ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਖ਼ਾਲਿਸਤਾਨ’ ਅਤੇ “ਸਰਬੱਤ ਦੇ ਭਲੇ” ਵਾਲੀ ਸਿੱਖ ਸੋਚ ਨੂੰ ਕੌਮਾਂਤਰੀ ਪੱਧਰ ਉਤੇ ਪਹੁੰਚਾਉਣ ਹਿੱਤ ਚੰਡੀਗੜ੍ਹ ਦੇ ਪ੍ਰਬੰਧਕੀ ਦਫ਼ਤਰ ਦਾ ਉਦਘਾਟਨ 5 ਫਰਵਰੀ ਨੂੰ : ਟਿਵਾਣਾ
ਖ਼ਾਲਿਸਤਾਨ’ ਅਤੇ “ਸਰਬੱਤ ਦੇ ਭਲੇ” ਵਾਲੀ ਸਿੱਖ ਸੋਚ ਨੂੰ ਕੌਮਾਂਤਰੀ ਪੱਧਰ ਉਤੇ ਪਹੁੰਚਾਉਣ ਹਿੱਤ ਚੰਡੀਗੜ੍ਹ ਦੇ ਪ੍ਰਬੰਧਕੀ ਦਫ਼ਤਰ ਦਾ ਉਦਘਾਟਨ 5 ਫਰਵਰੀ ਨੂੰ : ਟਿਵਾਣਾ
Page Visitors: 2487

 

ਖ਼ਾਲਿਸਤਾਨ’ ਅਤੇ “ਸਰਬੱਤ ਦੇ ਭਲੇ” ਵਾਲੀ ਸਿੱਖ ਸੋਚ ਨੂੰ ਕੌਮਾਂਤਰੀ ਪੱਧਰ ਉਤੇ ਪਹੁੰਚਾਉਣ ਹਿੱਤ ਚੰਡੀਗੜ੍ਹ ਦੇ ਪ੍ਰਬੰਧਕੀ ਦਫ਼ਤਰ ਦਾ ਉਦਘਾਟਨ 5 ਫਰਵਰੀ ਨੂੰ : ਟਿਵਾਣਾ

