ਲੇਡੀ ਪੰਜਾਬ ਪੁਲਿਸ ਕਾਂਸਟੇਬਲ ਨੇ ਚੀਨ ‘ਚ ਜਿੱਤਿਆ ਸੋਨ ਤੇ ਕਾਂਸੀ ਤਗਮਾ-ਕੈਪਟਨ ਨੇ ਦਿੱਤੀ ਵਧਾਈ
ਲੇਡੀ ਪੰਜਾਬ ਪੁਲਿਸ ਕਾਂਸਟੇਬਲ ਨੇ ਚੀਨ ‘ਚ ਜਿੱਤਿਆ ਸੋਨ ਤੇ ਕਾਂਸੀ ਤਗਮਾ-ਕੈਪਟਨ ਨੇ ਦਿੱਤੀ ਵਧਾਈ
ਲੇਡੀ ਪੰਜਾਬ ਪੁਲਿਸ ਕਾਂਸਟੇਬਲ ਨੇ ਚੀਨ 'ਚ ਜਿੱਤਿਆ ਸੋਨ ਤੇ ਕਾਂਸੀ ਤਗਮਾ - ਕੈਪਟਨ ਨੇ ਦਿੱਤੀ ਵਧਾਈ
By : ਬਾਬੂਸ਼ਾਹੀ ਬਿਊਰੋ
Monday, Aug 19, 2019 09:41 AM
ਚੰਡੀਗੜ੍ਹ, 19 ਅਗਸਤ 2019 -
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਨ ਦੇ ਚੇਂਗਦੁ ਵਿਖੇ ਵਰਲਡ ਪੁਲਿਸ ਅਤੇ ਫਾਇਰ ਗੇਮਜ਼ 2019 ਵਿੱਚ 1 ਸੋਨ ਅਤੇ 2 ਕਾਂਸੀ ਦੇ ਤਗਮੇ ਜਿੱਤਣ ਲਈ ਮੁਕਤਸਰ ਦੀ ਕਾਂਸਟੇਬਲ ਵੀਰਪਾਲ ਕੌਰ ਨੂੰ ਵਧਾਈ ਦਿੱਤੀ ਹੈ।
ਮੁੱਖ ਮੰਤਰੀ ਨੇ ਟਵੀਟ ਕਰਦਿਆਂ ਵੀਰਪਾਲ ਕੌਰ ਨੂੰ ਪੰਜਾਬ ਪੁਲਿਸ ਦੀ ਸੱਚੀ ਨੁਮਾਇੰਦਾ ਕਰਾਰ ਦਿੰਦਿਆਂ ਉਨ੍ਹਾਂ ਦੀ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਨ ਦੀ ਗੱਲ ਕੀਤੀ। ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਵੀ ਟਵੀਟ ਕੀਤਾ ਕਿ ਕਾਂਸਟੇਬਲ ਵੀਰਪਾਲ ਕੌਰ ਨੇ ਚੀਨ ਵਿਚ ਵਰਲਡ ਪੁਲਿਸ ਅਤੇ ਫਾਇਰ ਗੇਮਜ਼ 2019 ਵਿਚ ਆਪਣੇ ਤਗਮੇ ਨਾਲ ਪੂਰੇ ਦੇਸ਼ ਨੂੰ ਮਾਣ ਦਿਵਾਇਆ ਹੈ।