ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪੁੱਤ ਨੇ ਘਰ ਵੇਚਿਆ, ਮਾਂ ਖੁਲ੍ਹੇ ਅਸਮਾਨ ਹੇਠ ਰੂੜੀ ‘ਤੇ ਰਾਤਾਂ ਕੱਟਣ ਲਈ ਮਜਬੂਰ
ਪੁੱਤ ਨੇ ਘਰ ਵੇਚਿਆ, ਮਾਂ ਖੁਲ੍ਹੇ ਅਸਮਾਨ ਹੇਠ ਰੂੜੀ ‘ਤੇ ਰਾਤਾਂ ਕੱਟਣ ਲਈ ਮਜਬੂਰ
Page Visitors: 2375

ਪੁੱਤ ਨੇ ਵੇਚਿਆ ਘਰ, ਮਾਂ ਖੁੱਲ੍ਹੇ ਅਸਮਾਨ ਹੇਠ ਰੂੜੀ 'ਤੇ ਰਾਤਾਂ ਕੱਟਣ ਲਈ ਮਜ਼ਬੂਰ
ਪੋਤਰਾ ਕਹਿੰਦਾ ਘਰ ਵੜੀ ਤਾਂ ਉਹ ਵਡਣਗੇ ਲੱਤਾਂ - ਪੀੜਤ ਮਾਤਾ
ਬੱਸ ਉਸਨੂੰ ਸਿਰ ਢਕਣ ਲਈ ਛੱਤ ਬਣਾ ਦਿੱਤੀ ਜਾਵੇ - ਪੀੜਤ ਬਜ਼ੁਰਗ ਔਰਤ
ਮਾਂ ਬਾਹਰ ਕੱਢ ਆਪ ਸ਼ਹਿਰ 'ਚ ਕੀਤਾ ਬਸੇਰਾ
By : ਪਰਵਿੰਦਰ ਸਿੰਘ ਕੰਧਾਰੀ
 Sunday, Oct 20, 2019 08:50 PM
   ਪਰਵਿੰਦਰ ਸਿੰਘ ਕੰਧਾਰੀ
ਰੋ-ਰੋ ਕੇ ਆਪਣੀ ਦਾਸਤਾਨ ਦੱਸ ਰਹੀ ਬਜ਼ੁਰਗ ਔਰਤ ਨੂੰ ਦੇਖ ਹੋਣਗੀਆਂ ਸਭ ਦੀਆਂ ਅੱਖਾਂ ਨਮ
 ਫਰੀਦਕੋਟ, 20 ਅਕਤੂਬਰ 2019 - ਫਰੀਦਕੋਟ ਦੇ ਪਿੰਡ ਡੱਗੋ ਰੋਮਾਣਾ 'ਚ ਖੁੱਲ੍ਹੇ ਅਸਮਾਨ ਹੇਠ ਰੂੜੀ 'ਤੇ ਦਿਨ ਕੱਟ ਕਰ ਰਹੀ ਇੱਕ ਬਜ਼ੁਰਗ ਔਰਤ ਨੇ ਰੋ-ਰੋ ਕੇ ਆਪਣੇ ਹੀ ਪੁੱਤ ਅਤੇ ਭਰਾ-ਭਰਜਾਈ 'ਤੇ ਘਰੋਂ ਬੇਘਰ ਕਰਨ ਦੇ ਦੋਸ਼ ਲਗਾਏ ਹਨ। ਖੁੱਲ੍ਹੇ ਅਸਮਾਨ ਹੇਠ ਇੱਕ ਟੁੱਟੇ ਮੰਜੇ ਉਪਰ ਬੈਠੀ ਬਜ਼ੁਰਗ ਔਰਤ ਕਰਨੈਲ ਕੌਰ ਨੇ ਰੋ-ਰੋ ਕੇ ਆਪਣੇ ਹਾਲਾਤ ਬਿਆਨ ਕਰਦੇ ਹੋਏ ਦੱਸਿਆ ਕਿ ਉਸ ਦੇ ਘਰ ਵਾਲਾ ਵੀ ਰੱਬ ਨੂੰ ਪਿਆਰਾ ਹੋ ਚੁੱਕਾ ਹੈ, ਉਸਦੀ ਇੱਕ ਲੜਕਾ ਹੈ ਅਤੇ ਉਸ ਦੀ ਇੱਕ ਲੜਕੀ ਸੀ ਜਿਸ ਦੀ ਐਕਸੀਡੈਂਟ ਚ ਮੌਤ ਹੋ ਚੁੱਕੀ ਹੈ।
  ਉਸਦਾ ਲੜਕਾ ਫਰੀਦਕੋਟ ਵਿੱਚ ਆਈ.ਟੀ.ਆਈ. ਵਿੱਚ ਸਰਕਾਰੀ ਨੌਕਰੀ ਕਰਦਾ ਹੈ ਅਤੇ ਆਪਣੇ ਪਰਿਵਾਰ ਨਾਲ ਫਰੀਦਕੋਟ ਹੀ ਰਹਿ ਰਿਹਾ ਹੈ। ਉਸਨੇ ਰੋਂਦਿਆਂ ਹੋਇਆ ਦੱਸਿਆ ਕਿ ਜਿਸ ਪੁੱਤ ਲਈ ਉਨ੍ਹਾਂ ਮਿਹਨਤ ਮਜ਼ਦੂਰੀ ਕਰਕੇ ਘਰ ਬਣਾ ਕੇ ਦਿੱਤਾ ਅਤੇ ਨੌਕਰੀ ਤੇ ਲਵਾਇਆ। ਉਸਨੇ ਹੀ ਜਿਸ ਘਰ ਵਿਚ ਉਹ ਰਹਿ ਰਹੀ ਸੀ, ਉਸ ਵਿਚੋਂ ਆਪਣਾ ਹਿੱਸਾ ਵੇਚ ਦਿੱਤਾ ਅਤੇ ਹੁਣ ਸਾਰਾ ਘਰ ਤੋੜ ਦਿੱਤਾ ਗਿਆ ਹੈ। ਉਸਦੇ ਰਹਿਣ ਲਈ ਕੋਈ ਕਮਰਾ ਵੀ ਨਹੀਂ ਬਚਿਆ ਉਸਨੂੰ ਹੁਣ ਖੁੱਲ੍ਹੇ ਅਸਮਾਨ ਹੇਠ ਇੱਕ ਰੂੜੀ ਤੇ ਦਿਨ ਕੱਟਣੇ ਪੈ ਰਹੇ ਹਨ। ਉਸਨੇ ਇਸ ਸਾਰੇ ਮਾਮਲੇ ਲਈ ਆਪਣੇ ਭਰਾ-ਭਰਜਾਈ ਨੂੰ ਵੀ ਜ਼ਿੰਮੇਵਾਰ ਠਹਿਰਾਇਆ।
  ਉਸਨੂੰ ਇਨ੍ਹਾਂ ਹਲਾਤਾਂ ਚ ਕਰਨ ਲਈ ਉਹ ਹੀ ਜ਼ਿੰਮੇਵਾਰ ਹਨ ਅਤੇ ਉਸਨੇ ਦੱਸਿਆ ਕਿ ਉਸਦੀ ਹੁਣ ਇੱਥੋਂ ਤੱਕ ਮਾੜੀ ਹਾਲਤ ਹੋ ਗਈ ਹੈ ਕਿ ਉਸ ਦੇ ਪੋਤਰੇ ਨੇ ਵੀ ਕਹਿ ਦਿਤਾ ਕਿ ਜੇਕਰ ਉਹ ਉਨ੍ਹਾਂ ਦੇ ਘਰ ਵੜੀ ਤਾਂ ਉਹ ਉਸ ਦੀਆਂ ਲੱਤਾਂ ਵੱਢ ਦੇਣਗੇ, ਬਜ਼ੁਰਗ ਔਰਤ ਨੇ ਮੰਗ ਕੀਤੀ ਕਿ ਉਸਨੂੰ ਸਿਰ ਢਕਣ ਲਈ ਛੱਤ ਬਣਾ ਦਿੱਤੀ ਜਾਵੇ ਉਸਨੇ ਇਹ ਵੀ ਰੋਸ ਜਤਾਇਆ ਕੇ ਉਸਦੀ ਪਿੰਡ ਦੇ ਕਿਸੇ ਮੋਹਤਵਰ ਨੇ ਵੀ ਬਾਹ ਨਹੀਂ ਫੜੀ।
