ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਵਿਦੇਸ਼ੀ ਨਾਗਰਿਕ ਬਣਨ ਲੱਗ ਪਏ ਭਾਰਤੀ ਅਰਬਪਤੀ
ਵਿਦੇਸ਼ੀ ਨਾਗਰਿਕ ਬਣਨ ਲੱਗ ਪਏ ਭਾਰਤੀ ਅਰਬਪਤੀ
Page Visitors: 2518

ਵਿਦੇਸ਼ੀ ਨਾਗਰਿਕ ਬਣਨ ਲੱਗ ਪਏ ਭਾਰਤੀ ਅਰਬਪਤੀ
ਨਵੀਂ ਦਿੱਲੀ, 5 ਮਈ (ਪੰਜਾਬ ਮੇਲ) – ਸੰਸਾਰ ਵਿੱਚ ਦੂਜੇ ਦੇਸ਼ਾਂ ਦੀ ਨਾਗਰਿਕਤਾ ਲੈਣ ਵਾਲੇ ਧਨੀ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਜਿਸ ਵਿੱਚ ਏਸ਼ੀਆ ਦੇ ਦੋ ਦਿੱਗਜ ਦੇਸ਼ ਚੀਨ ਅਤੇ ਭਾਰਤ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਵੈਲਥ ਐਕਸ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ। ਚੀਨ ਅਤੇ ਭਾਰਤ ਦੋ ਅਜਿਹੇ ਦੇਸ਼ ਹਨ, ਜਿੱਥੋਂ ਦੀ ਇੱਕ ਵੱਡੀ ਆਬਾਦੀ ਵਿਦੇਸ਼ਾਂ ਵਿੱਚ ਵੱਸੀ ਹੈ। ਰਿਪੋਰਟ ਮੁਤਾਬਕ ਚੀਨ ਤੇ ਭਾਰਤ ਦੇ ਕੁੱਲ 26,925 ਬਹੁਤ ਜ਼ਿਆਦਾ ਧਨਵਾਨ ਲੋਕਾਂ ਦੀ ਆਬਾਦੀ ਵਿਦੇਸ਼ਾਂ ਵਿੱਚ ਵਸੀ ਹੈ। ਵੈਲਥ ਐਕਸ ਅਨੁਸਾਰ ‘ਏਸ਼ੀਆ ਦੇ ਇਨ੍ਹਾਂ ਦੋ ਦੇਸ਼ਾਂ ਤੋਂ ਆਉਣ ਵਾਲੇ ਸਾਲਾਂ ਵਿੱਚ ਅਜਿਹੇ ਧਨਵਾਨ ਲੋਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਵੇਗਾ, ਜੋ ਦੂਜੇ ਦੇਸ਼ ਦੀ ਨਾਗਰਿਕਤਾ ਵਾਲੇ ਹੋਣ। ਕੁਝ ਪ੍ਰਸਿੱਧ ਭਾਰਤੀ ਅਰਬਪਤੀਆਂ ਕੋਲ ਦੋ ਦੇਸ਼ਾਂ ਦੀ ਨਾਗਰਿਕਤਾ ਹੈ, ਜਿਸ ਵਿੱਚ ਲਛਮੀ ਨਿਵਾਸ ਮਿੱਤਲ ਬ੍ਰਿਟੇਨ ਵਿੱਚ ਸਥਿਤ ਹਨ, ਜਦ ਕਿ ਪਲੋਨਜੀ ਮਿਸਤਰੀ ਕੋਲ ਆਇਰਲੈਂਡ ਦੀ ਨਾਗਰਿਕਤਾ ਹੈ।
(ਜੇ ਆਪ ਦਾ ਝਾੜੂ ਚਲ ਪਿਆ ਤਾਂ 80% ਨੇਤਾ ਵੀ ਇਸ ਜਮਾਤ ਨਾਲ ਹੀ ਜੁੜਨਗੇ। ਅਮਰ ਜੀਤ ਸਿੰਘ ਚੰਦੀ)

 
 
 
 
 
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.