ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਖਾਲਿਸਤਾਨੀਆਂ ਨੇ ਤਾਲਿਬਾਨੀਆਂ ਨਾਲ ਮਿਲਾਇਆ ਹੱਥ
ਖਾਲਿਸਤਾਨੀਆਂ ਨੇ ਤਾਲਿਬਾਨੀਆਂ ਨਾਲ ਮਿਲਾਇਆ ਹੱਥ
Page Visitors: 2464

ਖਾਲਿਸਤਾਨੀਆਂ ਨੇ ਤਾਲਿਬਾਨੀਆਂ ਨਾਲ ਮਿਲਾਇਆ ਹੱਥ
ਜਲੰਧਰ, 26 ਸਤੰਬਰ (ਪੰਜਾਬ ਮੇਲ)- ਖਾਲਿਸਤਾਨੀਆਂ ਨੇ ਪਾਕਿਸਤਾਨ ‘ਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਖਾਲਿਸਤਾਨੀਆਂ ਨੇ ਤਾਲਿਬਾਨੀਆਂ ਨਾਲ ਪਹਿਲਾਂ ਹੀ ਹੱਥ ਮਿਲਾਇਆ ਹੋਇਆ ਹੈ।
ਹੁਣ ਖਾਲਿਸਤਾਨੀਆਂ ਨੇ ਪਾਕਿ ‘ਚ ਪਹਿਲਾਂ ਸਿੱਖ ਪੁਲਸ ਅਧਿਕਾਰੀ ਦੀ ਪਤਨੀ ‘ਤੇ ਹਮਲਾ ਕੀਤਾ ਹੈ। ਪਾਕਿ ਪੰਜਾਬ ਪੁਲਸ ‘ਚ ਪੁਲਸ ਅਧਿਕਾਰੀ ਗੁਲਾਬ ਸਿੰਘ ਦੀ ਪਤਨੀ ਪਰਮਜੀਤ ਕੌਰ ਇਸ ਹਮਲੇ ‘ਚ ਜ਼ਖਮੀ ਹੋ ਗਈ। ਇਸ ਹਮਲੇ ‘ਚ ਸਿੱਖ ਯੂਥ ਫੈਡਰੇਸ਼ਨ ਅਤੇ ਖਾਲਿਸਤਾਨ ਲਿਬ੍ਰੇਸ਼ਨ ਫੋਰਸ ਦੇ ਅੱਤਵਾਦੀਆਂ ਦਾ ਹੱਥ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਾਕਿ ‘ਚ ਪੁਲਸ ਨੇ ਅਜੇ ਤਕ ਕਿਸੇ ਵੀ ਖਾਲਿਸਤਾਨੀ ਅੱਤਵਾਦੀਆਂ ‘ਤੇ ਕੇਸ ਦਰਜ ਨਹੀਂ ਕੀਤਾ ਹੈ। ਸੁਰੱਖਿਆ ਏਜੰਸੀਆਂ ਨਾਲ ਜੁੜੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਿਉਂਕਿ ਪਾਕਿਸਤਾਨ ਵਲੋਂ ਹਮੇਸ਼ਾ ਇਹੀ ਕਿਹਾ ਜਾ ਰਿਹਾ ਹੈ ਕਿ ਉਸ ਦੇ ਇਥੇ ਕੋਈ ਵੀ ਖਾਲਿਸਤਾਨੀ ਅੱਤਵਾਦੀ ਨਹੀਂ ਹੈ ਇਸ ਲਈ ਕੇਸ ਦਰਜ ਨਹੀਂ ਕੀਤਾ ਗਿਆ ਹੈ ਕਿਉਂਕਿ ਜੇਕਰ ਕੇਸ ਦਰਜ ਹੋ ਜਾਂਦਾ ਤਾਂ ਇਸ ਗੱਲ ਦੀ ਪੁਸ਼ਟੀ ਹੋ ਜਾਣੀ ਸੀ ਕਿ ਖਾਲਿਸਤਾਨੀ ਅੱਤਵਾਦੀ ਪਾਕਿਸਤਾਨ ‘ਚ ਸ਼ਰਨ ਲਏ ਹੋਏ ਹਨ। ਖਾਲਿਸਤਾਨੀ ਅੱਤਵਾਦੀਆਂ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਪਾਕਿ ਫੌਜ ਦਾ ਸਮਰਥਨ ਹਾਸਲ ਹੈ। ਹਮਲੇ ‘ਚ ਅੱਤਵਾਦੀ ਲਖਬੀਰ ਸਿੰਘ ਰੋਡੇ ਦਾ ਵੀ ਹੱਥ ਦੱਸਿਆ ਜਾ ਰਿਹਾ ਹੈ। ਭਾਰਤ ਵਲੋਂ ਖਾਲਿਸਤਾਨੀ ਅੱਤਵਾਦੀਆਂ ‘ਚ ਰੋਡੇ ਦਾ ਨਾਂ ਵੀ ਸ਼ਾਮਲ ਹੈ। ਪਾਕਿਸਤਾਨ ‘ਚ ਪਹਿਲਾਂ ਸਿੱਖ ਪੁਲਸ ਅਧਿਕਾਰੀ ਦੀ ਪਤਨੀ ‘ਤੇ ਖਾਲਿਸਤਾਨੀਆਂ ਵਲੋਂ ਹਮਲਾ ਕਰਨ ਦਾ ਕਾਰਨ ਅਜੇ ਸਮਝ ਨਹੀਂ ਆਇਆ ਹੈ। ਕੁਝ ਸਮਾਂ ਪਹਿਲਾਂ ਖਾਲਿਸਤਾਨੀ ਅੱਤਵਾਦੀਆਂ ਨੇ ਪਾਕਿ ‘ਚ ਸਿੱਖ ਧਰਮ ਅਸਥਾਨਾਂ ਦੇ ਦਰਸ਼ਨਾਂ ਦੇ ਲਈ ਗਏ ਜਥਿਆਂ ਦੇ ਕੁਝ ਮੈਂਬਰਾਂ ਨੂੰ ਵੀ ਧਮਕਾਇਆ ਸੀ।
ਭਾਰਤੀ ਇੰਟੈਲੀਜੈਂਸ ਏਜੰਸੀ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਪਾਕਿ ‘ਚ ਜਦੋਂ ਵੀ ਖਾਲਿਸਤਾਨੀ ਅੱਤਵਾਦੀਆਂ ਵਲੋਂ ਹਲਚਲ ਕੀਤੀ ਜਾਂਦੀ ਹੈ ਤਾਂ ਉਸ ਦਾ ਅਸਰ ਪੰਜਾਬ ‘ਚ ਵੀ ਦੇਖਣ ਨੂੰ ਮਿਲਦਾ ਹੈ।
(ਸਿੱਖਾਂ ਦੇ ਹੋਰ ਮਾੜੇ ਦਿਨਾਂ ਦੀਆਂ ਨਿਸ਼ਾਨੀਆਂ , ਅਮਰ ਜੀਤ ਸਿੰਘ ਚੰਦੀ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.