ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਮਿਸ਼ਨਰੀ ਲਹਿਰ ਦੇ ਮੋਢੀ ਸ੍ਰ. ਗਿਆਨ ਸਿੰਘ ਮਿਸ਼ਨਰੀ ਅਕਾਲ ਚਲਾਣਾ ਕਰ ਗਏ
ਮਿਸ਼ਨਰੀ ਲਹਿਰ ਦੇ ਮੋਢੀ ਸ੍ਰ. ਗਿਆਨ ਸਿੰਘ ਮਿਸ਼ਨਰੀ ਅਕਾਲ ਚਲਾਣਾ ਕਰ ਗਏ
Page Visitors: 2491

 ਮਿਸ਼ਨਰੀ ਲਹਿਰ ਦੇ ਮੋਢੀ ਸ੍ਰ. ਗਿਆਨ ਸਿੰਘ ਮਿਸ਼ਨਰੀ ਅਕਾਲ ਚਲਾਣਾ ਕਰ ਗਏ 
 Feb 12,2013
(ਅਵਤਾਰ ਸਿੰਘ ਮਿਸ਼ਨਰੀ) ਸਿੱਖ ਜਗਤ ਵਿੱਚ ਇਹ ਖਬਰ ਬੜੇ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਮਿਸ਼ਨਰੀ ਲਹਿਰ ਦੇ ਮੋਢੀਆਂ ਚੋਂ ਸਤਿਕਾਰਯੋਗ ਵਿਦਵਾਂਨ ਬਜੁਰਗ ਸ੍ਰ. ਗਿਆਨ ਸਿੰਘ ਮਿਸ਼ਨਰੀ ਸ਼ੁਭਾ 7 ਵਜੇ ਸੁਵਾਸਾਂ ਦੀ ਪੂੰਜੀ ਖਤਮ ਕਰਕੇ  ਅਕਾਲ ਚਲਾਣਾ ਕਰ ਗਏ ਹਨ। ਆਪ ਜੀ ਨੇ ਮਿਸ਼ਨਰੀ ਕਾਲਜ ਨਾਲ ਸੇਵਾ ਕਰਦੇ ਬਹੁਤ ਸਾਰੇ ਪ੍ਰਾਣੀਆਂ ਨੂੰ ਖੰਡੇ ਦੀ ਪਾਹੁਲ ਦਿੱਤੀ, ਪ੍ਰਚਾਰ ਨੂੰ ਮੁੱਖ ਰੱਖ ਕੇ ਬਹੁਤ ਸਾਰੇ ਮਿਸ਼ਨਰੀ ਮੈਗਜ਼ੀਨ ਬੁੱਕ ਕੀਤੇ, ਲਿਟ੍ਰੇਚਰ ਵੰਡਿਆ, ਗੁਰਮਤਿ ਦੀਆਂ ਕਲਾਸਾਂ ਲਾਈਆਂ ਅਤੇ ਗੁਰਬਾਣੀ ਕਥਾ ਵਿਚਾਰ ਨਾਲ ਵੀ ਗੁਰਮਤਿ ਦਾ ਪ੍ਰਚਾਰ ਕੀਤਾ। ਇਨ੍ਹਾਂ ਨੂੰ ਗੁਰਮਤਿ ਦਾ ਗੂੜ ਗਿਆਨ ਸੀ ਜਦ ਵੀ ਕਦੇ ਕੋਈ ਗੁਰਬਾਣੀ, ਫਿਲੌਸਫੀ ਜਾਂ ਇਤਿਹਾਸ ਬਾਰੇ ਕੋਈ ਸਵਾਲ ਪੁੱਛਣਾਂ ਤਾਂ ਬੜੇ ਠਰੰਮੇ ਨਾਲ ਢੁਕਵਾਂ ਅਤੇ ਜਚਦਾ ਜਵਾਬ ਦਿੰਦੇ ਸਨ। ਅੱਜ ਕੱਲ ਆਪ ਜੀ ਸੈਕਰਾਮੈਂਟੋ ਸ਼ਹਿਰ ਵਿਖੇ ਰਹਿ ਰਹੇ ਸਨ। ਆਪ ਜੀ ਜਿੱਥੇ ਮਿਸ਼ਨਰੀ ਪੰਚਾਇਤ ਦੇ ਪ੍ਰਬੰਧ ਵਿੱਚ ਵੀ ਰਹੇ ਓਥੇ ਸੁਲਝੇ ਹੋਏ ਪ੍ਰਬੰਧਕ ਵੀ ਸਨ। ਇਥੇ ਸੈਕਰਾਮੈਂਟੋ ਦੇ ਗੁਰਦੁਆਰਾ ਬਰਾਡਸ਼ਾਹ ਦੇ ਵੀ ਪ੍ਰਧਾਨ ਰਹੇ ਹਨ। ਬੜੇ ਹਸਮੁੱਖ ਸੁਭਾ ਦੇ ਮਾਲਕ ਅਤੇ ਗੁਰਮੁਖ ਵਿਦਵਾਂਨ ਮਿਸ਼ਨਰੀ ਪ੍ਰਚਾਰਕ ਸਨ।
ਅੱਜ ਕੱਲ੍ਹ ਗਾਹੇ ਬਿਗਾਹੇ ਗੁਰਦੁਆਰਾ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਵਿਖੇ ਵੀ ਗੁਰਬਾਣੀ ਦੀ ਕਥਾ ਵਿਚਾਰ ਕਰਿਆ ਕਰਦੇ ਸਨ। ਗੁਰਮਤਿ ਪ੍ਰਚਾਰ ਵਾਸਤੇ ਜਦੋਂ ਵੀ ਕਿਸੇ ਸਭਾ ਸੁਸਾਇਟੀ ਨੇ ਕਹਿਣਾ ਬੜੀ ਖੁਸ਼ੀ ਨਾਲ ਜਾਂਦੇ ਸਨ। ਮਿਸ਼ਨਰੀਆਂ ਤੋਂ ਇਲਾਵਾ ਬਾਕੀ ਪੰਥਕ ਜਥੇਬੰਦੀਆਂ ਨਾਲ ਵੀ ਉਨ੍ਹਾਂ ਦੇ ਚੰਗੇ ਸਬੰਧ ਸਨ। ਅਜਿਹੇ ਗੁਰਮੁਖ ਮਿਸ਼ਨਰੀ ਵਿਦਵਾਨ ਅਕਾਲ ਚਲਾਣਾਂ ਜਿੱਥੇ ਉਨ੍ਹਾਂ ਦੇ ਪ੍ਰਵਾਰ ਲਈ ਅਸਹਿ ਹੈ ਓਥੇ ਪੰਥਕ ਪ੍ਰਵਾਰ ਲਈ ਵੀ ਬੜਾ ਦੁੱਖਦਾਈ ਹੈ। ਖਾਸ ਕਰਕੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਅਤੇ ਸਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਰੋਪੜ ਲਈ ਤਾਂ ਅਤਿਅੰਤ ਦੁਖਦਾਈ ਹੈ।
 ਉਨ੍ਹਾਂ ਦੇ ਪ੍ਰਵਾਰ ਨਾਲ ਦੁਖ ਸੁਖ ਸਾਂਝਾ ਕਰਨ ਲਈ ਆਪ ਸਭ ਸਾਕ ਸਬੰਧੀ ਜਾਂ ਦੋਸਤ ਮਿਤਰ ਇਸ ਨੰਬਰ  916-429-9892  ਤੇ ਫੋਨ ਕਰ ਸਕਦੇ ਹੋ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.