ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਇਨਸਾਫ ਦੇ ਮੰਦਰਾਂ ਵਿੱਚ ਇਨਸਾਫ ਦੇਣ ਦੇ ਦੋਹਰੇ ਮਾਪਦੰਡ
ਇਨਸਾਫ ਦੇ ਮੰਦਰਾਂ ਵਿੱਚ ਇਨਸਾਫ ਦੇਣ ਦੇ ਦੋਹਰੇ ਮਾਪਦੰਡ
Page Visitors: 2704

                ਇਨਸਾਫ ਦੇ ਮੰਦਰਾਂ ਵਿੱਚ ਇਨਸਾਫ ਦੇਣ ਦੇ ਦੋਹਰੇ ਮਾਪਦੰਡ
(ਗੁਰਚਰਨ ਸਿੰਘ ਪੱਖੋਕਲਾਂ)  
ਦੇਸ ਵਿੱਚ ਇਨਸਾਫ ਦੇ ਨਾਂ ਤੇ ਜੋ ਬੇਇਨਸਾਫੀ ਕੀਤੀ ਜਾਂਦੀ ਹੈ ਨੂੰ ਦੇਖਕੇ ਲੋਕ ਇਨਸਾਫ ਦੇ ਮੰਦਰਾਂ ਭਾਵ ਅਦਾਲਤਾਂ ਵਿੱਚ ਜਾਣ ਤੋਂ ਹੀ ਡਰਦੇ ਹਨ। ਇਹਨਾਂ ਅਦਾਲਤਾਂ ਦੇ ਵਿੱਚ ਜਾਣ ਵਾਲਿਆਂ ਨੂੰ ਜਲਾਲਤ ਅਤੇ ਪਰੇਸਾਨੀਆਂ ਦਾ ਜੋ ਸਾਹਮਣਾਂ ਕਰਨਾਂ ਪੈਂਦਾਂ ਹੈ ਅਤਿ ਬੁਰਾ ਹੈ । ਇਹ ਹੀ ਇੱਕ ਕਾਰਨ ਹੈ ਕਿ ਲੋਕ ਇੱਥੇ ਇਨਸਾਫ ਮੰਗਣ ਤੋਂ ਵੀ ਡਰਦੇ ਹਨ। ਦੇਸ ਦਾ ਅਦਲਤੀ ਢਾਚਾਂ ਇਨਾਂ ਨਿਕੰਮਾਂ ਹੈ ਕਿ ਇਸ ਵਿੱਚ ਇਨਸਾਫ ਮੰਗਣ ਵਾਲਿਆਂ ਦੀਆਂ ਕਈ ਪੀੜੀਆਂ ਮਰ ਮੁੱਕ ਜਾਂਦੀਆਂ ਹਨ ਪਰ ਫੈਸਲੇ ਨਹੀਂ ਹੁੰਦੇ । ਜੇ ਇਹਨਾਂ ਅਦਾਲਤਾਂ ਦੇ ਕੰਮਾਂ ਕਾਰਾਂ ਦੀ ਅਲੋਚਨਾਂ ਕਰੋ ਜਾਂ ਜੱਜਾਂ ਬਾਰੇ ਉਹਨਾਂ ਦੇ ਚਰਿੱਤਰ ਬਾਰੇ ਉਗਲੀ ਉਠਾਉ ਤਦ ਜਰੂਰ ਇਹ ਅਦਾਲਤਾਂ ਸਰਗਰਮ ਹੋ ਜਾਂਦੀਆਂ ਹਨ ਅਤੇ ਅਦਾਲਤੀ ਮਾਣਹਾਨੀ ਦੇ ਕੇਸ ਬਣਵਾ ਧਰਦੀਆਂ ਹਨ। ਅਸਲ ਵਿੱਚ ਦੇਸ ਦੇ ਅਦਾਲਤੀ ਸਿਸਟਮ ਦਾ ਵੱਡਾ ਹਿੱਸਾ ਤਾਂ ਇਨਸਾਫ ਦੇਣ ਦੀ ਥਾਂ ਇੱਕ ਨਾਟਕ ਦਾ ਰੂਪ ਹੀ ਹੈ ਜਿਸ ਵਿੱਚ ਅਸਲੀਅਤ ਨਹੀਂ ਹੁੰਦੀ ਸਗੋ ਭਰਮਜਾਲ ਪੈਦਾ ਕਰਨ ਦਾ ਸਾਧਨ ਮਾਤਰ ਹੁੰਦਾਂ ਹੈ।
ਸਰਕਾਰਾਂ ਵੀ ਇਸ ਤਰਾਂ ਲੋਕਾਂ ਨੂੰ ਇਨਸਾਫ ਦੇਣ ਦਾ ਨਾਟਕ ਮਾਤਰ ਹੀ ਕਰ ਰਹੀਆਂ ਹਨ ਪਰ ਅਸਲੀ ਉਦੇਸ ਆਪਣੇ ਅਕਾਵਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਲੋਕਾਂ ਨੰ ਕਿਵੇਂ ਵੀ ਗੁਲਾਮ ਰੱਖਣਾਂ ਹੈ ,ਕਰਨ ਤੱਕ ਸੀਮਤ ਹੀ ਹੁੰਦਾਂ ਹੈ। ਦੇਸ ਵਿੱਚ ਜਿਸ ਤਰਾਂ ਕੁੱਝ ਸਰੇਆਮ ਗੁੰਡਾਗਰਦੀ ਦੇ ਅਤਿ ਘਨਾਉਣੇ ਕੇਸ ਹੁੰਦੇ ਹਨ ਉਹਨਾਂ ਕੇਸਾਂ ਵਿੱਚ ਵੀ ਕਾਨੂੰਨੀ ਦਾਅ ਪੇਚ ਲੜਾਉਣ ਦੀ ਖੁੱਲ ਦੇਕੇ ਅਦਾਲਤਾਂ ਦਾ ਸਮਾਂ ਬਰਬਾਦ ਕੀਤਾ ਜਾਂਦਾਂ ਹੈ ਅਤੇ ਇਨਸਾਫ ਮੰਗਣ ਵਾਲਿਆਂ ਨੂੰ ਜਲੀਲ । ਪਿੱਛਲੇ ਦਿਨੀ ਹੋਏ ਦਿੱਲੀ ਵਿੱਚ ਇੱਕ ਕੁੜੀ ਦਾ ਗੈਂਗਰੇਪ ਜਿਸ ਵਿੱਚ ਫੜੇ ਗਏ ਕੁੱਝ ਦੋਸੀਆਂ ਨੇ ਇਕਬਾਲ ਵੀ ਕਰ ਲਿਆ ਹੈ ਪਰ ਸਰਕਾਰਾਂ ਅਤੇ ਅਦਾਲਤਾਂ ਇਹੋ ਜਿਹੇ ਹਲਾਤਾਂ ਵਿੱਚ ਵੀ ਫੈਸਲਾ ਨਹੀਂ ਦੇ ਰਹੀਆਂ ਸਗੋਂ ਉਹੀ ਅਦਾਲਤੀ ਡਰਾਮਬਾਜੀ ਕਰਨ ਤੇ ਬਜਿੱਦ ਹਨ । ਜਿਸ ਤਰਾਂ ਇੱਕ ਕੇਲੇ ਵੇਚਣ ਵਾਲੇ ਦੀ ਕਹਾਣੀ ਅਨੁਸਾਰ ਕਿ ਉਸਨੇ ਸਾਰੇ ਕੇਲੇ ਇੱਕੋਵਾਰ ਵੇਚਣ ਤੋਂ ਇਹ ਕਹਿਕੇ ਇਨਕਾਰ ਕਰ ਦਿੱਤਾ ਕਿ ਜੇ ਉਸਨੇ ਸਾਰੇ ਕੇਲੇ  ਇੱਕ ਵਿਅਕਤੀ ਨੂੰ ਵੇਚ ਦਿੱਤੇ ਤਾਂ ਬਾਕੀ ਸਾਰਾ ਦਿਨ ਕੀ ਕਰੇਗਾ।
