ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਬੀਬੀ ਪਰਮਜੀਤ ਕੌਰ ਖਾਲੜਾ ਨੇ ਵੱਖ-ਵੱਖ ਪਿੰਡਾਂ ‘ਚ ਮੀਟਿੰਗਾਂ ਨੂੰ ਕੀਤਾ ਸੰਬੋਧਨ
ਬੀਬੀ ਪਰਮਜੀਤ ਕੌਰ ਖਾਲੜਾ ਨੇ ਵੱਖ-ਵੱਖ ਪਿੰਡਾਂ ‘ਚ ਮੀਟਿੰਗਾਂ ਨੂੰ ਕੀਤਾ ਸੰਬੋਧਨ
Page Visitors: 2383

ਲੋਕ ਸਭਾ ਚੋਣਾਂ -2019-ਮਾਰਚ-ਅਪ੍ਰੈਲ
ਬੀਬੀ ਪਰਮਜੀਤ ਕੌਰ ਖਾਲੜਾ ਨੇ ਵੱਖ-ਵੱਖ ਪਿੰਡਾਂ ‘ਚ ਮੀਟਿੰਗਾਂ ਨੂੰ ਕੀਤਾ ਸੰਬੋਧਨ
By : ਹਰਜਿੰਦਰ ਸਿੰਘ ਗੋਲ੍ਹਣ
Wednesday, May 08, 2019 10:11 PM
ਭਿੱਖੀਵਿੰਡ, 8 ਮਈ 2019 (ਜਗਮੀਤ ਸਿੰਘ)-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੀ.ਡੀ.ਏ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਅੱਜ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡਾਂ ਮਨਿਆਲਾ ਜੈ ਸਿੰੰਘ, ਬੈਂਕਾ, ਧੰੁਨ, ਮੱਖੀ ਕਲਾਂ, ਕਲਸੀਆਂ ਕਲਾਂ, ਬੂੜਚੰਦ, ਭਿੱਖੀਵਿੰਡ ਸ਼ਹਿਰ, ਭਿੱਖੀਵਿੰਡ ਕਲੋਨੀ, ਕੱਚਾ-ਪੱਕਾ ਆਦਿ ਵਿਖੇ ਮੀਟਿੰਗਾਂ ਨੂੰ ਸੰਬੋਧਨ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ।
ਪੰਜਾਬ ਏਕਤਾ ਪਾਰਟੀ ਆਗੂ ਗੁਰਬਿੰਦਰ ਸਿੰਘ ਭੁੱਚਰ ਦੇ ਗ੍ਰਹਿ ਭਿੱਖੀਵਿੰਡ ਸ਼ਹਿਰ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਰਾਜ-ਸੱਤਾ ਨਿੱਘਾ ਮਾਣਿਆ ਹੈ, ਜਦੋਂ ਕਿ ਲੋਕਾਂ ਨੂੰ ਸਿਰਫ ਵੋਟਾਂ ਲਈ ਹੀ ਵਰਤਿਆ ਗਿਆ ਹੈ। ਕਾਮਰੇਡ ਚਮਨ ਲਾਲ ਦਰਾਜਕੇ ਨੇ ਰਾਜ ਕਰ ਰਹੀਆਂ ਪਾਰਟੀਆਂ ਨੂੰ ਸਵਾਰਥੀ ਦੱਸਦਿਆਂ ਆਪਣਾ ਇਕ-ਇਕ ਕੀਮਤੀ ਵੋਟ ਪਰਮਜੀਤ ਕੌਰ ਖਾਲੜਾ ਦੇ ਚੋਣ ਨਿਸ਼ਾਨ ਚਾਬੀ ‘ਤੇ ਪਾਉਣ ਲਈ ਆਖਿਆ। ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਨੇ ਨੌਜਵਾਨਾਂ ਨੂੰ ਆਪਣੇ ਹੱਕ ਪਹਿਚਾਣਨ ਦੀ ਅਪੀਲ ਕਰਦਿਆਂ ਕਿਹਾ ਕਿ ਆਪਣੀ ਤਾਕਤ ਵੋਟ ਦਾ ਸਹੀ ਇਸਤੇਮਾਲ ਕਰਕੇ ਸਵਾਰਥੀ ਲੋਕਾਂ ਦੀ ਫੱਟੀ ਪੋਚ ਕੇ ਰੱਖ ਦੇਣ। ਸ਼ਮਸ਼ੇਰ ਸਿੰਘ ਤੁੜ ਨੇ ਬਾਦਲ ਅਕਾਲੀ ਨੂੰ ਸਵਾਰਥੀ ਤੇ ਕੈਪਟਨ ਸਰਕਾਰ ਨੂੰ ਝੂਠੇ ਵਾਅਦੇ ਕਰਨ ਦਾ ਖਿਤਾਬ ਦਿੱਤਾ। ਬੀਬੀ ਸਮੀਤ ਕੌਰ ਖਾਲਸਾ ਨੇ ਹੱਕ-ਸੱਚ ਦੀ ਲੜ੍ਹਾਈ ਕਰ ਰਹੀ ਬੀਬੀ ਪਰਮਜੀਤ ਕੌਰ ਖਾਲੜਾ ਦਾ ਸਾਥ ਦੇਣ ਲਈ ਆਖਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਸਵ.ਤੇਜਾ ਸਿੰਘ ਭੁੱਚਰ ਦੇ ਪਰਿਵਾਰਕ ਮੈਂਬਰਾ ਜਥੇਦਾਰ ਸੁਰਜੀਤ ਸਿੰਘ ਭੁੱਚਰ, ਸਾਬਕਾ ਐਸ.ਡੀ.ੳ ਰਘਬੀਰ ਸਿੰਘ ਭੁੱਚਰ, ਰੁਪਿੰਦਰਜੀਤ ਸਿੰਘ ਭੁੱਚਰ, ਗੁਰਬਿੰਦਰ ਸਿੰਘ ਭੁੱਚਰ ਆਦਿ ਪਰਿਵਾਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਨਮਾਨ ਚਿੰਨ ਤੇ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਜੀਤ ਸਿੰਘ ਸੁਰਸਿੰਘ, ਹਰਦਿਆਲ ਸਿੰਘ ਘਰਿਆਲਾ, ਬਲਜੀਤ ਸਿੰਘ ਭੰਡਾਲ, ਸੁਖਵਿੰਦਰ ਸਿੰਘ ਸੁਰਸਿੰਘ, ਦਲਬੀਰ ਸਿੰਘ ਰੂਪ, ਨੰਬਰਦਾਰ ਦਿਲਬਾਗ ਸਿੰਘ, ਮਨਦੀਪ ਸਿੰਘ ਧੰੁਨਾ, ਹਰਪਾਲ ਸਿੰਘ ਦਰਾਜਕੇ, ਤਲਵਿੰਦਰ ਸਿੰਘ ਦਰਾਜਕੇ, ਹਰਜਿੰਦਰ ਸਿੰਘ ਚੂੰਗ ਸਮੇਤ ਵੱਡੀ ਗਿਣਤੀ ਵਿਚ ਔਰਤਾਂ, ਨੌਜਵਾਨ, ਬਜੁਰਗ, ਵਿਅਕਤੀ ਹਾਜਰ ਸਨ।
ਫੋਟੋ ਕੈਪਸ਼ਨ :- ਭਿੱਖੀਵਿੰਡ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਬੀਬੀ ਪਰਮਜੀਤ ਕੌਰ ਖਾਲੜਾ, ਸੁਖਬੀਰ ਸਿੰਘ ਵਲਟੋਹਾ ਆਦਿ ਤੇ ਹਾਜਰ ਲੋਕਾਂ ਦਾ ਇਕੱਠ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.