ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਘਰੋਂ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਣ ਗਿਆ ਨਵ-ਵਿਆਹਿਆ ਜੋੜਾ ਲਾਪਤਾ
ਘਰੋਂ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਣ ਗਿਆ ਨਵ-ਵਿਆਹਿਆ ਜੋੜਾ ਲਾਪਤਾ
Page Visitors: 2384

ਘਰੋਂ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਣ ਗਿਆ ਨਵ-ਵਿਆਹਿਆ ਜੋੜਾ ਲਾਪਤਾ

 ਬਲਵਿੰਦਰ ਸਿੰਘ ਧਾਲੀਵਾਲ

Friday, Feb 26, 2021 09:30 PM

ਬਲਵਿੰਦਰ ਸਿੰਘ ਧਾਲੀਵਾਲ

ਸੁਲਤਾਨਪੁਰ ਲੋਧੀ 26 ਫਰਵਰੀ 2021 - ਜ਼ਿਲ੍ਹਾ ਕਪੂਰਥਲਾ ਦੇ ਨਾਲ ਲੱਗਦੇ ਪਿੰਡ ਸੁਰਖਪੁਰ ਤੋਂ  ਬੀਤੇ ਦਿਨੀਂ ਘਰੋਂ ਗੁਰਦੁਆਰਾ ਗੁਰੂਸਰ ਸਾਹਿਬ ਮੱਥਾ ਟੇਕਣ ਗਏ ਨਵ ਵਿਆਹੇ ਜੋੜੇ ਦੇ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਫੱਤੂਢੀਗਾ ਅਧੀਨ ਪੈਂਦੇ ਪਿੰਡ ਸੁਰਖਪੁਰ ਦੇ ਨਿਵਾਸੀ ਬਾਬਾ ਟੱਲ ਦਾਸ ਦਾ ਪੁੱਤਰ ਮਨਦੀਪ  ਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਸੈਫਲਾਬਾਦ ਵਿਖੇ ਧਾਰਮਿਕ ਸਮਾਗਮ ਦੇਖਣ ਲਈ ਘਰੋਂ ਆਪਣੀ ਸਕੂਟਰੀ ਨੰਬਰ ਪੀ ਬੀ 09 ਆਰ 2355 ਤੇ ਗਏ ਸਨ ਪਰ ਘਰ ਵਾਪਸ ਨਹੀਂ ਪਰਤੇ। ਇਸ ਸਬੰਧੀ ਪਰਿਵਾਰ ਵੱਲੋਂ ਥਾਣਾ ਫੱਤੂਢੀਗਾ ਵਿਖੇ ਰਿਪੋਰਟ ਦਰਜ ਕਰਵਾਈ ਗਈ ਹੈ। ਜਿਸ ਤੇ ਥਾਣਾ ਫੱਤੂਢੀਗਾ ਦੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਲਾਪਤਾ ਪਤੀ ਪਤਨੀ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.