ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਬਰੈਂਪਟਨ ਵਿਖੇ ਬਾਬਾ ਨੰਦ ਸਿੰਘ ਜੀ ਦੀ ਸਾਲਾਨਾ ਬਰਸੀ ਮਨਾਈ
ਬਰੈਂਪਟਨ ਵਿਖੇ ਬਾਬਾ ਨੰਦ ਸਿੰਘ ਜੀ ਦੀ ਸਾਲਾਨਾ ਬਰਸੀ ਮਨਾਈ
Page Visitors: 2385

ਬਰੈਂਪਟਨ ਵਿਖੇ ਬਾਬਾ ਨੰਦ ਸਿੰਘ ਜੀ ਦੀ ਸਾਲਾਨਾ ਬਰਸੀ ਮਨਾਈਬਰੈਂਪਟਨ ਵਿਖੇ ਬਾਬਾ ਨੰਦ ਸਿੰਘ ਜੀ ਦੀ ਸਾਲਾਨਾ ਬਰਸੀ ਮਨਾਈ

September 01
11:25 2019

ਬਰੈਂਪਟਨ, 1 ਸਤੰਬਰ (ਸੁਰਜੀਤ ਸਿੰਘ ਫਲੋਰਾ/ਪੰਜਾਬ ਮੇਲ)- ਧੰਨ-ਧੰਨ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ ਸਾਲਾਨਾ ਬਰਸੀ ਬਹੁਤ ਹੀ ਸ਼ਰਧਾ, ਪਿਆਰ ਅਤੇ ਸਤਿਕਾਰ ਨਾਲ ਬਰੈਂਪਟਨ ਦੇ ਗੁਰਦੁਆਰਾ ਨਾਨਕਸਰ ਟਿੰਮਬਰਲੇਨ ਵਿਖੇ ਮਨਾਈ ਗਈ, ਜੋ ਬਾਬਾ ਗੁਰਦੇਵ ਸਿੰਘ ਜੀ ਦਾ ਸਥਾਨ ਹੈ।
ਜਿਥੇ ਤਿੰਨ ਦਿਨਾਂ ਤੋ ਸੰਪਟ ਪਾਠ ਚੱਲ ਰਹੇ ਸਨ, ਬਾਬਾ ਜੀ ਦੇ ਜੀਵਨ ਤੇ ਰਾਗੀ ਸਿੰਘਾਂ ਵਲੋਂ ਚਾਨਣਾ ਪਾਇਆ ਗਿਆ।
29 ਅਗਸਤ ਨੂੰ ਸ਼ਾਮ ਨੂੰ ਭੋਗ ਪਏ। ਕੈਨੇਡਾ ਦੀ ਫੇਰੀ ’ਤੇ ਆਏ ਭਾਈ ਗੁਰਚਰਨ ਸਿੰਘ ਜੀ ਰਸੀਆ ਅਤੇ ਭਾਈ ਚਮਨਜੀਤ ਸਿੰਘ ਲਾਲ ਹੋਰਾਂ ਨੇ ਬਾਬਾ ਜੀ ਦੇ ਬਰਸੀ ’ਤੇ ਕੀਤਰਨ ਦੀ ਸੇਵਾ ਕੀਤੀ। ਸਮਾਪਤੀ ਉਪਰੰਤ ਸਭ ਸੰਗਤਾਂ ਨੇ ਭਾਈ ਸਾਹਿਬ ਦੇ ਪੂਰਨ ਦਰਸ਼ਨ ਕੀਤੇ।
ਇਸ ਦੇ ਨਾਲ ਹੀ ਗੁਰਦੁਆਰੇ ਦੇ ਰਾਗੀ ਸਿੰਘ ਵਲੋਂ ਤੇ ਕਥਾਵਾਚਕਾਂ ਵਲੋਂ ਵੀ ਕੀਤਰਨ ਅਤੇ ਕਥਾ ਨਾਲ ਬਾਬਾ ਜੀ ਦੇ ਜੀਵਨ ਬਾਰੇ ਅਤੇ ਉਸ ਤੋਂ ਉਨ੍ਹਾਂ ਤੋਂ ਪ੍ਰਾਪਤੀਆਂ ਵਾਰੇ ਵਚਨ ਸਾਂਝੇ ਕੀਤੇ।
ਉਨ੍ਹਾਂ ਤੋਂ ਹੀ ਵਰਸਾਏ ਹੋਏ ਬਾਬਾ ਗੁਰਦੇਵ ਸਿੰਘ ਜੀ ਦੇ ਸਥਾਨ ਬਰੈਂਪਟਨ ਨਾਨਕਸਰ ਗੁਰੂਘਰ ਵਿਖੇ ਬਾਬਾ ਜੀ ਦੀ ਸਾਲਾਨਾ ਬਰਸੀ ’ਤੇ ਇਕੱਠੇ ਹੋ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਉਨ੍ਹਾਂ ਦੇ ਵਚਨਾਂ ’ਤੇ ਚੱਲਣ ਤੇ ਧੁਰ ਕੀ ਬਾਣੀ ਨਾਲ ਜੁੜਨ ਦਾ ਪ੍ਰਣ ਕੀਤਾ। ਆਖਿਰ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਸਭ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.