ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਅਮਰੀਕਾ - ਮੈਕਸੀਕੋ ਸਰਹੱਦ ਨੇੜੇ ਛੋਟੇ ਬੱਚੇ ਸਮੇਤ ਪੰਜ ਗੈਰ ਕਾਨੂੰਨੀ ਬੱਚੇ ਬਰਾਮਦ
ਅਮਰੀਕਾ - ਮੈਕਸੀਕੋ ਸਰਹੱਦ ਨੇੜੇ ਛੋਟੇ ਬੱਚੇ ਸਮੇਤ ਪੰਜ ਗੈਰ ਕਾਨੂੰਨੀ ਬੱਚੇ ਬਰਾਮਦ
Page Visitors: 2353

ਅਮਰੀਕਾ - ਮੈਕਸੀਕੋ ਸਰਹੱਦ ਨੇੜੇ ਛੋਟੇ ਬੱਚੇ ਸਮੇਤ ਪੰਜ ਗੈਰ ਕਾਨੂੰਨੀ ਬੱਚੇ ਬਰਾਮਦ
ਬਾਬੂਸ਼ਾਹੀ ਬਿਊਰੋ
Thursday, May 13, 2021 12:
ਅਮਰੀਕਾ - ਮੈਕਸੀਕੋ ਸਰਹੱਦ ਨੇੜੇ ਛੋਟੇ ਬੱਚੇ ਸਮੇਤ ਪੰਜ ਗੈਰ ਕਾਨੂੰਨੀ ਬੱਚੇ ਬਰਾਮਦ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 12 ਮਈ 2021: ਅਮਰੀਕਾ ਵਿੱਚ ਸਰਹੱਦ ਪਾਰੋਂ ਆਉਣ ਵਾਲੇ ਇਕੱਲੇ ਗੈਰ ਕਾਨੂੰਨੀ ਬੱਚਿਆਂ ਦੀ ਗਿਣਤੀ ਵਿੱਚ ਖੜੋਤ ਨਹੀਂ ਆ ਰਹੀ ਹੈ। ਇਸਦੇ ਇੱਕ ਤਾਜਾ ਮਾਮਲੇ ਵਿੱਚ ਐਤਵਾਰ ਨੂੰ ਦੱਖਣੀ ਟੈਕਸਾਸ ਵਿੱਚ ਇੱਕ ਛੋਟੇ ਬੱਚੇ ਸਮੇਤ  ਗੈਰ ਕਾਨੂੰਨੀ ਪ੍ਰਵਾਸੀ ਲੜਕੀਆਂ ਮਿਲੀਆਂ ਹਨ। ਇਸ ਮਾਮਲੇ ਵਿੱਚ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪੈਟਰੋਲ ਏਜੰਟ ਨੇ ਨੌਰਮਾਂਡੀ ਵਿੱਚ ਕਈ ਅਣ-ਪ੍ਰਮਾਣਿਤ ਪ੍ਰਵਾਸੀ ਬੱਚਿਆਂ ਬਾਰੇ ਮੈਵਰਿਕ ਕਾਉਂਟੀ ਦੇ ਇੱਕ ਕਾਂਸਟੇਬਲ  ਤੋਂ ਸੂਚਨਾ ਪ੍ਰਾਪਤ ਕਰਦਿਆਂ ਕਾਰਵਾਈ ਕੀਤੀ, ਜਿਸ ਦੌਰਾਨ ਏਜੰਟ ਵੱਲੋਂ ਪ੍ਰਵਾਸੀ  ਲੜਕੀਆਂ ਨੂੰ ਬਰਾਮਦ ਕੀਤਾ ਗਿਆ, ਜਿਨ੍ਹਾਂ ਦੀ ਉਮਰ 11 ਮਹੀਨੇ ਤੋਂ 7 ਸਾਲ ਦੀ ਹੈ। ਇਹਨਾਂ ਵਿੱਚੋਂ ਤਿੰਨ ਹੋਂਡੁਰਸ ਅਤੇ ਦੋ ਗੁਆਟੇਮਾਲਾ ਤੋਂ ਹਨ। ਰਿਪਬਲਿਕਨ ਕਾਂਗਰਸ ਦੇ ਮੈਂਬਰ ਟੋਨੀ ਗੋਂਜ਼ਲੇਸ, ਜੋ ਉਸ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹਨ ਜਿਥੇ ਮੈਵਰਿਕ ਕਾਉਂਟੀ ਸਥਿਤ ਹੈ, ਨੇ ਲੜਕੀਆਂ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਦੱਸਿਆ ਹੈ ਕਿ ਇੱਕ ਕਿਸਾਨ ਨੇ ਮਦਰਜ਼ ਡੇਅ ਦੀ ਸਵੇਰ ਵੇਲੇ ਵਾਹਨ ਚਲਾਉਣ ਦੌਰਾਨ ਇਹਨਾਂ ਲੜਕੀਆਂ ਨੂੰ ਵੇਖਿਆ ਸੀ। ਕਿਸਾਨ ਦੇ ਅਨੁਸਾਰ ਇੱਕ ਬੱਚੇ ਦੇ ਕੱਪੜੇ ਵੀ ਨਹੀਂ ਪਾਏ ਸਨ। ਉਸਨੇ ਅਧਿਕਾਰੀਆਂ ਨੂੰ ਬੁਲਾ ਕੇ ਕੁੜੀਆਂ ਲਈ ਭੋਜਨ, ਪਾਣੀ ਅਤੇ ਛਾਂ ਦੇਣ ਲਈ ਕਿਹਾ , ਕਿਉਂਕਿ ਉਸ ਦਿਨ ਤਾਪਮਾਨ ਬਹੁਤ ਜ਼ਿਆਦਾ ਸੀ। ਕਸਟਮਜ਼ ਅਤੇ ਬਾਰਡਰ ਪੈਟਰੋਲ ਦੁਆਰਾ ਬੱਚਿਆਂ  ਨੂੰ ਸਿਹਤ ਅਤੇ ਮਨੁੱਖੀ ਸੇਵਾਵਾਂ ਦੀ ਹਿਰਾਸਤ ਵਿੱਚ ਤਬਦੀਲ ਕਰਨ ਲਈ, ਓਵਲਡੇ ਸਟੇਸ਼ਨ ਵਿੱਚ ਕਾਰਵਾਈ ਲਈ ਲਿਜਾਇਆ ਗਿਆ। ਸਰਕਾਰੀ ਅੰਕੜਿਆਂ ਅਨੁਸਾਰ, ਰਾਸ਼ਟਰਪਤੀ ਜੋਅ ਬਾਈਡੇਨ ਦੇ ਸੱਤਾ ਸੰਭਾਲਣ ਤੋਂ ਬਾਅਦ, ਬਾਰਡਰ ਪੈਟਰੋਲ ਏਜੰਟਾਂ ਨੇ 2,100 ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਬੱਚਿਆਂ ਦਾ ਸਾਹਮਣਾ ਕੀਤਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.