ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਏਸ਼ੀਅਨ ਹਾਕੀ ਚੈਂਪੀਅਨ ਟਰਾਫੀ; ਭਾਰਤ ਨੇ ਓਮਾਨ ਨੂੰ 3-0 ਨਾਲ ਹਰਾਇਆ।
ਏਸ਼ੀਅਨ ਹਾਕੀ ਚੈਂਪੀਅਨ ਟਰਾਫੀ; ਭਾਰਤ ਨੇ ਓਮਾਨ ਨੂੰ 3-0 ਨਾਲ ਹਰਾਇਆ।
Page Visitors: 2490

ਏਸ਼ੀਅਨ ਹਾਕੀ ਚੈਂਪੀਅਨ ਟਰਾਫੀ; ਭਾਰਤ ਨੇ ਓਮਾਨ ਨੂੰ 3-0 ਨਾਲ ਹਰਾਇਆ
ਫ਼ਿੰਨਲੈਂਡ, 5 ਨਵੰਬਰ (ਵਿੱਕੀ ਮੋਗਾ/ਪੰਜਾਬ ਮੇਲ)- ਜਾਪਾਨ ਚ ਜਾਰੀ ਤੀਸਰੀ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਦੇ ਪੁਰਸ਼ਾਂ ਦੇ ਵਰਗ ਚ ਅੱਜ ਤੀਸਰੇ ਲੀਗ ਮੈਚ ਚ ਭਾਰਤ ਨੇ ਓਮਾਨ ਨੂੰ 3-0 ਨਾਲ ਹਰਾਕੇ ਟੂਰਨਾਮੈਂਟ ਚ ਆਪਣੀ ਪਹਿਲੀ ਜਿੱਤ ਦਰਜ ਕੀਤੀਭਾਰਤ ਪਹਿਲੇ ਦੋ ਮੈਚਾਂ ਚ ਚੀਨ ਅਤੇ ਜਾਪਾਨ ਤੋਂ ਹਾਰ ਗਿਆ ਸੀਗਿਫੁ ਦੇ ਗ੍ਰੀਨ ਸਟੇਡੀਅਮ ਚ ਖੇਡੇ ਗਏ ਇਸ ਮੈਚ ਚ ਭਾਰਤ ਵਲੋਂ ਹਿੱਸਾ ਲੈ ਰਹੀ ਜੂਨੀਅਰ ਟੀਮ ਦੇ ਅਕਾਸ਼ਦੀਪ ਸਿੰਘ ਨੇ 19ਵੇਂ ਮਿੰਟ ਚ ਫ਼ੀਲਡ ਗੋਲ ਕਰਕੇ ਭਾਰਤ ਨੂੰ ਇੱਕ ਗੋਲ ਦੀ ਬੜ੍ਹਤ ਦਿਵਾਈਭਾਰਤ ਵਲੋਂ ਦੂਸਰਾ ਫ਼ੀਲਡ ਗੋਲ ਤਲਵਿੰਦਰ ਸਿੰਘ ਨੇ ਮੈਚ ਦੇ 30ਵੇਂ ਮਿੰਟ ਚ ਕੀਤਾਅੱਧ ਸਮੇਂ ਤੱਕ ਭਾਰਤ ਓਮਾਨ ਤੋਂ 2-0 ਨਾਲ ਅੱਗੇ ਸੀਦੂਸਰੇ ਅੱਧ ਚ ਵੀ ਭਾਰਤੀ ਟੀਮ ਓਮਾਨ ਤੇ ਭਾਰੂ ਦਿਸੀਪਰ ਮਿਲੇ ਮੌਕਿਆਂ ਦਾ ਭਰਪੂਰ ਫਾਇਦਾ ਨਹੀਂ ਉਠਾ ਸਕੀਭਾਰਤ ਵਲੋਂ ਤੀਸਰਾ ਗੋਲ ਮੈਚ ਦੇ 62ਵੇਂ ਮਿੰਟ ਚ ਅਮਿਤ ਰੋਹੀਦਾਸ ਨੇ ਪੇਨਲਟੀ ਕਾਰਨਰ ਰਾਹੀਂ ਕੀਤਾਪੁਰਸ਼ ਵਰਗ ਖੇਡੇ ਗਏ ਦੋ ਹੋਰ ਮੁਕਾਬਲਿਆਂ ਚ ਚੀਨ ਨੇ ਜਾਪਾਨ ਨੂੰ 3-1 ਨਾਲ ਹਰਾਇਆ, ਜਦਕਿ ਪਾਕਿਸਤਾਨ ਨੇ ਇੱਕ ਰੋਮਾਂਚਿਤ ਮੁਕਾਬਲੇ ਚ ਮਲੇਸ਼ੀਆ ਨੂੰ 1-0 ਨਾਲ ਹਰਾਇਆਪਾਕਿਸਤਾਨ ਵਲੋਂ ਮੈਚ ਦਾ ਇਕਲੌਤਾ ਗੋਲ ਪੇਨਲਟੀ ਕਾਰਨਰ ਰਾਹੀਂ ਮੈਚ ਖ਼ਤਮ ਹੋਣ ਤੋਂ ਮਹਿਜ਼ 10 ਸਕਿੰਟ ਪਹਿਲਾਂ ਸ਼ਫਾਕਤ ਰਸੂਲ ਨੇ ਕੀਤਾਭਾਰਤ ਆਪਣਾ ਲੀਗ ਦਾ ਅਗਲਾ ਮੈਚ ਵੀਰਵਾਰ ਨੂੰ ਰਵਾਇਤੀ ਵਿਰੋਧੀ ਪਾਕਿਸਤਾਨ ਦੇ ਖਿਲਾਫ਼ ਖੇਡੇਗਾ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.