਮਹਾਰਾਜ ਸਮਾਧੀ ਤੋਂ ਹੱਤਿਆ ਤੱਕ
Page Visitors: 2588

ਆਸੂਤੋਸ ਮਹਾਰਾਜ  ਸਮਾਧੀ ਤੋਂ ਹੱਤਿਆ ਤੱਕ

  ਸਮਾਜ ਦੇ ਅਲੰਬਰਦਾਰ ਅਖਵਾਉਂਦੇ ਲੋਕ ਹਮੇਸਾਂ ਦੇਸ ਵਿੱਚ ਕਾਨੂੰਨ ਅਤੇ ਸਰਕਾਰਾਂ ਦੇ ਰਾਜ ਦੀਆਂ ਦੁਹਾਈਆਂ ਪਾਉਂਦੇ ਹਨ ਅਤੇ ਕਾਨੂੰਨ ਅਤੇ ਸਰਕਾਰਾਂ ਸਭ ਲਈ ਇੱਕ ਸਮਾਨ ਹੋਣ ਦਾ ਵੀ ਦਮ ਭਰਦੇ ਹਨ ਅਸਲੀਅਤ ਸਿਰਫ ਇਹ ਹੈ ਨਹੀਂ ਕਿਉਂਕਿ ਕਾਨੂੰਨ ਤਕੜਿਆਂ ਦੇ ਪੈਰਾਂ ਵਿੱਚ ਹੁੰਦਾਂ ਹੈ ਅਤੇ ਮਾੜਿਆਂ ਦੇ ਸਿਰ ਤੇ ਖੜਾ ਰਹਿੰਦਾਂ ਹੈ ਸਰਕਾਰਾਂ ਵੀ ਮਾੜਿਆਂ ਨੂੰ ਲੁੱਟਕੇ ਅਮੀਰਾਂ ਦੀਆਂ ਜੇਬਾਂ ਭਰਦੀਆਂ ਹਨ ਸਰਕਾਰਾਂ ਦੇ ਮਾਲਕ ਨੇਤਾ ਲੋਕ ਤਾਂ ਏਨੇ ਕਮਜੋਰ ਹਨ ਜੋ ਸਰਕਾਰ ਬਣਾਉਣ ਵਾਲੇ ਵੋਟਾਂ ਦੇ ਮਾਲਕ ਪਖੰਡੀ ਧਾਰਮਿਕ ਲੋਕਾਂ ਦੀ ਗੁਲਾਮੀ ਹੀ ਨਹੀਂ ਤੋੜ ਸਕਦੇ ਕੁਰਸੀ ਨੂੰ ਹਾਸਲ ਕਰਨ ਲਈ ਪੈਸੇ ਤੇ ਟੇਕ ਰੱਖਣ ਵਾਲੇ ਨੇਤਾ ਲੋਕ ਅਮੀਰਾਂ ਅੱਗੇ ਸਰਕਾਰਾਂ ਦੀ ਤਾਕਤ ਨਿਛਾਵਰ ਕਰ ਦਿੰਦੇ ਹਨ ਹਿੰਦੋਸਤਾਨ ਦੇ ਰਾਜਨੀਤਕ ਕਹਿਣ ਨੂੰ ਤਾਂ ਭਾਵੇਂ ਸਰਕਾਰ ਦੇ ਮਾਲਕ ਹਨ ਪਰ ਅਸਲ ਵਿੱਚ ਪਰਦੇ ਪਿੱਛੇ ਇਹ ਲੋਕ ਠੱਗ ਕਿਸਮ ਦੇ ਧਾਰਮਿਕ ਲੋਕਾਂ ਅਤੇ ਅਮੀਰਾਂ ਦੇ ਮੋਹਰੇ ਹੀ ਸਾਬਤ ਹੁੰਦੇ ਹਨ ਇਸ ਵਰਤਾਰੇ ਨੂੰ ਸਮਝਣ ਲਈ ਪਿੱਛਲੇ ਥੋੜੇ ਸਮੇਂ ਤੇ ਹੀ ਝਾਤ ਮਾਰਿਆਂ ਦਿਖਾਈ ਦੇ ਜਾਂਦਾ ਹੈ ਕਿ ਕਿਸ ਤਰਾਂ ਰਾਜਨੀਤਕ ਲੋਕ ਗੁਲਾਮਾਂ ਵਾਂਗ ਕਾਨੂੰਨ ਨੂੰ ਵੋਟਾਂ ਦੇ ਮਾਲਕ ਲੋਕਾਂ ਅੱਗੇ ਵੇਚ ਧਰਦੇ ਹਨ ਸਮੁੱਚੇ ਦੇਸ ਵਿੱਚ ਬਹੁਤ ਸਾਰੇ ਚਲਾਕ ਲੋਕਾਂ ਨੇ ਧਰਮ ਦਾ ਚੋਗਾ ਪਹਿਨ ਕੇ ਆਮ ਲੋਕਾਂ ਨੂੰ ਲੱਖਾਂ ਤੋਂ ਕਰੋੜਾਂ ਦੀ ਗਿਣਤੀ ਵਿੱਚ ਆਪਣੇ ਭਰਮ ਜਾਲ ਵਿੱਚ ਫਸਾਇਆ ਹੋਇਆ ਹੈ ਲੋਕਾਂ ਦੇ ਜੰਗਲ ਵਿੱਚ ਲੁਕਕੇ ਇਸ ਤਰਾਂ ਦੇ ਝੂਠੇ ਪਖੰਡੀ ਲੋਕ ਅੱਯਾਸੀਆਂ ਅਤੇ ਮਾਇਆ ਦੇ ਮੰਦਰ ਖੜੇ ਰਹੇ ਹਨ ਰਾਜਨੀਤਕ ਲੋਕ ਇੰਹਨਾਂ ਤੋਂ ਵੋਟਾਂ ਦਾ ਪਰਸਾਦ ਲੈਕੇ ਕਾਨੂੰਨ ਦਾ ਗਲ ਘੋਟਣ ਦਾ ਕੰਮ ਕਰਦੇ ਹਨ !
    ਵਰਤਮਾਨ ਸਮੇਂ ਵਿੱਚ ਨੂਰ ਮਹਿਲ ਦੇ ਇੱਕ ਧਾਰਮਿਕ ਆਸਰਮ ਦੇ ਕਾਬਜ ਲੋਕ ਸਰਕਾਰਾਂ ਅਤੇ ਕਾਨੂੰਨ ਨੂੰ ਰਾਜਨੀਤਕਾਂ ਦੀ ਚੁੱਪ ਕਾਰਨ ਧੋਖਾ ਦੇ ਰਹੇ ਹਨ ਇੱਥੋਂ ਦੇ ਸੰਚਾਲਕ ਆਸੂਤੋਸ ਨੂੰ ਸਮਾਧੀ ਵਿੱਚ ਪਰਚਾਰਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਉਸ ਆਸੂਤੋਸ ਨਾਂ ਦੇ ਵਿਅਕਤੀ ਨੂੰ ਜੀਰੋ ਡਿਗਰੀ ਤਾਪਮਾਨ ਵਾਲੇ ਕਮਰੇ ਵਿੱਚ ਰੱਖ ਦਿੱਤਾ ਗਿਆ ਹੈ ਜੀਰੋ ਡਿਗਰੀ ਵਾਲੇ ਕਮਰੇ ਵਿੱਚ ਵਿਅਕਤੀ ਕੁੱਝ ਘੰਟੇ ਹੀ ਜਿਉਂਦਾਂ ਰਹਿ ਸਕਦਾ ਹੈ ਅਸਲ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਹੀ ਹੋਵੇਗੀ ਇਸ ਤਰਾਂ ਦੇ ਕਮਰੇ ਵਿੱਚ ਸਮਾਧੀ ਵਿੱਚ ਗਿਆ ਵਿਅਕਤੀ ਦੇ ਸਰੀਰ ਦਾ ਤਾਪਮਾਨ ਕਦੇ ਵੀ 37 ਡਿਗਰੀ ਸੈਟੀਂਗਰੇਡ ਤੋਂ ਘੱਟਦਾ ਨਹੀਂ ਹੁੰਦਾਂ ਅਤੇ ਨਾਂ ਹੀ ਸਮਾਧੀ ਵਿੱਚ ਗਿਆ ਵਿਅਕਤੀ ਕਦੇ ਸਾਹ ਲੈਣਾਂ ਬੰਦ ਕਰਦਾ ਹੈ ਸਰਕਾਰ ਤੋਂ ਅਤੇ ਕਾਨੂੰਨ ਤੋਂ ਵੱਡੇ ਬਣੇ ਇਸ ਆਸਰਮ ਦੇ ਵਰਤਮਾਨ ਪਰਬੰਧਕ ਜਿਸ ਤਰਾਂ ਮਨਮਰਜੀ ਕਰ ਰਹੇ ਹਨ ਅਤੇ ਰਾਜਨੀਤਕ ਆਗੂ ਲੋਕ ਕੋਈ ਫੈਸਲਾ ਲੈਣ ਤੋਂ ਕੰਨੀ ਕਤਰਾ ਰਹੇ ਹਨ ਵਰਤਮਾਨ ਸਮਿਆ ਵਿੱਚ ਸਮਾਧੀਆਂ ਦੇ ਨਾਂ ਤੇ ਹੱਤਿਆ ਵਰਗੀਆਂ ਕਾਰਵਾਈਆਂ ਦੀ ਜਾਂਚ ਹੋਣੀ ਚਾਹੀਦੀ ਹੈ ਹਾਈਕੋਰਟ ਦੇ ਹੁਕਮ ਦੇ ਬਾਵਜੂਦ ਆਸੂਤੋਸ ਨੂੰ ਜਾਂ ਉਸਦੀ ਲਾਸ ਨੂੰ ਪੁਲੀਸ ਦੁਆਰਾ ਅਦਾਲਤ ਵਿੱਚ ਨਾਂ ਪੇਸ ਕਰਨਾਂ ਅਤੇ ਜੇ ਉਸਦੀ ਮੌਤ ਹੋ ਚੁੱਕੀ ਹੈ ਤਦ ਉਸਦੀ ਪੋਸਟਮਾਰਟਮ ਰਿਪੋਰਟ ਜਮਾਂ ਨਾਂ ਕਰਵਾਉਣਾਂ ਕੋਈ ਨਿਆ ਸੰਗਤ ਕਾਰਵਾਈ ਨਹੀਂ ਸਮਾਧੀ  ਜਾਂ ਲਾਸ ਨੂੰ ਫਰੀਜਰ ਵਿੱਚ ਰੱਖਣ ਦੇ ਬਹਾਨੇ ਸੰਭਾਵਤ ਹੱਤਿਆ ਨੂੰ ਲੁਕਾਉਣ ਲਈ ਲਾਸ ਨੂੰ ਖਰਾਬ ਕਰਕੇ ਹੱਤਿਆ ਜਾਂ ਮੌਤ ਦੇ ਅਸਲੀ ਕਾਰਨ ਲੁਕਾਉਣ ਦੇ ਯਤਨ ਅਤਿ ਮੰਦਭਾਗੇ ਹਨ ਪਰਬੰਧਕਾਂ ਤੇ ਕਿਸੇ ਵਿਅਕਤੀ ਨੂੰ ਫਰੀਜ ਕਰ ਦੇਣਾਂ ਹੱਤਿਆ ਦਾ ਕੇਸ ਹੈ ਕਿਉਂਕਿ ਉਹ ਲੋਕ ਹੀ ਸਮਾਧੀ ਵਿੱਚ ਹੋਣ ਦੇ ਦਾਅਵੇ ਜੋ ਕਰ ਰਹੇ ਹਨ  ਸਮਾਧੀ ਦਾ ਭਾਵ ਵਿਅਕਤੀ ਦ ਜਿਉਂਦਾਂ ਹੋਣਾਂ ਹੁੰਦਾਂ ਹੈ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਆਗੂ ਲੋਕ ਕਮਜੋਰੀ ਦਿਖਾਕੇ ਗੈਰ ਕਾਨੂੰਨੀ ਕਾਰਵਾਈ ਨੂੰ ਰੋਕਣ ਤੋਂ ਅਸਮਰਥ ਕਿਉਂ ਹਨ ਇੱਕ ਲਾਸ ਦਾ ਅੰਤਿਮ ਸੰਸਕਾਰ ਕਰਨ ਦੀ ਥਾਂ ਉਸਦਾ ਸੋਸਣ ਕਰਨ ਵਾਲਿਆਂ ਤੇ ਕਾਰਵਾਈ ਹੋਣੀ ਹੀ ਚਾਹੀਦੀ ਹੈ ਅੱਗੇ ਤੋਂ ਵੀ ਧਾਰਮਿਕਤਾ ਦੇ ਚੋਗੇ ਵਿੱਚ ਗੈਰਕਾਨੂੰਨੀ ਕਾਰਵਾਈਆਂ ਨੂੰ ਉਤਸਾਹ ਦੇਣ ਦੀ ਕਾਰਵਾਈ ਤੇ ਰੋਕ ਲੱਗਣੀ ਚਾਹੀਦੀ ਹੈ ਆਸੂਤੋਸ ਦੀ ਲਾਸ ਦਾ ਪੋਸਟਮਾਰਟਮ ਕਰਵਾਇਆ ਜਾਣਾਂ ਚਾਹੀਦਾ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗਣਾਂ ਚਾਹੀਦਾ ਹੈ ਇਸ ਆਸਰਮ ਦੇ ਵਰਤਮਾਨ ਪਰਬੰਧਕਾਂ ਤੇ ਲੋਕਾਂ ਅਤੇ ਕਾਨੂੰਨ ਨੂਂ ਗੁੰਮਰਾਹ ਕਰਨ ਦਾ ਕੇਸ ਦਰਜ ਹੋਣਾਂ ਚਾਹੀਦਾ ਹੈ ਸਮਾਧੀ ਵਾਲੇ ਦਾਅਵੇ ਦੇ ਕਾਰਨ ਹੱਤਿਆ ਦਾ ਕੇਸ ਵੀ ਦਰਜ ਕੀਤਾ ਜਾਣਾਂ ਚਾਹੀਦਾ ਹੈ ਕਿਉਂਕਿ ਸਮਾਧੀ ਵਾਲੇ ਵਿਅਕਤੀ ਨੂੰ ਫਰੀਜ ਕਰਕੇ ਰੱਖਣਾਂ ਮਾਰਨਾਂ ਹੀ ਹੁੰਦਾ ਹੈ
    ਕਾਨੂੰਨ ਦੇ ਰਾਜ ਨੂੰ ਬਣਾਈ ਰੱਖਣ ਲਈ ਸਰਕਾਰਾਂ ਵਿੱਚ ਬੈਠੇ ਰਾਜਨੇਤਾਵਾਂ ਨੂੰ ਸੱਚ ਤੋਂ ਭੱਜਣ ਦੀ ਬਜਾਇ ਸਾਹਮਣਾਂ ਕਰਨਾਂ ਚਾਹੀਦਾ ਹੈ ਪੁਲੀਸ ਨੂੰ ਇਸ ਤਰਾਂ ਦੇ ਹਰ ਧਾਰਮਿਕਤਾ ਦੀ ਆੜ ਵਿੱਚ ਕੀਤੇ ਜਾਣ ਵਾਲੇ ਗੈਰ ਕਾਨੂੰਨੀ ਕੰਮਾਂ ਦੇ ਖਿਲਾਫ ਪੂਰੀ ਅਜਾਦੀ ਦਿੱਤੀ ਜਾਣੀ ਚਾਹੀਦੀ ਹੈ ਇਸ ਤਰਾਂ ਦੀਆਂ ਕਈ ਕਾਰਵਾਈਆਂ ਪਹਿਲਾਂ ਵੀ ਅਨੇਕਾਂ ਕਾਰਵਾਈਆਂ ਅਨੇਕਾਂ ਝੂਠੇ ਧਰਮੀ ਆਗੂ ਕਰ ਚੁੱਕੇ ਹਨ ਜਿੰਹਨਾਂ ਵਿੱਚ ਨੇਕਾਂ ਕਤਲ ਵੀ ਸਾਮਲ ਹਨ ਕਿਸੇ ਡੇਰੇਦਾਰ ਦਾ ਖਜਾਨਚੀ ਗੁੰਮ ਹੋ ਜਾਂਦਾਂ ਹੈ ਕਿਸੇ ਦਾ ਸੇਵਾਦਾਰ ਗੁੰਮ ਹੋ ਜਾਂਦਾਂ ਹੈ ਕਈਆਂ ਦੀਆਂ ਸੇਵਾਦਾਰਨੀਆਂ ਵੀ ਗੁੰਮ ਹੋਈਆਂ ਹਨ ਸਭਿਅਕ ਸਮਾਜ ਵਿੱਚ ਧਰਮ ਦੀ ਆੜ ਵਿੱਚ ਗੁਨਾਹ ਕਰਨ ਦੀ ਖੁੱਲ ਕਦਾਚਿੱਤ ਨਹੀਂ ਦਿੱਤੀ ਜਾਣੀ ਚਾਹੀਦੀ ਆਸੂਤੋਸ ਵਾਲੇ ਕੇਸ ਵਿੱਚ ਸਰਕਾਰਾਂ ਨੂੰ ਨਿਰਪੱਖ ਅਤੇ ਕਾਨੂੰਨੀ ਕਾਰਵਾਈ ਕਰਕੇ ਦੋਸੀਆਂ ਨੂੰ ਗਿ੍ਰਫਤਾਰ ਕਰਨਾਂ ਚਾਹੀਦਾ ਹੈ ਅਤੇ ਇਸ ਨਾਲ ਚਗਾਂ ਸੰਦੇਸ ਵੀ ਜਾਵੇਗਾ   ਗੁਨਾਹ ਕਰਨ ਵਾਲੇ ਅਤੇ ਅੰਧਵਿਸਵਾਸ ਫੈਲਾਉਣ ਵਾਲੇ ਝੂਠੇ ਧਾਰਮਿਕ ਆਗੂ ਵੀ ਕੁੱਝ ਕਾਨੂੰਨ ਦਾ ਡਰ ਮਹਿਸੂਸ ਕਰਨਗੇ
   ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.