ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਸੋਗਿ ਖ਼ਬਰ : ਅਮਰੀਕਾ ਵਿੱਚ ਸਿੱਖ ਪੁਲਿਸ ਅਫ਼ਸਰ ਦਾ ਗੋਲੀ ਮਾਰ ਕੇ ਕਤਲ
ਸੋਗਿ ਖ਼ਬਰ : ਅਮਰੀਕਾ ਵਿੱਚ ਸਿੱਖ ਪੁਲਿਸ ਅਫ਼ਸਰ ਦਾ ਗੋਲੀ ਮਾਰ ਕੇ ਕਤਲ
Page Visitors: 2402

ਸੋਗਿ ਖ਼ਬਰ : ਅਮਰੀਕਾ ਵਿੱਚ ਸਿੱਖ ਪੁਲਿਸ ਅਫ਼ਸਰ ਦਾ ਗੋਲੀ ਮਾਰ ਕੇ ਕਤਲ
By : ਯਾਦਵਿੰਦਰ ਸਿੰਘ ਤੂਰ
Saturday, Sep 28, 2019 05:51 AM

ਹਿਊਸਟਨ, 28 ਸਤੰਬਰ 2019 -
ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਹੈਰੀਸ ਕਾਉਂਟੀ ਵਿੱਚ ਇੱਕ ਸਿੱਖ ਪੁਲਿਸ ਡਿਪਟੀ ਦਾ ਸ਼ੁੱਕਰਵਾਰ ਨੂੰ ਆਨ ਡਿਊਟੀ ਗੋਲੀ ਲੱਗਣ ਤੋਂ ਬਾਅਦ ਦਿਹਾਂਤ ਹੋ ਗਿਆ।
ਅਮਰੀਕੀ ਮੀਡੀਆ ਮੁਤਾਬਕ ਪੁਲਿਸ ਅਧਿਕਾਰੀ ਐਡ ਗੋਂਜ਼ਾਲੇਜ ਦਾ ਕਹਿਣਾ ਹੈ ਕਿ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਇਕ ਟ੍ਰੈਫਿਕ ਸਟਾਪ ਲਗਾਉਂਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ ਜਿਸਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਨ੍ਹਾਂ ਦਾ ਦੇਹਾਂਤ ਹੋ ਗਿਆ।
  ਧਾਲੀਵਾਲ ਯੂਨਾਈਟਿਡ ਸਿੱਖਸ ਲਈ ਹੋਮਲੈਂਡ ਸਿਕਿਓਰਿਟੀ ਦੇ ਡਾਇਰੈਕਟਰ ਵੀ ਸਨ। ਉਸਨੇ ਲੋੜਵੰਦਾਂ ਦੀ ਸਹਾਇਤਾ ਲਈ ਤੂਫਾਨ ਹਾਰਵੇ, ਤੂਫਾਨ ਮਾਰੀਆ ਅਤੇ ਹੋਰ ਕਈ ਪ੍ਰੋਜੈਕਟਾਂ ਲਈ ਆਪ੍ਰੇਸ਼ਨਾਂ ਦੀ ਅਗਵਾਈ ਕੀਤੀ।ਉਹ ਹੈਰਿਸ ਕਾਉਂਟੀ ਸ਼ੈਰਿਫ ਦੇ ਦਫਤਰ ਲਈ ਟ੍ਰੇਲਬਲੇਜ਼ਰ ਸੀ, ਅਤੇ ਆਪਣੀ ਪੱਗ ਅਤੇ ਦਾੜ੍ਹੀ ਕਾਰਨ ਵੱਖਰੀ ਪਛਾਣ ਰੱਖਦਾ ਸੀ।
ਧਾਲੀਵਾਲ ਦੀ ਮੌਤ ਦਾ ਪੂਰੇ ਸਿੱਖ ਭਾਈਚਾਰੇ ਦੇ ਨਾਲ ਅਮਰੀਕੀ ਮੂਲ ਦੇ ਲੋਕ ਵੀ ਸੋਗ ਮਨਾ ਰਹੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.