ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਭਾਰੀ ਪੁਲਿਸ ਪ੍ਰਬੰਧਾਂ ਹੇਠ ਰੈਲੀ ਨੂੰ ਸਬੋਧਨ ਕਰਨ ਪਹੁੰਚੇ ਸੁਖਬੀਰ ਬਾਦਲ
ਭਾਰੀ ਪੁਲਿਸ ਪ੍ਰਬੰਧਾਂ ਹੇਠ ਰੈਲੀ ਨੂੰ ਸਬੋਧਨ ਕਰਨ ਪਹੁੰਚੇ ਸੁਖਬੀਰ ਬਾਦਲ
Page Visitors: 2392

ਭਾਰੀ ਪੁਲਿਸ ਪ੍ਰਬੰਧਾਂ ਹੇਠ ਰੈਲੀ ਨੂੰ ਸਬੋਧਨ ਕਰਨ ਪਹੁੰਚੇ ਸੁਖਬੀਰ ਬਾਦਲ 
ਰਾਏ ਸਿੱਖ ਬਰਾਦਰੀ "ਚ" ਨਹੀਂ ਦਿਸਿਆ ਰੈਲੀ ਸਬੰਧੀ ਉਤਸ਼ਾਹ 

By : ਬਾਬੂਸ਼ਾਹੀ ਬਿਊਰੋ
Wednesday, May 01, 2019 07:23 PM
  
         ਇਕੱਠ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਅਤੇ ਹਾਜਰ ਲੋਕਾਂ ਦਾ ਇਕੱਠ

          ਨਿਰਵੈਰ ਸਿੰਘ ਸਿੰਧੀ

ਮਮਦੋਟ , 1 ਮਈ 2019 : ਜਿਵੇ ਜਿਵੇ ਗਰਮੀ ਵੱਧ ਰਹੀ ਉਵੇਂ ਹੀ ਲੋਕ ਸਭਾ ਚੋਣਾਂ ਦਾ ਪਾਰਾ ਚੜ੍ਹਨ ਲੱਗ ਪਿਆ ਹੈ ਹਰੇਕ ਸਿਆਸੀ ਪਾਰਟੀ ਆਪੋ ਆਪਣੀ ਜ਼ੋਰ ਅਜਮਾਇਸ਼ੀ ਕਰਨ ਲੱਗੀ ਹੋਈ ਹੈ ਇਸੇ ਲੜੀ ਤਹਿਤ ਬੀਤੇ ਕੱਲ ਸ਼ਿਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਫਿਰੋਜਪੁਰ ਦੇ ਉਮੀਦਵਾਰ ਸਥਾਨਕ ਪੰਜਾਬ ਪੈਲੇਸ ਵਿਚ ਰੈਲੀ ਨੂੰ ਸਬੋਧਨ ਕਰਨ ਪਹੁੰਚੇ | ਇਸ ਮੌਕੇ ਓਹਨਾ ਨਾਲ ਹਲਕਾ ਫਿਰੋਜਪੁਰ ਦਿਹਾਤੀ ਦੇ ਸਾਬਕਾ ਐੱਮ ਐਲ ਏ ਜੋਗਿੰਦਰ ਸਿੰਘ ਜਿੰਦੂ , ਅਵਤਾਰ ਸਿੰਘ ਜੀਰਾ ਜਿਲਾ ਯੂਥ ਪ੍ਰਧਾਨ , ਸੀ ਡੀ ਕੰਬੋਜ ਸੀਨੀਅਰ ਅਕਾਲੀ ਆਗੂ ਅਤੇ ਹੋਰ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਓਹਨਾ ਦੇ ਨਾਲ ਵਿਸ਼ੇਸ਼ ਤੋਰ ਤੇ ਪਹੁੰਚੇ | ਇਸ ਮੌਕੇ ਬੋਲਦਿਆਂ ਸ਼ਿਰੋਮਣੀ ਅਕਾਲੀ ਦਲ ਦੇ ਹਲਕਾ ਫਿਰੋਜਪੁਰ ਦਿਹਾਤੀ ਤੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਦੀ ਸਰਕਾਰ ਨੇ ਪਿੱਛਲੇ ਦੋ ਸਾਲਾਂ ਦੌਰਾਨ ਕੋਈ ਵੀ ਕੰਮ ਨਹੀਂ ਕਰਵਾ ਪਾਈ ਹੈ ਸਿਰਫ ਲੋਕਾਂ ਨੂੰ ਲਾਰੇ ਲਗਾ ਕੇ ਹੀ ਸਾਰਿਆਂ ਜਾ ਰਿਹਾ ਹੈ |

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.