ਖ਼ਬਰਾਂ
ਆਸਾਰਾਮ ਖਿਲਾਫ ਸੀ.ਬੀ.ਆਈ. ਜਾਂਚ ਦੀ ਮੰਗ ਨੇ ਫੜਿਆ ਜੋਰ
Page Visitors: 2510
ਆਸਾਰਾਮ ਖਿਲਾਫ ਸੀ.ਬੀ.ਆਈ. ਜਾਂਚ ਦੀ ਮੰਗ ਨੇ ਫੜਿਆ ਜੋਰ
ਲਖਨੳੂ/ਬਰੇਲੀ, 13 ਜੁਲਾਈ (ਪੰਜਾਬ ਮੇਲ)- ਆਸਾਰਾਮ ਵਿਰੁੱਧ ਦਰਜ ਜਬਰਜਨਾਹ ਦੇ ਕੇਸ ਅਤੇ ਗਵਾਹਾਂ ਦੇ ਹੋ ਰਹੇ ਕਤਲਾਂ ਦੀ ਸੀਬੀਆੲੀ ਤੋਂ ਜਾਂਚ ਕਰਵਾੳੁਣ ਦੀ ਮੰਗ ਨੇ ਅੱਜ ਜ਼ੋਰ ਫਡ਼ ਲਿਆ। ਜਬਰਜਨਾਹ ਦੀ 16 ਸਾਲਾ ਪੀਡ਼ਤ ਨੇ ਕਿਹਾ ਕਿ ੳੁਹ ਚਾਹੁੰਦੀ ਹੈ ਕਿ ੳੁਸ ਨੂੰ ਇਨਸਾਫ਼ ਦੇਣ ਲੲੀ ਪ੍ਰਧਾਨ ਮੰਤਰੀ ਸੀਬੀਆੲੀ ਜਾਂਚ ਦਾ ਹੁਕਮ ਦੇਣ। ਇਸੇ ਤਰ੍ਹਾਂ ਦੀ ਮੰਗ ਮਾਰੇ ਗਏ ਇਕ ਗਵਾਹ ਅਖਿਲ ਦੇ ਪਿਤਾ ਨਰੇਸ਼ ਗੁਪਤਾ ਨੇ ਵੀ ਕੀਤੀ। ਇਸ ਦੌਰਾਨ ਪੁਲੀਸ ਨੇ ਹੱਤਿਆ ਦੇ ਦੋਸ਼ੀਆਂ ਨੂੰ ਫਡ਼ਨ ਲੲੀ ਆਸਾਰਾਮ ਦੇ ਸ਼ਾਹਜਹਾਂਪੁਰ ਤੇ ਲਖਨੳੂ ਆਸ਼ਰਮਾਂ ਵਿੱਚ ਛਾਪੇ ਮਾਰੇ।