ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਆਵਾਰਾ ਸਾਨ੍ਹ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦਾਦੇ-ਪੋਤੀ ਦੀ ਮੌਤ
ਆਵਾਰਾ ਸਾਨ੍ਹ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦਾਦੇ-ਪੋਤੀ ਦੀ ਮੌਤ
Page Visitors: 2365

ਆਵਾਰਾ ਸਾਨ੍ਹ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਹਾਦਸੇ 'ਚ ਦਾਦੇ-ਪੋਤੀ ਦੀ ਮੌਤ
By : ਬਾਬੂਸ਼ਾਹੀ ਬਿਊਰੋ
Sunday, Sep 01, 2019 06:31 PM
ਫਤਹਿਗੜ੍ਹ ਸਾਹਿਬ, 01 ਸਤੰਬਰ 2019 - ਫ਼ਤਿਹਗੜ੍ਹ ਸਾਹਿਬ ਵਿਖੇ ਅੱਜ ਸਵੇਰੇ ਆਵਾਰਾ ਸਾਨ੍ਹ ਨੇ ਹਮਲਾ ਕਰਕੇ ਇਕ 8 ਸਾਲਾਂ ਬੱਚੀ ਅਤੇ ਉਸ ਦੇ ਦਾਦੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ 2 ਹੋਰ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਬਜ਼ੁਰਗ ਸ੍ਰੀ ਜੋਤੀ ਸਰੂਪ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ 3 ਬੱਚਿਆਂ ਸਮੇਤ ਮੋਟਰਸਾਈਕਲ ਤੇ ਆ ਰਿਹਾ ਸੀ ਅਤੇ ਤਾਂ ਜੋਤੀ ਸਰੂਪ ਮੋੜਾਂ ਕੋਲ ਪਹੁੰਚਦਿਆਂ ਹੀ ਅਚਾਨਕ ਇੱਕ ਆਵਾਰਾ ਸਾਨ੍ਹ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਉੱਥੇ ਜਾਂ ਰਹੇ ਟਰਾਲੇ ਥੱਲੇ ਜਾ ਵੜਿਆ ਜਿਸ ਕਾਰਨ ਇਸ ਹਾਦਸੇ ਦੌਰਾਨ ਬੁਜ਼ਰਗ ਅਤੇ ਇੱਕ ਬੱਚੀ ਦੀ ਮੌਕੇ ਹੋ ਗਈ ਜਦੋਂ ਕਿ 2 ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.