ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਮਨੁੱਖੀ ਜਿੰਦਗੀ ਵਿੱਚ ਦੋਸਤੀ ਦਾ ਮਹੱਤਵ
ਮਨੁੱਖੀ ਜਿੰਦਗੀ ਵਿੱਚ ਦੋਸਤੀ ਦਾ ਮਹੱਤਵ
Page Visitors: 2643

       ਮਨੁੱਖੀ ਜਿੰਦਗੀ ਵਿੱਚ ਦੋਸਤੀ ਦਾ ਮਹੱਤਵ
  ਦੁਨੀਆਂ ਦਾ ਕੋਈ ਵੀ ਮਨੁੱਖ ਜਦ ਵੀ ਆਪਣੇ ਘੇਰੇ ਦੀ ਵਿਸਾਲਤਾ ਨੂੰ ਮਾਪਦਾ ਹੈ ਤਦ ਉਹ ਆਪਣੇ ਪਿੱਛੇ ਬਹੁਗਿਣਤੀ ਲੋਕਾਂ ਦੀ ਸਾਮਲ ਕਰਕੇ ਆਪਣੇ ਆਪ ਨੂੰ ਵੱਡਾ ਦਿਖਾਉਣ ਦਾ ਯਤਨ ਕਰਦਾ ਹੈ । ਅਸਲ ਵਿੱਚ ਕਿਸੇ ਵੀ ਮਨੁੱਖ ਕੋਲ ਜਿੰਨਾਂ ਜਿਆਦਾ ਘੇਰਾ ਵਿਸਾਲ ਹੁੰਦਾਂ ਹੈ ਪਰ ਉਨਾਂ ਜਿਆਦਾ ਹੀ ਦੋਸਤੀ ਦਾ ਘੇਰਾ ਛੋਟਾ ਹੁੰਦਾਂ ਹੈ। ਦੁਨੀਆਂ ਦੇ ਮਹਾਨ ਪਾਕ ਪਵਿੱਤਰ ਅਵਤਾਰੀ ਪੁਰਸ਼ਾਂ ਨੂੰ ਜਿੰਦਗੀ ਵਿੱਚ ਦੋਸਤ ਬਹੁਤ ਹੀ ਘੱਟ ਮਿਲੇ ਸਨ ਕਿਉਂਕਿ ਉਹ ਉੱਚੇ ਆਚਰਣ ਵਾਲੇ ਮਨੁੱਖ ਸਨ । ਦੁਨੀਆਂ ਵਿੱਚ ਉੱਚੇ ਆਚਰਣ ਵਾਲੇ ਲੋਕ ਬਹੁਤ ਹੀ ਘੱਟ ਹੰਦੇ ਹਨ  ਇਸ ਕਾਰਨ ਹੀ ਚੰਗੇ , ਸੱਚੇ ਲੋਕਾਂ ਨੂੰ ਹਮੇਸਾਂ ਇਕੱਲਤਾ ਹੀ ਹੰਢਾਉਣੀ ਪੈਂਦੀ ਹੈ । ਦੁਨੀਆਂ ਦੇ ਉੱਪਰ ਰਾਜ ਕਰਨ ਵਾਲੇ ਲੋਕ ਜੋ ਜਿਆਦਾਤਰ ਬੇਈਮਾਨ ਲਾਲਚੀ ਅਤੇ ਭਰਿਸ਼ਟ ਹੁੰਦੇ ਹਨ ਕੋਲ ਵਿਸਾਲ ਗਿਣਤੀ ਵਿੱਚ ਦੋਸਤ ਮਿੱਤਰ ਹੰਦੇ ਹਨ ਜੋ ਉਹਨਾਂ ਵਰਗੇ ਹੀ ਦਗੇਬਾਜ ਹੁੰਦੇ ਹਨ । ਕਿਸੇ ਵੀ ਅਵਤਾਰੀ ਪੁਰਸ਼ ਨੂੰ ਜਿੰਦਗੀ ਜਿਉਂਦਿਆਂ ਬਹੁਤ ਹੀ ਘੱਟ ਲੋਕ ਦੋਸਤ ਦੇ ਤੌਰ ਤੇ ਮਿਲੇ ਹਨ ਪਰ ਉਹਨਾਂ ਦੀ ਮੌਤ ਤੋਂ ਬਾਅਦ ਜਰੂਰ ਉਹਨਾਂ ਦੀ ਸੋਚ ਨੂੰ ਮੰਨਣ ਵਾਲੀ ਵਿਸ਼ਾਲ ਗਿਣਤੀ ਮਿਲ ਜਾਂਦੀ ਹੈ । ਈਸ਼ਾ ਮਸ਼ੀਹ ਤੋਂ ਲੈਕੇ ਮੁਹੰਮਦ ਸਾਹਿਬ ਅਤੇ ,ਗੁਰੂ ਗੋਬਿੰਦ ਸਿੰਘ ਤੱਕ ਜਦ ਵੀ ਇਤਿਹਾਸ ਤੇ ਨਜਰ ਮਾਰਦੇ ਹਾਂ ਤਦ ਇਹੋ ਜਿਹੇ ਯੁੱਗ ਪੁਰਸ਼ਾਂ ਨੂੰ ਵੀ ਮਿੱਤਰ ਪਿਆਰਿਆਂ ਨੂੰ ਲੱਭਣ ਵੇਲੇ ਦੋਸਤ ਵਰਗੇ ਲੋਕ ਕਦੇ ਵੀ ਇਕਾਈ ਤੋਂ ਦਹਾਈ ਵਿੱਚ ਵੀ ਨਹੀਂ ਪਹੁੰਚ ਸਕੇ । ਵਰਤਮਾਨ ਸਮੇ ਵਿੱਚ ਬਹੁਤ ਸਾਰੇ  ਧਾਰਮਿਕ ਆਗੂ ਅਖਵਾਉਂਦੇ ਲੋਕ ਜਦ ਆਪਣੇ ਪਿੱਛੇ ਲੱਖਾਂ ਕਰੋੜਾਂ ਦੀ ਗਿਣਤੀ ਦੀ ਗਲ ਕਰਦੇ ਹਨ ਤਦ ਉਹਨਾਂ ਦੀ ਅਕਲ ਦਾ ਜਲੂਸ਼ ਨਿੱਕਲ ਹੀ ਜਾਂਦਾ ਹੈ । ਜੋ ਵਿਅਕਤੀ ਆਪਣੇ ਪਿੱਛੇ ਤੁਰਨ ਵਾਲਿਆਂ ਨੂੰ ਹੀ ਦੋਸਤ ਸਮਝ ਲੈਂਦਾਂ ਹੈ ਉਹ ਹਮੇਸਾਂ ਮੂਰਖਾਂ ਵਰਗਾ ਹੀ ਹੰਦਾਂ ਹੈ ਕਿਉਂਕਿ ਲੋਕ ਹਮੇਸ਼ਾਂ ਆਪਣੀਆਂ ਲੋੜਾਂ ਪਿੱਛੇ ਤੁਰਦੇ ਹਨ ਵਿਅਕਤੀਆਂ ਪਿੱਛੇ ਨਹੀਂ ਤੁਰਦੇ ਹੁੰਦੇ । ਆਮ ਤੌਰ ਤੇ ਇਸ ਤਰਾਂ ਹੀ ਬਹੁਤ ਸਾਰੇ ਰਾਜਨੀਤਕ ਅਤੇ ਕਲਾਕਾਰ ਲੋਕ ਵੀ ਇਸ ਤਰਾਂ ਹੀ ਸੋਚਦੇ ਹਨ ਕਿ ਲੋਕ ਉਹਨਾਂ ਦੇ ਪਿੱਛੇ ਤੁਰਦੇ ਹਨ ਏਹੀ ਲੋਕ ਜਦ ਸਮਾਂ ਆਉਣ ਤੇ ਜਦ ਉਹਨਾਂ ਦੀਆਂ ਉਹ ਵਿਅਕਤੀ ਲੋੜਾਂ ਪੂਰੀਆਂ ਨਹੀਂ ਕਰ ਪਾਉਂਦਾਂ ਤਦ ਉਸਦੀ ਪਿੱਠ ਵਿੱਚ ਛੁਰਾ ਮਾਰਨੋਂ ਵੀ ਨਹੀਂ ਹਿਚਕਚਉਂਦੇ ਹੁੰਦੇ।
   ਈਸ਼ਾਂ ਮਸੀਹ ਨੂੰ ਜਦ ਸੂਲੀ ਚੜਾਉਣ ਦਾ ਵਕਤ ਆਇਆ ਸੀ ਤਦ ਵੀ ਉਹਨਾਂ ਦੇ ਚੇਲਿਆਂ ਵਿੱਚੋਂ ਸੂਲੀ ਨਹੀਂ ਚੜਿਆ ਸੀ  ।