ਫਤਹਿਗੜ੍ਹ ਸਾਹਿਬ, 4 ਫਰਵਰੀ – “ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਦ੍ਰਿੜਤਾ ਭਰੀ ਸੁਚੱਜੀ ਦੂਰਅੰਦੇਸੀ ਵਾਲੀ ਅਗਵਾਈ ਹੇਠ ਜਿਵੇ-ਜਿਵੇ ਸਿੱਖ ਕੌਮ ਵਿਚ ਖ਼ਾਲਿਸਤਾਨ ਦੇ ਮਨੁੱਖਤਾਪੱਖੀ ਮਿਸ਼ਨ ਅਤੇ ਸਰਬੱਤ ਦੇ ਭਲੇ ਵਾਲੀ ਸੋਚ ਨੂੰ ਸਮਝਣ ਵਾਲਿਆਂ ਦੀ ਗਿਣਤੀ ਦਿਨ-ਬ-ਦਿਨ ਤੇਜੀ ਨਾਲ ਵੱਧਦੀ ਜਾ ਰਹੀ ਹੈ, ਉਸੇ ਤਰ੍ਹਾਂ ਪਾਰਟੀ ਨੇ ਆਪਣੀਆਂ ਕੌਮੀ ਅਤੇ ਮਨੁੱਖਤਾ ਪੱਖੀ ਜਿੰਮੇਵਾਰੀਆਂ ਨੂੰ ਪੂਰਨ ਕਰਨ ਅਤੇ ਦੇਸ-ਵਿਦੇਸ਼ਾਂ ਵਿਚ ਵਿਚਰ ਰਹੇ ਸਿੱਖਾਂ, ਉਥੋ ਦੀਆਂ ਹਕੂਮਤਾਂ ਉਥੇ ਵੱਸਣ ਵਾਲੀਆਂ ਵੱਖ-ਵੱਖ ਕੌਮਾਂ, ਯੂ.ਐੱਨ.ਓ, ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਂਚ ਹਿਊਮਨ ਰਾਈਟਸ ਅਤੇ ਕੌਮਾਂਤਰੀ ਪੱਧਰ ਤੇ ਮਨੁੱਖੀ ਅਧਿਕਾਰਾਂ ਅਤੇ ਇਨਸਾਨੀ ਕਦਰਾ-ਕੀਮਤਾ ਲਈ ਸੰਘਰਸ਼ ਕਰ ਰਹੀਆਂ ਕੌਮਾਂਤਰੀ ਜਥੇਬੰਦੀਆਂ, ਅਮਰੀਕਨ ਅਤੇ ਬਾਹਰਲੇ ਮੁਲਕਾਂ ਦੀਆਂ ਪਾਰਲੀਮੈਟਾਂ ਅਤੇ ਉਹਨਾਂ ਦੀਆਂ ਸਫ਼ਾਰਤਖਾਨਿਆਂ ਵਿਚ ਆਪਣੀ ਸੋਚ ਦੀ ਮਜਬੂਤ ਲਾਬੀ ਤਿਆਰ ਕਰਨ ਹਿੱਤ ਚੰਡੀਗੜ੍ਹ ਦੇ ਦਿਲ ਮੰਨੇ ਜਾਂਦੇ ਸੈਕਟਰ 34ਏ ਦੇ ਐਸ.ਸੀ.ਓ. ਨੰਬਰ 341-42 ਵਿਖੇ ਆਉਣ ਵਾਲੇ ਕੱਲ੍ਹ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਫੀਤਾ ਕੱਟਕੇ ਅਤੇ ਗੁਰੂ ਸਾਹਿਬਾਨ ਦਾ ਸੁਕਰਾਨਾਂ ਕਰਦੇ ਹੋਏ ਆਪਣੇ ਕਰ ਕਮਲਾਂ ਨਾਲ ਸਵੇਰੇ 11:00 ਵਜੇ ਉਦਘਾਟਨ ਕਰਨਗੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਤੇ ਮੁੱਖ ਬੁਲਾਰਾ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋ ਸਮੁੱਚੀ ਮਨੁੱਖਤਾ ਲਈ ਇਕ ਅੱਛੀ ਖੁਸ਼ਖ਼ਬਰੀ ਨੂੰ ਪ੍ਰੈਸ ਨੋਟ ਰਾਹੀ ਨਸਰ ਕਰਦੇ ਹੋਏ ਦਿੱਤੀ । ਸ. ਟਿਵਾਣਾ ਨੇ ਕਿਹਾ ਕਿ ਬੀਤੇ ਕੁਝ ਦਿਨ ਪਹਿਲੇ ਸ. ਜਸਵੰਤ ਸਿੰਘ ਮਾਨ ਜੋ ਕਿ ਆਲ ਇੰਡੀਆ ਅਕਾਲੀ ਦਲ ਦੇ ਪ੍ਰਧਾਨ ਸਨ, ਨੇ ਆਪਣੀ ਇਸ ਪਾਰਟੀ ਨੂੰ ਪੰਥ ਅਤੇ ਕੌਮ ਦੇ ਵਡੇਰੇ ਹਿੱਤਾ ਲਈ ਭੰਗ ਕਰਦੇ ਹੋਏ ਜੋ ਬਿਨ੍ਹਾਂ ਸ਼ਰਤ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚ ਸਮੁੱਚੇ ਮੈਂਬਰਾਂ ਨਾਲ ਸਮੂਲੀਅਤ ਕੀਤੀ ਸੀ । ਉਸ ਵੱਡੇ ਮਿਸਨ ਨੂੰ ਅੱਗੇ ਵਧਾਉਦੇ ਹੋਏ ਸ. ਜਸਵੰਤ ਸਿੰਘ ਮਾਨ ਅਤੇ ਸ. ਸਿਮਰਨਜੀਤ ਸਿੰਘ ਮਾਨ ਦੋਵਾਂ ਸਖਸ਼ੀਅਤਾਂ ਨੇ ਡੂੰਘੀਆਂ ਵਿਚਾਰਾਂ ਕਰਦੇ ਹੋਏ ਇਸ ਪ੍ਰਬੰਧਕੀ ਦਫ਼ਤਰ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ ।
ਇਸ ਕੌਮੀ ਖੁਸ਼ੀ ਦੇ ਮੌਕੇ ‘ਤੇ ਦੋਵੇ ਸਤਿਕਾਰਯੋਗ ਸਖਸ਼ੀਅਤਾਂ ਵੱਲੋਂ ਹੋਏ ਸਲਾਹ ਮਸ਼ਵਰੇ ਨੂੰ ਅਮਲੀ ਰੂਪ ਦਿੰਦੇ ਹੋਏ ਜਿਥੇ ਕਈ ਉਚੇਰੀ ਵਿਦਿਆ ਅਤੇ ਪੰਥਕ ਸੇਵਾਵਾਂ ਦੇ ਮਾਲਿਕ ਸਖਸ਼ੀਅਤਾਂ ਨੂੰ ਸਤਿਕਾਰਯੋਗ ਜਿੰਮੇਵਾਰੀਆਂ ਸੋਪਣ ਦਾ ਸ. ਮਾਨ ਵੱਲੋਂ ਐਲਾਣ ਕੀਤਾ ਜਾਵੇਗਾ, ਉਥੇ “ਖ਼ਾਲਿਸਤਾਨ” ਅਤੇ “ਸਰਬੱਤ ਦੇ ਭਲੇ” ਦੀ ਸੋਚ ਨੂੰ ਅਮਲੀ ਰੂਪ ਵਿਚ ਮੰਜਿ਼ਲ ਵੱਲ ਲੈਜਾਣ ਲਈ ਜੰਮੂ-ਕਸ਼ਮੀਰ, ਰਾਜਸਥਾਨ, ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ, ਉਤਰਾਂਖੰਡ, ਦਿੱਲੀ, ਮਹਾਰਾਸ਼ਟਰ ਆਦਿ ਸੂਬਿਆਂ ਵਿਚ ਵੀ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੀ ਮਜ਼ਬੂਤੀ ਲਈ ਮੁੱਖ ਜਿੰਮੇਵਾਰੀਆਂ ਅਤੇ ਅਹੁਦਿਆ ਦਾ ਐਲਾਣ ਵੀ ਸ. ਮਾਨ ਕਰਨਗੇ । ਸਮੁੱਚੇ ਇਨਸਾਫ਼ ਪਸੰਦ ਪੰਜਾਬੀ ਅਤੇ ਸਿੱਖ ਕੌਮ ਦੀਆਂ ਸਖਸ਼ੀਅਤਾਂ, ਹਮਦਰਦਾਂ, ਚੰਡੀਗੜ੍ਹ ਦੀ ਸਮੁੱਚੀ ਸਤਿਕਾਰਯੋਗ ਪ੍ਰੈਸ, ਮੀਡੀਏ ਦੇ ਅਧਿਕਾਰੀ, ਬਿਜਲਈ ਮੀਡੀਏ ਅਤੇ ਟੀ.ਵੀ. ਚੈਨਲਾਂ ਦੇ ਪ੍ਰਤੀਨਿਧਾਂ ਨੂੰ ਪਹੁੰਚਣ ਦੀ ਹਾਰਦਿਕ ਅਪੀਲ ਕੀਤੀ ਜਾਂਦੀ ਹੈ ।


  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.