ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਨਿਊਜ਼ੀਲੈਂਡ: ਪੰਜਾਬੀ ਗਾਇਕ ਤੇ ਗੀਤਕਾਰ ਸੱਤਾ ਵੈਰੋਵਾਲੀਆ ਨਵੇਂ ਗੀਤ ‘ਠੋਕਵਾਂ ਸਲਾਮ’ ਰਾਹੀਂ ਕਿਸਾਨੀ ਸੰਘਰਸ਼ ਨੂੰ ਸਿਜਦਾ ਕਰੇਗਾ
ਨਿਊਜ਼ੀਲੈਂਡ: ਪੰਜਾਬੀ ਗਾਇਕ ਤੇ ਗੀਤਕਾਰ ਸੱਤਾ ਵੈਰੋਵਾਲੀਆ ਨਵੇਂ ਗੀਤ ‘ਠੋਕਵਾਂ ਸਲਾਮ’ ਰਾਹੀਂ ਕਿਸਾਨੀ ਸੰਘਰਸ਼ ਨੂੰ ਸਿਜਦਾ ਕਰੇਗਾ
Page Visitors: 2372

ਨਿਊਜ਼ੀਲੈਂਡ: ਪੰਜਾਬੀ ਗਾਇਕ ਤੇ ਗੀਤਕਾਰ ਸੱਤਾ ਵੈਰੋਵਾਲੀਆ ਨਵੇਂ ਗੀਤ 'ਠੋਕਵਾਂ ਸਲਾਮ' ਰਾਹੀਂ ਕਿਸਾਨੀ ਸੰਘਰਸ਼ ਨੂੰ ਸਿਜਦਾ ਕਰੇਗਾ
By : ਹਰਜਿੰਦਰ ਸਿੰਘ ਬਸਿਆਲਾ
 Friday, Dec 18, 2020 10:30 AM

  • ਹਰਜਿੰਦਰ ਸਿੰਘ ਬਸਿਆਲਾ
    - ਅੱਜ-ਕੱਲ੍ਹ 'ਚ ਯੂ.ਟਿਊਬ ਉਤੇ ਹੋਵੇਗਾ ਰਿਲੀਜ
    - ਕਿਸਾਨੀ ਸਕੈਚ ਵਾਲਾ ਗੀਤ ਦਾ ਰੰਗਦਾਰ ਪੋਸਟਰ ਨਿਊਜ਼ੀਲੈਂਡ 'ਚ ਜਾਰੀ
    ਆਕਲੈਂਡ, 18 ਦਸੰਬਰ, 2020 -
    ਨਿਊਜ਼ੀਲੈਂਡ ਵਸਦਾ ਪ੍ਰਸਿੱਧ ਪੰਜਾਬੀ ਗੀਤਾਂ ਦਾ ਰਚਨਹਾਰਾ ਅਤੇ ਐਵਾਰਡ ਜੇਤੂ ਰਿਹਾ ਅਤੇ ਨਾਲ ਹੀ ਗਾਇਕੀ ਦਾ ਸ਼ੌਕ ਪਾਲ ਰਿਹਾ ਨੌਜਵਾਨ ਸੱਤਾ ਵੈਰੋਵਾਲੀਆ ਭਾਰਤੀਆਂ ਖਾਸ ਕਰ ਪੰਜਾਬੀਆਂ ਦੇ ਕਿਸਾਨੀ ਸੰਘਰਸ਼ ਤੋਂ ਬਹੁਤ ਪ੍ਰਭਾਵਤਿ ਹੈ। ਉਸਦੀ ਕਲਮ ਹੁਣ ਤੱਕ ਕਈ ਕੁਝ ਲਿਖ ਕੇ ਅਤੇ ਗਾ ਕੇ ਇਥੇ ਆਪਣਾ ਅਸਰਦਾਰ ਸੁਨੇਹਾ ਛੱਡ ਚੁੱਕੀ ਹੈ ਅਤੇ ਹੁਣ ਇਕ ਵਾਰ ਫਿਰ ਉਸਨੇ ਕਿਸਾਨੀ ਸੰਘਰਸ਼ ਨੂੰ ਸਿਜਦਾ ਕਰਦਾ ਇਕ ਗੀਤ 'ਠੋਕਵਾਂ ਸਲਾਮ' ਲਿਖਿਆ ਹੈ ਜਿਸ ਨੂੰ ਵੈਰੋਵਾਲ ਪ੍ਰੋਡਕਸ਼ਨ ਐਂਡ ਆਈ. ਜੀ. ਫਿਲਮਜ਼ ਵੱਲੋਂ ਅੱਜਕਲ੍ਹ ਦੇ ਵਿਚ ਰਿਲੀਜ ਕੀਤਾ ਜਾ ਰਿਹਾ ਹੈ।