    ਗਰੂ ਨਾਨਕ ਜੀ ਨੇ ਵੀ ਜਦ ਆਪਣੇ ਵਰਗੇ ਕਿਸੇ ਮਹਾਨ ਮਨੁੱਖ ਰੂਪੀ ਦੋਸਤ ਦੀ ਪਰਖ ਕਰੀ ਸੀ ਤਦ ਗੁਰੂ ਅੰਗਦ ਜੀ ਤੋਂ ਬਗੈਰ ਕੋਈ ਵੀ ਰਿਸਤੇਦਾਰ ਜਾਂ ਸਨਮਾਨ ਕਰਨ ਵਾਲਾ ਵਿਅਕਤੀ ਪੂਰਾ ਨਹੀਂ ਸੀ ਉੱਤਰਿਆ। ਗੁਰੂ ਗੋਬਿੰਦ ਰਾਏ ਨੇ ਜਦ ਆਪਣੇ ਕੋਲ ਰਹਿਣ ਵਾਲੇ ਸਿੱਖਾਂ ਰਿਸਤੇਦਾਰਾਂ ਅਤੇ ਆਮ ਆਉਣ ਵਾਲੇ ਸਰਧਾਲੂ ਲੋਕਾਂ ਵਿੱਚੋਂ ਪਿਆਰਿਆਂ ਦੇ ਰੂਪ ਵਿੱਚ ਦੋਸਤਾਂ ਦੀ ਭਾਲ ਕਰੀ ਸੀ ਤਦ ਪੰਜਾਂ ਨੂੰ ਛੱਡਕੇ ਕੋਈ ਨਹੀਂ ਸੀ ਨਿੱਤਰਿਆ ਉਲਟਾ ਬਹੁਤ ਸਾਰੇ ਨਜਦੀਕੀਆਂ ਅਤੇ ਰਿਸਤੇਦਾਰਾਂ ਨੇ ਤਾਂ ਮਾਤਾ ਗੁਜਰੀ ਜੀ ਕੋਲ ਜਾਕੇ ਗੁਰੂ ਜੀ ਨੂੰ ਪਾਗਲ ਹੋਣ ਤੱਕ ਦੇ ਖਿਤਾਬ ਵੀ ਬਖਸ਼ ਦਿੱਤੇ ਸਨ। ਇਸ ਤਰਾਂ ਹੀ ਜਿੰਦਗੀ ਦੀ ਸਚਾਈ ਨੂੰ ਜਦ ਵੀ ਅਸੀਂ ਸਮਝਦੇ ਹਾਂ ਤਦ ਹੀ ਅਸਲੀਅਤ ਦਿਖਾਈ ਦਿੰਦੀ ਹੈ।
   ਗੁਰੂ ਤੇਗ ਬਹਾਦਰ ਜੀ ਦੀ ਸਹੀਦੀ ਸਮੇਂ ਵੀ ਉਹਨਾਂ ਨੂੰ ਤਿੰਨ ਮਹਾਨ ਮਨੁੱਖਾਂ ਦਾ ਸਾਥ ਮਿਲਿਆ ਸੀ ਭਾਈ ਮਤੀ ਦਾਸ਼, ਭਾਈ ਸਤੀ ਦਾਸ਼ ਅਤੇ ਭਾਈ ਦਿਆਲਾ ਜੀ ਜਿੰਹਨਾਂ ਆਪਣੀ ਦੋਸਤੀ ਅਤੇ ਪਿਆਰ ਕਾਰਨ ਹੀ ਆਰੇ ਥੱਲੇ ਚੀਰਿਆ ਜਾਣਾਂ, ਦੇਗ ਵਿੱਚ ਉੱਬਲ ਜਾਣਾਂ, ਜਿਉਂਦੇ ਜੀ ਸੜ ਜਾਣਾਂ ਪਰਵਾਨ ਕਰ ਲਿਆ ਸੀ ਪਰ ਆਪਣੇ ਪਿਆਰੇ ਨਾਲ ਦਗਾ ਕਮਾਉਣਾਂ ਪਰਵਾਨ ਨਹੀਂ ਕੀਤਾ ਸੀ । ਇਸ ਤਰਾਂ ਦੇ ਮਹਾਨ ਲੋਕਾਂ ਕਾਰਨ ਹੀ ਦੁਨੀਆਂ ਉੱਪਰ ਦੋਸਤੀ ਅਤੇ ਪਿਆਰ ਦੀ ਹੋਂਦ ਦਿਖਾਈ ਦਿੰਦੀ ਹੈ । ਦੁਨੀਆਂ ਦੇ ਅਗਿਆਨੀ ਲੋਕ ਆਪਣੇ ਪਿੱਛ ਤੁਰਨ ਵਾਲੇ ਸਵਾਰਥ ਨਾਲ ਭਰੇ ਹੋਏ ਲੋਕਾਂ ਦੀ ਗਿਣਤੀ ਕਰਕੇ ਅਤੇ ਦੱਸਕੇ ਅਕਲੋਂ ਹੀਣੇ ਰਾਜਨੀਤਕਾਂ ਨੂੰ ਤਾਂ ਗੁੰਮਰਾਹ ਕਰ ਸਕਦੇ ਹਨ ਪਰ ਦੁਨੀਆਂ ਦੇ ਸੱਚ ਅਤੇ ਸਚਾਈ ਨੂੰ ਜਾਨਣ ਵਾਲੇ ਸਿਆਣੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ ਹੁੰਦੇ ਕਿ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਤੁਰਨ ਵਾਲੇ ਲੋਕ ਦੋਸਤ ਨਹੀਂ ਹੋ ਸਕਦੇ ਹੁੰਦੇ। ਇਕੱਠਾਂ ਦੇ ਡਾਂਗ ਦੇ ਜੋਰ ਨਾਲ ਇੱਜੜ  ਤਾਂ ਬਣਾਏ ਜਾ ਸਕਦੇ ਹਨ ਜੋ ਜਾਨਵਰ ਜਾਂ ਮਨੁੱਖ ਵੀ ਹੋ ਸਕਦੇ ਹਨ ਪਰ ਦੋਸਤ ਹਮੇਸਾਂ ਬਹੁਤ ਹੀ ਨਿਵੇਕਲੇ ਲੋਕ ਹੁੰਦੇ ਹਨ ਜੋ ਦੂਰ ਹੋਕੇ ਤੁਰਨ ਦੇ ਬਾਵਜੂਦ ਵੀ ਪਿਆਰ ਦੇ ਬੰਨੇ ਹੋਏ ਹੀ ਤੁਰਦੇ ਹਨ ਸਵਾਰਥਾਂ ਅਤੇ ਤਾਕਤ ਦੇ ਬੰਨੇ ਹੋਏ ਨਹੀਂ। ਕਿਸੇ ਵੀ ਦੁਨਿਆਵੀ ਵਿਅਕਤੀ ਨੂੰ ਮੌਤ ਤੱਕ ਪਹੁੰਚਣ ਦੇ ਸਮੇਂ ਤੱਕ ਇੱਕ ਵੀ ਵਿਅਕਤੀ ਦੋਸਤ ਰੂਪ ਵਿੱਚ ਦਿਖਾਈ ਨਹੀਂ ਦਿੰਦਾਂ ਹੁੰਦਾਂ। ਇਹੋ ਜਿਹੇ ਸਮੇਂ ਤੇ ਵੀ ਬਹੁਤ ਸਾਰੇ ਨਕਲੀ ਦੋਸਤ ਵੀ ਸੱਦਣ ਦੇ ਬਾਵਜੂਦ ਮਿਲਣ ਤੋਂ ਕਿਨਾਰਾ ਕਰਕੇ ਮੌਤ ਦੇ ਹੀ ਸੁਨੇਹਿਆਂ ਦੀ ਉਡੀਕ ਕਰਦੇ ਰਹਿੰਦੇ ਹਨ। ਮਰਨ ਵਾਲਾ ਨਕਲੀ ਦੋਸਤਾਂ ਦੀ ਆਖਰੀ ਮਿਲਣੀ ਨੂੰ ਤਰਸਦਾ ਅਵਾਕ ਹੋਕੇ ਅੱਖਾਂ ਖੁੱਲੀਆਂ ਨਾਲ ਹੀ ਮੌਤ ਦੀ ਸੇਜ ਤੇ ਸੌਂ ਜਾਂਦਾ ਹੈ। ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.