ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਇੰਸਾਫ ਨਾ ਮਿਲਦਾ ਦੇਖ ਪਰਿਵਾਰ ਨੇ ਲੜਕੀ ਦੀ ਮ੍ਰਿਤਕ ਦੇਹ ਰਸਤੇ ‘ਤੇ ਰੱਖ ਏਅਰਪੋਰਟ ਰੋਡ ਕੀਤਾ ਜਾਮ
ਇੰਸਾਫ ਨਾ ਮਿਲਦਾ ਦੇਖ ਪਰਿਵਾਰ ਨੇ ਲੜਕੀ ਦੀ ਮ੍ਰਿਤਕ ਦੇਹ ਰਸਤੇ ‘ਤੇ ਰੱਖ ਏਅਰਪੋਰਟ ਰੋਡ ਕੀਤਾ ਜਾਮ
Page Visitors: 2373

ਇਨਸਾਫ ਨਾ ਮਿਲਦਾ ਦੇਖ ਪਰਿਵਾਰ ਨੇ ਲੜਕੀ ਦੀ ਮ੍ਰਿਤਕ ਦੇਹ ਰਸਤੇ 'ਤੇ ਰੱਖ ਏਅਰਪੋਰਟ ਰੋਡ ਕੀਤਾ ਜਾਮ
By : ਬਾਬੂਸ਼ਾਹੀ ਬਿਊਰੋ|
Thursday, Dec 05, 2019 08:54 PM
  ਅੰਮ੍ਰਿਤਸਰ, 5 ਦਸੰਬਰ 2019 -
   ਅੰਮ੍ਰਿਤਸਰ ਦੇ ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਖ਼ੁਰਦ ਦੀ ਇਕ ਨੌਜਵਾਨ ਲੜਕੀ ਆਪਣੇ ਮੰਗੇਤਰ ਨਾਲ ਘੁੰਮਣ ਲਈ ਗਈ ਸੀ। ਪਰ ਇਸ ਦੌਰਾਨ ਹੀ ਉਸ ਦੀ ਭੇਦ ਭਰੇ ਹਾਲਾਤਾਂ 'ਚ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕੇਵਲ ਧਾਰਾ 174 ਦੀ ਕਾਰਵਾਈ ਕੀਤੀ ਗਈ ਸੀ। ਜਿਸ ਕਾਰਨ ਲੜਕੀ ਦੇ ਪਰਿਵਾਰ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਲੜਕੀ ਦੇ ਪਰਿਵਾਰ ਦੀ ਮੰਗ ਹੈ ਕਿ ਲੜਕੇ ਅਤੇ ਉਸ ਦੇ ਪਰਿਵਾਰ 'ਤੇ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਨਾ ਹੁੰਦੀ ਦੇਖ ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਲੜਕੀ ਦੀ ਲਾਸ਼ ਨੂੰ ਏਅਰਪੋਰਟ ਦੇ ਰਸਤੇ 'ਤੇ ਰੱਖ ਕੇ ਜਬਰਦਸਤ ਪ੍ਰਦਰਸ਼ਨ ਕੀਤਾ ਅਤੇ ਲੜਕੇ ਪਰਿਵਾਰ 'ਤੇ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਏਅਰਪੋਰਟ ਦਾ ਰਸਤਾ ਬੰਦ ਹੋ ਜਾਣ ਕਾਰਨ ਫਲਾਈਟ ਫੜਨ ਵਾਲੇ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.