      ਇਸ ਗੀਤ ਦਾ ਰੰਗਦਾਰ ਪੋਸਟਰ ਜੋ ਕਿ ਕਿਸਾਨੀ ਸਕੈਚਾਂ ਨਾਲ ਬਣਾਇਆ ਗਿਆ ਹੈ, ਨੂੰ ਬੀਤੀ ਸ਼ਾਮ ਰੇਡੀਓ ਸਪਾਈਸ ਅਤੇ ਕੀਵੀ. ਸਟੂਡੀਓ ਦੇ ਪਾਪਾਟੋਏਟੋਏ ਸਥਿਤ ਸਟੂਡੀਓ ਵਿਖੇ ਰਿਲੀਜ ਕੀਤਾ ਗਿਆ ਅਤੇ ਗੀਤ ਦੇ ਕੁਝ ਅੰਸ਼ ਵੀ ਸੁਣਾਏ ਗਏ। ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਨਿਊਜ਼ੀਲੈਂਡ ਵਸਦੇ ਨੌਜਵਾਨ ਗੁਰਨੀਤ ਰਹਿਸੀ ਨੇ। ਗੀਤ ਦੀ ਵੀਡੀਓ ਗ੍ਰਾਫੀ ਦੇ ਵਿਚ ਫੋਟੋਗ੍ਰਾਫਰ ਇੰਦਰ ਜੜੀਆ ਨੇ ਪੂਰੇ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਨੂੰ ਕੜੀਆਂ ਵਿਚ ਬੜੇ ਤਰੀਕੇ ਨਾਲ ਜੋੜਿਆ ਹੈ। ਗੀਤ ਦੇ ਬੋਲ ਜਿੱਥੇ ਆਪਣੇ ਹੱਕਾਂ ਦੀ ਗੱਲ ਕਰਦੇ ਹਨ ਉਥੇ ਕਿਸਾਨੀ ਸੰਘਰਸ਼ ਨੂੰ ਵੀ ਆਪਣਾ ਜ਼ਜਬੇ ਭਰਿਆ 'ਠੋਕਵਾਂ ਸਲਾਮ' ਕਰਦੇ ਹਨ। ਜੋ ਕਿ ਇਸ ਸੰਘਰਸ਼ ਨੂੰ ਠਾਹ ਲਾਉਣ ਵਾਲਿਆਂ ਲਈ ਠੋਕਵਾਂ ਜਵਾਬ ਵੀ ਹਨ। ਇਸ ਗੀਤ ਨੂੰ ਦਿਨਾਂ ਵਿਚ ਹੀ ਤਿਆਰ ਕੀਤਾ ਗਿਆ ਹੈ।
      ਇਸਨੂੰ ਵੈਰੋਵਾਲ ਪ੍ਰੋਡਕਸ਼ਨ ਯੂ.ਟਿਊਬ ਚੈਨਲ ਉਤੇ ਜਾਰੀ ਕੀਤਾ ਜਾਵੇਗਾ। ਹਰਦੀਪ ਹਠੂਰ, ਪ੍ਰੀਤ ਬੱਲ, ਏਵੀ ਵਰਮਾ, ਸਨਦੀਪ ਮਾਨ, ਗੁਰਵਿੰਦਰ ਸਿੰਘ ਇਸ ਗੀਤ ਦੀ ਪ੍ਰੋਮੋਸ਼ਨ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਪੋਸਟਰ ਰਿਲੀਜ ਕਰਨ ਵਲੇ ਰੋਡੀਓ ਸਪਾਈਸ ਤੋਂ ਸ੍ਰੀ ਨਵਤੇਜ ਰੰਧਾਵਾ, ਸ. ਪਰਮਿੰਦਰ ਸਿੰਘ, ਗੁਰਸਿਮਰਨ ਸਿੰਘ ਮਿੰਟੂ, ਹਰਜੀਤ ਕੌਰ, ਸੱਤਾ ਵੈਰੋਵਾਲੀਆ, ਮਾਸਟਰ ਨਵਾਬ, ਗਾਇਕ ਸੱਤਾ ਵੈਰੋਵਾਲੀਆ ਅਤੇ ਹਰ ਸਹਿਯੋਗੀ ਹਾਜ਼ਿਰ ਸਨ। ਨਿਊਜ਼ੀਲੈਂਡ ਪੰਜਾਬੀ ਮੀਡੀਆ ਕਰਮੀਆਂ ਦੇ ਸਹਿਯੋਗ ਨਾਲ ਇਹ ਗੀਤ ਆਉਣ ਵਾਲੇ ਦਿਨਾਂ ਦੇ ਵਿਚ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤਾ ਜਾਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.