ਅਦਾਲਤਾਂ ਅਤੇ ਸਰਕਾਰਾਂ ਵੀ ਇਸ  ਕੇਲੇ ਵੇਚਣ ਵਾਲੇ ਵਾਂਗ ਕਰ ਰਹੀਆਂ ਹਨ ਕਿ ਜੇ ਅਸੀਂ ਮੁਜਰਮਾਂ ਵੱਲੋਂ ਦੋਸ ਕਬੂਲ ਕਰ ਲਣ ਤੇ ਫੈਸਲੇ ਦੇਣ ਦਾ ਕੰਮ ਸੁਰੂ ਕਰ ਲਿਆ ਤਾਂ ਅਦਾਲਤੀ ਡਰਾਮਾਂ ਕਿਵੇਂ ਕਰਾਂਗੀਆਂ। ਅਦਾਲਤੀ ਚੱਕਰਾਂ ਵਿੱਚ ਲੋਕ ਨੂੰ ਉਲਝਾ ਕੇ ਰੱਖਣਾਂ ਅਤੇ ਅਪਣਾਂ ਟਾਈਮਪਾਸ ਕਰਨਾਂ ਹੀ ਤਾਂ ਰਾਜ ਕਰਨਾ ਹੈ । ਇਹਨਾਂ ਸੁਗਲਾਂ ਵਿੱਚ ਲੋਕਾਂ ਨੂੰ ਮੂਰਖ ਬਣਾਉਣਾਂ ਅਦਾਲਤਾਂ ਅਤੇ ਸਰਕਾਰਾਂ ਦਾ ਉਦੇਸ ਬਣ ਕੇ ਰਹਿ ਗਿਆ ਹੈ। ਦੇਸ ਵਿੱਚ ਅਨੇਕਾਂ ਘਟਨਾਵਾਂ ਵੱਡੀਆਂ ਛੋਟੀਆਂ ਦਾ ਵੇਰਵਾ ਹੈ ਜਿਹਨਾਂ ਵਿੱਚ ਸਚਾਈ ਨੰਗੇ ਚਿੱਟੇ ਦਿਨ ਵਾਂਗ ਸਾਫ ਹੈ ਪਰ ਅਦਾਲਤੀ ਡਰਾਮੇਬਾਜੀ ਅੱਜ ਤੱਕ ਜਾਰੀ ਹੈ ਵਕੀਲਾਂ ਦੀਆਂ ਦਲੀਲਾ ਚੱਲੀ ਜਾ ਰਹੀਆਂ ਹਨ ਅਤੇ ਕਮਾਈ ਵੀ ਜਾਰੀ ਹੈ ਜੱਜ ਅਤੇ ਸਰਕਾਰਾਂ ਮਸਤ ਹੋਕੇ ਕੁਰਸੀਆਂ ਤੇ ਡਟੇ ਹੋਏ ਲੋਕਾਂ ਦਾ ਟੈਕਸ ਰੂਪੀ ਪੈਸਾ ਅਤੇ ਸਮਾਂ ਬਰਬਾਦ ਕਰੀ ਜਾ ਰਹੇ ਹਨ। ਗੁਜਰਾਤ ਦੇ ਅਤੇ 84 ਦੇ ਦਿੱਲੀ ਦੰਗੇ ਦੀ ਸਚਾਈ ਤੋਂ ਕੌਣ ਵਾਕਫ ਨਹੀਂ ਗੁਜਰਾਤ ਵੱਚ ਨਰਿੰਦਰ ਮੋਦੀ ਦੀ ਬੀਜੇਪੀ ਅਤੇ  