ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਗੁਰਮਤ ਸਮਾਗਮ ਨੂੰ ਮਨਜੂਰੀ ਦੇਣ ਦਾ ਹੁਕਮ ਫਿਰ ਲਟਕਿਆ
ਗੁਰਮਤ ਸਮਾਗਮ ਨੂੰ ਮਨਜੂਰੀ ਦੇਣ ਦਾ ਹੁਕਮ ਫਿਰ ਲਟਕਿਆ
Page Visitors: 2613

 ਕਾਨ੍ਹਪੁਰ ਵਿਖੇ ਹੋਣ ਵਾਲੇ ਵਿਵਾਦਤ ਗੁਰਮਤ ਸਮਾਗਮ ਨੂੰ ਮਨਜੂਰੀ ਦੇਣ ਦਾ ਹੁਕਮ ਫਿਰ ਲਟਕਿਆ
ਬਠਿੰਡਾ, 13 ਫਰਵਰੀ (ਕਿਰਪਾਲ ਸਿੰਘ): ਆਸ ਕੀਤੀ ਜਾਂਦੀ ਸੀ ਕਿ ਕਾਨ੍ਹਪੁਰ ਵਿਖੇ 16-17 ਫਰਵਰੀ ਨੂੰ ਕਾਨਪੁਰ ਦੇ ਅਕਾਲੀ ਜੱਥਾ ਵਲੋਂ ਅਯੋਜਿਤ ਕੀਤੇ ਜਾ ਰਹੇ ਸਮਾਗਮ, ਜਿਸ ਵਿੱਚ ਪ੍ਰੋ: ਦਰਸ਼ਨ ਸਿੰਘ ਨੇ ਸ਼ਮੂਲੀਅਤ ਕਰਨੀ ਹੈ, ਉਸ ਨੂੰ ਮੰਨਜੂਰੀ ਦੇ ਹੁਕਮ ਅੱਜ ਮਿਲ ਜਾਣਗੇ ਪਰ ਉਹ ਆਸ ਅੱਜ ਪੂਰੀ ਨਹੀਂ ਹੋਈ। ਅਕਾਲੀ ਜਥੇ ਦੇ ਕਨਵੀਨਰ ਸ: ਇੰਦਰਜੀਤ ਸਿੰਘ ਕਾਨ੍ਹਪੁਰ ਨਾਲ ਫ਼ੋਨ ’ਤੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨਕ ਅਧਿਕਾਰੀਆਂ ਦੇ ਰਵਈਏ ਨੂੰ ਵੇਖ ਕੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਨੂੰ ਮਨਜੂਰੀ ਜਰੂਰ ਮਿਲ ਜਾਵੇਗੀ।
ਉਨ੍ਹਾਂ ਦੱਸਿਆ ਕਿ ਡੀਐੱਮ ਨੇ ਦੋਵਾਂ ਧਿਰਾਂ ਦੀਆਂ ਕੱਲ੍ਹ ਹੋਈਆਂ ਮੀਟਿੰਗ ਤੋਂ ਬਾਅਦ ਸਾਨੂੰ ਵਿਸ਼ਵਾਸ਼ ਦਿਵਾਇਆ ਸੀ ਕਿ ਸਮਾਗਮ ਦੀ ਮਨਜੂਰੀ ਬੁਧਵਾਰ ਨੂੰ ਮਿਲ ਜਾਵੇਗੀ ਤੇ 5 ਵਜੇ ਸ਼ਾਮ ਸੀਓ ਨੂੰ ਮਿਲ ਲੈਣਾ। ਸੀਓ ਕੁੰਭ ਦੇ ਮੇਲੇ ’ਤੇ ਅਲਾਹਾਬਾਦ ਗਿਆ ਹੋਇਆ ਸੀ ਜਿਹੜਾ ਅੱਜ ਉਥੋਂ ਵਾਪਸ ਆਇਆ ਹੀ ਨਹੀਂ ਜਿਸ ਕਾਰਣ ਸਾਨੂੰ ਮਨਜੂਰੀ ਦੇ ਹੁਕਮ ਨਹੀਂ ਮਿਲ ਸਕੇ। ਇਸ ਲਈ ਸੰਭਾਵਨਾ ਹੈ ਕਿ ਵੀਰਵਾਰ ਜਰੂਰ ਮਿਲ ਜਾਵੇਗੀ। ਉਨ੍ਹਾਂ ਦੱਸਿਆ ਕਿ ਆਪਣੇ ਧਾਰਮਕ ਅਕੀਦੇ ਨਾਲ ਸਮਾਗਮ ਕਰਵਾਉਣਾ ਤਾਂ ਸਾਡਾ ਜਮਹੂਰੀ ਹੱਕ ਹੈ ਇਸ ਨੂੰ ਕੋਈ ਵੀ ਰੋਕ ਨਹੀਂ ਸਕਦਾ। ਅਸੀਂ ਤਾਂ ਸਿਰਫ ਪ੍ਰਸ਼ਾਸ਼ਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਤਾਂ ਕਿ ਕੋਈ ਗੁੰਡਾ ਅਨਸਰ ਹੁਲੜਬਾਜ਼ੀ ਨਾ ਕਰ ਸਕੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.