  ਇਸ ਮੌਕੇ ਪਿੰਡ ਡੱਗੋ ਰੋਮਾਣਾ ਦੇ ਸਰਪੰਚ ਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਪਿੰਡ ਦਾ ਲੜਕਾ ਜੋ ਆਈ ਟੀ ਆਈ ਵਿੱਚ ਨੌਕਰੀ ਕਰਦਾ ਹੈ ਜਿਸ ਨੇ ਆਪਣਾ ਪਿੰਡ ਵਾਲਾ ਘਰ ਵੇਚ ਦਿੱਤਾ ਅਤੇ ਉਸ ਦੀ ਮਾਤਾ ਕਰਨੈਲ ਕੌਰ ਬਾਹਰ ਖੁੱਲ੍ਹੇ ਅਸਮਾਨ ਹੇਠ ਰਾਤਾਂ ਕੱਟ ਰਹੀ ਹੈ, ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਕੋਲ ਅਜੇ ਤੱਕ ਨਹੀਂ ਆਇਆ ਸੀ ਪਰ ਹੁਣ ਉਹ ਸਰਕਾਰ ਅਤੇ ਪ੍ਰਸਾਸ਼ਨ ਤੋਂ ਇਸ ਮਾਤਾ ਦੇ ਰਹਿਣ ਬਸੇਰੇ ਲਈ ਮਦਦ ਲਈ ਮੰਗ ਕਰਦੇ ਹਨ ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਘਰ ਤੋੜਿਆ ਜਾ ਰਿਹਾ ਸੀ ਤਾਂ ਉਨ੍ਹਾਂ ਨੂੰ ਇਹ ਲੱਗਿਆ ਸੀ ਕਿ ਉਹ ਘਰ ਨਵਾਂ ਬਨਾਉਣ ਲਈ ਤੋੜਿਆ ਜਾ ਰਿਹਾ। ਪਰ ਹੁਣ ਪਤਾ ਲਗਾ ਹੈ ਕੇ ਉਹ ਘਰ ਬਜ਼ੁਰਗ ਮਾਤਾ ਦੇ ਲੜਕੇ ਵੱਲੋਂ ਵੇਚ ਦਿੱਤਾ ਗਿਆ ਹੈ ਅਤੇ ਬਜ਼ੁਰਗ ਮਾਤਾ ਬਾਹਰ ਰਾਤਾਂ ਕੱਟਣ ਲਈ ਮਜ਼ਬੂਰ ਹੈ।
  ਹੁਣ ਦੇਖਣ ਵਾਲੀ ਇਹ ਗੱਲ ਹੈ ਕੇ ਆਖਿਰ ਕਦੋਂ ਤੱਕ ਇਸ ਬਜ਼ੁਰਗ ਔਰਤ ਨੂੰ ਰਹਿਣ ਲਈ ਕੋਈ ਛੱਤ ਨਸੀਬ ਹੋਵੇਗੀ ਜਾਂ ਇਸਦੀ ਪ੍ਰਸਾਸ਼ਨ ਸਾਰ ਲਵੇਗਾ ਜਾਂ ਸਮਾਜਸੇਵੀ ਅੱਗੇ ਆਉਣਗੇ ਕੇ ਆਖਿਰ ਇਸਦੇ ਪੁੱਤਰ ਦੀਆਂ ਅੱਖਾਂ ਤੋਂ ਪੱਟੀ ਉਤਰੇਗੀ ਕਿ ਉਹ ਜਨਮ ਦੇ ਕੇ ਦੁਨੀਆਂ ਦਿਖਾਉਣ ਵਾਲੀ ਆਪਣੀ ਰੱਬ ਵਰਗੀ ਮਾਂ ਨੂੰ ਰੂੜੀਆਂ ਤੇ ਰੁਲਦੇ ਅਤੇ ਰੋਂਦਿਆਂ ਦੇਖ ਕੇ ਪਿਘਲ ਜਾਵੇਗਾ ਤੇ ਆਪਣੇ ਘਰ ਰੱਖੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.