ਦਿਲੀ ਵਿਚ ਕਾਂਗਰਸ ਦੀ ਕੁਰਸੀ ਪੱਕੀ ਹੋਈ ਪਈ ਹੈ। ਇਨਸਾਫ ਮੰਗਣ ਵਾਲੇ ਜਲੀਲ ਹੋਈ ਜਾ ਰਹੇ ਹਨ ਅਦਾਲਤਾਂ ਸੁਣਵਾਈ ਕਰੀ ਜਾ ਰਹੀਆਂ ਹਨ ਫੈਸਲਾ ਦੇਣ ਦੀ ਲੋੜ ਕੋਈ ਨਹੀਂ ਡਰਾਮਾ ਜਾਰੀ ਹੈ।ਸਰਸੇ ਵਾਲੇ ਗੁਰਮੀਤ  ਦੇ ਕੇਸ ਦਾ ਡਰਾਮਾ ਜਾਰੀ ਹੈ ਇਨਸਾਫ ਮੰਗਣ ਵਾਲੇ ਨਿੱਤ ਦਿਨ ਅਦਾਲਤਾਂ ਵਿੱਚ ਘੁੰਮੀ ਜਾ ਰਹੇ ਹਨ ਇਸ ਕੇਸ ਦੇ ਸਹਿ ਦੋਸੀ ਕਮਜੋਰ ਲੋਕ ਜੇਲ ਭੁਗਤੀ ਜਾ ਰਹੇ ਹਨ ਪਰ ਅਸਲ ਦੋਸੀ ਬਣਾਇਆਂ ਅਤੇ ਮੰਨਿਆਂ ਜਾ ਰਿਹਾ ਗੁਰਮੀਤ ਸਿੰਘ ਪੇਸੀ ਵੀ ਆਪਣੇ ਘਰੋਂ ਹੀ ਵੀਡੀਉ ਤੇ ਹੀਂ ਭਗਤ ਲੈਂਦਾਂ ਹੈ। ਜ਼ੈਡ ਪਲੱਸ ਸਕਿਉਰਟੀ ਹੈ ਦੱਸੋ ਹੋਰ ਕੀ ਹੋਊ ਇਨਸਾਫ ਦਾ ਜਨਾਜਾ। ਦੇਸ ਦੇ ਵਿੱਚ ਰੇਲ ਗੱਡੀ ਵਿੱਚੋਂ ਫੜਕੇ ਇੱਕ ਆਮ ਯਾਤਰੀ ਨੂੰ ਪਾਕਿਸਤਤਾਨੀ ਜਸੂਸ ਬਣਾਕੇ ਅੱਠ ਸਾਲ ਜੇਲ ਕਟਾ ਦਿੱਤੀ ਗਈ ਠਾਣੇਦਾਰ ਸਾਹਿਬ ਰਿਟਾਇਰ ਹੋਕੇ ਵਿਦੇਾਸਾਂ ਵਿੱਚ ਮੌਜ ਕਰ ਰਹੇ ਹਨ। ਇੱਕ ਹੋਰ ਪਾਕਿਸਤਾਨੀ ਡਾਕਟਰ ਚਿਸਤੀ ਸਾਹਿਬ ਜੀ ਦਿੱਲੀ ਰਿਸਤੇਦਾਰਾਂ ਨੂੰ ਮਿਲਣ ਆਏ ਘਰੇਲੂ ਝਗੜੇ ਦੇ ਵਿੱਚ ਲਪੇਟ ਕੇ ਪੰਦਰਾਂ ਸਾਲ ਦੀ ਨਜਰਬੰਦੀ ਵਾਲੀ ਜੇਲ ਕਟਾ ਦਿੱਤੀ ਗਈ ਪੰਦਰਾਂ ਸਾਲ ਬਅਦ ਬਰੀ ਕਰ ਦਿੱਤੇ ਗਏ ਇਹ ਹੈ ਸਾਡਾ ਇਨਸਾਫ । ਪਰਚਾਰ ਮੀਡੀਏ ਤੇ ਬਰੀ ਕਰਨ ਦਾ ਖੂਬ ਰੌਲਾ ਪਾਇਆ ਗਿਆ ਪਰ ਉਸਦੀ ਪੰਦਰਾਂ ਸਾਲ ਹੋਈ ਨਜਰਬੰਦੀ ਅਤੇ ਖੱਜਲਖੁਆਰੀ ਦੀ ਗੱਲ ਕਿਧਰੇ ਵੀ ਉੱਠਣ ਨਹੀਂ ਦਿੱਤੀ ਗਈ।
1978 ਤੋਂ 1992 ਤੱਕ ਪੰਜਾਬ ਦੇ ਦੋ ਲੱਖ ਲੋਕ ਮਰਵਾ ਦਿੱਤੇ ਗਏ ਕੋਈ ਜਾਂਚ ਨਹੀ ਪੜਤਾਲ ਨਹੀਂ ਅਦਾਲਤਾਂ ਦੇ ਜੱਜ ਅੱਜ ਤੱਕ ਅਰਾਮ ਨਾਲ ਸੌਂ ਰਹੇ ਹਨ ਸਰਕਾਰਾਂ ਕੁਰਸੀ ਤੇ ਬਿਰਾਜਮਾਨ ਹਨ ਕਿਸਨੇ ਕਰਵਾਇਆ ਕਿਉਂ ਹੋਇਆ ਪੰਜਾਬ ਦੇ ਲੋਕ ਦਹਾਕਿਆਂ ਲਈ ਪਿਛੜ ਗਏ ਕਿਸੇ ਦਾ ਕੋਈ ਦੋਸ ਨਹੀ ਕਹਿਕੇ ਸਾਰ ਦਿੱਤਾ ਗਿਆ । ਕਿਸੇ ਵੀ ਖੇਤਰ ਬਾਰੇ ਨਿਗਾਹ ਮਾਰ ਕੇ ਦੇਖ ਲਉ ਸਰੇਆਮ ਇਨਸਾਫ ਦੀ ਲੁੱਟ ਹੋਈ ਜਾ ਰਹੀ ਹੈ । ਸਰਕਾਰਾਂ ਅਤੇ ਅਫਸਰਸਾਹ ਕੰਮ ਤੋਂ ਮੁਨਕਰ ਹੋਕੇ ਤਨਖਾਹਾਂ ਲੈਣ ਤੱਕ ਮਤਲਬ ਬਣਾਈ ਬੈਠੇ ਹਨ ਪਰ ਇਨਸਾਫ ਦੇ ਮੰਦਰਾਂ ਲਈ ਇਹ ਕੋਈ ਮਸਲਾ ਨਹੀਂ। ਸਾਇਦ ਤਨਖਾਹਾਂ ਲੈਕੇ ਕੰਮ ਕਰਨਾਂ ਹੀ ਗੁਨਾਹ ਹੋਣਾਂ ਇੱਥੋਂ ਦੇ ਕਨੂੰਨ ਵਿੱਚ। ਵਿਦਵਾਨ ਲੋਕ ਕਾਨੂੰਨ ਦਾ ਰਾਜ ਹੈ ਦਾ ਰੌਲਾ ਪਾਕੇ ਲਗਾਤਰ ਸਰਕਾਰਾਂ ਦੀ ਚਾਪਲੂਸੀ ਕਰੀ ਜਾ ਰਹੇ ਹਨ। ਆਮ ਲੋਕਾਂ ਵੇਲੇ ਇਹ ਅਦਾਲਤਾਂ ਸਜਾ ਦੇਣ ਲਈ ਬਹੁਤ ਛੇਤੀ ਹੀ ਸਜਾ ਸੁਣਾਂ ਦਿੰਦੀਆ ਹਨ ਪਰ ਰਾਜਨੀਤਕਾਂ ਵੇਲੇ ਇਹਨਾਂ ਕੋਲ ਟਾਈਮ ਦੀ ਕਮੀ ਹੋ ਜਾਂਦੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.